ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਇੱਕ ਨਾਮਵਰ ਸਕੂਲ ਦੀ ਸੱਤਵੀਂ ਕਲਾਸ ਦੀ ਵਿਦਿਆਰਥਣ ਬੀਤੇ ਦਿਨ ਕਰੀਬ ਇੱਕ ਹਫ਼ਤੇ ਤੋਂ ਗੁੰਮ ਹੈ। ਇਸ ਨੂੰ ਲੱਭਣ ਲਈ ਇਸ ਦੀ ਮਾਂ ਅਤੇ ਦਾਦੀ ਦਰ ਦਰ ਦੀਆਂ ਠੋਕਰਾਂ ਖਾ ਰਹੀਆਂ ਹਨ। ਮਾਂ ਅਨੁਸਾਰ ਐਂਤਵਾਰ ਦੇ ਦਿਨ ਹਰ ਵਾਰ ਦੀ ਤਰ੍ਹਾਂ ਉਹ ਸਕੂਲ ਵਿਚ ਸਥਿਤ ਚਰਚ ਵਿਖੇ ਆਈ ਪਰ ਬਾਅਦ ਵਿਚ ਘਰ ਨਹੀਂ ਗਈ। ਇਸ ਸਬੰਧੀ ਪੁਲਿਸ ਨੂੰ ਸਿਕਾਇਤ ਦਿੱਤੀ ਜਾ ਚੁੱਕੀ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਪੁਲਿਸ ਨੇ ਅਣਪਛਾਤਿਆਂ ਤੇ ਮਾਮਲਾ ਦਰਜ ਕਰ ਲਿਆ ਹੈ।
21 ਅਪ੍ਰੈਲ ਨੂੰ ਘਰੋਂ ਚਰਚ ਗਈ ਪਰ ਵਾਪਿਸ ਨਹੀਂ ਆਈ: ਸ੍ਰੀ ਮੁਕਤਸਰ ਸਾਹਿਬ ਵਾਸੀ ਇਹ ਔਰਤ ਬੀਤੇ ਸੱਤ ਦਿਨ ਤੋਂ ਆਪਣੀ 13 ਸਾਲ ਦੀ ਧੀ ਨੂੰ ਲੱਭ ਰਹੀ ਹੈ। ਸੱਤਵੀਂ ਕਲਾਸ ਦੀ ਵਿਦਿਆਰਥਣ ਇਸ ਦੀ ਧੀ ਰੂਥ ਬੀਤੀ 21 ਅਪ੍ਰੈਲ ਨੂੰ ਘਰੋਂ ਚਰਚ ਗਈ ਪਰ ਵਾਪਿਸ ਨਹੀਂ ਆਈ। ਇਸ ਦੀ ਮਾਤਾ ਅਨੁਸਾਰ ਉਹ ਸ਼ਹਿਰ ਦੇ ਜਿਸ ਨਾਮਵਰ ਸਕੂਲ ਵਿਚ ਪੜ੍ਹਦੀ ਹੈ, ਉਸ ਦੇ ਨੇੜੇ ਹੀ ਚਰਚ ਹੈ ਅਤੇ ਪਹਿਲਾ ਦੀ ਤਰ੍ਹਾਂ ਉਹ ਐਤਵਾਰ ਚਰਚ ਗਈ, ਪਰ ਵਾਪਿਸ ਨਹੀਂ ਆਈ। ਉਸ ਦਿਨ ਤੋਂ ਹੀ ਇਹ ਰੂਥ ਦੀ ਭਾਲ ਕਰ ਰਹੀ ਹੈ। ਰੂਥ ਦੀ ਦਾਦੀ ਅਤੇ ਉਸ ਦੀ ਮਾਂ ਬੀਤੇ ਕਰੀਬ 7 ਦਿਨ ਤੋਂ ਉਸ ਨੂੰ ਲੱਭ ਰਹੀਆਂ ਹਨ।
ਰੂਥ ਪਹਿਲਾ ਵਾਂਗ ਚਰਚ ਆਈ ਸੀ : ਇਸ ਸਬੰਧੀ ਉਨ੍ਹਾਂ ਪੁਲਿਸ ਨੂੰ ਸਿਕਾਇਤ ਵੀ ਕੀਤੀ ਹੈ। ਉੱਧਰ ਸ਼ਹਿਰ ਦੇ ਮਸੀਤ ਚੌਂਕ ਵਾਲੇ ਪਾਸੇ ਸੀ.ਸੀ.ਟੀ.ਵੀ. ਕੈਮਰਿਆ ਵਿੱਚ ਇਹ ਲੜਕੀ ਤੁਰੀ ਜ਼ਾਦੀ ਨਜ਼ਰ ਆ ਰਹੀ ਹੈ ਅਤੇ ਇਸ ਦੇ ਅੱਗੇ ਇੱਕ ਲੜਕਾ ਤੁਰਿਆ ਜਾ ਰਿਹਾ ਹੈ, ਜਿਸ ਦੇ ਕਾਲੇ ਰੰਗ ਦਾ ਬੈਗ ਟੰਗਿਆ ਹੋਇਆ ਹੈ। ਰੂਥ ਦੀ ਮਾਤਾ ਅਨੁਸਾਰ ਉਸ ਦੇ ਪਿਤਾ ਨੇ ਉਨ੍ਹਾਂ ਨਾਲੋਂ ਕਾਫ਼ੀ ਸਮੇਂ ਤੋਂ ਅਲੱਗ ਹੀ ਰਹਿੰਦੇ ਹਨ ਅਤੇ ਉਹ ਆਪ ਹਲਵਾਈ ਨਾਲ ਕੈਟਰਿੰਗ ਦਾ ਕੰਮ ਕਰਕੇ ਘਰ ਚਲਾ ਰਹੀ ਹੈ। ਉਹ ਬੀਤੇ ਐਂਤਵਾਰ ਵੀ ਕੰਮ ਤੇ ਗਈ ਸੀ ਅਤੇ ਰੂਥ ਪਹਿਲਾ ਵਾਂਗ ਚਰਚ ਆਈ ਸੀ। ਪਰ ਉਸ ਉਪਰੰਤ ਉਹ ਘਰ ਵਾਪਿਸ ਨਹੀਂ ਗਈ।
ਮਾਮਲੇ ਦੀ ਤਫ਼ਤੀਸ਼ : ਉਨ੍ਹਾਂ ਇਸ ਸਬੰਧੀ ਪੁਲਿਸ ਨੂੰ ਸਿਕਾਇਤ ਦੇ ਦਿੱਤੀ ਹੈ। ਪੁਲਿਸ ਫਿਲਹਾਲ ਇਸ ਮਾਮਲੇ ਵਿਚ ਕੁਝ ਬੋਲਣ ਲਈ ਤਿਆਰ ਨਹੀਂ ਪਰ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ। ਉੱਧਰ ਇਸ ਮਾਮਲੇ ਵਿਚ ਸਮਾਜ ਸੇਵੀਆਂ ਨੇ ਇਕੱਠੇ ਹੋ ਇਸ ਪਰਿਵਾਰ ਦੀ ਮਦਦ ਕਰਨ ਅਤੇ ਇਸ ਲੜਕੀ ਨੂੰ ਲੱਭਣ ਵਿੱਚ ਸਹਿਯੋਗ ਕਰਨ ਲਈ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ।
- ਮੈਚ ਤੋਂ ਬਾਅਦ ਸੰਜੂ ਨੇ ਜੁਰੇਲ ਨੂੰ ਕਹੀ ਮਜ਼ੇਦਾਰ ਗੱਲ, ਕਿਹਾ- 'ਘਰ 'ਚ ਹੀ ਕਮਬੈਕ ਮਾਰ ਦਿੱਤੀ ਭਰਾ' - IPL 2024
- ਪੰਥਕ ਸੀਟ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਹਾ ਨੂੰ ਚੋਣ ਮੈਦਾਨ 'ਚ ਉਤਾਰਿਆ - Lok Sabha Elections
- ਜਿਗਰੀ ਯਾਰ ਕਰਮਜੀਤ ਅਨਮੋਲ ਲਈ ਚੋਣ ਪ੍ਰਚਾਰ ਕਰਨ ਪਹੁੰਚੇ ਮੁੱਖ ਮੰਤਰੀ ਮਾਨ, ਲੋਕਾਂ ਦੇ ਸਵਾਲਾਂ ਦੇ ਵੀ ਦਿੱਤੇ ਜਵਾਬ - campaign for Karamjit Anmol