ETV Bharat / state

ਚੋਰਾਂ ਨੇ ਗੰਨ ਹਾਊਸ 'ਚੋਂ ਕੀਤੀਆਂ 17 ਰਾਈਫਲਾਂ, 5 ਪਿਸਟਲ, 58 ਕਾਰਤੂਸ ਚੋਰੀ - thieves broke the wals for robbery

Tarn Taran News: ਤਰਨਤਾਰਨ ਦੇ ਝਬਾਲ ਬਾਈਪਾਸ ਚੌਂਕ ਵਿਖੇ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਮੀਤ ਗੰਨ ਹਾਊਸ ਨਾਮਕ ਹਥਿਆਰਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆ, ਗੰਨ ਹਾਊਸ ਵਿਚੋਂ 17 ਰਾਈਫਲਾਂ, 5 ਪਿਸਟਲ ਅਤੇ 58 ਕਾਰਤੂਸ ਚੋਰੀ ਕੀਤੇ ਹਨ।

The thieves broke the wall and stole 17 rifles, 5 pistols, 58 cartridges from the gun house in tarn taran
ਚੋਰਾਂ ਨੇ ਕੰਧ ਪਾੜ ਕੇ ਗੰਨ ਹਾਊਸ 'ਚੋਂ ਕੀਤੀਆਂ 17 ਰਾਈਫਲਾਂ,5 ਪਿਸਟਲ,58 ਕਾਰਤੂਸ ਚੋਰੀ
author img

By ETV Bharat Punjabi Team

Published : Feb 29, 2024, 11:40 AM IST

ਚੋਰਾਂ ਨੇ ਕੰਧ ਪਾੜ ਕੇ ਗੰਨ ਹਾਊਸ 'ਚੋਂ ਕੀਤੀਆਂ 17 ਰਾਈਫਲਾਂ,5 ਪਿਸਟਲ,58 ਕਾਰਤੂਸ ਚੋਰੀ

ਤਰਨਤਾਰਨ : ਤਰਨਤਾਰਨ ਦੇ ਝਬਾਲ ਬਾਈਪਾਸ ਚੌਂਕ ਵਿਖੇ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਇੱਕ ਗੰਨ ਹਾਊਸ 'ਚ ਸੇਂਧ ਲਾਉਂਦੇ ਹੋਏ ਹਥਿਆਰਾਂ ਦੀ ਚੋਰੀ ਕਰ ਲਈ। ਚੋਰਾਂ ਨੇ ਦੁਕਾਨ ਅੰਦਰੋਂ 17 ਰਾਈਫਲਾਂ, 5 ਪਿਸਟਲ ਅਤੇ 58 ਕਾਰਤੂਸ ਚੋਰੀ ਕੀਤੇ ਹਨ। ਚੋਰੀ ਦੀ ਘਟਨਾ ਸੰਬੰਧੀ ਉਸ ਸਮੇਂ ਪਤਾ ਲੱਗਾ ਜਦ ਦੁਕਾਨਦਾਰ ਦੇ ਮਾਲਕ ਮਨਮੀਤ ਸਿੰਘ ਨੇ ਬੁੱਧਵਾਰ ਬਾਅਦ ਦੁਪਹਿਰ ਨੂੰ ਆਪਣੀ ਦੁਕਾਨ ਖੋਲ੍ਹੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸਿਟੀ ਤਰਨ ਤਾਰਨ ਦੇ ਐੱਸ.ਐੱਚ.ਓ. ਆਈ.ਪੀ.ਐੱਸ. ਅਧਿਕਾਰੀ ਰਿਸ਼ਭ ਭੱਲਾ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਪੁਲਿਸ ਵੱਲੋਂ ਅਗਲੀ ਜਾਂਚ ਕੀਤੀ ਜਾ ਰਹੀ ਹੈ।

ਦੁਕਾਨਦਾਰ ਦਾ ਹੋਇਆ ਭਾਰੀ ਨੁਕਸਾਨ: ਗੰਨ ਹਾਊਸ ਦੇ ਮਾਲਕ ਮਨਮੀਤ ਸਿੰਘ ਨੇ ਦੱਸਿਆ ਕਿ ਇਹ ਦੁਕਾਨ ਕੁਝ ਦਿਨਾਂ ਤੋਂ ਬੰਦ ਸੀ, ਪਰ ਫਿਰ ਵੀ ਕਦੇ ਕਦੇ ਦੁਕਾਨ ਖੋਲ੍ਹਦੇ ਰਹਿੰਦੇ ਸਨ। ਜਦ ਕਿਸੇ ਗਾਹਕ ਨੁੰ ਲੋੜ ਪੈਂਦੀ ਤਾਂ ਫੋਨ ਕਰਕੇ ਬੁਲਾ ਲੈਂਦੇ ਸੀ। ਪਰ ਪਿਛਲੇ ਦਿਨਾਂ ਤੋਂ ਦੁਕਾਨ ਬੰਦ ਸੀ ਤਾਂ ਆਏ ਨਹੀਂ, ਪਰ ਬੁਧਵਾਰ ਨੂੰ ਜਦੋਂ ਦੁਕਾਨ ਖੋਲ਼੍ਹੀ ਤਾਂ ਹੋਸ਼ ਉੱਡ ਗਏ। ਜਦੋਂ ਦੇਖਿਆ ਕਿ ਇੱਕ ਸਾਈਡ ਕੰਧ ਪਾੜ ਕੇ ਚੋਰਾਂ ਵੱਲੋ ਭਾਰੀ ਮਾਤਰਾ ਵਿੱਚ ਹਥਿਆਰ ਚੋਰੀ ਕੀਤੇ ਗਏ ਹਨ ਜਿਨਾਂ ਵਿੱਚ 5 ਰਿਵਾਲਵਰ/1ਪਿਸਟਲ / 17ਰਾਈਫਲਾਂ ਅਤੇ 40 ਕਰੀਬ ਕਾਰਤੂਸ ਸ਼ਾਮਿਲ ਹਨ। ਇਨਾਂ ਹੀ ਨਹੀਂ ਚੋਰ ਜਾਂਦੇ ਜਾਂਦੇ ਸੀ.ਸੀ.ਟੀ.ਵੀ ਕੈਮਰੇ ਵਾਲੇ ਡੀ ਵੀ ਆਰ ਵੀ ਪੁੱਟ ਕੇ ਨਾਲ ਗਾਏ ਹਨ। ਉਹਨਾਂ ਕਿਹਾ ਕਿ ਜ਼ਿਆਦਾ ਤੌਰ 'ਤੇ ਲੋਕਾਂ ਵੱਲੋ ਵਿਦੇਸ਼ ਜਾਣ ਲੱਗੇ ਆਪਣਾ ਅਸਲਾ ਜੰਮਾ ਕਰਵਾਇਆ ਜਾਂਦਾ ਸੀ, ਕਿਉਂਕਿ ਨਿਗਰਾਨੀ ਹੇਠ ਰਹਿੰਦੇ ਸਨ। ਨਾਲ ਹੀ ਦੁਕਾਨ ਮਾਲਿਕ ਨੇ ਕਿਹਾ ਕਿ ਦੁਕਾਨ ਤੋਂ ਸਿਰਫ 10ਮੀਟਰ ਦੀ ਦੂਰੀ 'ਤੇ ਬਾਈਪਾਸ ਚੌਂਕ ਵਿੱਚ ਰਾਤ ਦਿਨ ਪੁਲਿਸ ਦਾ ਨਾਕਾ ਹੁੰਦਾ ਹੈ । ਬਾਵਜੁਦ ਇਸ ਦੇ ਇਹ ਘਟਨਾ ਵਾਪਰੀ ਹੈ। ਉਹਨਾਂ ਕਿਹਾ ਕਿ ਪੁਲਿਸ ਨੁੰ ਬੇਨਤੀ ਕਰਦਾ ਹਾਂ ਕਿ ਜਲਦ ਤੋਂ ਜਲਦ ਮਸਲਾ ਹੱਲ ਕਰਕੇ ਉਸਦਾ ਮਾਲ ਵਾਪਿਸ ਦਵਾਇਆ ਜਾਵੇ।

ਸ਼ੁਭਕਰਨ ਦਾ ਹੋਇਆ ਪੋਸਟਮਾਰਟਮ, ਅੱਜ ਸਸਕਾਰ; ਅਣਪਛਾਤਿਆਂ ਖ਼ਿਲਾਫ਼ FIR ਦਰਜ, ਭੈਣ ਨੂੰ ਨੌਕਰੀ ਦੀ ਆਫ਼ਰ

ਤੇਜ਼ ਰਫਤਾਰ ਦੀ ਭੇਂਟ ਚੜਿਆ ਸਕੂਲੀ ਵਿਦਿਆਰਥੀ, ਭਿਆਨਕ ਹਾਦਸੇ ਦੌਰਾਨ ਹੋਈ ਮੌਤ

ਪੰਜਾਬ 'ਚ ਖੁੱਲ੍ਹਿਆ ਪਹਿਲਾਂ ਸਵੀਮਿੰਗ ਪੂਲ ਵਾਲਾ ਸਰਕਾਰੀ ਸਕੂਲ, ਦਾਖਲਾ ਲੈਣ ਲਈ ਲੱਗੀਆਂ ਲਾਈਨਾਂ

ਪੁਲਿਸ ਜਾਂਚ 'ਚ ਜੁਟੀ: ਉਥੇ ਹੀ ਮੌਕੇ 'ਤੇ ਪਹੁੰਚੇ ਆਈ ਪੀ ਐਸ ਆਰ ਭੋਲਾ ਨੇ ਦੱਸਿਆ ਕਿ ਹੁਣ ਕੁਝ ਮਿੰਟ ਹੀ ਪਹਿਲਾਂ ਪਤਾ ਲਗਾ ਹੈ ਕਿ ਜੋ ਅਸਲੇ ਵਾਲੀ 'ਤੇ ਇਹ ਵਾਰਦਾਤ ਹੋਈ ਹੈ। ਦੁਕਾਨਦਾਰ ਦੇ ਬਿਆਨਾ 'ਤੇ ਮਾਮਲਾ ਕੀਤਾ ਜਾ ਰਿਹਾ ਹੈ ਅਤੇ ਹੁਣ ਹੀ ਪੁਲਿਸ ਟੀਮ ਬਣ ਕੇ ਚੋਰਾਂ ਦੀ ਭਾਲ ਵਾਸਤੇ ਲਗਾਈਆਂ ਹਨ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.