ਰੋਪੜ: ਚੋਰਾਂ ਵੱਲੋਂ ਆਏ ਦਿਨ ਕਿਸੇ ਨਾ ਕਿਸੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਹੁਣ ਰੋਪੜ 'ਚ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ। ਦੁਕਾਨਦਾਰ ਮੁਤਾਬਕ ਉਸਦੇ ਲਗਭਗ ਦੋ ਤੋਂ ਤਿੰਨ ਲੱਖ ਰੁਪਏ ਦੀ ਕੀਮਤ ਦੇ ਗਹਿਣੇ ਚੋਰੀ ਹੋਏ ਹਨ। ਰੋਪੜ ਦੇ ਪੁਲ ਬਜ਼ਾਰ ਵਿੱਚ ਜਿੱਥੇ ਲਗਭਗ 24 ਘੰਟੇ ਹੀ ਆਵਾਜਾਈ ਰਹਿੰਦੀ ਹੈ, ਇੱਥੇ ਬਜ਼ਾਰ ਦੀ ਸ਼ੁਰੂਆਤੀ ਸੁਨਿਆਰੇ ਦੀ ਦੁਕਾਨ 'ਤੇ ਹੀ ਚੋਰਾਂ ਨੇ ਹੱਥ ਸਾਫ ਕੀਤਾ ਹੈ। ਵਿਸ਼ਾਲ ਜਵੈਲਰ ਨਾਮ ਦੀ ਸੁਨਿਆਰੇ ਦੀ ਦੁਕਾਨ ਵਿਚ ਪੰਜ ਤੋਂ ਛੇ ਚੋਰਾਂ ਨੇ ਦੇਰ ਰਾਤ ਦਸਤਕ ਦਿੱਤੀ,ਪੀੜਤ ਦੁਕਾਨਦਾਰ ਮੁਤਾਬਕ ਦੁਕਾਨ ਵਿੱਚ ਪਏ ਚਾਂਦੀ ਦੇ ਗਹਿਣਿਆਂ ਸਮੇਤ ਕੁੱਝ ਆਰਟੀਫੀਸ਼ਲ ਗਹਿਣਿਆਂ ਦੀ ਚੋਰੀ ਹੋਈ ਹੈ।
ਵਾਰਦਾਤ ਸੀਸੀਟੀਵੀ ਕੈਮਰਿਆਂ ਵਿਚ ਕੈਦ: ਸਵੇਰ ਦੇ ਸਮੇਂ ਦੁਕਾਨਦਾਰ ਨੂੰ ਸ਼ੀਸ਼ਾ ਅਤੇ ਸ਼ਟਰ ਟੁੱਟੇ ਹੋਣ ਜਾਣਕਾਰੀ ਮਿਲੀ । ਜਿਸ ਤੋਂ ਬਾਅਦ ਦੁਕਾਨ ਵਿੱਚ ਪੁੱਜ ਕੇ ਦੇਖਿਆ ਤਾਂ ਸਮਾਨ ਖਿੱਲਰਿਆ ਹੋਇਆ ਸੀ। ਚੋਰੀ ਦੀ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰਿਆਂ ਵਿਚ ਵੀ ਕੈਦ ਹੋ ਗਈ ਹੈ । ਜਿਸ ਤੋ ਸਾਫ ਜਾਹਿਰ ਹੋ ਰਿਹਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰ ਬੇਖੋਫ ਹੋ ਕੇ ਆਪਣੀ ਕਾਰਵਾਈ ਕਰਦੇ ਰਹੇ ਅਤੇ ਉਨ੍ਹਾਂ ਨੂੰ ਕਿਸੇ ਦਾ ਵੀ ਡਰ ਨਹੀਂ ਸੀ। ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦੀਆਂ ਸ਼ਕਲਾਂ ਦੀ ਵੀ ਪਛਾਣ ਹੋ ਰਹੀ ਹੈ ਪਰ ਇਹ ਕਦੋਂ ਪਕੜੇ ਜਾਣਗੇ ਇਹ ਇੱਕ ਵੱਡਾ ਸਵਾਲ ਹੈ।
- ਅੰਮ੍ਰਿਤਸਰ ਪੁਲਿਸ ਹੱਥ ਲੱਗੀ ਸਫ਼ਲਤਾ, 49 ਕਰੋੜ ਦੀ ਹੈਰੋਇਨ ਸਣੇ ਦੋ ਨਸ਼ਾ ਤਸਕਰ ਕੀਤੇ ਗ੍ਰਿਫ਼ਤਾਰ - Busted Cross Border Smuggling
- ਲੁਧਿਆਣਾ ਵਿੱਚ ਭੇਤਭਰੇ ਹਾਲਾਤਾਂ 'ਚ ਸਬ ਇੰਸਪੈਕਟਰ ਦੀ ਮੌਤ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ - SUB INSPECTOR DEATH
- ਬਠਿੰਡਾ ਦੇ ਕਸਬਾ ਨਥਾਣਾ ਵਿਖੇ ਮੋਟਰਸਾਈਕਲ ਸਵਾਰਾਂ ਨੇ ਔਰਤ ਉੱਤੇ ਸੁੱਟਿਆ ਤੇਜ਼ਾਬ - acid attacked on woman
ਦੱਸ ਦਈਏ ਕੁੱਝ ਦਿਨ ਪਹਿਲਾਂ ਜ਼ਿਲ੍ਹਾ ਬਰਨਾਲਾ ਦੇ ਸ਼ਹਿਰ ਵਿੱਚ ਵੀ ਇੱਕ ਕੱਪੜਿਆਂ ਦੀ ਦੁਕਾਨ ਅੰਦਰ ਚੋਰੀ ਦੀ ਘਟਨਾ ਵਾਪਰੀ ਸੀ। ਚੋਰ ਕਰੀਬ 2 ਲੱਖ ਰੁਪਏ ਦੀ ਨਕਦੀ ਦੇ ਨਾਲ ਨਾਲ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਨਾਲ ਲੈ ਗਏ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਤਰਸੇਮ ਲਾਲ ਅਤੇ ਪਾਰਸ ਬਾਂਸਲ ਨੇ ਕਿਹਾ ਸੀ ਕਿ ਬਰਨਾਲਾ ਦੇ ਫਰਵਾਹੀ ਬਜ਼ਾਰ ਦੇ ਪਿੱਛੇ ਉਹਨਾਂ ਦੀ ਇੱਕ ਕੱਪੜਿਆਂ ਦੀ ਦੁਕਾਨ ਹੈ ਅਤੇ ਦੁਕਾਨ ਉੱਪਰ ਹੀ ਉਹਨਾਂ ਦੀ ਰਿਹਾਇਸ਼ ਹੈ, ਬਾਵਜੂਦ ਇਸ ਦੇ ਬੇਖੌਫ ਹਾਈਟੈੱਕ ਚੋਰਾਂ ਨੇ ਵਾਰਦਾਤ ਨੂੰ ਨਵੇਂ ਤਰੀਕੇ ਨਾਲ ਅੰਜਾਮ ਦਿੱਤਾ।