ਸੰਗਰੂਰ : ਇਹਨੀ ਦਿਨੀਂ ਮਾਨਸੂਨ ਦੀ ਆਮਦ ਦੇਸ਼ ਦੇ ਨਾਲ-ਨਾਲ ਪੰਜਾਬ ਵਿਚ ਵੀ ਹੋ ਚੁੱਕੀ ਹੈ। ਜਿਸ ਤੋਂ ਬਾਅਦ ਜਿੱਥੇ ਲਗਾਤਾਰ ਹੋ ਰਹੀਆਂ ਬਰਸਾਤਾਂ ਤੋਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਉਥੇ ਹੀ ਸਬਜੀਆਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਭਾਰੀ ਨੁਕਸਾਨ ਝਲਣਾ ਪੈ ਰਿਹਾ ਹੈ। ਸੰਗਰੂਰ ਦੇ ਨਜਦੀਕੀ ਪਿੰਡ ਕਰਤਾਰਪੁਰਾ ਦਾ ਕਿਸਾਨ ਨਛੱਤਰ ਸਿੰਘ, ਜਿਨਾਂ ਵੱਲੋਂ ਆਪਣੀ 2 ਏਕੜ ਜ਼ਮੀਨ ਵਿੱਚ ਕਣਕ ਝੋਨੇ ਦੀ ਫ਼ਸਲ ਬੀਜਣ ਦੀ ਬਜਾਏ ਸਿਰਫ਼ ਸਬਜੀਆਂ ਦੀ ਖੇਤੀ ਕੀਤੀ ਜਾ ਰਹੀ ਹੈ। ਉਹ ਆਪਣੇ ਖੇਤ ਵਿੱਚ ਉਗਾਈਆਂ ਸਬਜੀਆਂ ਖ਼ੁਦ ਹੀ ਮੰਡੀ ਵਿੱਚ ਜਾ ਕੇ ਵੇਚਦੇ ਸਨ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ।
ਸਬਜ਼ੀਆਂ ਦਾ ਭਾਰੀ ਨੁਕਸਾਨ : ਕਿਸਾਨਾਂ ਨੂੰ ਹੁਣ ਲਗਾਤਾਰ ਹੋ ਰਹੇ ਮੀਹਾਂ ਕਾਰਨ ਨਛੱਤਰ ਸਿੰਘ ਦੇ ਖੇਤਾਂ ਵਿੱਚ ਲਗਾਈਆਂ ਸਬਜੀਆਂ ਜਿਹਨਾਂ ਵਿੱਚ ਚੋਲੇ ਦੀ ਸਬਜੀ, ਭਿੰਡੀਆਂ ਦੀ ਸਬਜੀ, ਕੱਦੂ ਦੀ ਸਬਜੀ,ਤੋਰੀਆਂ ਦੀ ਸਬਜ਼ੀ ਆਦਿ ਲਗਾਈਆਂ ਹੋਈਆਂ ਸਨ ਜੋ ਹੁਣ ਪਾਣੀ ਨਾਲ ਬੁਰੇ ਤਰੀਕੇ ਨਾਲ 70 ਫ਼ੀਸਦੀ ਨੁਕਸਾਨੀਆਂ ਗਈਆਂ ਹਨ। ਨਛੱਤਰ ਸਿੰਘ ਨੇ ਦਸਦਿਆਂ ਕਿਹਾ ਕਿ ਭਿੰਡੀਆਂ ਦੀ ਸਬਜ਼ੀ ਜੋ ਕਿ ਹਰ ਰੋਜ 40 ਕਿੱਲੋ ਦੇ ਲਗਭਗ ਉਹ ਤੋੜ ਕੇ ਮੰਡੀ ਵਿੱਚ ਵੇਚ ਕੇ ਆਉਂਦਾ ਸੀ। ਹੁਣ ਨੁਕਸਾਨ ਤੋਂ ਬਾਅਦ ਸਿਰਫ਼ 4-5 ਕਿੱਲੋ ਹੀ ਉਤਰਦੀ ਹੈ। ਨਛੱਤਰ ਸਿੰਘ ਨੇ ਦੱਸਦੇ ਹੋਏ ਕਿਹਾ ਕਿ ਉਹ ਸਿਰਫ਼ ਸਬਜੀ ਦੀ ਖੇਤੀ ਕਰ ਅਤੇ ਖ਼ੁਦ ਵੇਚ ਕੇ ਹੀ ਆਪਣੇ ਘਰ ਦਾ ਗੁਜਾਰਾ ਕਰਦਾ ਹੈ ਅਤੇ ਹੁਣ ਵੱਡੇ ਨੁਕਸਾਨ ਤੋਂ ਬਾਅਦ ਉਹਨੇ ਸਰਕਾਰ ਤੋਂ ਮੁਆਵਜ਼ੇ ਦੀ ਅਪੀਲ ਵੀ ਕੀਤੀ।
- ਸ਼ਿਵ ਸੈਨਾ ਆਗੂ ਦੀ ਪਤਨੀ ਨੇ ਚੁੱਕੇ ਵੱਡੇ ਸਵਾਲ; ਗੱਲਬਾਤ ਕਰਦੇ ਹੋਏ ਭਾਵੁਕ, ਕਿਹਾ- ਜੇ ਮੈਂ ਟੁੱਟ ਗਈ ਤਾਂ ਉਹਨਾਂ ਨੂੰ ਕਿਵੇਂ ਸਾਂਭਾਂਗੇ - Shiv Sena leader Sandeep Thapar
- ਸੀਵਰੇਜ ਅਤੇ ਮੀਂਹ ਦੇ ਪਾਣੀ ਤੋਂ ਤੰਗ ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਕੱਢੀ ਭੜਾਸ - sewage and rainwater problem
- ਮੌਨਸੂਨ ਦੀ ਪਹਿਲੀ ਬਰਸਾਤ ਨੇ ਬਠਿੰਡਾ ਨਗਰ ਨਿਗਮ ਦੇ ਪ੍ਰਬੰਧਾਂ ਦੀ ਖੋਲ੍ਹੀ ਪੋਲ, ਪਾਣੀ-ਪਾਣੀ ਹੋਇਆ ਸ਼ਹਿਰ - monsoon first rain
ਆਉਣ ਵਾਲੇ ਸਮੇਂ 'ਚ ਹੋਵੇਗੀ ਬਰਸਾਤ: ਜ਼ਿਕਰਯੋਗ ਹੈ ਕਿ ਪੰਜਾਬ ਦੇ ਕਿਸਾਨਾਂ ਦੀ ਨਜ਼ਰ ਮੌਨਸੂਨ 'ਤੇ ਹੈ। ਉੱਤਰ-ਪੱਛਮ ਭਾਰਤ ਵਿੱਚ ਇੱਕ ਹਫ਼ਤੇ ਦੀ ਗਰਮੀ ਦੀ ਲਹਿਰ ਦੇ ਬਾਅਦ ਹੁਣ ਤਾਪਮਾਨ ਵਿੱਚ ਗਿਰਾਵਟ ਦੇਖਣ ਨੂੰ ਮਿਲੀ। ਭਾਰਤ ਦੇ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 24 ਘੰਟਿਆਂ ਦੌਰਾਨ ਦੱਖਣ-ਪੱਛਮੀ ਮੌਨਸੂਨ ਦੀ ਅਗਾਮੀ ਦਿੱਲੀ, ਪੱਛਮੀ ਉੱਤਰ ਪ੍ਰਦੇਸ਼ (ਯੂ.ਪੀ.), ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਹੋਣ ਦੀ ਸੰਭਾਵਨਾ ਹੈ ਅਤੇ ਹਾਲਾਤ ਇਸ ਦੇ ਲਈ ਅਨੁਕੂਲ ਹਨ। ਦੂਜੇ ਪਾਸੇ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਕੁਝ ਇਲਾਕਿਆਂ ਵਿੱਚ ਸ਼ੁੱਕਰਵਾਰ ਤੋਂ ਹਲਕੀ ਤੋਂ ਦਰਮਿਆਨੀ ਬਾਰਸ਼ ਸ਼ੁਰੂ ਹੋ ਗਈ ਹੈ।