ETV Bharat / state

ਗੁਰਦੁਆਰਾ ਬਾਬਾ ਅਟੱਲ ਰਾਏ ਵਿਖੇ ਮਨਾਈ ਗਈ ਖਾਲਿਸਤਾਨੀ ਸਮਰਥਕ ਅਵਤਾਰ ਸਿੰਘ ਖੰਡਾ ਅਤੇ ਹਰਦੀਪ ਸਿੰਘ ਨਿੱਝਰ ਦੀ ਪਹਿਲੀ ਬਰਸੀ - death anniversary of Khanda - DEATH ANNIVERSARY OF KHANDA

ਅੱਜ ਅੰਮ੍ਰਿਤਸਰ ਵਿਖੇ ਅਵਤਾਰ ਸਿੰਘ ਖੰਡਾ ਅਤੇ ਹਰਦੀਪ ਸਿੰਘ ਨਿੱਝਰ ਦੀ ਪਹਿਲੀ ਬਰਸੀ ਗੁਰਦੁਆਰਾ ਬਾਬਾ ਅਟੱਲ ਰਾਏ ਵਿਖੇ ਮਨਾਈ ਗਈ। ਇਸ ਮੌਕੇ ਵਿਦੇਸ਼ 'ਚ ਮਾਰੇ ਗਏ ਅਵਤਾਰ ਸਿੰਘ ਖੰਡਾ ਦੇ ਮਾਤਾ ਅਤੇ ਸੰਗਰੂਰ ਤੋਂ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਸ਼ਮੂਲੀਅਤ ਕੀਤੀ।

The first death anniversary of Avtar Singh Khanda and Hardeep Singh Nijhar was celebrated at Gurdwara Baba Atal Rai
ਅਵਤਾਰ ਸਿੰਘ ਖੰਡਾ ਅਤੇ ਹਰਦੀਪ ਸਿੰਘ ਨਿੱਝਰ ਦੀ ਪਹਿਲੀ ਬਰਸੀ ਗੁਰਦੁਆਰਾ ਬਾਬਾ ਅਟੱਲ ਰਾਏ ਵਿਖੇ ਮਨਾਈ ਗਈ (REPOERT (ਅੰਮ੍ਰਿਤਸਰ ਪੱਤਰਕਾਰ))
author img

By ETV Bharat Punjabi Team

Published : Jun 15, 2024, 4:13 PM IST

ਅਵਤਾਰ ਸਿੰਘ ਖੰਡਾ ਅਤੇ ਹਰਦੀਪ ਸਿੰਘ ਨਿੱਝਰ ਦੀ ਪਹਿਲੀ ਬਰਸੀ (REPOERT (ਅੰਮ੍ਰਿਤਸਰ ਪੱਤਰਕਾਰ))

ਅੰਮ੍ਰਿਤਸਰ : ਅੱਜ ਅੰਮ੍ਰਿਤਸਰ ਵਿਖੇ ਗੁਰਦੁਆਰਾ ਬਾਬਾ ਅਟੱਲ ਰਾਏ ਵਿਖੇ ਖਾਲਿਸਤਾਨੀ ਸਮਰਥਕ ਅਵਤਾਰ ਸਿੰਘ ਖੰਡਾ ਆਜ਼ਾਦ ਅਤੇ ਹਰਦੀਪ ਸਿੰਘ ਨਿੱਝਰ ਦਾ ਪਹਿਲਾ ਸ਼ਹੀਦੀ ਸਮਾਗਮ ਮਨਾਇਆ ਗਿਆ। ਇਸ ਮੌਕੇ ਅਵਤਾਰ ਸਿੰਘ ਖੰਡਾ ਅਤੇ ਹਰਦੀਪ ਸਿੰਘ ਨਿੱਝਰ ਨੂੰ ਯਾਦ ਕਰਦੇ ਹੋਏ ਪਰਿਵਾਰ ਅਤੇ ਸਮਰਥਕਾਂ ਵੱਲੋਂ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ ਗਏ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸਮੂਹ ਸਿੱਖ ਜਥੇਬੰਦੀਆਂ ਤੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਕਿਹਾ ਕਿ ਇਹਨਾਂ ਸ਼ਹੀਦਾਂ ਦਾ ਵਿਦੇਸ਼ਾਂ ਦੀ ਧਰਤੀ 'ਤੇ ਭਾਰਤ ਦੀ ਹਕੂਮਤ ਵੱਲੋਂ ਕਤਲ ਕਰਵਾ ਦਿੱਤਾ ਗਿਆ ਸੀ। ਜਿਸ ਦਾ ਇਨਸਾਫ ਅਜੇ ਤੱਕ ਨਹੀਂ ਮਿਲਿਆ ਅਤੇ ਉਹ ਅਪੀਲ ਕਰਦੇ ਹਨ ਕਿ ਜਿੰਨਾ ਨੇ ਇਹਨਾਂ ਨੂੰ ਮਰਵਾਇਆ ਹੈ ਉਹਨਾਂ ਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇ। ਉਹਨਾਂ ਕਿਹਾ ਕਿ ਘੱਟ ਗਿਣਤੀਆਂ ਦਾ ਪਹਿਲਾਂ ਹੀ ਘਾਣ ਹੁੰਦਾ ਆਇਆ ਹੈ ਅਤੇ ਹੁਣ ਸਾਡੇ ਨੌਜਵਾਨ ਵਿਦੇਸ਼ਾਂ ਵਿੱਚ ਕਤਲ ਕੀਤੇ ਜਾ ਰਹੇ ਹਨ।

ਕਾਂਗਰਸ ਨੂੰ ਵੋਟ ਪਾਉਣ ਵਾਲੇ ਪੰਜਾਬੀਆਂ ਨੂੰ ਨਸੀਹਤ : ਉਥੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਾਬਕਾ ਸਾਂਸਦ ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬੀਆਂ ਨੂੰ ਸਮਝ ਤੋਂ ਕੰਮ ਲੈਣ ਦੀ ਲੋੜ ਹੈ, ਕਿਉਂਕਿ ਸੱਤ ਕਾਂਗਰਸੀ ਲੋਕ ਸਭਾ ਮੈਂਬਰਾਂ ਨੂੰ ਪੰਜਾਬ ਵਿੱਚੋਂ ਜਿੱਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਗਿਆ ਹੈ। ਉਹੀ ਕਾਂਗਰਸ ਪਾਰਟੀ ਹੈ ਜਿਸ ਨੇ ਸਾਡੇ ਦਰਬਾਰ ਸਾਹਿਬ 'ਤੇ ਹਮਲੇ ਕੀਤੇ ਸਨ ਤੇ ਸਿੱਖ ਅਜੇ ਵੀ ਸਮਝ ਨਹੀਂ ਰਹੇ। ਉਹਨਾਂ ਕਿਹਾ ਕਿ ਸਿੱਖ ਕੌਮ ਆਪਣੀ ਪੀੜੀ ਥੱਲੇ ਆਪ ਝਾਤੀ ਮਾਰ ਲਵੇ ਕਿ ਉਹ ਆਜ਼ਾਦੀ ਚਾਹੁੰਦੀ ਹੈ ਜਾਂ ਗੁਲਾਮੀ ਚਾਹੁੰਦੀ ਹੈ ਜਾਂ ਉਹ ਛਿੱਤਰਾਂ ਦੀ ਯਾਰ ਹੈ। ਉਹਨਾਂ ਕਿਹਾ ਕਿ ਅਮਨ ਤੇ ਸ਼ਾਂਤੀ ਨਾਲ ਖੜਾ ਹੋ ਕੇ ਹਿੰਦੂਤਵ ਦਾ ਮੁਕਾਬਲਾ ਕਰਨਾ ਹੈ ਜਾਂ ਨਹੀਂ ਕਰਨਾ।

ਆਪਣੇ ਪੁੱਤਰਾਂ ਨੂੰ ਬਚਾਉਣ ਲਈ ਲੜੀ ਜਾਵੇਗੀ ਲੜਾਈ : ਉਥੇ ਹੀ ਇਸ ਮੌਕੇ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਸਾਨੂੰ ਕਿਸੇ ਵਕੀਲ ਜਾਂ ਦਲੀਲ ਦੀ ਲੋੜ ਨਹੀਂ ਹੈ। ਅਸੀਂ ਆਪਣੀ ਫਾਈਲ ਉਸ ਰੱਬ ਅੱਗੇ ਲਗਾਈ ਹੈ, ਜਿਸ ਨੇ ਅੱਧੇ ਲੋਕਾਂ ਦੇ ਚਿਹਰਿਆਂ ਨੂੰ ਨੰਗਾ ਕਰ ਦਿੱਤਾ ਹੈ ਤੇ ਬਾਕੀ ਜਿਹੜੇ ਰਹਿੰਦੇ ਹਨ ਉਹਨਾਂ ਨੂੰ ਵੀ ਜਲਦੀ ਨੰਗਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਬਾਕੀ ਰਹਿੰਦੇ ਆਪਣੇ ਸਿੱਖ ਪੁੱਤ ਬਚਾ ਲਈਏ ਨਹੀਂ ਤੇ ਸਰਕਾਰ ਨੇ ਉਹ ਵੀ ਮਰਵਾ ਦੇਣੇ ਹਨ। ਉਹਨਾਂ ਕਿਹਾ ਕਿ ਸਰਕਾਰ ਸਿੱਖਾਂ ਦੇ ਪਿੱਛੇ ਹੱਥ ਧੋ ਕੇ ਪਈ ਹੋਈ ਹੈ, ਜਿਹੜੇ ਸਿੱਖ ਆਪਣੇ ਦੇਸ਼ ਦੀ ਜਾਂ ਆਪਣੇ ਸਿੱਖ ਕੌਮ ਦੇ ਲਈ ਆਜ਼ਾਦੀ ਚਾਹੁੰਦੇ ਹਨ, ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਸਾਡਾ ਪੁੱਤ ਮਰਨ ਵਾਲਾ ਨਹੀਂ ਸੀ ਪਰ ਸਰਕਾਰ ਨੇ ਉਸ ਨੂੰ ਕਤਲ ਕਰ ਦਿੱਤਾ। ਅੱਜ ਸਾਰੀ ਸਿੱਖ ਸੰਗਤ ਉਸ ਦੇ ਭੋਗ ਦੇ ਵਿੱਚ ਸ਼ਾਮਿਲ ਹੋਈ ਹੈ ਅਤੇ ਅਸੀਂ ਸਭ ਦਾ ਧੰਨਵਾਦ ਕਰਦੇ ਹਾਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.