ETV Bharat / state

ਮੁੰਬਈ ਜੇਲ੍ਹ ਵਿੱਚ ਖੁਦਕੁਸ਼ੀ ਕਰਨ ਵਾਲੇ ਅਨੁਜ ਥਾਪਣ ਦੇ ਪਰਿਵਾਰ ਨੇ ਕੀਤਾ ਪ੍ਰਦਰਸ਼ਨ, ਇਨਸਾਫ਼ ਦੀ ਕੀਤੀ ਮੰਗ - Anuj Thapan suicide case - ANUJ THAPAN SUICIDE CASE

ਸਲਮਾਨ ਖਾਨ ਦੇ ਘਰ ਉੱਤੇ ਗੋਲੀ ਚਲਾਉਣ ਦੇ ਮਾਮਲੇ ਵਿੱਚ ਬਠਿੰਡਾ ਤੋਂ ਗ੍ਰਿਫ਼ਤਾਰ ਕੀਤੇ ਮੁਲਜ਼ਮ ਅਨੁਜ ਥਾਪਣ ਨੇ ਮੁੰਬਈ ਪੁਲਿਸ ਦੀ ਹਿਰਾਸਤ ਵਿੱਚ ਖੁਦਕੁਸ਼ੀ ਕੀਤੀ ਤਾਂ ਹੁਣ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਦੀ ਮੰਗ ਕਰਦਿਆਂ ਪ੍ਰਦਰਸ਼ਨ ਕੀਤਾ ਹੈ।

PROTESTE AT BATHINDA
ਮੁੰਬਈ ਜੇਲ੍ਹ ਵਿੱਚ ਖੁਦਕੁਸ਼ੀ ਕਰਨ ਵਾਲੇ ਅਨੁਜ ਥਾਪਣ ਦੇ ਪਰਿਵਾਰ ਨੇ ਕੀਤਾ ਪ੍ਰਦਰਸ਼ਨ (ਬਠਿੰਡਾ ਰਿਪੋਟਰ)
author img

By ETV Bharat Punjabi Team

Published : May 3, 2024, 7:46 PM IST

ਇਨਸਾਫ਼ ਦੀ ਕੀਤੀ ਮੰਗ (ਬਠਿੰਡਾ ਰਿਪੋਟਰ)

ਬਠਿੰਡਾ: ਪਿਛਲੇ ਦਿਨੀ ਫਿਲਮੀ ਅਦਾਕਾਰ ਸਲਮਾਨ ਖਾਨ ਦੇ ਘਰ ਉੱਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਗੈਂਗਸਟਰ ਲੋਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਨੌਜਵਾਨ ਅਨੁਜ ਥਾਪਣ ਵਾਸੀ ਪਿੰਡ ਸੁਖਚੈਨ ਜ਼ਿਲ੍ਹਾ ਅੰਬੋਹਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਵੱਲੋਂ ਇਹ ਗ੍ਰਿਫ਼ਤਾਰੀ ਭਵਾਨੀਗੜ੍ਹ ਥਾਣੇ ਦੀ ਪੁਲਿਸ ਰਾਹੀਂ ਕੀਤੀ ਗਈ ਸੀ। ਪੁਲਿਸ ਕਸਟਡੀ ਦੌਰਾਨ ਅਨੁਜ ਥਾਪਣ ਦੀ ਹੋਈ ਮੌਤ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਅੱਜ ਸੀਤੋ ਬਾਈਪਾਸ ਉੱਤੇ ਇਕੱਠੇ ਹੋ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ ਅਤੇ ਮੰਗ ਕੀਤੀ ਗਈ ਕਿ ਬਿਸ਼ਨੋਈ ਸਮਾਜ ਨੂੰ ਧਮਕੀ ਦੇਣ ਵਾਲੇ ਮੁੱਖ ਮੰਤਰੀ ਖਿਲਾਫ ਮਾਮਲਾ ਦਰਜ ਕੀਤਾ ਜਾਵੇ।

ਪੁਲਿਸ ਕਸਟਡੀ ਵਿੱਚ ਕਤਲ: ਪਰਿਵਾਰ ਨੇ ਕਿਹਾ ਕਿ ਅਨੁਜ ਥਾਪਣ ਵੱਲੋਂ ਖੁਦਕੁਸ਼ੀ ਨਹੀਂ ਕੀਤੀ ਗਈ, ਸਗੋਂ ਉਸ ਦਾ ਪੁਲਿਸ ਕਸਟਡੀ ਵਿੱਚ ਕਤਲ ਕੀਤਾ ਗਿਆ ਹੈ। ਮੁੰਬਈ ਪੁਲਿਸ ਵੱਲੋਂ ਥਾਣਾ ਭਵਾਨੀਗੜ੍ਹ ਤੋਂ ਅਨੁਜ ਥਾਪਣ ਨੂੰ ਆਪਣੇ ਨਾਲ ਲਿਜਾਇਆ ਗਿਆ ਸੀ ਅਤੇ ਪੁਲਿਸ ਦੁਆਰਾ ਬੁਰੀ ਤਰ੍ਹਾਂ ਅਨੁਜ ਨਾਲ ਕੁੱਟਮਾਰ ਕੀਤੀ ਗਈ ਸੀ, ਜਿਸ ਨਾਲ ਉਸਦੀ ਮੌਤ ਹੋਈ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਸਲਮਾਨ ਖਾਨ ਖਿਲਾਫ ਵੀ ਧਾਰਾ 120 ਤਹਿਤ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ।

ਪਰਿਵਾਰਿਕ ਮੈਂਬਰਾਂ ਤੋਂ ਮੰਗ ਪੱਤਰ ਲਿਆ: ਇਸ ਤੋਂ ਇਲਾਵਾ ਉਹਨਾਂ ਪੁਲਿਸ ਕਰਮਚਾਰੀਆਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਜਿਨਾਂ ਵੱਲੋਂ ਇਸ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਫਿਰ ਵੀ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਤਾਂ ਉਹ 36 ਬਿਰਾਦਰੀਆਂ ਨੂੰ ਨਾਲ ਲੈ ਕੇ ਸੰਘਰਸ਼ ਕਰਨਗੇ। ਉਨ੍ਹਾਂ ਆਖਿਆ ਕਿ ਜਿੰਨਾ ਸਮਾਂ ਅਨੁਜ ਦਾ ਫਿਰ ਤੋਂ ਪੋਸਟਮਾਰਟਮ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਤੋਂ ਨਹੀਂ ਕਰਵਾਇਆ ਜਾਂਦਾ ਉਦੋਂ ਤੱਕ ਅਨੁਜ ਦੀ ਮੌਤ ਦਾ ਅਸਲ ਕਾਰਨਾਂ ਦਾ ਪਤਾ ਨਹੀਂ ਲਗਾਇਆ ਜਾ ਸਕਦਾ। ਇਸ ਮੌਕੇ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਅਨੁਜ ਦੇ ਪਰਿਵਾਰਿਕ ਮੈਂਬਰਾਂ ਤੋਂ ਮੰਗ ਪੱਤਰ ਵੀ ਲਿਆ ਗਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.