ETV Bharat / state

ਦਿੱਲੀ ਧਰਨੇ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰ ਮਾਲੀ ਮਦਦ ਅਤੇ ਸਰਕਾਰੀ ਨੌਕਰੀ ਲਈ ਤਰਸ ਰਹੇ, ਸੁਣੋ ਲੋਕਾਂ ਦੀ ਜੁਬਾਨੀ... - Farmers strike in Sangrur - FARMERS STRIKE IN SANGRUR

Farmers strike in Sangrur: 2020 ਦੇ ਵਿੱਚ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰ ਅੱਜ ਵੀ ਇਨਸਾਫ ਦੀ ਉਡੀਕ ਵਿੱਚ ਭਟਕ ਰਹੇ ਹਨ। ਇਸ ਤਹਿਤ ਪੀੜਤ ਪਰਿਵਾਰਾਂ ਨੇ ਸੰਗਰੂਰ ਵਿੱਚ ਸਰਕਾਰ ਵਿਰੂਧ ਨਾਅਰੇਬਾਜ਼ੀ ਕੀਤੀ।

The families of the farmers who were martyred in the Delhi dharna were yearning for financial help and government jobs
ਦਿੱਲੀ ਧਰਨੇ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰ ਮਾਲੀ ਮਦਦ ਅਤੇ ਸਰਕਾਰੀ ਨੌਕਰੀ ਲਈ ਤਰਸ ਰਹੇ (ਰਿਪੋਰਟ (ਪੱਤਰਕਾਰ-ਸੰਗਰੂਰ))
author img

By ETV Bharat Punjabi Team

Published : Jun 22, 2024, 5:59 PM IST

Updated : Jul 25, 2024, 3:45 PM IST

ਕਿਸਾਨਾਂ ਦੇ ਪਰਿਵਾਰ ਮਾਲੀ ਮਦਦ ਅਤੇ ਸਰਕਾਰੀ ਨੌਕਰੀ ਲਈ ਤਰਸ ਰਹੇ (ਰਿਪੋਰਟ (ਪੱਤਰਕਾਰ-ਸੰਗਰੂਰ))

ਸੰਗਰੂਰ : ਕਿਸਾਨੀ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਗੁਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰਾਂ ਵੱਲੋਂ ਮਾਲੀ ਮਦਦ ਤੇ ਨੌਕਰੀਆਂ ਦੇਣ ਦੇ ਵਾਅਦੇ ਅੱਜ ਵੀ ਪੂਰੇ ਨਹੀਂ ਹੋਏ ਜਿਸਦੇ ਚਲਦਿਆਂ ਇਹਨਾਂ ਕਿਸਾਨ ਪਰਿਵਾਰਾਂ ਨੇ ਸੰਗਰੂਰ ਵਿਖੇ ਧਰਨਾ ਲਾਇਆ ਅਤੇ ਸਰਕਾਰਾਂ ਨੂੰ ਆਪਣੇ ਰੋਸ ਦਾ ਪ੍ਰਗਟਾਵਾ ਕਰਦਿਆਂ ਖਰੀਆਂ ਖਰੀਆਂ ਵੀ ਸੁਣਾਈਆਂ। ਉਹਨਾਂ ਕਿਹਾ ਕਿ ਸਮੂਹ ਕਿਸਾਨ ਯੂਨੀਅਨ ਵੱਲੋਂ 2020 ਦੇ ਵਿੱਚ ਕਿਸਾਨੀ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਉਸ ਤੋਂ ਬਾਅਦ ਦਿੱਲੀ ਦੇ ਦਰਾਂ ਦੇ ਵਿੱਚ ਜਾ ਕੇ ਧਰਨਾ ਜਾਰੀ ਰਿਹਾ। ਜਿਸ ਦੇ ਵਿੱਚ ਕਈ ਕਿਸਾਨ ਵੀਰ ਸ਼ਹੀਦ ਹੋ ਗਏ ਸਨ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜੋ ਕਿਸਾਨ ਸ਼ਹੀਦ ਹੋ ਗਏ ਸਨ, ਉਹਨਾਂ ਦੇ ਪਰਿਵਾਰ ਨੂੰ ਮਾਲੀ ਮਦਦ ਅਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ । ਉਹ ਗੱਲਾਂ ਨੂੰ ਤਕਰੀਬਨ ਤਿੰਨ ਸਾਲ ਤੋਂ ਉੱਪਰ ਹੋ ਚੁੱਕਿਆ ਹੈ ਪਰ ਹਜੇ ਤੱਕ ਕਈ ਪਰਿਵਾਰਾਂ ਨੂੰ ਨਾ ਤਾਂ ਮਾਲੀ ਮਦਦ ਨਾ ਹੀ ਕੋਈ ਸਰਕਾਰੀ ਨੌਕਰੀ ਨਹੀਂ ਮਿਲੀ। ਜਿਸ ਦੇ ਕਾਰਨ ਉਹਨਾਂ ਪਰਿਵਾਰਾਂ ਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਹੋ ਰਿਹਾ ਹੈ।

ਸਰਕਾਰਾਂ ਤੋਂ ਮਦਦ ਦੀ ਅਪੀਲ : ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪੀੜਿਤ ਪਰਿਵਾਰਾਂ ਨੇ ਕਿਹਾ ਕਿ ਅਸੀਂ ਹਰੇਕ ਲੀਡਰ ਦੇ ਘਰ ਮੂਹਰੇ ਧਰਨਾ ਲਗਾ ਕੇ ਵੇਖ ਚੁੱਕੇ ਹਾਂ ਪਰ ਸਿਵਾਏ ਸਾਨੂੰ ਕਿਸੇ ਨੇ ਵੀ ਕੁਝ ਨਹੀਂ ਦਿੱਤਾ। ਉਹਨਾਂ ਕਿਹਾ ਕਿ ਅੱਜ ਅਸੀਂ ਇਕੱਠ ਹੋ ਕਰਕੇ ਗੁਰਦੁਆਰਾ ਮਸਤੁਆਣਾ ਸਾਹਿਬ ਵਿਖੇ ਇੱਕ ਮੀਟਿੰਗ ਰੱਖੀ ਹੈ। ਜਿਸ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਸਾਰੇ ਪਰਿਵਾਰ ਇਕੱਠੇ ਹੋ ਕੇ ਪੰਜਾਬ ਸਰਕਾਰ ਦੇ ਖਿਲਾਫ ਸਖਤ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਉਣ ਲਈ ਅੱਜ ਮੀਟਿੰਗ ਰੱਖੀ ਗਈ। ਆਤਮ ਪ੍ਰਕਾਸ਼ ਸੋਸ਼ਲ ਵੈਲਫੇਅਰ ਜੇ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਪਹਿਲਾਂ ਸਰਕਾਰਾਂ ਕਈ ਵਾਅਦੇ ਕਰ ਲੈਂਦੀਆਂ ਹਨ ਪਰ ਉਸ ਤੋਂ ਬਾਅਦ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਵੀ ਹੁਣ ਧਰਨਾ ਲਗਾਉਣ ਦੇ ਲਈ ਆਮ ਆਦਮੀ ਮਜਬੂਰ ਹੋ ਰਿਹਾ ਹੈ। ਭਾਵੇਂ ਉਹ ਕਿਸਾਨ ਯੂਨੀਅਨ ਹੋਵੇ ਭਾਵੇਂ ਕੋਈ ਸਰਕਾਰੀ ਮੁਲਾਜ਼ਮ ਹੋਣ ਜਾਂ ਟੀਚਰ ਯੂਨੀਅਨ ਹੋਵੇ ਸੱਤਾ ਤੋਂ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਆਮ ਲੋਕਾਂ ਨਾਲ ਵਾਅਦੇ ਕੀਤੇ ਸਨ ਕਿ ਸਾਡੀ ਸਰਕਾਰ ਆਉਣ ਤੋਂ ਬਾਅਦ ਕੋਈ ਵੀ ਧਰਨਾ ਜਾਂ ਮੁਜ਼ਾਹਰਾ ਨਹੀਂ ਕੀਤਾ ਜਾਵੇਗਾ।

ਸਰਕਾਰਾਂ ਦੇ ਖੋਖਲੇ ਵਾਅਦੇ : ਕੋਈ ਵੀ ਵਿਦਿਆਰਥੀ ਜਾਂ ਟੀਚਰ ਟਾਵਰਾਂ ਤੇ ਚੜਨ ਦੇ ਲਈ ਮਜਬੂਰ ਨਹੀਂ ਹੋਵੇਗਾ ਜੋ ਸਾਡੀ ਸਰਕਾਰ ਹੈ ਇਹ ਸੱਥਾਂ ਤੋਂ ਚੱਲੇਗੀ ਪਰ ਉਹ ਦਾਵੇ ਕਿਤੇ ਨਾ ਕਿਤੇ ਖੋਖਲੇ ਨਜ਼ਰ ਆ ਰਹੇ ਹਨ ਸਰਕਾਰ ਬਰੀ ਨੂੰ ਵੀ ਤਕਰੀਬਨ ਦੋ ਸਾਲ ਦੇ ਉੱਤੇ ਦਾ ਟਾਈਮ ਹੋ ਚੁੱਕਿਆ ਹੈ ਪਰ ਜੋ ਇਨਾ ਕਿਸਾਨ ਪਰਿਵਾਰਾਂ ਨਾਲ ਵਾਅਦੇ ਕੀਤੇ ਸੀ ਉਹ ਕੋਈ ਵੀ ਹਜੇ ਤੱਕ ਪੂਰਾ ਨਹੀਂ ਹੋਇਆ।

Last Updated : Jul 25, 2024, 3:45 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.