ਚੰਡੀਗੜ੍ਹ/ਜਲੰਧਰ: ਹਾਲ ਹੀ ਵਿੱਚ ਜਲੰਧਰ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 5 ਅਪਰਾਧੀਆਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਿਕ ਕਾਬੂ ਕੀਤੇ ਗਏ 5 ਗੁਰਗੇ ਬੰਬੀਹਾ ਅਤੇ ਕੌਸ਼ਲ ਗੈਂਗ ਨਾਲ ਜੁੜੇ ਹੋਏ ਹਨ। ਪੁਲਿਸ ਮੁਤਾਬਿਕ ਇਹਨਾਂ ਮੁਲਜ਼ਮਾਂ ਕੋਲੋਂ 9 ਪਿਸਤੌਲਾਂ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ। ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ।
In a major breakthrough against organized crime, #Jalandhar Commissionerate Police arrests five key operatives of the Bambiha-Kaushal Gang, and recovers nine illegal weapons and 15 cartridges smuggled from #MadhyaPradesh. The arrests have averted targeted attacks on three… pic.twitter.com/8OFGoEgmEM
— DGP Punjab Police (@DGPPunjabPolice) October 20, 2024
ਜਿਸ ਵਿੱਚ ਉਹਨਾਂ ਲਿਖਿਆ ਹੈ ਕਿ "ਸੰਗਠਿਤ ਅਪਰਾਧ ਦੇ ਖਿਲਾਫ ਇੱਕ ਵੱਡੀ ਸਫਲਤਾ ਪ੍ਰਾਪਤ ਕਰਦਿਆਂ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਬੰਬੀਹਾ-ਕੌਸ਼ਲ ਗੈਂਗ ਦੇ 5 ਮੁੱਖ ਸੰਚਾਲਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਮੱਧ ਪ੍ਰਦੇਸ਼ ਤੋਂ ਤਸਕਰੀ ਕੀਤੇ 9 ਗੈਰ-ਕਾਨੂੰਨੀ ਹਥਿਆਰ ਅਤੇ 15 ਕਾਰਤੂਸ ਬਰਾਮਦ ਕੀਤੇ ਗਏ। ਇਹ ਗ੍ਰਿਫਤਾਰੀਆਂ ਤਿੰਨ ਵਿਅਕਤੀਆਂ 'ਤੇ ਹੋਣ ਵਾਲੇ ਟਾਰਗੇਟ ਅਟੈਕ ਨੂੰ ਟਾਲਣ ਵਿੱਚ ਸਫਲ ਹੋਈਆਂ ਹਨ। ਗ੍ਰਿਫਤਾਰ ਕੀਤੇ ਗਏ ਅਪਰਾਧੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਫਿਰੌਤੀ, ਕਤਲ ਅਤੇ ਹਥਿਆਰਾਂ ਦੀ ਤਸਕਰੀ ਸਮੇਤ ਕਈ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਸਨ। ਚੱਲ ਰਹੀ ਜਾਂਚ ਦਾ ਉਦੇਸ਼ ਇਸ ਗੈਂਗ ਦੇ ਵਿਆਪਕ ਨੈੱਟਵਰਕ ਦਾ ਪਤਾ ਕਰਨਾ ਅਤੇ ਗਰੋਹ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਅਗਲੇਰੇ ਅਤੇ ਪਿੱਛਲੇ ਸੰਬੰਧ ਸਥਾਪਤ ਕਰਨਾ ਹੈ।
ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦਾ ਸੀ ਪਲਾਨਿੰਗ
ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਸੀ ਕਿ ਇਹ ਮੁਲਜ਼ਮ ਕਿਸੀ ਵੱਡੀ ਵਾਰਦਾਤ ਦੀ ਤਿਆਰੀ ਕਰ ਰਹੇ ਸਨ। ਹਾਲਾਂਕਿ ਅਜੇ ਖੁਲਾਸਾ ਨਹੀਂ ਹੋਇਆ ਕਿ ਇਹਨਾਂ ਬਦਮਾਸ਼ਾਂ ਦਾ ਟਾਰਗੇਟ ਕੌਣ ਸੀ। ਪੁਲਿਸ ਜਲਦ ਹੀ ਇਹਨਾਂ ਨੂੰ ਪੁੱਛਗਿੱਛ ਲਈ ਲੈ ਕੇ ਜਾਵੇਗੀ ਅਤੇ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਜ਼ਿਮਨੀ ਚੋਣਾਂ ਨੂੰ ਲੈਕੇ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੇ ਨਾਮ ਦਾ ਕੀਤਾ ਐਲਾਨ
ਜ਼ਿਮਨੀ ਚੋਣਾਂ 'ਚ ਯਾਰ ਨੂੰ ਲੈਕੇ ਆਏ ਸਾਂਸਦ ਮੀਤ ਹੇਅਰ! ਜਾਣੋਂ ਕੌਣ ਹੈ ਹਰਿੰਦਰ ਸਿੰਘ ਧਾਲੀਵਾਲ
Karwa Chauth 2024: ਕਰਵਾ ਚੌਥ 'ਤੇ ਗਲਤੀ ਨਾਲ ਵੀ ਨਾ ਕਰੋ ਇਹ 10 ਕੰਮ, ਨਹੀਂ ਮਿਲੇਗਾ ਵਰਤ ਦਾ ਫਲ
ਵੱਡੇ ਅਪਰਾਧਾਂ 'ਚ ਸ਼ਾਮਿਲ ਮੁਲਜ਼ਮ
ਜਲੰਧਰ ਪੁਲਿਸ ਨੇ 5 ਬਦਮਾਸ਼ਾਂ 9 ਨਜਾਇਜ਼ ਪਿਸਤੌਲਾਂ ਤੇ 15 ਕਾਰਤੂਸ ਬਰਾਮਦ ਕੀਤੇ ਹਨ ਪੁਲਿਸ ਨੇ ਕਿਹਾ ਕਿ ਇਹਨਾਂ ਬਦਮਾਸ਼ਾਂ ਨੇ ਮੱਧ ਪ੍ਰਦੇਸ਼ ਤੋਂ ਹਥਿਆਰ ਮੰਗਵਾਏ ਸੀ। ਪੁਲਿਸ ਮੁਤਾਬਿਕ ਇਹਨਾਂ ਮੁਲਜ਼ਮਾਂ ਉੱਤੇ ਕਈ ਵੱਡੇ ਮਾਮਲੇ ਦਰਜ ਹਨ। ਜਿੰਨਾ ਵਿੱਚ ਕਤਲ, ਜਬਰੀ ਵਸੂਲੀ, ਲੁੱਟ ਖੋਹ ਅਤੇ ਹੋਰ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।