ਮਾਨਸਾ: ਮਾਨਸਾ ਸ਼ਹਿਰ ਦੀ ਅਨਾਜ ਮੰਡੀ ਦੇ ਵਿੱਚੋਂ ਸਮਾਗਮ ਕਰਵਾਉਣ ਦੇ ਲਈ ਦੇਰ ਰਾਤ ਸੰਸਥਾ ਵੱਲੋਂ ਦਰੱਖ਼ਤ ਕੱਟੇ ਗਏ ਹਨ। ਦਰੱਖ਼ਤ ਕੱਟੇ ਜਾਣ ਦੇ ਵਿਰੋਧ ਵਿੱਚ ਸ਼ਹਿਰ ਵਾਸੀਆਂ ਨੇ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਅਨਾਜ ਮੰਡੀ ਦੇ ਵਪਾਰੀਆਂ ਨੇ ਕਿਹਾ ਕਿ ਇਸ ਅਨਾਜ ਮੰਡੀ ਦੇ ਵਿੱਚ 50 ਸਾਲ ਪੁਰਾਣਾ ਬੋਹੜ ਦਾ ਦਰੱਖ਼ਤ ਅਤੇ ਕੁਝ ਹੋਰ ਦਰੱਖ਼ਤ ਲੱਗੇ ਹੋਏ ਹਨ। ਜਿਨ੍ਹਾਂ ਦੀ ਸ਼ਾਮ ਹਰ ਰੋਜ਼ ਮਜ਼ਦੂਰ ਅਤੇ ਵਪਾਰੀ ਗਰਮੀ ਦੇ ਦਿਨਾਂ ਵਿੱਚ ਬੈਠਦੇ ਹਨ ਤੇ ਆਰਾਮ ਕਰਦੇ ਹਨ।
ਹਿੰਦੂ ਰੀਤੀ ਰਿਵਾਜਾਂ ਦੀਆਂ ਭਾਵਨਾਵਾਂ ਨੂੰ ਪਹੁੰਚੀ ਠੇਸ: ਉਨ੍ਹਾਂ ਕਿਹਾ ਕਿ ਜਿਸ ਬੋਹੜ ਦੇ ਦਰਖਤ ਨੂੰ ਕੱਟਿਆ ਗਿਆ ਹੈ ਇਸ ਦਰੱਖਤ ਦੇ ਹੇਠਾਂ ਮਜ਼ਦੂਰਾਂ ਵੱਲੋਂ ਇੱਕ ਸ਼ਿਵ ਮੰਦਿਰ ਵੀ ਬਣਾਇਆ ਗਿਆ ਹੈ। ਜਿਸ ਦੀ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਪੂਜਾ ਵੀ ਕੀਤੀ ਜਾਂਦੀ ਹੈ। ਪਰ ਇੱਕ ਧਾਰਮਿਕ ਸੰਸਥਾ ਵੱਲੋਂ ਦੇਰ ਰਾਤ ਟੈਂਟ ਲਗਾਉਣ ਦੇ ਲਈ ਦਰੱਖ਼ਤ ਕੱਟੇ ਜਾਣ ਦੇ ਕਾਰਨ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਜਿਸ ਕਾਰਨ ਸਮੁੱਚੇ ਵਪਾਰੀ ਅਤੇ ਮਜ਼ਦੂਰਾਂ ਨੇ ਇਕੱਤਰ ਹੋ ਕੇ ਜਿੱਥੇ ਸੰਸਥਾ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ, ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਵਾਤਾਵਰਣ ਐਕਟ ਦੇ ਤਹਿਤ ਦਰੱਖ਼ਤ ਨੂੰ ਕੱਟੇ ਜਾਣ ਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਨਸਾਫ਼ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਉਕਤ ਸੰਸਥਾ ਦਾ ਪ੍ਰੋਗਰਾਮ ਵੀ ਇਸ ਮੰਡੀ ਦੇ ਵਿੱਚ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਉਨ੍ਹਾਂ ਨੇ ਪਹਿਲਾਂ ਹੀ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਦਿੱਤੀ ਹੈ। ਉਨ੍ਹਾਂ ਨੇ ਜ਼ਿਲ੍ਹਾਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਕਤ ਸੰਸਥਾ ਤੇ ਕਾਰਵਾਈ ਕੀਤੀ ਜਾਵੇ ਜੇਕਰ ਕਾਰਵਾਈ ਨਾ ਕੀਤੀ ਗਈ ਤਾਂ ਸਮੁੱਚੇ ਵਪਾਰੀ ਅਤੇ ਮਜ਼ਦੂਰ ਸੰਘਰਸ਼ ਕਰਨ ਦੇ ਲਈ ਮਜਬੂਰ ਹੋਣਗੇ।
- ਜ਼ਹਿਰੀਲੀ ਸ਼ਰਾਬ ਕਾਰਨ ਮੌਤਾਂ ਦਾ ਮਾਮਲਾ, ਪਿੰਡ ਵਾਸੀਆਂ ਨੇ ਡੀਸੀ ਦਫ਼ਤਰ ਅੱਗੇ ਕੀਤਾ ਪ੍ਰਦਰਸ਼ਨ - poisonous liquor
- ਅਸਲ ਪੁਲਿਸ ਅਫਸਰ ਨਾ ਬਣ ਸਕਿਆ ਤਾਂ ਬਣਗਿਆ ਠੱਗ ਵਿਜੀਲੈਂਸ ਅਧਿਕਾਰੀ, ਪੁਲਿਸ ਨੇ ਕੀਤਾ ਕਾਬੂ - fake vigilance officer arrested
- ਕੇਜਰੀਵਾਲ ਦੀ ਗ੍ਰਿਫ਼ਤਾਰੀ 'ਤੇ ਮੀਤ ਹੇਅਰ ਦੀ ਪ੍ਰਤੀਕਿਰਿਆ - ਕਿਹਾ ਦੇਸ਼ ਦੇ ਲੋਕਤੰਤਰ ਲਈ ਕਾਲਾ ਦਿਨ - Reaction On Kejriwal Arrest