ਫਰੀਦਕੋਟ: ਜ਼ਿਲ੍ਹੇ ਦੀ ਕੇਂਦਰੀ ਮਾਡਰਨ ਜੇਲ੍ਹ ਅੰਦਰ ਲਗਭਗ 50 ਫੁੱਟ ਉੱਚੀ ਕੰਧ ਤੋਂ ਪਾਰ ਪਬੰਦੀਸ਼ਦਾ ਸਮਾਨ ਸੁੱਟਣ ਵਾਲੇ 5 ਮੁਲਜ਼ਮਾਂ ਨੂੰ ਫਰੀਦਕੋਟ ਪੁਲਿਸ ਨੇ ਉਸ ਸਮੇਂ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਜਦੋਂ ਉਹ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਕਿਸੇ ਲੁੱਟ ਖੋਹ ਦੀ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਇਕ ਪਾਰਕ ਅੰਦਰ ਇਕੱਠੇ ਹੋਏ ਸਨ।
5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ: ਗੱਲਬਾਤ ਕਰਦਿਆਂ ਐੱਸਪੀ ਇਨਵੈਸਟੀਗੇਸ਼ਨ ਫਰੀਦਕੋਟ ਜਸਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਗੁਪਤ ਇਤਲਾਹ ਮਿਲੀ ਸੀ ਕਿ ਕੁਝ ਬਦਮਾਸ਼ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਹਨ। ਇਤਲਾਹ ਪੁਖਤਾ ਅਤੇ ਭਰੋਸੇਯੋਗ ਹੋਣ ਉੱਤੇ ਪੁਲਿਸ ਨੇ ਉਕਤ ਜਗ੍ਹਾ ਉੱਤੇ ਰੇਡ ਕਰਕੇ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਜਿਨ੍ਹਾਂ ਕੋਲੋਂ ਬਿਨਾਂ ਨੰਬਰ ਪਲੇਟ ਦੇ 2 ਮੋਟਰਸਾਈਕਲ, ਬੇਸਬਾਲ ਅਤੇ ਕਾਪੇ ਆਦਿ ਮਿਲੇ। ਪੁਲਿਸ ਵਲੋਂ ਕੀਤੀ ਗਈ ਜਾਂਚ ਵਿੱਚ ਪਤਾ ਚੱਲਿਆ ਕਿ ਇਹ ਸਾਰੇ ਕਿਸੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਵਿਉਂਤ ਬਣਾ ਰਹੇ ਸਨ।
- ਆਖਿਰ ਕੀ ਹੈ ਤਨਖ਼ਾਹੀਆ ਹੋਣਾ, ਮਹਾਰਾਜਾ ਰਣਜੀਤ ਸਿੰਘ ਸਮੇਤ ਇਹ ਵੱਡੇ ਸਿੱਖ ਆਗੂ ਵੀ ਹੋ ਚੁੱਕੇ ਨੇ ਇਸ ਸਜ਼ਾ ਦਾ ਸ਼ਿਕਾਰ, ਪੜ੍ਹੋ ਈਟੀਵੀ ਦੀ ਸਪੈਸ਼ਲ ਰਿਪੋਰਟ - What Is Tankhaiya
- ਧੀ ਦਾ ਰੇਪ ਅਤੇ ਕਤਲ ਕਰਨ ਵਾਲੇ ਪਿਓ ਨੂੰ ਅਦਾਲਤ ਨੇ ਸੁਣਾਈ ਫਾਂਸੀ, ਪਰਿਵਾਰ, ਪੁਲਿਸ ਅਤੇ ਆਮ ਲੋਕਾਂ ਨੇ ਕੀਤਾ ਫੈਸਲੇ ਦਾ ਸੁਆਗਤ - Amritsars fast track court
- ਸਿੱਧੂ ਮੂਸੇਵਾਲਾ ਕਤਲ ਮਾਮਲਾ: ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਗਵਾਹ ਨੇ ਮੁਲਜ਼ਮਾਂ ਦੀ ਕੀਤੀ ਸ਼ਨਾਖਤ - Sidhu Moosewala murder case
ਜੇਲ੍ਹ ਵਿੱਚ ਸੁੱਟਿਆ ਪਬੰਦੀਸ਼ੁਦਾ ਸਮਾਨ: ਇਹਨਾਂ ਮੁਲਜ਼ਮਾਂ ਨੇ ਇਹ ਵੀ ਮੰਨਿਆ ਕਿ ਕੇਂਦਰੀ ਮਾਡਰਨ ਜੇਲ੍ਹ ਅੰਦਰ ਇਹ ਕੰਧ ਉੱਪਰੋਂ ਗੇਂਦਾਂ ਰਾਹੀਂ ਪਾਬੰਦੀਸ਼ੁਦਾ ਸਮਾਨ ਸੁੱਟਦੇ ਹਨ। ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਕੋਲੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਐੱਸਪੀ ਇਨਵੈਸਟੀਗੇਸ਼ਨ ਨੇ ਦੱਸਿਆ ਕਿ ਬੀਤੇ ਕੱਲ੍ਹ ਹੀ ਫਰੀਦਕੋਟ ਦੀ ਕੇਂਦਰੀ ਜੇਲ੍ਹ ਅੰਦਰੋਂ ਕੰਧ ਉੱਪਰੋਂ ਅੰਦਰ ਸੁੱਟੀਆਂ ਗਈਆਂ 24 ਗੇਂਦਾਂ ਬਰਾਮਦ ਹੋਈਆਂ ਹਨ। ਜਿਨ੍ਹਾਂ ਵਿੱਚੋਂ 2 ਕੀਪੈਡ ਵਾਲੇ ਮੋਬਾਇਲ ਫੋਨ, ਜਰਦੇ ਦੀਆਂ ਪੁੜੀਆਂ, ਕੁਲਲਿਪ ਦੇ ਪਾਉਚ, ਸਿਗਰਟਾਂ ਅਤੇ ਬੀੜੀਆਂ ਦੇ ਬੰਡਲ ਆਦਿ ਮਿਲੇ ਹਨ। ਇਸ ਦੇ ਨਾਲ ਹੀ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਜੇਲ੍ਹ ਅੰਦਰ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ 2 ਟੱਚ ਫੋਨ ਅਤੇ ਇਕ ਕੀਪੈਡ ਮੋਬਾਇਲ ਫੋਨ ਬਰਾਮਦ ਹੋਇਆ ਹੈ। ਜਿਸ ਸਬੰਧੀ 3 ਹਵਾਲਾਤੀਆਂ ਅਤੇ ਕੁਝ ਅਣਪਛਾਤੇ ਲੋਕਾਂ ਉੱਤੇ ਮੁਕੱਦਮਾਂ ਦਰਜ ਕੀਤਾ ਗਿਆ ਹੈ।