ਲੁਧਿਆਣਾ : ਇੱਕ ਪਾਸੇ ਜਿੱਥੇ ਪੰਜਾਬ ਵਿੱਚ ਸਿਆਸਤ ਨੇ ਪਾਰਾ ਚੜਾਇਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਕਹਿਰ ਦੀ ਗਰਮੀ ਦੇ ਕਾਰਨ ਵੀ ਲੋਕ ਪਰੇਸ਼ਾਨ ਹਨ, ਇੱਥੋਂ ਤੱਕ ਕਿ ਪੰਜਾਬ ਸਰਕਾਰ ਨੇ ਗਰਮੀ ਦੇ ਮੱਦੇ ਨਜ਼ਰ ਪੰਜਾਬ ਦੇ ਸਾਰੇ ਸਕੂਲਾਂ ਨੂੰ ਛੁੱਟੀਆਂ ਵੀ ਕਰ ਦਿੱਤੀਆਂ ਹਨ। ਗਰਮੀ ਦਾ ਕਹਿਰ ਐਨਾ ਹੈ ਕਿ ਮੌਸਮ ਵਿਭਾਗ ਵੱਲੋਂ ਆਉਂਦੀ 24 ਮਈ ਤੱਕ ਪੰਜਾਬ ਭਰ ਦੇ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਹੈ। ਟੈਂਪਰੇਚਰ 43 ਤੋਂ ਪਾਰ ਪਹੁੰਚ ਚੁੱਕਾ ਹੈ। ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਦਰਜ ਕੀਤਾ ਗਿਆ ਟੈਂਪਰੇਚਰ ਹੈ ਜੋ ਕਿ ਆਮ ਨਾਲੋਂ ਘੱਟ ਹੁੰਦਾ ਹੈ। ਪਿਛਲੇ ਸਾਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹਨਾਂ ਦਿਨਾਂ ਦੇ ਵਿੱਚ ਇਸ ਤੋਂ ਪਾਰਾ ਘੱਟ ਸੀ, ਪਰ ਇਸ ਵਾਰ ਗਰਮੀ ਦਾ ਕਹਿਰ ਜਾਰੀ ਹੈ।
ਹਾਲਾਤ ਇਹ ਹੋ ਗਏ ਹਨ ਕਿ ਲੋਕਾਂ ਦਾ ਘਰੋਂ ਨਿਕਲਣਾ ਔਖਾ ਹੋ ਗਿਆ ਹੈ। 11 ਵਜੇ ਤੋਂ ਲੈਕੇ 4 ਵਜੇ ਤੱਕ ਦੇ ਸਮੇਂ ਨੂੰ ਸਭ ਤੋਂ ਜਿਆਦਾ ਖਤਰਨਾਕ ਸਮਾਂ ਦੱਸਿਆ ਹੈ। ਲੁਧਿਆਣਾ ਪੀ ਏ ਯੂ ਮੌਸਮ ਵਿਭਾਗ ਨੇ ਕਿਹਾ ਕਿ ਗਰਮੀ ਆਉਂਦੇ ਦਿਨਾਂ ਚ ਇਸੇ ਤਰ੍ਹਾਂ ਜਾਰੀ ਰਹੇਗੀ ਆਮ ਲੋਕ ਅਤੇ ਕਿਸਾਨ ਜਰੂਰ ਗਰਮੀ ਨੂੰ ਧਿਆਨ 'ਚ ਰੱਖਕੇ ਆਪਣੇ ਕੰਮ ਕਰਨ। ਉਹਨਾਂ ਕਿਹਾ ਕਿ ਫਿਲਹਾਲ ਗਰਮੀ ਤੋਂ ਕੋਈ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਆਉਂਦੇ ਇੱਕ ਹਫਤੇ ਤੱਕ ਗਰਮੀ ਦਾ ਕਹਿਰ ਇਸੇ ਤਰ੍ਹਾਂ ਬਰਕਰਾਰ ਰਹੇਗੀ। ਉਹਨਾਂ ਕਿਹਾ ਕਿ ਰੈਡ ਅਲਰਟ 24 ਮਈ ਤੱਕ ਜਾਰੀ ਹੈ।
- ਆਖ਼ਿਰ ਕਿਉਂ ਮੁੜਨਾ ਪਿਆ ਰਾਣਾ ਸੋਢੀ ਨੂੰ ਪਿੰਡ ਮਰਾੜ੍ਹ ਤੋਂ ਬੇਰੰਗ, ਜਾਣੋ ਕਾਰਨ.... - Rana Sodhi opposition in villages
- ਪੰਜਾਬ ਫੇਰੀ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਜਾਵੇਗਾ ਜ਼ਬਰਦਸਤ ਵਿਰੋਧ - Modi will be opposed in Punjab
- ਸੁਖਬੀਰ ਸਿੰਘ ਬਾਦਲ ਦੇ ਕਿਸ ਬਿਆਨ 'ਤੇ ਭੜਕੇ ਭਗਵੰਤ ਮਾਨ? ਸੁਣ ਕੇ ਤੁਸੀਂ ਵੀ ਹੋਵੋਗੇ ਹੈਰਾਨ.... - Big statement of Sukhbir Badal
ਗਰਮੀ ਤੋਂ ਬਚਣ ਦੇ ਜਰੂਰੀ ਸੁਝਾਅ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਮਾਹਿਰ ਵਿਗਿਆਨੀਆਂ ਨੇ ਕਿਹਾ ਕਿ ਕਿਸਾਨ ਵੀ ਜੇਕਰ ਸਿੱਧੀ ਝੋਨੇ ਦੀ ਬਿਜਾਈ ਕਰ ਰਹੇ ਹਨ ਤਾਂ ਉਹ ਇਹ ਜਰੂਰ ਧਿਆਨ ਰੱਖਣ ਕਿ ਕੰਮ 11 ਵਜੇ ਤੋਂ ਪਹਿਲਾਂ ਜਾਂ ਫਿਰ ਸ਼ਾਮ 4 ਵਜੇ ਤੋਂ ਬਾਅਦ ਕਰਨ ਲਗਾਤਾਰ ਕੰਮ ਨਾ ਕਰਦੇ ਰਹਿਣ ਥੋੜੀ ਦੇਰ ਲਈ ਜਰੂਰ ਰੈਸਟ ਕਰਨ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਆਮ ਲੋਕ ਵੱਧ ਤੋਂ ਵੱਧ ਪਾਣੀ ਪੀਣ ਆਪਣੇ ਸਰੀਰ ਨੂੰ ਜਰੂਰ ਧੁੱਪ ਦੇ ਵਿੱਚ ਨਿਕਲਣ ਲੱਗੇ ਪੂਰੀ ਤਰ੍ਹਾਂ ਢੱਕ ਕੇ ਨਿਕਲਣ, ਤਰਲ ਪਦਾਰਥਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ, ਆਪਣੇ ਆਪ ਨੂੰ ਸਿੱਧੀ ਹੀਟ ਵੇਵ ਦੇ ਵਿੱਚ ਆਉਣ ਤੋਂ ਬਚਾਉਣ, ਗਰਮੀ ਦੇ ਵਿੱਚ ਜਿਆਦਾ ਨਿਕਲਣ ਤੋਂ ਗੁਰੇਜ ਕਰਨ, ਛੋਟੇ ਬੱਚਿਆਂ ਅਤੇ ਬਜ਼ੁਰਗ ਜਰੂਰ ਧਿਆਨ ਰੱਖਣ ਕਿ ਉਹ ਗਰਮੀ ਦੇ ਵਿੱਚ ਕੰਮ ਨਾ ਕਰਨ ਨਾ ਹੀ ਬਾਹਰ ਨਿਕਲਣ।