ਰੂਪਨਗਰ: ਨਜਾਇਜ਼ ਮਾਈਨਿੰਗ ਨੂੰ ਠੱਲ ਪਾਉਣ ਲਈ ਰੂਪਨਗਰ ਦੇ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਵੱਲੋਂ ਸਪੈਸ਼ਲ ਨਾਕਾਬੰਦੀ ਕਰਕੇ ਨਜਾਇਜ਼ ਮਾਈਨਿੰਗ ਕਰਨ ਵਾਲੇ 11 ਟਿੱਪਰ ਅਤੇ 3 ਪੋਕਲੇਨ ਮਸ਼ੀਨਾਂ ਨੂੰ ਕਾਬੂ ਕੀਤਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਨੋਡਲ ਅਫਸਰ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਰੁਪਿੰਦਰ ਕੌਰ ਸਰਾਂ ਦੀ ਨਿਗਰਾਨੀ ਸਪੈਸ਼ਲ ਟੀਮਾ ਦਾ ਗਠਨ ਕੀਤਾ। ਇਨ੍ਹਾਂ ਟੀਮਾਂ ਵੱਲੋਂ ਐਕਸੀਅਨ ਮਾਈਨਿੰਗ ਹਰਸ਼ਾਂਤ ਕੁਮਾਰ ਨਾਲ ਸਪੈਸਲ ਨਾਕਾਬੰਦੀ ਕਰਕੇ ਨਜਾਇਜ਼ ਮਾਈਨਿੰਗ ਕਰਨ ਅਤੇ ਨਜਾਇਜ਼ ਮਾਈਨਿੰਗ ਮਟੀਰੀਅਲ ਦੀ ਢੋਆ ਢੁਆਈ ਕਰਨ ਵਾਲੇ ਵਹੀਕਲ, ਜੋ ਛੋਟੇ ਖਣਿਜਾਂ ਦੀ ਦੁਰਵਰਤੋਂ ਦੇ ਨਾਲ-ਨਾਲ ਸਰਕਾਰੀ ਪ੍ਰਾਪਰਟੀ ਸੜਕਾਂ ਨੂੰ ਵੀ ਨੁਕਸਾਨ ਪਹੁੰਚਾਉਦੇ ਹਨ। ਇਹਨਾਂ ਨੂੰ ਜ਼ਬਤ ਕਰ ਕੇ ਸਬੰਧਤ ਮਾਲਕਾਂ ਅਤੇ ਇਸ ਕਾਰੋਬਾਰ ਵਿੱਚ ਸ਼ਾਮਲ ਲੋਕਾ ਖਿਲਾਫ ਮਾਈਨਿੰਗ ਐਕਟ ਅਧੀਨ 11 ਮੁਕੱਦਮੇ ਦਰਜ ਕੀਤੇ ਗਏ।
ਨਜਾਇਜ਼ ਮਾਈਨਿੰਗ ਨੂੰ ਠੱਲ ਪਾਉਣ ਲਈ ਕਾਰਵਾਈ : ਉਨ੍ਹਾਂ ਅੱਗੇ ਦੱਸਿਆ ਕਿ ਇਸੇ ਲੜੀ ਵਿੱਚ ਥਾਣਾ ਨੰਗਲ ਸ੍ਰੀ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਨੂਰਪੁਰਬੇਦੀ ਦੇ ਏਰੀਆ ਵਿੱਚ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈ ਅਤੇ ਉਪਰੋਕਤ ਥਾਣਿਆ ਵਿੱਚ ਪੈਂਦੇ ਕਰੈਸ਼ਰ ਅਤੇ ਮਾਈਨਿੰਗ ਜੋਨ ਖੇੜਾ ਕਲਮੋਟ ਨਾਨਗਰਾਂ ਹਰੀਪੁਰ ਪਲਾਟਾਂ ਅਗੰਮਪੁਰ ਅਤੇ ਸਰਸਾ ਨੰਗਲ ਦੇ ਨਜਾਇਜ਼ ਮਾਈਨਿੰਗ ਨੂੰ ਠੱਲ ਪਾਉਣ ਲਈ ਜਿਲ੍ਹਾ ਰੂਪਨਗਰ ਦੇ ਮਾਈਨਿੰਗ ਅਧਿਕਾਰੀਆ ਨਾਲ ਤਾਲਮੇਲ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੌਰਾਨੇ ਚੈਕਿੰਗ 3 ਟਿੱਪਰਾ ਨੂੰ ਅ/ਧ 207 ਮੋਟਰ ਵਹੀਕਲ ਐਕਟ ਅਧੀਨ ਬੰਦ ਕੀਤਾ ਗਿਆ ਅਤੇ 4 ਟਿੱਪਰਾਂ ਦੇ ਓਵਰਲੋਡ ਦੇ ਚਲਾਣ ਕੀਤੇ ਗਏ ਅਤੇ 9 ਓਵਰਲੋਡ ਟਿੱਪਰਾਂ ਨੂੰ ਕਾਬੂ ਕਰਕੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ।
ਓਵਰਲੋਡ ਭਾਰੀ ਗੱਡੀਆਂ ਦੇ ਚੱਲਣ ਉੱਤੇ ਪਾਬੰਦੀ : ਐਸ ਐਸ ਪੀ ਨੇ ਦੱਸਿਆ ਕਿ ਨੈਸ਼ਨਲ ਪੱਧਰ ਦੀ ਆਈ ਆਈ ਟੀ ਰੂਪਨਗਰ ਤੋਂ ਫਲਾਈ ਓਵਰ ਤੱਕ ਓਵਰਲੋਡ ਭਾਰੀ ਗੱਡੀਆਂ ਦੇ ਚੱਲਣ ਉੱਤੇ ਜਿਲ੍ਹਾ ਮੈਜਿਸਟ੍ਰੇਟ ਸਾਹਿਬ ਜਿਲ੍ਹਾ ਰੂਪਨਗਰ ਵੱਲੋਂ ਪੂਰਨ ਤੌਰ 'ਤੇ ਪਾਬੰਦੀ ਲਗਾਉਦੇ ਹੋਏ ਧਾਰਾ 144 ਜਾਬਤਾ ਫੌਜਦਾਰੀ ਦੇ ਹੁਕਮ ਜਾਰੀ ਕੀਤੇ ਹਨ। ਜਿਸ ਕਾਰਨ ਇਸ ਰੋਡ 'ਤੇ ਸਪੈਸ਼ਲ ਨਾਕਾਬੰਦੀ ਕਰਕੇ ਨਜਾਇਜ਼ ਮਾਈਨਿੰਗ ਕਰਨ ਵਾਲੇ ਅਤੇ ਓਵਰਲੋਡ ਚੱਲਣ ਵਾਲੇ ਵਹੀਕਲਾਂ ਖਿਲਾਫ ਸਖਤ ਕਾਰਵਾਈ ਅਮਲ ਲਿਆਦੀ ਜਾ ਰਹੀ ਹੈ ਅਤੇ ਭਵਿੱਖ ਵਿੱਚ ਵੀ ਨਜਾਇਜ਼ ਮਾਈਨਿੰਗ ਦੇ ਸਬੰਧ ਵਿੱਚ ਅਜਿਹੀ ਕਾਰਵਾਈ ਜਾਰੀ ਰਹੇਗੀ।