ਬਠਿੰਡਾ: ਜ਼ਿਲ੍ਹੇ ਦੇ ਪੌਸ਼ ਇਲਾਕੇ ਵਿੱਚੋਂ ਕਾਰ ਚੋਰੀ ਕਰਕੇ ਭੱਜੇ ਇੱਕ ਨੌਜਵਾਨ ਨੂੰ ਪੀਸੀਆਰ ਮੁਲਾਜ਼ਮਾਂ ਦੀ ਮੁਸਤੈਦੀ ਕਾਰਨ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਖਿਲਾਫ਼ ਪਹਿਲਾਂ ਵੀ ਇਰਾਦਾ ਕਤਲ ਦਾ ਮਾਮਲਾ ਦਰਜ ਸੀ, ਜਿਸ ਵਿੱਚ ਪੁਲਿਸ ਨੂੰ ਮੁਲਜ਼ਮ ਲੋੜੀਂਦਾ ਸੀ। ਪੀਸੀਆਰ ਇੰਚਾਰਜ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਕੰਟਰੋਲ ਰੂਮ ਉੱਤੇ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਪੌਸ਼ ਇਲਾਕੇ ਵਿੱਚੋਂ ਇੱਕ ਕਾਰ ਚੋਰੀ ਹੋ ਗਈ ਹੈ।
ਕਾਰ ਚੋਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ: ਕੰਟਰੋਲ ਰੂਮ ਤੋਂ ਮਿਲੀ ਸੂਚਨਾ ਤੋਂ ਬਾਅਦ ਪੀਸੀਆਰ ਕਰਮਚਾਰੀ ਅਲਰਟ ਹੋ ਗਏ ਸਨ ਅਤੇ ਇਸੇ ਦੌਰਾਨ ਇਹ ਚੋਰੀ ਹੋਈ ਕਾਰ ਰਿੰਗ ਰੋਡ ਉੱਤੇ ਜਾਂਦੀ ਵਿਖਾਈ ਦਿੱਤੀ। ਜਿਸ ਤੋਂ ਬਾਅਦ ਪੀਸੀਆਰ ਕਰਮਚਾਰੀਆਂ ਵੱਲੋਂ ਇਸ ਦਾ ਪਿੱਛਾ ਕੀਤਾ ਗਿਆ। ਪੁਲਿਸ ਨੂੰ ਪਿੱਛਾ ਕਰਦੀ ਵੇਖ ਚੋਰ ਕਾਰ ਛੱਡ ਕੇ ਖੇਤਾਂ ਵਿੱਚ ਭੱਜ ਗਿਆ, ਜਿਸ ਦਾ ਪਿੱਛਾ ਪੀਸੀਆਰ ਕਰਮਚਾਰੀਆਂ ਵੱਲੋਂ ਕੀਤਾ ਗਿਆ ਅਤੇ ਕਾਫੀ ਮਸ਼ੱਕਤ ਤੋਂ ਬਾਅਦ ਕਾਰ ਚੋਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
- ਪੁੱਤ ਸਿੱਧੂ ਮੂਸੇਵਾਲਾ ਦੇ ਜਨਮਦਿਨ 'ਤੇ ਬੁਰੀ ਤਰ੍ਹਾਂ ਟੁੱਟੀ ਮਾਂ ਚਰਨ ਕੌਰ, ਕਿਹਾ-ਸ਼ੁੱਭ ਪੁੱਤ ਦੋ ਸਾਲ... - Sidhu Moosewala Birthday
- ਅੰਮ੍ਰਿਤਸਰ ਸੀ.ਆਈ. ਨੇ ਬਾਰਡਰ ਪਾਰ ਤੋ ਹੈਰੋਇਨ ਤਸਕਰੀ ਕਰਨ ਵਾਲੇ ਦੋ ਤਸਕਰ ਕੀਤੇ ਗ੍ਰਿਫ਼ਤਾਰ, ਸਾਢੇ 7 ਕਿੱਲੋ ਹੈਰੋਇਨ ਬਰਾਮਦ - arrested two smugglers
- ਚੰਡੀਗੜ੍ਹ 'ਚ ਮੋਬਾਇਲ ਟਾਵਰ 'ਤੇ ਚੜ੍ਹਿਆ ਹਰਿਆਣਾ ਦਾ ਨੌਜਵਾਨ; ਕਰੀਬ 5 ਘੰਟੇ ਬਾਅਦ ਹੇਠਾਂ ਉਤਾਰਿਆ, ਸੀਐੱਮ ਮਾਨ ਨੂੰ ਮਿਲਣ ਦੀ ਜ਼ਿੱਦ - man climbed the mobile tower
ਮੁਲਾਜ਼ਮਾਂ ਦੀ ਹੌਸਲਾ ਅਫਜਾਈ ਕੀਤੀ ਗਈ: ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕਾਰ ਚੋਰ ਨੌਜਵਾਨ ਖਿਲਾਫ ਪਹਿਲਾਂ ਵੀ ਇਰਾਦਾ ਕਤਲ ਦਾ ਮਾਮਲਾ ਦਰਜ ਹੈ ਅਤੇ ਇਹ ਪੁਲਿਸ ਨੂੰ ਲੋੜੀਂਦਾ ਹੈ। ਪੀਸੀਆਰ ਕਰਮਚਾਰੀਆਂ ਵੱਲੋਂ ਦਿਖਾਈ ਗਈ ਮੁਸਤੈਦੀ ਦੇ ਚਲਦਿਆਂ ਐਸਐਸਪੀ ਬਠਿੰਡਾ ਦੀਪਕ ਪਾਰਿਕ ਵੱਲੋਂ ਪੀਸੀਆਰ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਡਿਊਟੀ ਤਨਦੇਹੀ ਨਾਲ ਨਿਭਾਉਣ ਤੇ ਮੁਲਾਜ਼ਮਾਂ ਦੀ ਹੌਸਲਾ ਅਫਜਾਈ ਕੀਤੀ ਗਈ ਹੈ। ਇਸੈਪਕਟਰ ਮੁਤਾਬਿਕ ਪੁਲਿਸ ਨੇ ਮੁਸਤੈਦੀ ਨਾਲ ਕੰਮ ਕੀਤਾ ਜਿਸ ਕਾਰਣ ਕੁੱਝ ਘੰਟਿਆਂ ਵਿੱਚ ਹੀ ਇਸ ਵਾਰਦਾਤ ਨੂੰ ਠੱਲ ਪਾਉਂਦਿਆਂ ਲੁਟੇਰੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।