ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਤੋਂ ਗੁਜਰਾਤ ਦੇ ਦੋ ਦਿਨਾਂ ਦੌਰੇ 'ਤੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਗੁਜਰਾਤ ਗਏ ਮੁੱਖ ਮੰਤਰੀ ਮਾਨ ਨੇ ਰੈਲੀ ਦੌਰਾਨ ਤਿਹਾੜ ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਜ਼ਿਕਰ ਕੀਤਾ ਅਤੇ ਉਹਨਾਂ ਦੱਸਿਆ ਕਿ ਉਹਨਾਂ ਦੀ ਜੇਲ੍ਹ ਵਿੱਚ ਮੁਲਾਕਾਤ ਕਿਸ ਤਰ੍ਹਾਂ ਕਰਵਾਈ ਗਈ। ਇਸ ਦੌਰਾਨ ਬੋਲਦੇ ਹੋਏ ਉਹਨਾਂ ਦੇ ਹੰਝੂ ਨਾ ਰੁਕੇ ਅਤੇ ਉਹਨਾਂ ਭਰੀਆਂ ਅੱਖਾਂ ਨਾਲ ਭਾਜਪਾ ਨੂੰ ਲਲਕਾਰਿਆ ਵੀ।
ਕੇਜਰੀਵਾਲ ਤੋਂ ਡਰਦੀ ਭਾਜਪਾ : ਉਹਨਾਂ ਕਿਹਾ ਕਿ ਭਾਜਪਾ ਆਮ ਆਦਮੀ ਪਾਰਟੀ ਤੋਂ ਡਰਦੀ ਹੈ ਕਿ ਭਜਪਾ ਨੂੰ ਹੇਠਾਂ ਲਾਹੁਣ ਦੀ ਹਿੰਮਤ ਜੇਕਰ ਕੋਈ ਕਰ ਸਕਦਾ ਹੈ ਤਾਂ ਉਹ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕਰਕੇ ਪਾਰਟੀ ਨੂੰ ਕੰਮਜ਼ੋਰ ਕੀਤਾ ਜਾ ਸਕਦਾ ਹੈ। ਇਥੇ ਸੀਐਮ ਮਾਨ ਨੇ ਕਿਹਾ ਕਿ ਪਾਰਟੀ ਕਮਜ਼ੋਰ ਨਹੀਂ ਹੋ ਸਕਦੀ। ਅਸੀਂ ਲੜਾਂਗੇ ਅਤੇ ਜਿੱਤਾਂਗੇ। ਇਸ ਮੌਕੇ ਉਹਨਾਂ ਆਪ ਸਮਰਥਕਾਂ ਨਾਲ ਅਰਵਿੰਦ ਕੇਜਰੀਵਾਲ ਦੀ ਰਿਹਾਈ ਲਈ ਨਾਅਰੇ ਵੀ ਲਗਾਏ। "ਜੇਲ ਕੇ ਤਾਲੇ ਟੁਟੇਂਗੇ ਕੇਜਰੀਵਾਲ ਛੁਟੇਗੇਂ' ਇਹਨਾਂ ਨਾਅਰਿਆਂ ਨਾਲ ਆਪ ਨੇ ਭਾਜਪਾ ਨੂੰ ਵੰਗਾਰਿਆ।
- ਦੇਖੋ ਹੇਮਕੁੰਟ ਸਾਹਿਬ ਦੀਆਂ ਤਾਜ਼ਾ ਤਸਵੀਰਾਂ; 15 ਫੁੱਟ ਤੱਕ ਬਰਫ, 20 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਬਰਫ ਦੀ ਕਟਾਈ - Hemkund Sahib Yatra route
- ਭਾਜਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ 12ਵੀਂ ਲਿਸਟ, ਜਾਣੋ ਪੰਜਾਬ ਤੋਂ ਕਿਸ ਨੂੰ ਕਿੱਥੋਂ ਮਿਲੀ ਟਿਕਟ - Lok Sabha Election 2024
- ਲੋਕ ਸਭਾ ਚੋਣਾਂ 'ਚ ਮੌੜ ਮੰਡੀ ਬਣਿਆ ਚਰਚਾ ਦਾ ਵਿਸ਼ਾ; ਦਲ-ਬਦਲੀਆਂ ਨੇ ਬਦਲੇ ਸਿਆਸੀ ਸਮੀਕਰਨ, ਦੇਖੋ ਹਾਲ-ਏ-ਸੀਟ - Lok Sabha Election 2024
ਇਹਨਾਂ ਉਮੀਦਵਾਰਾਂ ਦੇ ਹੱਕ 'ਚ ਕਰ ਰਹੇ ਪ੍ਰਚਾਰ : ਭਰੂਚ ਲੋਕ ਸਭਾ ਹਲਕੇ ਵਿੱਚ ਵਸਾਵਾ ਕਬੀਲੇ ਨਾਲ ਸਬੰਧ ਰੱਖਣ ਵਾਲੇ ਉਮੀਦਵਾਰਾਂ ਵਿੱਚ ਵਿਚਾਲੇ ਤਿਕੋਣਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਬਜ਼ੁਰਗ ਆਦਿਵਾਸੀ ਨੇਤਾ ਛੋਟੂ ਵਸਾਵਾ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਛੋਟਾ ਪੁੱਤਰ ਦਿਲੀਪ ਵਸਾਵਾ ਭਾਰਤ ਆਦਿਵਾਸੀ ਪਾਰਟੀ (ਬੀਏਪੀ) ਦੀ ਨੁਮਾਇੰਦਗੀ ਕਰਦੇ ਹੋਏ ਭਰੂਚ ਸੀਟ ਤੋਂ ਆਉਣ ਵਾਲੀਆਂ ਲੋਕ ਚੋਣਾਂ ਲੜੇਗਾ। ਭਾਜਪਾ ਨੇ ਆਪਣਾ ਗੜ੍ਹ ਬਰਕਰਾਰ ਰੱਖਣ ਲਈ ਆਪਣੇ ਮੌਜੂਦਾ ਸੰਸਦ ਮੈਂਬਰ ਮਨਸੁਖ ਵਸਾਵਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇੰਡਿਆ ਗਠਜੋੜ ਨੇ ਇਸ ਸੀਟ ਤੋਂ ਵਿਧਾਨਸਭਾ ਸੀਟ ਡੇਡਿਆਪਾਡਾ ਤੋਂ 'ਆਪ' ਵਿਧਾਇਕ ਚੈਤਰ ਵਸਾਵਾ ਨੂੰ ਇਸ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਜਿਸ ਤੋਂ ਬਾਅਦ ਇਹ ਮੁਕਾਬਲਾ ਹੋਰ ਵੀ ਰੋਚਕ ਹੋ ਗਿਆ ਹੈ। ਇਸ ਲਈ, ਭਰੂਚ ਵਿੱਚ, ਮੁਕਾਬਲਾ ਵਾਸਵਾ ਬਨਾਮ ਵਸਾਵਾ ਬਨਾਮ ਵਸਾਵਾ ਹੋ ਗਿਆ ਹੈ।