ਮੋਗਾ : ਸੂਬੇ 'ਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਕੋਈ ਨਾਮ ਨਹੀਂ ਲੈ ਰਹੀਆਂ ਹਨ, ਜਾਪਦਾ ਹੈ ਜਿਵੇਂ ਚੋਰਾਂ ਨੂੰ ਹੁਣ ਪੁਲਿਸ ਅਤੇ ਕਾਨੂੰਨ ਦਾ ਕੋਈ ਡਰ ਖੌਫ ਨਹੀਂ ਹੈ। ਤਾਜ਼ਾ ਮਾਮਲਾ ਮੋਗਾ ਦੇ ਹਲਕਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਰਣਸੀਹ ਕਲਾਂ ਤੋਂ ਸਾਹਮਣੇ ਆਇਆ ਹੈ। ਜਿਥੇ ਚੋਰਾਂ ਨੇ ਵਿੱਦਿਆ ਦੇ ਮੰਦਰ ਯਾਨੀ ਕਿ ਸਕੂਲ ਨੂੰ ਆਪਣਾ ਨਿਸ਼ਾਨਾ ਬਣਾਇਆ। ਚੋਰ ਸਕੂਲ ਦੇ ਚੌਂਕੀਦਾਰ ਨੂੰ ਬੰਨ੍ਹ ਕੇ ਸਕੂਲ ਦੇ ਦਫ਼ਤਰ 'ਚੋਂ 40 ਹਜ਼ਾਰ ਰੁਪਏ ਦੇ ਕਰੀਬ ਨਕਦੀ ਅਤੇ ਮਿਡ-ਡੇ-ਮੀਲ ਦਾ ਸਮਾਨ ਅਤੇ ਸਰਫ ਤੇ ਮਸਾਲੇ ਵੀ ਚੋਰੀ ਕਰ ਲਏ। ਇਨਾਂ ਹੀ ਨਹੀਂ ਚੋਰ ਮਸਾਲਾ ਪੀਸਣ ਲਈ ਰੱਖਿਆ ਗਿਆ ਮਿਕਸਰ ਵੀ ਚੋਰੀ ਕਰਕੇ ਲੈ ਗਏ।
ਇਨਸਾਫ ਦੀ ਮੰਗ
ਮਾਮਲੇ ਸਬੰਧੀ ਜਦੋਂ ਸਕੂਲ ਪ੍ਰਸ਼ਾਸਨ ਨੂੰ ਪਤਾ ਲੱਗਾ ਤਾਂ ਪੁਲਿਸ ਨੁੰ ਵੀ ਇਸ ਦੀ ਸੁਚਨਾ ਦਿੱਤੀ ਗਈ। ਨਾਲ ਹੀ ਲੁਟੇਰਿਆਂ ਵੱਲੋਂ ਜ਼ਖਮੀ ਕੀਤੇ ਗਏ ਚੌਂਕੀਦਾਰ ਨੂੰ ਵੀ ਹਸਪਤਾਲ ਪਹੂੰਚਾਇਆ ਗਿਆ। ਇਸ ਸਬੰਧੀ ਜ਼ਖਮੀ ਚੌਂਕੀਦਾਰ ਨੇ ਕਿਹਾ ਕਿ ਉਸ ਨੂੰ ਇਨਸਾਫ ਦਿੱਤਾ ਜਾਵੇ। ਉਕਤ ਚੌਂਕੀਦਾਰ ਨੇ ਦੱਸਿਆ ਕਿ ਉਸ ਦੀ ਬਾਂਹ ਬੰਨ੍ਹੀ ਹੋਈ ਸੀ, ਚੋਰਾਂ ਦੇ ਮੂੰਹ ਢੱਕੇ ਹੋਏ ਸਨ, ਉਨ੍ਹਾਂ ਨੇ ਮੇਰੇ ਮੂੰਹ 'ਤੇ ਟੇਪ ਲਗਾ ਦਿੱਤੀ ਅਤੇ ਮੇਰੀ ਕੁੱਟਮਾਰ ਵੀ ਕੀਤੀ, ਦਫ਼ਤਰ ਦਾ ਸਾਰਾ ਰਿਕਾਰਡ ਤੋੜ ਕੇ ਪਾੜ ਦਿੱਤਾ। ਚੋਰਾਂ ਨੇ ਉਸਨੂੰ ਇੱਕਲਿਆਂ ਦੇਖ ਕੇ ਕੁੱਟਮਾਰ ਕੀਤੀ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜ਼ਖਮੀ ਚੌਂਕੀਦਾਰ ਸ਼ਿੰਦਰਪਾਲ ਸਿੰਘ ਨੇ ਕਿਹਾ ਕਿ ਰਾਤ ਦੀ ਡਿਉਟੀ ਦੌਰਾਨ ਉਸ ਦੇ ਨਾਲ ਹੋਰ ਵੀ ਮੁਲਾਜ਼ਮ ਹੁੰਦੇ ਤਾਂ ਅੱਜ ਇਹ ਵਾਰਦਾਤ ਨਾ ਹੁੰਦੀ।
ਸਕੂਲ਼ ਦੇ ਜ਼ਰੂਰੀ ਕਾਗਜ਼ਾਤ ਵੀ ਹੋਏ ਚੋਰੀ
ਉਥੇ ਹੀ ਸਕੂਲ ਦੀ ਪ੍ਰਿੰਸੀਪਲ ਸੂਖਦੀਪ ਕੌਰ ਨੇ ਦੱਸਿਆ ਕਿ ਲੁਟੇਰੇ ਕਾਫੀ ਸਮਾਨ ਚੋਰੀ ਕਰਕੇ ਲੈ ਗਏ ਹਨ ਅਤੇ ਸਕੂਲ਼ ਦੇ ਜ਼ਰੂਰੀ ਕਾਗਜ਼ਾਤ ਵੀ ਨਹੀਂ ਛੱਡੇ। ਉਹਨਾਂ ਕਿਹਾ ਕਿ ਜਦੋਂ ਉਹ ਸਕੂਲ ਆਏ ਤਾਂ ਸਕੂਲ ਦੇ ਗੇਟ ਬੰਦ ਸਨ, ਅਸੀਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਦੇਖਿਆ ਕਿ ਗਾਰਡ ਨੂੰ ਬਨਿੰਆ ਹੋਇਆ ਸੀ ਅਤੇ ਚੋਰਾਂ ਨੇ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਿਸ ਦੀ ਸੀ.ਸੀ.ਟੀ.ਵੀ.ਫੂਟੇਜ ਵੀ ਸਾਹਮਣੇ ਆਈ ਹੈ।
ਊਧਰ ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਦਿਨ ਦਿਹਾੜੇ ਲੁੱਟ ਖੋਹ ਵੱਧ ਗਈ ਹੈ ਅਤੇ ਇਸ ਦਾ ਹੀ ਨਤੀਜਾ ਹੈ ਕਿ ਚੋਰ ਹੁਣ ਸਕੂਲ ਵਿੱਚ ਚੋਰੀ ਕਰਕੇ ਗਏ ਹਨ। ਇਹ ਤਾਂ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਨਾਲ ਹੀ ਉਨਾਂ ਮੰਗ ਕੀਤੀ ਕਿ ਰਾਤ ਦੀ ਡਿਉਟੀ ਦੌਰਾਨ ਇੱਕ ਤੋਂ ਵੱਧ ਗਾਰਡ ਰੱਖੇ ਜਾਣ ਤਾਂ ਜੋ ਹਿੰਮਤ ਨਾਲ ਅਜਿਹੇ ਅਨਸਰਾਂ ਦਾ ਮੁਕਾਬਲਾ ਕੀਤਾ ਜਾ ਸਕੇ।
- ਡਾਕਟਰ ਸਾਬ੍ਹ ਹੜਤਾਲ 'ਤੇ ... ਸਰਕਾਰ ਤੇ ਡਾਕਟਰਾਂ ਵਿਚਾਲੇ ਨਹੀਂ ਬਣ ਗੱਲ, ਓਪੀਡੀ ਅੱਜ ਤੋਂ ਮਕੰਮਲ ਬੰਦ' - Doctors On Strike
- ਚੰਡੀਗੜ੍ਹ ਬਲਾਸਟ ਮਾਮਲੇ 'ਚ ਮੁਲਜ਼ਮ ਆਟੋ ਚਾਲਕ ਗ੍ਰਿਫ਼ਤਾਰ, ਮਾਮਲੇ 'ਚ ਖਾਲਿਸਤਾਨੀ ਐਂਗਲ ਆਇਆ ਸਾਹਮਣੇ - CHANDIGARH BLAST UPDATE
- ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਦੀ ਯਾਦ ’ਚ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਗੁਰਮਤਿ ਸਮਾਗਮ, ਮਹਾਨ ਸ਼ਹਾਦਤ ਨੂੰ ਕੀਤਾ ਗਿਆ ਯਾਦ - martyrs of Saragarhi war
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਉਥੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਮੌਕੇ 'ਤੇ ਮੌਜੂਦ ਸੀਸੀਟੀਵੀ ਫੁਟੇਜ ਦੇਖੇ ਹਨ। ਜਿਸ ਦੇ ਅਧਾਰ 'ਤੇ ਕਾਰਵਾਈ ਕੀਤੀ ਜਾਵੇਗੀ।