ਰੂਪਨਗਰ : ਪੰਜਾਬ ਵਿੱਚ ਵੱਧ ਰਹੇ ਅਪਰਾਧਾਂ ਉੱਤੇ ਠੱਲ੍ਹ ਪਾਉਣ ਦੇ ਲਈ ਜਿਥੇ ਪੁਲਿਸ ਪ੍ਰਸ਼ਾਸਨ ਸਰਗਰਮ ਹੈ ਉਥੇ ਹੀ ਪੰਜਾਬ ਦੇ ਪਿੰਡ ਅਤੇ ਸ਼ਹਿਰਾਂ ਵਾਲਿਆਂ ਨੇ ਵੀ ਬੀੜਾ ਚੁੱਕਿਆ ਹੈ ਆਪਣੇ ਸ਼ਹਿਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਇਸ ਤਹਿਤ ਅੱਜ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਢੇਰ ਦੇ ਨੌਜਵਾਨਾਂ ਨੇ ਆਪਣਾ ਇਕੱਠ ਕਰਕੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਵੱਸਦੇ ਪਰਵਾਸੀ ਮਜਦੂਰਾਂ ਦੇ ਵੋਟਰ ਕਾਰਡ ਕੱਟੇ ਜਾਣਗੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਜਾਇਜ ਜਾਂ ਗੈਰ ਪੰਜਾਬੀ ਪ੍ਰਵਾਸੀ ਜਾਂ ਕੋਈ ਵੀ ਬਾਹਰੋਂ ਆ ਕੇ ਜਿਸ ਨੇ ਇਥੇ ਵਾਸ ਕੀਤਾ ਹੋਇਆ ਹੈ ਉਸ ਦੀ ਵੋਟ,ਆਧਾਰ ਕਾਰਡ,ਰਾਸ਼ਨ ਕਾਰਡ ਨਹੀਂ ਬਣਨ ਦਿੱਤਾ ਜਾਵੇਗਾ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਦੇ ਉੱਤੇ ਨੌਜਵਾਨਾਂ ਵੱਲੋਂ ਅੱਖ ਰੱਖੀ ਜਾਵੇਗੀ।
ਪੰਜਾਬ 'ਚ ਦਬਦਬਾ ਕਾਇਮ ਕਰਨ ਦੀ ਕੋਸ਼ਿਸ਼ : ਇਸ ਮੌਕੇ ਨੌਜਵਾਨਾਂ ਨੇ ਕਿਹਾ ਕਿ ਹੁਣ ਵੇਲਾ ਹੈ ਕਿ ਨੌਜਵਾਨ ਅੱਗੇ ਆ ਕੇ ਪਿੰਡ ਦੀ ਬਾਗਡੋਰ ਆਪਣੇ ਹੱਥਾਂ ਵਿੱਚ ਲੈਣ ਅਤੇ ਪਿੰਡ ਦੇ ਵਿੱਚ ਜੋ ਵੀ ਜਰੂਰਤ ਦੀ ਚੀਜ਼ਾਂ ਹਨ, ਉਹਨਾਂ ਨੂੰ ਉਪਲਬਧ ਕਰਾਉਣ ਲਈ ਯਤਨਸ਼ੀਲ ਹੋ ਜਾਣ। ਜਿਹਦੇ ਚਲਦੇ ਪਿੰਡਾਂ ਨੂੰ ਤਰੱਕੀ ਦੇ ਰਾਹ 'ਤੇ ਲਜਾਇਆ ਜਾ ਸਕੇ। ਕਿਉਂਕਿ ਦੇਖਿਆ ਜਾ ਰਿਹਾ ਹੈ ਕਿ ਪ੍ਰਵਾਸੀ ਮਜ਼ਦੂਰਾਂ ਵੱਲੋਂ ਪੰਜਾਬ ਵੱਲ ਰੁਝਾਨ ਵੱਧਦਾ ਜਾ ਰਿਹਾ ਹੈ ਅਤੇ ਪੰਜਾਬ ਦੇ ਨੌਜਵਾਨ ਆਪਣੀ ਜਾਇਦਾਦਾਂ ਵੇਚ ਕੇ ਜਾਂ ਪ੍ਰਵਾਸੀ ਮਜ਼ਦੂਰਾਂ ਨੂੰ ਦੇਖਰੇਖ ਲਈ ਛੱਡ ਕੇ ਬਾਹਰਲੇ ਦੇਸ਼, ਜਿਆਦਾਤਰ ਕਨੇਡਾ ਵੱਲ ਨੂੰ ਰੁੱਖ ਕੀਤਾ ਜਾ ਰਿਹਾ ਹੈ।
ਇੰਨਾ ਹੀ ਨਹੀਂ ਪੰਜਾਬੀ ਵਿਦੇਸ਼ ਜਾ ਰਹੇ ਹਨ ਤਾਂ ਪਰਵਾਸੀ ਪੰਜਾਬ ਆਕੇ ਕਈ ਜ਼ਿਲ੍ਹਿਆਂ ਵਿੱਚ ਆਪਣੇ ਵੱਡੇ ਵੱਡੇ ਘਰ ਬਣਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਪਿੰਡ ਤੋਂ ਬਾਹਰ ਗਏ ਨੌਜਵਾਨਾਂ ਵੱਲੋਂ ਵੱਡੀਆਂ ਵੱਡੀਆਂ ਕੋਠੀਆਂ ਪਾਈਆਂ ਹੋਈਆਂ ਹਨ। ਲੇਕਿਨ ਕਈ ਕਈ ਸਾਲ ਉਹ ਆਪਣੇ ਘਰ ਵਾਪਸ ਵੀ ਨਹੀਂ ਪਰਤਦੇ ਅਤੇ ਦੇਖਿਆ ਗਿਆ ਹੈ ਕਿ ਇਹਨਾਂ ਕੋਠੀਆਂ ਜਾਇਦਾਦਾਂ ਦੀ ਦੇਖ ਰੇਖ ਦੇ ਲਈ ਪ੍ਰਵਾਸੀ ਮਜ਼ਦੂਰਾਂ ਨੂੰ ਰੱਖਿਆ ਹੋਇਆ ਹੈ। ਕਾਫੀ ਸਾਲਾਂ ਤੋਂ ਇਹ ਪ੍ਰਵਾਸੀ ਪੰਜਾਬ ਵਿੱਚ ਰਹਿਣ ਦੇ ਕਾਰਨ ਇੱਥੋਂ ਦੇ ਵੋਟਰ ਕਾਰਡ ਰਾਸ਼ਨ ਕਾਰਡ ਅਤੇ ਆਧਾਰ ਕਾਰਡ ਵੀ ਬਣਾ ਲਏ ਗਏ ਹਨ।
- "ਵਿਵਾਦਿਤ ਬੋਲਾਂ ਕਰਕੇ ਹੀ ਵੱਜਿਆ ਸੀ ਕੰਗਣਾ ਦੇ ਥੱਪੜ", ਕੰਗਣਾ ਰਣੌਤ ਦੇ ਬਿਆਨ 'ਤੇ ਕਿਸਾਨ ਆਗੂ ਦੀ ਸਖ਼ਤ ਟਿੱਪਣੀ - Farmer leader comment on Kangana
- ਪੰਜਾਬ ਮੌਸਮ ਅੱਪਡੇਟ: ਅੱਜ ਇਨ੍ਹਾਂ ਜ਼ਿਲ੍ਹਿਆਂ ਵਿੱਚ ਪਵੇਗਾ ਮੀਂਹ, ਦੋ ਦਿਨਾਂ ਲਈ ਯੈਲੋ ਅਲਰਟ ਜਾਰੀ - Punjab Rain Alert
- ਹੁਣ ਕਿਸਾਨ ਚੰਡੀਗੜ੍ਹ 'ਚ ਲਾਉਣਗੇ ਪੱਕਾ ਮੋਰਚਾ; ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ, ਜਾਣੋ ਕੀ ਨੇ ਮੰਗਾਂ - Farmer Protest At Chandigarh
ਅਪਰਾਧਾਂ ਵਿੱਚ ਅੱਗੇ ਬਿਹਾਰੀ : ਜਿਸ ਨਾਲ ਉਹਨਾਂ ਦਾ ਪੰਜਾਬ ਦੀ ਰਾਜਨੀਤੀ ਵਿੱਚ ਦਖਲ ਅੰਦਾਜੀ ਵਧਦੀ ਜਾ ਰਹੀ ਹੈ, ਕਿਉਂਕਿ ਪਿੰਡ ਦੇ ਸਰਪੰਚ ਜਾਂ ਸ਼ਹਿਰ ਦੇ ਐਮਸੀ ਅਤੇ ਰਾਜਨੀਤਿਕ ਲਾਹਾ ਲੈਣ ਦੇ ਲਈ ਇਹਨਾਂ ਪ੍ਰਵਾਸੀਆਂ ਦੀਆਂ ਵੋਟਾਂ ਪੰਜਾਬ ਵਿੱਚ ਬਣਾਈਆਂ ਜਾ ਰਹੀਆਂ ਹਨ। ਜਿਸ ਨੂੰ ਲੈ ਕੇ ਕਿਤੇ ਨਾ ਕਿਤੇ ਪੰਜਾਬ ਦੇ ਪੱਕੇ ਵਸਨੀਕ ਖਫਾ ਦਿਖਾਈ ਦੇ ਰਹੇ ਹਨ। ਪੰਜਾਬ ਵਿੱਚ ਹੋ ਰਹੀਆਂ ਵਾਰਦਾਤਾਂ ਲੁੱਟਾਂ ਖੋਹਾਂ ਵਿੱਚ ਵੀ ਪ੍ਰਵਾਸੀਆਂ ਦਾ ਨਾਮ ਅੱਗੇ ਆ ਰਿਹਾ ਹੈ। ਕਈ ਅਜਿਹੇ ਮਾਮਲੇ ਹੁੰਦੇ ਹਨ ਜਿੰਨਾ ਵਿੱਚ ਪਰਵਾਸੀ ਦੋਸ਼ੀ ਪਾਏ ਜਾਂਦੇ ਹਨ ਪਰ ਉਹ ਪੰਜਾਬ ਆਕੇ ਲੁਕ ਕੇ ਬਹਿ ਜਾਂਦੇ ਹਨ। ਇਸ ਤਰ੍ਹਾਂ ਹੀ ਉਹ ਪੰਜਾਬ ਵਿੱਚ ਵੀ ਅਪਰਾਧ ਕਰਦੇ ਹਨ। ਇਸ ਨਾਲ ਪੰਜਾਬ ਦਾ ਨਾਮ ਖਰਾਬ ਹੋ ਰਿਹਾ ਹੈ ਅਤੇ ਅਪਰਾਧ ਵੱਧ ਰਹੇ ਹਨ।