ਮਾਨਸਾ : ਬੁੱਢਲਾਡਾ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਕੰਬਲੀ ਚੋਰ ਗਿਰੋਹ ਦੇ ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਤੋਂ ਪੁਲਿਸ ਵੱਲੋਂ ਨਗਦੀ ਅਤੇ ਮੋਟਰਸਾਈਕਲ ਬਰਾਮਦ ਕਰਨ ਦਾ ਵੀ ਦਾਅਵਾ ਕੀਤਾ ਗਿਆ ਹੈ। ਪੁਲਿਸ ਵੱਲੋਂ ਉਕਤ ਚੋਰਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬੁੱਢਲਾਡਾ ਸ਼ਹਿਰ ਵਿੱਚ ਕੰਬਲੀ ਚੋਰ ਦੇ ਨਾਮ 'ਤੇ ਦਹਿਸ਼ਤ ਫੈਲਾਉਣ ਅਤੇ ਇਲਾਕੇ ਵਿੱਚ ਲਗਾਤਾਰ ਚੋਰੀਆਂ ਕਰਨ ਵਾਲੇ ਕੰਬਲੀ ਚੋਰ ਗਿਰੋਹ ਨੂੰ ਬੁਢਲਾਡਾ ਪੁਲਿਸ ਨੇ ਗ੍ਰਿਫਤਾਰ ਕਰਨ ਦਾ ਗਿਰਫਤਾਰ ਕਰਨ ਦਾ ਦਾਅਵਾ ਕੀਤਾ ਹੈ ਇਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਡੀਐਸਪੀ ਰਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਬੁਢਲਾਡਾ ਇਲਾਕੇ ਵਿੱਚ ਕੰਬਲੀ ਚੋਰ ਦੇ ਨਾਮ ਤੇ ਦਹਿਸ਼ਤ ਫੈਲਾਉਣ ਵਾਲੇ ਕੰਬਲੀ ਚੋਰ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਬੁਢਲਾਡਾ ਪੁਲਿਸ ਨੇ ਹੁਣ ਕਾਬੂ ਕਰ ਲਿਆ ਹੈ। ਉਹਨਾਂ ਦੱਸਿਆ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਸਥਾਨਕ ਸਿਟੀ ਪੁਲਿਸ ਨੇ ਸ਼ਹਿਰ ਅੰਦਰੋਂ ਵੱਖ ਵੱਖ ਸੀ.ਸੀ.ਟੀ.ਵੀ. ਕੈਂਮਰਿਆਂ ਦੇ ਸਹਿਯੋਗ ਨਾਲ ਚੋਰਾਂ ਨੂੰ ਕਾਬੂ ਕਰ ਲਿਆ ਹੈ। ਜਿਨ੍ਹਾਂ ਪਾਸੋ 2400 ਰੁਪਏ ਨਕਦੀ ਅਤੇ ਇੱਕ ਪਲੈਟੀਨਾ ਮੋਟਰ ਸਾਇਕਲ ਬਰਾਮਦ ਕੀਤਾ ਹੈ।
- ਬੰਬੇ ਹਾਈ ਕੋਰਟ ਨੇ ਬਦਲਾਪੁਰ ਸਕੂਲ ਵਿੱਚ ਲੜਕੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਦਾ ਖੁਦ ਲਿਆ ਨੋਟਿਸ - BOMBAY HC BADLAPUR CASE
- ਕੋਲਕਾਤਾ ਬਲਾਤਕਾਰ-ਕਤਲ ਮਾਮਲੇ ਦੀ ਸੁਣਵਾਈ: ਕੇਂਦਰੀ ਸਿਹਤ ਸਕੱਤਰ ਨੂੰ ਹਦਾਇਤਾਂ, ਡਾਕਟਰਾਂ ਲਈ ਸੁਰੱਖਿਆ ਵਿਵਸਥਾ ਕੀਤੀ ਜਾਵੇ, ਹੜਤਾਲ ਖਤਮ - KOLKATA RAPE MURDER CASE
- ਹੁਣ UAE 'ਚ ਰਿਕਾਰਡ ਬਣਾਉਣਗੇ ਦਿਲਜੀਤ ਦੋਸਾਂਝ ! ਬਣਨਗੇ ਇਸ ਗ੍ਰੈਂਡ ਸ਼ੋਅ ਦਾ ਹਿੱਸਾ - Diljit Dosanjh Upcoming Grand Show
ਵੱਖ ਵੱਖ ਮਾਮਲਿਆਂ 'ਚ ਚੋਰ ਕਾਬੂ: ਪੁਲਿਸ ਵੱਲੋਂ ਕਾਬੂ ਇਹਨਾਂ ਚੋਰਾਂ ਨੇ ਧਰਮਪੁਰਾ ਮੁਹੱਲਾ ਦੇ 2 ਗੁਰੂ ਘਰ ਦੇ ਗੋਲਕ ਅਤੇ 1 ਪੀਰਖਾਨਾ ਅਤੇ 2 ਵਿਅਕਤੀਆਂ ਦੇ ਘਰਾਂ ਨੂੰ ਨਿਸ਼ਾਨਾ ਬਣਾ ਚੁੱਕੇ ਹਨ। ਕਾਬੂ ਕੀਤੇ ਵਿਅਕਤੀਆਂ ਦੀ ਪਹਿਚਾਣ ਸਾਗਰ ਸਿੰਘ, ਨਾਜਰ ਸਿੰਘ ਅਤੇ ਗਗਨੀ ਨਾਮਕ ਵਿਅਕਤੀ ਹਨ। ਜਿਨ੍ਹਾਂ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਆਈ.ਟੀ.ਆਈ. ਚੌਂਕ 'ਤੇ ਨਾਕਾ ਲਗਾ ਕੇ ਗ੍ਰਿਫਤਾਰ ਕਰ ਲਿਆ। ਉਨ੍ਹਾਂ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਸ਼ੱਕੀ ਵਿਅਕਤੀ ਅਤੇ ਵਸਤੂਆਂ ਦੀ ਇਤਲਾਹ ਤੁਰੰਤ ਪੁਲਿਸ ਨੂੰ ਦੇਣ ਲਈ ਕਿਹਾ।