ਅੰਮ੍ਰਿਤਸਰ : ਜਿਵੇਂ ਕਿ ਤੁਸੀ ਜਾਣਦੇ ਹੀ ਹੋ ਸਕੂਲਾਂ ਦੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ, ਤੇਜ਼ ਗਰਮੀ ਦੀ ਤਪਸ ਤੋਂ ਬਚਣ ਦੇ ਲਈ ਬੱਚੇ ਆਪਣੇ ਇਲਾਕੇ ਦੇ ਨਜ਼ਦੀਕ ਪੈਂਦੀ ਨਹਿਰ ਵਿੱਚ ਨਹਾਉਣ ਚਲੇ ਜਾਂਦੇ ਹਨ। ਨਹਿਰ 'ਚ ਨਹਾਉਂਦੇ ਸਮੇਂ ਬੱਚੇ ਮੌਜ-ਮਸਤੀ ਕਰਦੇ ਹਨ, ਪਰ ਮੌਕੇ ਉੱਪਰ ਹੀ ਕੋਈ ਅਜਿਹੀ ਘਟਨਾ ਵਾਪਰ ਜਾਂਦੀ ਹੈ ਕਿ ਇਲਾਕੇ ਵਿੱਚ ਸਨਸਨੀ ਫੈਲ ਜਾਂਦੀ ਹੈ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਸਕੂਲਾਂ ਵਿਚ ਪਈਆਂ ਛੁੱਟੀਆਂ ਦੇ ਚੱਲਦਿਆਂ ਬੱਚੇ ਨਹਿਰ ਵਿੱਚ ਨਹਾਉਣ ਗਏ ਅਤੇ ਅਚਾਨਕ ਹੀ ਬੱਚੇ ਲਾਪਤਾ ਹੋ ਗਏ।
ਲਾਹੌਰ ਬਰਾਂਚ ਨਹਿਰ ਵਿੱਚ ਨਹਾਉਣ ਗਏ ਸੀ ਤਿੰਨ ਬੱਚੇ : ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਰਾਜਾਸਾਂਸੀ ਨੇੜੇ ਪੈਂਦੀ ਲਾਹੌਰ ਬਰਾਂਚ ਨਹਿਰ ਵਿੱਚ ਨਹਾਉਣ ਗਏ ਤਿੰਨ ਬੱਚੇ ਨਹਾਉਂਦੇ ਹੋਏ ਅਨਾਚਕ ਹੀ ਲਾਪਤਾ ਹੋ ਗਏ। ਜਿਸ ਕਾਰਨ ਇਲਾਕੇ ਵਿੱਚ ਸੁੰਨ-ਸਨੀ ਫੈਲ ਗਈ। ਦੱਸ ਦਈਏ ਕਿ ਸਥਾਨਕ ਲੋਕਾਂ ਅਤੇ ਗੋਤਾਖੋਰਾਂ ਵੱਲੋਂ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮੌਕੇ ਗੋਤਾਖ਼ੋਰਾਂ ਦਾ ਕਹਿਣਾ ਹੈ ਕਿ ਨਹਿਰ ਵਿੱਚ ਪਾਣੀ ਦਾ ਬਹਾਅ ਬਹੁਤ ਤੇਜ਼ ਹੈ ਅਤੇ ਨਹਿਰ ਵਿੱਚ ਪਾਣੀ ਤਕਰੀਬਨ 10 ਫੁੱਟ ਡੂੰਘਾ ਹੈ।
ਬੱਚਿਆ ਦੀ ਕੀਤੀ ਜਾ ਰਹੀ ਭਾਲ : ਇਸ ਮੌਕੇ ਪਿੰਡ ਦੇ ਵਸਨੀਕ ਨੇ ਦੱਸਿਆ ਕਿ ਨਹਿਰ ਦੇ ਨਜ਼ਦੀਕ ਹੀ ਸ਼ਹੀਦੀ ਦਿਹਾੜਿਆਂ ਨੂੰ ਲੈ ਕੇ ਪ੍ਰੋਗਰਾਮ ਕੀਤਾ ਜਾ ਰਿਹਾ ਸੀ, ਪ੍ਰੋਗਰਾਮ 'ਚ ਸ਼ਮੂਲੀਅਤ ਕਰਨ ਆਏ ਤਿੰਨ ਬੱਚੇ ਨਹਿਰ ਵਿੱਚ ਨਹਾਉਂਣ ਲੱਗ ਗਏ। ਉਹਨਾਂ ਦੱਸਿਆ ਕਿ ਉਹਨਾਂ ਬੱਚਿਆ ਵੱਲੋਂ ਨਹਾਉਣ ਲਈ ਇੱਕ ਰੱਸੀ ਦੀ ਮੱਦਦ ਲਈ ਗਈ, ਨਹਾਉਂਦੇ ਸਮੇਂ ਰੱਸੀ ਟੁੱਟ ਗਈ। ਨਹਾਉਣ ਵਾਲੇ ਚਾਰ ਬੱਚਿਆਂ ਵਿੱਚੋਂ ਇੱਕ ਬੱਚਾਂ ਤਾਂ ਬਾਹਰ ਨਿੱਕਲ ਗਿਆ ਪਰ ਤਿੰਨ ਬੱਚੇ ਇੱਕ ਦੂਜੇ ਨੂੰ ਬਚਾਉਂਦੇ-ਬਚਾਉਂਦੇ ਡੁੱਬ ਗਏ, ਜਿੰਨ੍ਹਾਂ ਦੀ ਭਾਰ ਲਗਾਤਾਰ ਜਾਰੀ ਹੈ।
- ਬਰਨਾਲਾ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ, ਚੱਲਦੀ ਕਾਰ ਨੂੰ ਲੱਗੀ ਅੱਗ, ਜਿਉਂਦਾ ਸੜਿਆ ਡਰਾਇਵਰ - A car caught fire in Barnala
- ਆਖ਼ਿਰ ਕਿਉ ਲਗਾਏ ਬੀਜੇਪੀ ਨੇ ਆਮ ਆਦਮੀ ਪਾਰਟੀ 'ਤੇ ਨਸ਼ਾ ਵੇਚਣ ਦੇ ਗੰਭੀਰ ਦੋਸ਼, ਕਾਰਨ ਜਾਣ ਤੁਸੀ ਵੀ ਹੋ ਜਾਵੋਗੇ ਹੈਰਾਨ... - Randeep Deol targeted the AAP party
- ਨੈਸ਼ਨਲ ਹਾਈਵੇ 'ਤੇ ਬੇਕਾਬੂ ਟਿੱਪਰ ਨੇ ਮਚਾਈ ਤਬਾਹੀ, ਪਨਬੱਸ ਨਾਲ ਹੋਈ ਟੱਕਰ, 30 ਸਵਾਰੀਆਂ ਜ਼ਖ਼ਮੀ - Road accident in Kapurthala
ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ : ਪਰਿਵਾਰਿਕ ਮੈਂਬਰ ਸਮੇਤ ਪਿੰਡ ਦੇ ਲੋਕ ਵੱਡੀ ਗਿਣਤੀ ਵਿੱਚ ਮੌਕੇ 'ਤੇ ਪਹੁੰਚੇ ਹਨ, ਜਿੱਥੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਉੱਥੇ ਹੀ ਲਾਪਤਾ ਹੋਏ ਤਿੰਨਾਂ ਬੱਚਿਆਂ ਦੇ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਉਹਨਾਂ ਦੇ ਬੱਚਿਆਂ ਦੀ ਭਾਲ ਕੀਤੀ ਜਾਵੇ।