ਲੁਧਿਆਣਾ: ਕਾਂਗਰਸ ਹਾਈਕਮਾਂਡ ਨੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਦੂਜੇ ਪਾਸੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਨੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਬਾਹਰੀ ਉਮੀਦਵਾਰ ਨਹੀਂ ਹਨ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੇ ਪੰਜਾਬ ਜੋੜੋ ਯਾਤਰਾ ਵਿੱਚ ਕਾਫੀ ਮਿਹਨਤ ਕੀਤੀ ਸੀ।
ਸਾਰੇ ਵੜਿੰਗ ਦੇ ਨਾਲ: ਸੰਜੇ ਤਲਵਾਰ ਨੇ ਕਿਹਾ ਕਿ ਉਨ੍ਹਾਂ ਨੇ ਵੀ ਟਿਕਟ ਲਈ ਦਾਅਵੇਦਾਰੀ ਪੇਸ਼ਕੀਤੀ ਅਤੇ ਨਾਲ ਹੀ ਭਾਰਤ ਭੂਸ਼ਣ ਆਸ਼ੂ ਨੇ ਵੀ ਕੀਤੀ ਸੀ ਪਰ ਹਾਈਕਮਾਨ ਦਾ ਫੈਸਲਾ ਸਿਰ ਮੱਥੇ ਹੈ। ਸੰਜੇ ਤਲਵਾਰ ਮੁਤਾਬਿਕ ਇਹ ਸੀਟ 1 ਲੱਖ ਵੋਟਾਂ ਤੋਂ ਜਿੱਤ ਕੇ ਮੁੜ ਤੋਂ ਕਾਂਗਰਸ ਦੀ ਝੋਲੀ ਪਾਵਾਂਗੇ। ਉਨ੍ਹਾਂ ਕਿਹਾ ਕਿ ਕਾਂਗਰਸ ਇੱਕਜੁੱਟ ਹੋਕੇ ਚੋਣ ਲੜੇਗੀ ਕਿਉਂਕਿ ਸਾਰੇ ਹੀ ਰਾਜਾ ਵੜਿੰਗ ਨੂੰ ਪਸੰਦ ਕਰਦੇ ਨੇ।
- 250 ਕਰੋੜ ਦੀ ਹੈਰੋਇਨ ਬਰਾਮਦ; ਮਹਿਲਾ ਸਣੇ 3 ਨਸ਼ਾ ਤਸਕਰ ਗ੍ਰਿਫਤਾਰ, ਪਾਕਿ ਤੋਂ ਲੈ ਕੇ ਅਫਗਾਨੀਸਤਾਨ ਤੱਕ ਨੈੱਟਵਰਕ ਬ੍ਰੇਕ - Heroin Seized In Jalandhar
- ਕਾਂਗਰਸ ਨੂੰ ਲੱਗ ਸਕਦੈ ਵੱਡਾ ਝਟਕਾ, ਪਾਰਟੀ ਛੱਡ ਸਕਦੇ ਹਨ ਧੂਰੀ ਤੋਂ ਵਿਧਾਇਕ ਦਲਵੀਰ ਗੋਲਡੀ - MLA Dalvir Singh Goldy leave party
- ਘਰ ਵਿੱਚ ਇੱਕਲੀ ਰਹਿੰਦੀ ਔਰਤ ਦੀ ਮਿਲੀ ਲਾਸ਼, ਮੁਹੱਲਾ ਵਾਸੀਆਂ ਨੇ ਕਿਹਾ- ਦਾਨ-ਪੁੰਨ ਤੇ ਸੇਵਾ ਹੀ ਕਰਦੀ ਸੀ ਮ੍ਰਿਤਕਾ - Crime In Amritsar
ਵੜਿੰਗ ਕਿਤੋਂ ਵੀ ਚੋਣ ਲੜ ਸਕਦੇ ਹਨ: ਸੰਜੇ ਤਲਵਾਰ ਨੇ ਦੋਹਰਾਉਂਦਿਆਂ ਆਖਿਆ ਕਿ ਰਾਜਾ ਵੜਿੰਗ ਬਾਹਰੀ ਉਮੀਦਵਾਰ ਨਹੀਂ ਹਨ। ਉਹ ਪੰਜਾਬ ਦੇ ਨਾਲ ਜੁੜੇ ਹੋਏ ਹਨ ਅਤੇ ਪੂਰੇ ਪੰਜਾਬ ਦੇ ਉਹ ਪ੍ਰਧਾਨ ਹਨ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਰਹਿੰਦੇ ਦਿੱਲੀ ਵਿੱਚ ਹਨ ਪਰ ਉਹ ਚੋਣ ਯੂਪੀ ਤੋਂ ਲੜਦੇ ਹਨ। ਇਸੇ ਤਰ੍ਹਾਂ ਰਾਜਾ ਵੜਿੰਗ ਕਿਤੋਂ ਵੀ ਚੋਣ ਲੜ ਸਕਦੇ ਹਨ। ਉਹਨਾਂ ਕਿਹਾ ਕਿ ਹਾਲਾਂਕਿ ਹਾਈਕਮਾਨ ਨੇ ਇਹ ਫੈਸਲਾ ਸੋਚ ਸਮਝ ਕੇ ਹੀ ਕੀਤਾ ਹੈ ਅਤੇ ਅਸੀਂ ਸਾਰੇ ਹੀ ਹੁਣ ਇੱਕਜੁੱਟ ਹੋ ਕੇ ਚੋਣ ਦੇ ਵਿੱਚ ਹਿੱਸਾ ਪਾਵਾਂਗੇ ਅਤੇ ਰਾਜਾ ਵੜਿੰਗ ਨੂੰ ਜਿਤਾ ਕੇ ਭੇਜਾਂਗੇ। ਉਹਨਾਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਉੱਤੇ ਵੀ ਸਿਆਸੀ ਤੰਜ ਕੱਸੇ ਹਨ।