ਬਠਿੰਡਾ: ਪੰਜਾਬ ਵਿੱਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਪਿੰਡਾਂ ਵਿੱਚ ਵੱਡੀ ਪੱਧਰ 'ਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਇਹਨਾਂ ਚੋਣਾਂ ਵਿੱਚ ਉਮੀਦਵਾਰ ਵਜੋਂ ਉਤਰਨ ਵਾਲੇ ਵਿਅਕਤੀਆਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚਾਰ ਅਕਤੂਬਰ ਨਾਮਜਦਗੀਆਂ ਦੀ ਆਖਰੀ ਮਿਤੀ ਹੋਣ ਕਾਰਨ ਦਫਤਰਾਂ ਵਿੱਚ ਵੱਡੇ-ਵੱਡੇ ਇਕੱਠ ਵੇਖਣ ਨੂੰ ਮਿਲ ਰਹੇ ਹਨ। ਜਿਸ ਪਿੱਛੇ ਵੱਡਾ ਕਾਰਨ ਦੋ ਅਕਤੂਬਰ ਅਤੇ ਤਿੰਨ ਅਕਤੂਬਰ ਦੀ ਸਰਕਾਰੀ ਛੁੱਟੀ ਹੋਣ ਕਾਰਨ ਵੱਡੀ ਗਿਣਤੀ ਵਿੱਚ ਲੋਕ ਨਾਮਜਦਗੀਆਂ ਕਰਨ ਲਈ ਪਹੁੰਚ ਰਹੇ ਹਨ।
ਉਮੀਦਵਾਰਾਂ ਨੇ ਮੰਗਿਆ ਹੋਰ ਸਮਾਂਂ
ਬਠਿੰਡਾ ਦੇ ਪਿੰਡ ਬੀੜ ਤਲਾਬ ਦੇ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਸਾਬਕਾ ਪੰਚਾਇਤ ਮੈਂਬਰ ਅਤੇ ਹੁਣ ਉਨਾਂ ਦੀ ਮਾਤਾ ਪੰਚਾਇਤੀ ਚੋਣਾਂ ਲੜ ਰਹੀ ਹੈ। ਅੱਜ ਉਹ ਸੁਬਹਾ ਸਾਢੇ ਛੇੇ ਵਜੇ ਦੇ ਨਾਮਜਦਗੀ ਪੱਤਰ ਦਾਖਲ ਕਰਨ ਲਈ ਬਠਿੰਡਾ ਦੇ ਮੰਡੀ ਬੋਰਡ ਦਫਤਰ ਵਿਖੇ ਪਹੁੰਚੇ ਹੋਏ ਹਨ, ਪਰ ਪ੍ਰਬੰਧਾਂ ਦੀ ਘਾਟ ਅਤੇ ਲੋਕਾਂ ਦੇ ਵੱਡੇ ਇਕੱਠ ਦੇ ਚਲਦਿਆਂ ਹਾਲੇ ਤੱਕ ਉਹਨਾਂ ਦੀ ਮਾਤਾ ਦੇ ਨਾਮਜਦਗੀ ਪੱਤਰ ਨਹੀਂ ਭਰੇ ਜਾ ਸਕੇ। ਇਸ ਤੋਂ ਬਾਅਦ ਦੁਪਹਿਰ ਤੱਕ ਹੀ ਨਾਮਜਦਗੀਆਂ ਦਾਖਲ ਕੀਤੀ ਜਾ ਸਕਦੀ ਹੈ। ਪਰ ਜਿਸ ਹਿਸਾਬ ਨਾਲ ਲੋਕਾਂ ਦਾ ਇਕੱਠ ਨਜ਼ਰ ਆ ਰਿਹਾ ਹੈ। ਉਹਨਾਂ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਹੁੰਦੇ ਹੋਏ ਦਿਖਾਈ ਨਹੀਂ ਦੇ ਰਹੇ। ਉਹਨਾਂ ਕਿਹਾ ਕਿ ਦੋ ਦਿਨਾਂ ਦੀ ਛੁੱਟੀ ਕਾਰਨ ਇੱਕੋ ਦਿਨ ਹੀ ਵੱਡੀ ਗਿਣਤੀ ਵਿੱਚ ਲੋਕ ਨਾਮ ਜਦਗੀ ਪੱਤਰ ਭਰਨ ਲਈ ਪਹੁੰਚੇ ਹਨ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਾਮਜਦਗੀ ਪੱਤਰ ਦਾਖਲ ਕਰਨ ਦਾ ਸਮਾਂ ਵਧਾਇਆ ਜਾ ਜਾਵੇ ਤਾਂ ਜੋ ਉਮੀਦਵਾਰ ਸਮੇਂ ਸਿਰ ਆਪਣੇ ਨਾਲ ਜਦਗੀਆਂ ਭਰ ਸਕਣ।
ਇਹਨਾਂ ਉਮੀਦਵਾਰਾਂ ਨੂੰ ਉਮੀਦ
ਬਠਿੰਡਾ ਦੇ ਪਿੰਡ ਕਟਾਰ ਸਿੰਘ ਵਾਲਾ ਦੇ ਰਾਮ ਕੁਮਾਰ, ਪਿੰਡ ਨਰੂਆਣ ਤੋਂ ਸਰਪੰਚੀ ਦੀ ਚੋਣ ਲੜ ਰਹੇ। ਜਥੇਦਾਰ ਸੰਦੀਪ ਸਿੰਘ, ਪੰਚਾਇਤ ਮੈਂਬਰ ਲਈ ਨਾਮਜਦਗੀ ਪੱਤਰ ਦਾਖਲ ਕਰ ਰਹੇ, ਪਿੰਡ ਭਾਗੂ ਤੋਂ ਵਰਿੰਦਰ ਸਿੰਘ ਅਤੇ ਸਾਬਕਾ ਪੰਚਾਇਤ ਮੈਂਬਰ ਅਮਰਜੀਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਭਾਵੇਂ ਵੱਡੇ ਪੁਖਤਾ ਪ੍ਰਬੰਧ ਦੇ ਦਾਅਵੇ ਕੀਤੇ ਜਾ ਰਹੇ ਹਨ। ਪਰ ਨਾਮ ਜਦਗੀ ਦਾਖਲ ਕਰਨ ਆ ਰਹੇ ਉਮੀਦਵਾਰਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾ ਹੀ ਉਮੀਦਵਾਰਾਂ ਲਈ ਛਾਂ ਦਾ ਪ੍ਰਬੰਧ ਹੈ ਤੇ ਨਾ ਹੀ ਪੀਣ ਦੇ ਪਾਣੀ ਦਾ ਜਿਸ ਕਾਰਨ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੇ। ਉਹਨਾਂ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਪੰਚਾਇਤੀ ਚੋਣਾਂ ਨੂੰ ਸੁਖਾਵੇਂ ਢੰਗ ਨਾਲ ਨੇਪਰੇ ਚਾੜਨ ਲਈ ਉਮੀਦਵਾਰਾਂ ਲਈ ਪੁਖਤੇ ਪ੍ਰਬੰਧ ਕੀਤੇ ਜਾਣ।
ਬੀ. ਡੀ. ਪੀਓ ਭੁਪਿੰਦਰ ਸਿੰਘ ਨੇ ਦੱਸਿਆ ਪੰਚਾਇਤੀ ਚੋਣਾਂ ਲਈ ਐਨਓਸੀ ਲੈਣ ਆਉਣ ਵਾਲਿਆਂ ਲਈ ਵਿਭਾਗ ਵੱਲੋਂ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ। ਉਹਨਾਂ ਵੱਲੋਂ ਹੁਣ ਤੱਕ 800 ਤੋਂ ਉੱਪਰ ਐਨਓਸੀ ਜਾਰੀ ਕੀਤੀਆਂ ਗਈਆਂ ਹਨ ਅਤੇ ਕਿਸੇ ਵੀ ਉਮੀਦਵਾਰ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾ ਰਹੀ। ਭਾਵੇਂ ਦੋ ਦਿਨ ਦੀਆਂ ਛੁੱਟੀਆਂ ਸਨ ਫਿਰ ਵੀ ਉਹਨਾਂ ਦੇ ਸਟਾਫ ਵੱਲੋਂ ਉਮੀਦਵਾਰਾਂ ਦੀ ਹਰ ਸੰਭਵ ਸਹਾਇਤਾ ਕੀਤੀ ਗਈ।