ਅੰਮ੍ਰਿਤਸਰ: ਆਏ ਦਿਨ ਲੁਟੇਰਿਆਂ ਅਤੇ ਚੋਰਾਂ ਦੇ ਖੌਫ ਕਾਰਨ ਜਿੱਥੇ ਆਮ ਲੋਕਾਂ ਦਾ ਘਰਾਂ ਤੋਂ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ। ਉੱਥੇ ਹੀ ਪਹਿਲਾਂ ਹੀ ਮੰਦੀ ਦੀ ਮਾਰ ਝੱਲ ਰਹੇ ਵਪਾਰੀ ਅਤੇ ਦੁਕਾਨਦਾਰ ਆਏ ਦਿਨ ਇਲਾਕੇ ਵਿੱਚ ਦੁਕਾਨਾਂ 'ਤੇ ਹੋ ਰਹੀਆਂ ਚੋਰੀਆਂ ਕਾਰਨ ਚੋਰਾਂ ਤੋਂ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਹਨ। ਤਾਜ਼ਾ ਘਟਨਾ ਥਾਣਾ ਬਿਆਸ ਦੇ ਕਸਬਾ ਰਈਆ ਦੀ ਹੈ, ਜਿੱਥੇ ਅੰਮ੍ਰਿਤਸਰ ਜਲੰਧਰ ਮੁੱਖ ਮਾਰਗ ਦੇ ਉੱਤੇ ਸਥਿਤ ਤਿੰਨ ਵੱਖ-ਵੱਖ ਦੁਕਾਨਾਂ 'ਤੇ ਚੋਰਾਂ ਵੱਲੋਂ ਅੱਧੀ ਰਾਤ ਨੂੰ ਧਾਵਾ ਬੋਲ ਦਿੱਤਾ ਗਿਆ ਅਤੇ ਤਿੰਨ ਦੁਕਾਨਾਂ ਦੇ ਸ਼ਟਰ ਤੋੜ ਕੇ ਹਜ਼ਾਰਾਂ ਦੀ ਨਗਦੀ ਚੋਰੀ ਕਰ ਲਈ ਗਈ।
ਚੋਰ ਨਗਦੀ ਤੇ ਕੈਮਰੇ ਲੈ ਗਏ ਨਾਲ: ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੁਕਾਨਦਾਰਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਆਪਣੀ ਦੁਕਾਨ ਬੰਦ ਕਰਕੇ ਚਲੇ ਗਏ, ਜਿਸ ਤੋਂ ਬਾਅਦ ਸਵੇਰੇ ਉਹਨਾਂ ਨੂੰ ਪਤਾ ਚੱਲਿਆ ਕਿ ਉਹਨਾਂ ਦੀ ਦੁਕਾਨ ਦੇ ਉੱਤੇ ਚੋਰੀ ਹੋ ਚੁੱਕੀ ਹੈ। ਉਕਤ ਘਟਨਾ ਦੌਰਾਨ ਚੋਰਾਂ ਵੱਲੋਂ ਤਿੰਨ ਵੱਖ-ਵੱਖ ਦੁਕਾਨਾਂ ਦੇ ਸ਼ਟਰ ਪੁੱਟੇ ਗਏ ਅਤੇ ਤਾਲੇ ਤੋੜੇ ਗਏ ਹਨ। ਇਸ ਘਟਨਾ ਵਿਚ ਅਣਪਛਾਤੇ ਚੋਰਾਂ ਵੱਲੋਂ ਬੜੇ ਬੇਖੌਫ ਢੰਗ ਨਾਲ ਜਿੱਥੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉੱਥੇ ਹੀ ਇਹਨਾਂ ਦੁਕਾਨਾਂ ਦੇ ਉੱਤੇ ਲੱਗੇ ਸੀਸੀਟੀਵੀ ਕੈਮਰੇ ਦੇ ਨਾਲ ਡੀਵੀਆਰ ਵੀ ਚੋਰੀ ਕਰ ਲਏ ਗਏ। ਉਹਨਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਦੁਕਾਨਦਾਰਾਂ ਨੇ ਨਹੀਂ ਰੱਖੇ ਚੌਂਕੀਦਾਰ: ਇਸ ਸਬੰਧੀ ਪੁਲਿਸ ਚੌਂਕੀ ਰਈਆ ਦੇ ਏਐਸਆਈ ਸੁਖਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਘਟਨਾ ਸਬੰਧੀ ਸ਼ਿਕਾਇਤ ਮਿਲੀ ਹੈ ਅਤੇ ਉਹਨਾਂ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਲੁਟੇਰਿਆਂ ਵਿੱਚ ਪੁਲਿਸ ਦਾ ਖੌਫ ਖਤਮ ਹੋ ਜਾਣ ਦੇ ਸਵਾਲ ਉੱਤੇ ਉਹਨਾਂ ਕਿਹਾ ਕਿ ਅਜਿਹਾ ਨਹੀਂ ਹੈ, ਇਸ ਘਟਨਾ ਵਿੱਚ ਦੁਕਾਨਦਾਰਾਂ ਦੀ ਅਣਗਹਿਲੀ ਵੀ ਸਾਹਮਣੇ ਆਈ ਹੈ ਕਿਉਂਕਿ ਉਹਨਾਂ ਵੱਲੋਂ ਦੁਕਾਨਾਂ ਦੇ ਬਾਹਰ ਚੌਂਕੀਦਾਰ ਨਹੀਂ ਰੱਖੇ ਗਏ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਹੁਣ ਪੁਲਿਸ ਇਕੱਲੀ-ਇਕੱਲੀ ਦੁਕਾਨ ਦੀ ਰਾਖੀ ਨਹੀਂ ਕਰ ਸਕਦੀ।
ਸੁਰਖੀਆਂ 'ਚ ਪੁਲਿਸ ਦਾ ਬਿਆਨ: ਕਾਬਿਲੇਗੌਰ ਹੈ ਕਿ ਉਕਤ ਚੋਰੀ ਦੀ ਘਟਨਾ ਸਬੰਧੀ ਪੁਲਿਸ ਵੱਲੋਂ ਜਾਂਚ ਕਰਨਾ ਅਤੇ ਮਾਮਲੇ ਦੀ ਤਹਿ ਤੱਕ ਜਾ ਕੇ ਅਣਪਛਾਤੇ ਚੋਰਾਂ ਨੂੰ ਕਾਬੂ ਕਰਨਾ ਇੱਕ ਅਲੱਗ ਪੱਖ ਹੈ, ਲੇਕਿਨ ਪਹਿਲਾਂ ਹੀ ਚੋਰਾਂ ਦੇ ਸ਼ਿਕਾਰ ਹੋ ਚੁੱਕੇ ਦੁਕਾਨਦਾਰਾਂ ਨੂੰ ਉਹਨਾਂ ਦੀ ਅਣਗਹਿਲੀ ਦਾ ਅਤੇ ਨਾਲ ਹੀ ਲੋਕਾਂ ਨੂੰ ਸੁਰੱਖਿਆ ਦਾ ਭਰੋਸਾ ਦੇਣ ਵਾਲੀ ਪੁਲਿਸ ਵੱਲੋਂ ਇਹ ਕਹਿਣਾ ਕਿ ਹੁਣ ਪੁਲਿਸ ਇਕੱਲੀ ਇਕੱਲੀ ਦੁਕਾਨ ਦੀ ਰਾਖੀ ਕਿਵੇਂ ਕਰ ਸਕਦੀ ਹੈ। ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ਦੇ ਉੱਤੇ ਵੱਡਾ ਸਵਾਲ ਖੜਾ ਕਰਦਾ ਹੈ।
- ਪੰਜਾਬ 'ਚ ਲਗਾਤਾਰ ਘੱਟਦਾ ਜਾ ਰਿਹਾ ਧਰਤੀ ਹੇਠਲੇ ਪਾਣੀ ਦਾ ਪੱਧਰ ਚਿੰਤਾ ਦਾ ਵਿਸ਼ਾ, ਸਿੱਧੀ ਬਿਜਾਈ ਨੂੰ ਪ੍ਰਫੁੱਲਿਤ ਕਰਨ ਲਈ PAU ਵੱਲੋਂ ਉਪਰਾਲਾ - Direct sowing of paddy
- ਕੇਂਦਰ ਵਿੱਚ ਤੀਸਰੀ ਵਾਰ ਭਾਜਪਾ ਸਰਕਾਰ ਬਣਨ ਤੇ ਵਿਕਾਸ ਦੀ ਲਹਿਰ ਹੋਵੇਗੀ ਹੋਰ ਵੀ ਤੇਜ਼ - BJP government for the third time
- ਜਗਰਾਓ 'ਚ ਨੌਜਵਾਨ ਦਾ ਕਤਲ, ਵਾਰਦਾਤ ਨੂੰ ਹਾਦਸਾ ਬਣਾਉਣ ਦੀ ਕੀਤੀ ਗਈ ਕੋਸ਼ਿਸ਼, ਪੁਲਿਸ ਕਰ ਰਹੇ ਮਾਮਲੇ ਦੀ ਜਾਂਚ - A young man burned alive