ਹੁਸ਼ਿਆਰਪੁਰ: ਜ਼ਿਲ੍ਹੇ ਦੇ ਮੁਕੇਰੀਆ ਤੋਂ ਇੱਕ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ। ਜਿੱਥੇ ਕੀ ਸਿਵਲ ਹਸਪਤਾਲ ਮੁਕੇਰੀਆ ਦੇ ਕੁੱਝ ਡਾਕਟਰਾ ਦੀਆ ਡਿਊਟੀ ਦੌਰਾਨ ਨੇੜਲੇ ਪ੍ਰਾਈਵੇਟ ਹਸਪਤਾਲ ਵਿੱਚ ਜਾ ਕੇ ਲੋਕਾਂ ਦੇ ਇਲਾਜ ਕਰਨ ਦੀਆਂ ਸੀਸੀਟੀਵੀ ਵੀਡੀਓ ਵਾਈਰਲ ਹੋ ਰਹੀਆ ਹਨ। ਜਾਣਕਾਰੀ ਮੁਤਾਬਿਕ ਮੁਕੇਰੀਆ ਦੇ ਸਰਕਾਰੀ ਹਸਪਤਾਲ ਵਿੱਚ ਡਿਊਟੀ ਦੌਰਾਨ ਕੁੱਝ ਕੁ ਡਾਕਟਰ ਨੇੜਲੇ ਪ੍ਰਾਈਵੇਟ ਹਸਪਤਾਲ ਵਿੱਚ ਜਾ ਕੇ ਮਰੀਜਾ ਦਾ ਇਲਾਜ ਕਰਦੇ ਹਨ।
ਡਾਕਟਰ ਨਿੱਜੀ ਹਸਪਤਾਲ ਦੇ ਆਪਰੇਸ਼ਨ ਥਿਏਟਰ ਵਿੱਚ ਜਾਂਦੇ ਨਜਰ ਆਏ: ਦੱਸਿਆ ਜਾ ਰਿਹਾ ਹੈ ਕੀ ਇਹ ਸਿਲਸਿਲਾ ਪਿਛਲੇ ਲੰਬੇ ਸ਼ਮੇ ਤੋਂ ਚਲਦਾ ਆ ਰਿਹਾ ਹੈ। ਜਿਸ ਵਿੱਚ ਕੁੱਝ ਕੁ ਡਾਕਟਰ ਆਪਣੇ ਲਾਲਚ ਦੀ ਖਾਤਰ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਆ ਰਹੇ ਮਰੀਜਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਨੂੰ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭੇਜ ਦਿੱਤਾ ਜਾਂਦਾ ਹੈ। ਜਿੱਥੇ ਸਰਕਾਰੀ ਹਸਪਤਾਲ ਦੇ ਡਾਕਟਰ ਖੁੱਦ ਹੀ ਨਿੱਜੀ ਹਸਪਤਾਲ ਵਿੱਚ ਜਾ ਕੇ ਮਰੀਜਾਂ ਆਪਰੇਸ਼ਨ ਕਰਦੇ ਹਨ।ਜਿਸ ਨੂੰ ਲੈ ਕੇ ਇੱਕ ਫੁਟੇਜ ਵੀ ਸਾਹਮਣੇ ਆਈ ਹੈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕੀ ਸਵੇਰ ਦੇ ਸ਼ਮੇ ਸਰਕਾਰੀ ਹਸਪਤਾਲ ਦੇ ਡਾਕਟਰ ਨਿੱਜੀ ਹਸਪਤਾਲ ਦੇ ਆਪਰੇਸ਼ਨ ਥਿਏਟਰ ਵਿੱਚ ਜਾਂਦੇ ਨਜਰ ਆ ਰਹੇ ਹਨ।
ਵਾਰ-ਵਾਰ ਫੋਨ ਕਰਨ 'ਤੇ ਵੀ ਫੋਨ ਨਹੀਂ ਚੁੱਕਿਆ ਗਿਆ : ਇਸ ਮਾਮਲੇ ਨੂੰ ਲੈ ਕੇ ਜਦੋਂ ਇਨ੍ਹਾਂ ਡਾਕਟਰਾਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਇਨ੍ਹਾਂ ਵੱਲੋ ਵਾਰ-ਵਾਰ ਫੋਨ ਕਰਨ 'ਤੇ ਵੀ ਫੋਨ ਨਹੀਂ ਚੁੱਕਿਆ ਗਿਆ ਹੈ। ਜਿਸ ਤੋ ਬਾਅਦ ਇਸ ਸਾਰੇ ਮਾਮਲੇ ਨੂੰ ਜਦੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਿਵਲ ਸਰਜਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕੀ ਇਹ ਮਾਮਲਾ ਮੇਰੇ ਧਿਆਨ ਵਿੱਚ ਹੈ ਜੋ ਕੀ ਇੱਕ ਫੁਟੇਜ ਵੀ ਸਾਹਮਣੇ ਆਈ ਹੈ। ਜਿਸ ਵਿੱਚ ਨਜਰ ਆ ਰਿਹਾ ਹੈ ਕੀ ਉਨ੍ਹਾਂ ਦੇ ਸਰਕਾਰੀ ਹਸਪਤਾਲ ਦੇ ਕੁੱਝ ਡਾਕਟਰ ਕਿਸੇ ਪ੍ਰਾਈਵੇਟ ਨਰਸਿੰਗ ਹੌਮ ਵਿੱਚ ਜਾ ਕੇ ਆਪਰੇਸ਼ਨ ਕਰ ਰਹੇ ਹਨ। ਜਿਸ ਤੋ ਬਾਅਦ ਮੇਰੇ ਵੱਲੋਂ ਮੁਕੇਰੀਆ ਦੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੂੰ ਨੋਟਿਸ ਜਾਰੀ ਕਰਕੇ ਜਬਾਬਤਲਬੀ ਕੀਤੀ ਹੈ।
ਮਾਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਬਹੁਤ ਸ਼ਖਤ: ਸਿਵਲ ਸਰਜਨ ਹੁਸ਼ਿਆਰਪੁਰ ਪਵਨ ਕੁਮਾਰ ਨੇ ਕਿਹਾ ਕੀ ਇਸ ਤਰਾਂ ਦੇ ਮਾਮਲਿਆ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਬਹੁਤ ਸ਼ਖਤ ਹੈ। ਉਨ੍ਹਾਂ ਕਿਹਾ ਕੀ ਕਿਸੇ ਵੀ ਤਰਾਂ ਦੀ ਟੋਲਰੈਸ਼ ਬਰਦਾਸ਼ਤ ਨਹੀ ਕੀਤੀ ਜਾਵੇਗੀ। ਇਹ ਮਾਮਲਾ ਐਮਪੀ ਹੁਸ਼ਿਆਰਪੁਰ ਡਾ.ਰਾਜ ਕੁਮਾਰ ਚੱਬੇਵਾਲ ਦੇ ਧਿਆਨ ਵਿੱਚ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਵੱਲੋ ਵੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ। ਬਾਕੀ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਕੀ ਤੱਥ ਕੀ ਬਾਹਰ ਨਿਕਲ ਕੇ ਆਉਦੇ ਹਨ। ਇਨ੍ਹਾਂ ਉੱਤੇ ਕੀ ਕਾਰਵਾਈ ਕੀਤੀ ਜਾਂਦੀ ਹੈ। ਉੱਥੇ ਹੀ ਕੁੱਝ ਲੋਕਾ ਦਾ ਕਹਿਣਾ ਹੈ ਕੀ ਇਨ੍ਹਾਂ ਗਲਤ ਕੰਮ ਕਰਨ ਵਾਲੇ ਡਾਕਟਰਾਂ ਉੱਤੇ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਅਤੇ ਵਿਜੀਲੈਂਸ਼ ਵਿਭਾਗ ਨੂੰ ਜਾਂਚ ਪੜਤਾਲ ਕਰਕੇ ਸ਼ਖਤ ਕਾਰਵਾਈ ਕਰਨੀ ਚਾਹੀਦੀ ਹੈ।