ਤਰਨ ਤਾਰਨ : ਬੀਤੇ ਦਿਨ ਇਕ ਧਾਰਮਿਕ ਯਾਤਰਾ ਤੋਂ ਪਰਤ ਰਹੀ ਪਿੱਕਅਪ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਕਾਰਨ ਮੌਕੇ 'ਤੇ 3 ਔਰਤਾਂ ਦੀ ਮੌਤ ਹੋ ਗਈ। ਹਾਦਸਾ ਗੋਇੰਦਵਾਲ ਕਪੂਰਥਲਾ ਰੋਡ ਨੇੜੇ ਮੰਡੀ ਮੋੜ ਵਿਖੇ ਵਾਪਰਿਆ ਜਿਥੇ ਪਿੰਡ ਨਾਰਲੀ ਦੀਆਂ ਤਿੰਨ ਔਰਤਾਂ ਦੀ ਮੌਕੇ 'ਤੇ ਮੌਤ ਹੋ ਗਈ। ਹਾਦਸੇ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਨਾਰਲੀ ਤੋਂ ਸਾਬਕਾ ਚੈਅਰਮੈਨ ਬਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ 5 ਅਪ੍ਰੈਲ ਨੂੰ ਉਹਨਾਂ ਦੇ ਪਿੰਡ ਨਾਰਲੀ ਤੋਂ ਲਗਭਗ 20-25 ਮੈਂਬਰ ਮਹਿੰਦਰਾ ਪਿਕਅਪ ਗੱਡੀ ਕਿਰਾਏ 'ਤੇ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਅਤੇ ਡੇਰਾ ਵਡਭਾਗ ਸਿੰਘ ਲਈ ਯਾਤਰਾ ਲਈ ਗਏ ਸਨ। ਬੀਤੇ ਕੱਲ੍ਹ ਸ਼ਾਮ ਵਾਪਸੀ ਦੌਰਾਨ ਮੰਡੀ ਮੋੜ ਨਜ਼ਦੀਕ ਇਸ ਗੱਡੀ ਦਾ ਵਰਨਾ ਕਾਰ ਨਾਲ ਭਿਆਨਕ ਐਕਸੀਡੈਂਟ ਹੋ ਗਿਆ। ਇਸ ਐਕਸੀਡੈਂਟ ਦੌਰਾਨ ਮੌਕੇ 'ਤੇ ਹੀ ਵਰਨਾ ਕਾਰ ਦੇ ਡਰਾਈਵਰ ਦੀ ਵੀ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਆਸ ਪਾਸ ਦੇ ਰਾਹਗੀਰਾਂ ਅਤੇ ਦੁਕਾਨਦਾਰਾਂ ਵਲੋਂ ਬੜੀ ਜੱਦੋ ਜਹਿਦ ਨਾਲ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ।
ਬਜ਼ੁਰਗਾਂ ਦੀ ਮੌਤ : ਪਰਿਵਾਰ ਵਾਲਿਆਂ ਦੇ ਦੱਸਣ ਮੁਤਾਬਿਕ ਯਾਤਰੀਆਂ ਵਿਚ ਜ਼ਨਾਨਾ ਸਵਾਰੀਆਂ ਜ਼ਿਆਦਾਤਰ ਸਨ ਅਤੇ ਉਨ੍ਹਾਂ ਨਾਲ ਕੁਝ ਬੱਚੇ ਅਤੇ ਬਜ਼ੁਰਗ ਵੀ ਸਨ। ਮਰਨ ਵਾਲਿਆਂ ਵਿੱਚ ਪਿੰਡ ਨਾਰਲੀ ਤੋਂ ਅਮਰੀਕ ਕੌਰ 60-65 ਸਾਲ ਪਤਨੀ ਗੁਰਮੁੱਖ ਸਿੰਘ, ਬਲਵੀਰ ਕੌਰ 60-65 ਪਤਨੀ ਅਮਰੀਕ ਸਿੰਘ ਅਤੇ ਮਨਜੀਤ ਕੌਰ 60- 65ਸਾਲ ਪਤਨੀ ਅਨੋਖ ਸਿੰਘ (ਬੇਲਦਾਰ) ਸ਼ਾਮਲ ਸਨ। ਗੰਭੀਰ ਰੂਪ ਵਿੱਚ ਫ਼ੱਟੜ ਹੋਏ ਯਾਤਰੀਆਂ ਵਿੱਚ ਜ਼ਿਆਦਾਤਰ ਇਕੋ ਹੀ ਪਰਿਵਾਰ ਦੇ 4-5 ਮੈਂਬਰ ਸ਼ਾਮਲ ਹਨ ।
ਜ਼ਖਮੀਆਂ ਨੂੰ ਹਸਪਤਾਲ ਕਰਵਾਇਆ ਭਰਤੀ : ਜਿਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਉਹਨਾਂ ਵਿੱਚ ਕਾਜਲ ਪੁੱਤਰੀ ਸਰਵਨ ਸਿੰਘ,ਅਰਵਨ ਸਿੰਘ ਪੁੱਤਰ ਮੁਖਤਿਆਰ ਸਿੰਘ,ਹਰਚੰਦ ਸਿੰਘ ਪੁੱਤਰ ਤਰਲੋਕ ਸਿੰਘ,ਗਣਤਾ ਕੌਰ ਪਤਨੀ ਪੂਰਨ ਸਿੰਘ, ਕੁਲਵਿੰਦਰ ਕੌਰ ਪਤਨੀ ਰਾਜਬੀਰ ਸਿੰਘ , ਸੋਨੂੰ ਸਿੰਘ ਪੁੱਤਰ ਅਨੋਖ ਸਿੰਘ,ਹਰਪ੍ਰੀਤ ਕੌਰ ਪਤਨੀ ਵਿਜੇ ਸਿੰਘ ,ਸਿਮਰਨ ਕੌਰ ਪੁੱਤਰੀ ਵਿਜੇ ਸਿੰਘ, ਸ਼ਿਵਜੋਤ ਸਿੰਘ ਪੁੱਤਰ ਵਿਜੇ ਸਿੰਘ , ਹਰਜੋਤ ਕੌਰ ਪੁੱਤਰੀ ਵਿਜੇ ਸਿੰਘ,ਮਨੀਜੋਤ ਕੌਰ ਪੁੱਤਰੀ ਰਾਜਬੀਰ ਸਿੰਘ,ਪੂਜਾ ਕੌਰ,ਅਰਵਨ ਸਿੰਘ , ਕਿਰਨਦੀਪ ਕੌਰ, ਸਤਨਾਮ ਸਿੰਘ,ਰੁਮਿੰਦਰ ਸਿੰਘ,ਗੁਰਤਾਜ ਸਿੰਘ,ਅਰਜਨ ਸਿੰਘ, ਹਰਮਨਪ੍ਰੀਤ ਸਿੰਘ ਆਦਿ ਸ਼ਾਮਲ ਸਨ।ਜਿੰਨਾ ਵਿਚੋਂ ਕੁਝ ਫ਼ੱਟੜ ਹੋਏ ਯਾਤਰੀ ਸਰਕਾਰੀ ਹਸਪਤਾਲ ਅਤੇ ਕੁਝ ਵੱਖ-ਵੱਖ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਏ ਗਏ ਹਨ। ਇਸ ਐਕਸੀਡੈਂਟ ਵਿੱਚ ਬੁਰੀ ਤਰ੍ਹਾਂ ਤਹਿਸ ਨੈਸ ਹੋਈ ਮਹਿੰਦਰਾ ਪਿਕਅਪ ਦਾ ਡਰਾਈਵਰ ਅਮਨਦੀਪ ਸਿੰਘ ਪਿੰਡ ਦੋਦੇ ਥਾਣਾ ਖਾਲੜਾ ਦੀ ਸੱਜੀ ਲੱਤ ਪੱਟ ਕੋਲੋਂ ਟੁੱਟ ਜਾਣ ਕਾਰਨ ਕਪੂਰਥਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਕਦੋ ਹੈ ਚੈਤਰ ਨਵਰਾਤਰੀ? ਇੱਥੇ ਜਾਣੋ ਇਸ ਦਿਨ ਦਾ ਮਹੱਤਵ - Chaitra Navratri 2024
ਸਬੰਧਤ ਪਰਿਵਾਰ ਦੇ ਮੈਂਬਰਾਂ ਵਲੋਂ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ, ਜ਼ਿਲ੍ਹਾ ਤਰਨਤਾਰਨ ਤੋਂ ਡਿਪਟੀ ਕਮਿਸ਼ਨਰ ਅਤੇ ਹਲਕਾ ਖੇਮਕਰਨ ਤੋਂ ਵਿਧਾਇਕ ਸਰਵਨ ਸਿੰਘ ਧੁੰਨ ਪਾਸੋਂ ਵੱਧ ਤੋਂ ਵੱਧ ਮਦਦ ਕਰਨ ਲਈ ਬੇਨਤੀ ਕੀਤੀ ਗਈ ਤਾਂ ਜੋ ਇਹ ਪਰਿਵਾਰ ਆਪਣੇ ਪਰਿਵਾਰ ਅਤੇ ਬੱਚਿਆਂ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਕਰ ਸਕਣ।