ETV Bharat / state

ਜੇਲ੍ਹ 'ਚ ਕੈਦੀ ਦੀ ਮੌਤ 'ਤੇ ਪਰਿਵਾਰ ਨੇ ਕੀਤੇ ਵੱਡੇ ਖੁਲਾਸੇ, ਪੁਲਿਸ ਪ੍ਰਸ਼ਾਸਨ 'ਤੇ ਲਾਏ ਗੰਭੀਰ ਇਲਜ਼ਾਮ - death of the prisoner in the jail

Death of the prisoner in the jail: ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚ ਮਰਨ ਵਾਲੇ ਰਾਹੁਲ ਦੀ ਮੌਤ ਨੂੰ ਲੈਕੇ ਪਰਿਵਾਰ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਇਸ ਦੌਰਾਨ ਉਹਨਾਂ ਪੁਲਿਸ ਪ੍ਰਸ਼ਾਸਨ ਉੱਤੇ ਗੰਭੀਰ ਇਲਜ਼ਾਮ ਲਾਏ। ਪਰਿਵਾਰ ਨੇ ਕਿਹਾ ਕਿ ਨੌਜਵਾਨ ਦੀ ਮੌਤ ਅਚਾਨਕ ਨਹੀਂ ਹੋਈ ਬਲਕਿ ਉਸਨੂੰ ਜ਼ਹਿਰ ਦੇ ਕੇ ਮਾਰੀਆ ਗਿਆ ਹੈ।

The family made big revelations on the death of the prisoner in the jail,
ਜੇਲ੍ਹ 'ਚ ਕੈਦੀ ਦੀ ਮੌਤ 'ਤੇ ਪਰਿਵਾਰ ਨੇ ਕੀਤੇ ਵੱਡੇ ਖੁਲਾਸੇ,ਪੁਲਿਸ ਪ੍ਰਸ਼ਾਸਨ 'ਤੇ ਲਾਏ ਗੰਭੀਰ ਇਲਜ਼ਾਮ (ਅੰਮ੍ਰਿਤਸਰ ਪੱਤਰਕਾਰ)
author img

By ETV Bharat Punjabi Team

Published : Sep 8, 2024, 5:32 PM IST

ਜੇਲ੍ਹ 'ਚ ਕੈਦੀ ਦੀ ਮੌਤ 'ਤੇ ਪਰਿਵਾਰ ਨੇ ਕੀਤੇ ਵੱਡੇ ਖੁਲਾਸੇ (ਅੰਮ੍ਰਿਤਸਰ ਪੱਤਰਕਾਰ)

ਅੰਮ੍ਰਿਤਸਰ: ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ। ਮਾਮਲਾ ਬੀਤੇ ਦਿਨੀਂ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਬੰਦ ਕੈਦੀ ਰਾਹੁਲ ਦੀ ਮੌਤ ਨਾਲ ਜੁੜਿਆ ਹੈ ਜਿਸ ਸੰਬਧੀ ਅੱਜ ਪਰਿਵਾਰਕ ਮੈਂਬਰਾਂ ਵੱਲੋਂ ਇੱਕ ਪ੍ਰੈੱਸ ਵਾਰਤਾ ਨੂੰ ਸੰਬੋਧਿਤ ਕਰਦਿਆਂ ਵੱਡੇ ਖੁਲਾਸੇ ਕੀਤੇ ਅਤੇ ਜੇਲ੍ਹ ਪ੍ਰਸ਼ਾਸ਼ਨ 'ਤੇ ਦੀ ਕਾਰਗੁਜਾਰੀ 'ਤੇ ਸਵਾਲ ਚੁੱਕੇ ਹਨ। ਜਿਸ ਸੰਬਧੀ ਉਹਨਾਂ ਕਿਹਾ ਕਿ ਪੰਜਾਬ ਦੀਆਂ ਜੇਲਾਂ ਕਿਸੇ ਪੱਖੋਂ ਵੀ ਸੁਰੱਖਿਤ ਨਹੀਂ। ਆਏ ਦਿਨ ਨੋਜਵਾਨ ਜੇਲ ਪ੍ਰਸ਼ਾਸਨ ਦੀ ਨਕਾਮੀਆਂ ਦਾ ਸ਼ਿਕਾਰ ਹੋ ਰਹੇ ਹਨ। ਜਿਸਦੇ ਚੱਲਦੇ ਕਈ ਮਾਵਾਂ ਦੇ ਪੁੱਤ ਜੇਲ੍ਹ ਅੰਦਰ ਦਮ ਤੋੜ ਰਹੇ ਹਨ ਅਤੇ ਜੇਲ੍ਹ ਪ੍ਰਸ਼ਾਸ਼ਨ ਕਦੇ ਕੈਦੀਆ ਦੇ ਆਪਸੀ ਝਗੜੀਆ ਅਤੇ ਕਦੇ ਨਸ਼ੇ ਦੀ ਔਵਰਡੋਜ ਦਾ ਠਿਕਰਾ ਭੰਨ ਦਿੰਦਾ ਹੈ। ਇਹਨਾਂ ਕੈਦੀਆਂ ਦੀਆਂ ਮੋਤਾਂ ਨੂੰ ਵੱਖ ਰੰਗ ਦੇ ਰਿਹਾ ਹੈ ਜਿਸਦੀ ਤਾਜ਼ਾ ਮਿਸਾਲ ਹੈ ਰਾਹੁਲ ਦੀ ਮੌਤ।

ਪੁਤੱਰ ਨੂੰ ਮਿਲਣ ਦਾ ਮੌਕਾ ਵੀ ਨਹੀਂ ਮਿਲਿਆ: ਇਸ ਸੰਬਧੀ ਮ੍ਰਿਤਕ ਨੋਜਵਾਨ ਦੀ ਮਾਤਾ ਅਤੇ ਸਮਾਜ ਸੇਵੀ ਐਡਵੋਕੇਟ ਅੰਕੁਰ ਗੁਪਤਾ ਨੇ ਦੱਸਿਆ ਕਿ ਰਾਹੁਲ ਜੋ ਕਿ ਪੁਲਿਸ ਵਲੋ ਕਿਸੇ ਕੇਸ ਦੇ ਵਿਚ ਜੇਲ੍ਹ ਵਿੱਚ ਭੇਜਿਆ ਗਿਆ ਸੀ ਅਤੇ ਹੁਣ ਉਸ ਦੀ ਸਜਾ ਵੀ ਪੂਰੀ ਹੋਣ ਵਾਲੀ ਸੀ, ਪਰ ਉਸ ਤੋਂ ਪਹਿਲਾਂ ਕਿ ਉਸਦੀ ਰਿਹਾਈ ਹੁੰਦੀ ਜੇਲ੍ਹ ਵਿੱਚ ਉਸਦੀ ਮੌਤ ਹੋ ਗਈ ਅਤੇ ਸਾਨੂੰ ਆਪਣੇ ਪੁੱਤ ਨੂੰ ਆਖਰੀ ਵਾਰ ਮਿਲਣ ਦਾ ਮੌਕਾ ਵੀ ਨਹੀ ਮਿਲਿਆ ਅਤੇ ਉਸਦੀ ਮੌਤ ਨੂੰ ਇਕ ਰਾਜ ਦੀ ਤਰਾਂ ਪੇਸ਼ ਕਰ ਪੁਲਿਸ ਅਤੇ ਜੇਲ੍ਹ ਪ੍ਰਸ਼ਾਸਨ ਵਲੋ ਸਾਨੂੰ ਗੁਮਰਾਹ ਕੀਤਾ ਗਿਆ।

ਜਿਸ ਸੰਬਧੀ ਸਾਡੇ ਵਲੋ ਜੇਲ ਦੇ ਬਾਹਰ ਧਰਨਾ ਲਾਉਣ ਤੋਂ ਬਾਅਦ ਜ਼ਿਲ੍ਹਾ ਮਜਿਸਟ੍ਰੇਟ ਦੀ ਨਿਗਰਾਨੀ ਹੇਠ ਪੋਸਟਮਾਰਟਮ ਕਰਵਾਇਆ ਗਿਆ ਲੇਕਿਨ ਕੀਤੇ ਨਾ ਕੀਤੇ ਜੇਲ ਅਤੇ ਪੁਲਿਸ ਪ੍ਰਸ਼ਾਸ਼ਨ ਵਲੋ ਸਾਡੇ ਪੁੱਤਰ ਦੀ ਮੋਤ ਸਚਾਈ ਨੂੰ ਛੁਪਾ ਕੇ ਸਾਡੇ ਬੇਟੇ 'ਤੇ ਇੱਕ ਝੂਠੀ ਐਫ ਆਈ ਆਰ ਦਰਜ ਕਰ ਦਿਤੀ ਗਈ ਹੈ। ਜੋ ਕਿ ਜੇਲ ਪ੍ਰਸ਼ਾਸਨ ਦੇ ਝੂਠ ਨੂੰ ਬਿਆਨ ਕਰਦੀ ਹੈ। ਜਿਸ ਵਿਚ ਪੋਸਟਮਾਰਟਮ ਵਿਚ ਮੋਤ ਦਾ ਸਮਾਂ ਅਤੇ ਐਫ ਆਈ ਆਰ ਦਾ ਸਮਾਂ ਮੈਚ ਨਹੀ ਕਰਦਾ। ਜਿਸ ਦੇ ਮੁਤਾਬਿਕ ਅਸੀ ਇਸ ਐਫ ਆਈ ਆਰ ਅਤੇ ਪੋਸਟਮਾਰਟਮ ਦੀ ਰਿਪੋਰਟ ਨੂੰ ਲੈ ਕੇ ਕੌਰਟ ਵਿੱਚ ਚੈਲੰਜ ਕਰਾਂਗੇ ਅਤੇ ਜਿਸ ਨਾਲ ਸਾਨੂੰ ਇਨਸਾਫ ਮਿਲ ਸਕੇ। ਜੇਲ੍ਹ ਪ੍ਰਸ਼ਾਸਨ ਵੱਲੋਂ ਵਰਤੀ ਕੁਤਾਹੀ ਅਤੇ ਪੁਲਿਸ ਪ੍ਰਸ਼ਾਸ਼ਨ ਵਲੋ ਗਲਤ ਦਰਜ ਕੀਤੀ ਐਫ ਆਈ ਆਰ ਦਾ ਅਸਲ ਸਚ ਸਾਹਮਣੇ ਆਉਣ ਨਾਲ ਸਾਡੇ ਬੇਟੇ ਦੀ ਮੋਤ ਦੀ ਸਚਾਈ ਦਾ ਖੁਲਾਸਾ ਹੋ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.