ETV Bharat / state

ਖੰਨਾ 'ਚ ਰਾਹਗੀਰ 'ਤੇ ਹਮਲਾ ਕਰ ਮੋਟਰਸਾਈਕਲ ਖੋਹਣ ਵਾਲਿਆਂ ਨੂੰ ਪੁਲਿਸ ਨੇ 24 ਘੰਟਿਆਂ 'ਚ ਕੀਤਾ ਕਾਬੂ - Attack on passerby in Khanna - ATTACK ON PASSERBY IN KHANNA

thief stole motorcycle from passerby: ਖੰਨਾ ਦੇ ਦੋਰਾਹਾ ਵਿਖੇ ਰਾਹ ਜਾਂਦੇ ਇੱਕ ਵਿਅਕਤੀ ਤੇ ਹਮਲਾ ਕਰ ਚੋਰਾਂ ਨੇ ਉਸਦਾ ਮੋਟਰਸਾਈਕਲ ਖੋਹ ਲਿਆ ਸੀ। ਚੋਰਾਂ ਨੂੰ ਪੁਲਿਸ ਨੇ 24 ਘੰਟਿਆਂ ਅੰਦਰ ਗਿਰਫਤਾਰ ਕੀਤਾ ਹੈ।

ATTACK ON PASSERBY IN KHANNA
ਖੰਨਾ ਚ ਰਾਹਗੀਰ ਤੇ ਹਮਲਾ (ETV Bharat Ludhiana)
author img

By ETV Bharat Punjabi Team

Published : Jul 21, 2024, 8:56 PM IST

Updated : Aug 17, 2024, 10:15 AM IST

ਖੰਨਾ ਚ ਰਾਹਗੀਰ ਤੇ ਹਮਲਾ (ETV Bharat Ludhiana)

ਲੁਧਿਆਣਾ: ਖੰਨਾ ਦੇ ਦੋਰਾਹਾ ਵਿਖੇ ਇੱਕ ਵਿਅਕਤੀ 'ਤੇ ਹਮਲਾ ਕਰਕੇ ਉਸਦਾ ਮੋਟਰਸਾਈਕਲ ਖੋਹ ਲਿਆ ਗਿਆ। ਇਸਦਾ ਵੀਡੀਓ ਵੀ ਸਾਹਮਣੇ ਆਇਆ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਦੋਰਾਹਾ ਪੁਲਿਸ ਨੇ ਤਿੰਨ ਲੁਟੇਰਿਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੀ ਪਛਾਣ ਜਸਪ੍ਰੀਤ ਸਿੰਘ ਜੱਸੀ ਅਤੇ ਜੰਟੀ ਵਾਸੀ ਪਿੰਡ ਧਮੋਟ ਅਤੇ ਗਗਨਦੀਪ ਸਿੰਘ ਵਾਸੀ ਬਾਬਰਪੁਰ ਵਜੋਂ ਹੋਈ। ਇਨ੍ਹਾਂ ਦੇ ਕਬਜ਼ੇ 'ਚੋਂ ਲੁੱਟਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ।

ਰਸਤੇ ਵਿੱਚ ਘੇਰ ਕੇ ਹਮਲਾ ਕੀਤਾ: ਦੋਰਾਹਾ ਦੇ ਰੌਲ ਨਹਿਰ ਪੁਲ ਨੇੜੇ ਤਿੰਨ ਲੁਟੇਰਿਆਂ ਨੇ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਰਸਤੇ 'ਚ ਘੇਰ ਲਿਆ ਅਤੇ ਉਸ 'ਤੇ ਹਮਲਾ ਕਰ ਦਿੱਤਾ। ਪਹਿਲਾਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਵਿਅਕਤੀ ਆਪਣਾ ਮੋਟਰਸਾਇਕਲ ਛੱਡ ਕੇ ਭੱਜ ਗਿਆ ਤਾਂ ਲੁਟੇਰੇ ਉਸਦਾ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ। ਦੋਰਾਹਾ ਪੁਲੀਸ ਨੇ ਵਰਿੰਦਰ ਕੁਮਾਰ ਵਾਸੀ ਦੀਪ ਨਗਰ ਦੋਰਾਹਾ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਲੁੱਟ ਦਾ ਕੇਸ ਦਰਜ ਕੀਤਾ ਸੀ। ਵਰਿੰਦਰ ਅਨੁਸਾਰ ਜਦੋਂ ਉਹ ਆਪਣੇ ਘਰ ਤੋਂ ਪੱਦੀ ਰਾਹੀਂ ਰੌਲ ਨਹਿਰ ਦੇ ਪੁਲ ’ਤੇ ਜਾ ਰਿਹਾ ਸੀ ਤਾਂ ਉਸਨੂੰ ਬਿਜਲੀ ਗਰਿੱਡ ਪਾਰ ਕਰਕੇ ਅਜਨੌਦ ਵਾਲੇ ਪਾਸੇ ਤੋਂ ਵਾਪਸ ਆਉਣਾ ਪਿਆ। ਸੁੰਨਸਾਨ ਜਗ੍ਹਾ ਕੋਲ ਤਿੰਨ ਲੁਟੇਰੇ ਖੜ੍ਹੇ ਸਨ ਜਿਨ੍ਹਾਂ ਨੇ ਉਸ ਨੂੰ ਰੋਕਿਆ। ਇੱਕ ਨੇ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਉਸਨੇ ਵਿਰੋਧ ਕੀਤਾ ਤਾਂ ਉਸ 'ਤੇ ਡੰਡੇ ਨਾਲ ਹਮਲਾ ਕਰ ਦਿੱਤਾ ਗਿਆ। ਜਦੋਂ ਉਹ ਆਪਣਾ ਮੋਟਰਸਾਈਕਲ ਛੱਡ ਕੇ ਪਿੱਛੇ ਵੱਲ ਭੱਜਿਆ ਅਤੇ ਰੌਲਾ ਪਾਉਣ ਲੱਗਾ ਤਾਂ ਲੁਟੇਰੇ ਉਸਦਾ ਮੋਟਰਸਾਈਕਲ ਸੀ.ਟੀ.-100 ਨੰਬਰ ਪੀ.ਬੀ.55ਡੀ-2389 ਲੈ ਕੇ ਭੱਜ ਗਏ।

ਰਿਮਾਂਡ ਲੈ ਕੇ ਪੁੱਛਗਿੱਛ ਜਾਰੀ: ਦੋਰਾਹਾ ਥਾਣਾ ਦੇ ਐਸਐਚਓ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਲੁਟੇਰਿਆਂ ਦੀ ਪਛਾਣ ਕੀਤੀ ਗਈ। ਜਿਸ ਤੋਂ ਬਾਅਦ 24 ਘੰਟਿਆਂ ਦੇ ਅੰਦਰ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ। ਇਨ੍ਹਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਅਹਿਮ ਸੁਰਾਗ ਮਿਲ ਜਾਣਗੇ।

Last Updated : Aug 17, 2024, 10:15 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.