ਬਠਿੰਡਾ: ਜੂਨ ਦੀਆਂ ਛੁੱਟੀਆਂ ਵਿੱਚ ਪਿਛਲੇ ਦੋ ਦਹਾਕਿਆਂ ਤੋਂ ਬਠਿੰਡਾ ਦੀ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਔਰਤਾਂ ਅਤੇ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਮੁਫਤ ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਡਾਇਮੰਡ ਵੈਲਫੇਅਰ ਸੁਸਾਇਟੀ ਦੇ ਮੁਖੀ ਸਮਾਜ ਸੇਵੀ ਵਿਨੂੰ ਗੋਇਲ ਨੇ ਦੱਸਿਆ ਕਿ ਉਨਾਂ ਵੱਲੋਂ 2001 ਵਿੱਚ ਔਰਤਾਂ ਤੇ ਬੱਚੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਇਹ ਮੁਫਤ ਸਿਖਲਾਈ ਕੈਂਪ ਸ਼ੁਰੂ ਕੀਤੇ ਗਏ ਸਨ ।
ਦਿੱਕਤਾਂ ਦਾ ਸਾਹਮਣਾ: ਉਨ੍ਹਾਂ ਆਖਿਆ ਕਿ ਸ਼ੁਰੂ ਸ਼ੁਰੂ ਵਿੱਚ ਬਹੁਤ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਲੋਕਾਂ ਵੱਲੋਂ ਆਪਣੀਆਂ ਬੱਚੀਆਂ ਅਤੇ ਔਰਤਾਂ ਨੂੰ ਕੈਂਪ ਵਿੱਚ ਬਹੁਤ ਘੱਟ ਭੇਜਿਆ ਜਾਂਦਾ ਸੀ ।ਪਹਿਲੇ ਸਾਲ ਉਹਨਾਂ ਕੋਲ ਸਿਰਫ 500 ਬੱਚਿਆਂ ਅਤੇ ਔਰਤਾਂ ਨੇ ਕੈਂਪ ਵਿੱਚ ਭਾਗ ਲਿਆ ਜਿਸ ਵਿੱਚ ਉਹਨਾਂ ਵੱਲੋਂ ਸਿਲਾਈ-ਕਢਾਈ, ਮਹਿੰਦੀ ਅਤੇ ਬਿਊਟੀ ਪਾਰਲਰ ਜਿਹੇ ਕਿੱਤਾ ਮੁਖੀ ਕੋਰਸਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਸੀ, ਫਿਰ ਇਹ ਕਾਫਲਾ ਹੌਲੀ ਹੌਲੀ ਵੱਧਦਾ ਗਿਆ ਅਤੇ 2024 ਤੱਕ 30 ਹਜ਼ਾਰ ਦੇ ਕਰੀਬ ਔਰਤਾਂ ਅਤੇ ਬੱਚੀਆਂ ਨੂੰ ਉਹਨਾਂ ਵੱਲੋਂ ਮੁਫਤ ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਦਿੱਤੀ ਗਈ ਹੈ।
- ਮੁੱਖ ਮੰਤਰੀ ਨੇ ਘੱਗਰ ਨਦੀ ਦੇ ਨਾਲ ਲੱਗਦੇ ਇਲਾਕਿਆਂ ’ਚ ਚੱਲ ਰਹੇ ਹੜ੍ਹ ਰੋਕੂ ਕਾਰਜਾਂ ਦਾ ਲਿਆ ਜਾਇਜ਼ਾ - flood prevention works in Ghaggar
- ਮੁੱਖ ਮੰਤਰੀ ਨੇ ਸ਼ਹੀਦ ਨਾਇਕ ਸੁਰਿੰਦਰ ਸਿੰਘ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਵਜੋਂ ਸੌਂਪਿਆ ਇਕ ਕਰੋੜ ਦਾ ਚੈੱਕ - Shaheed Naik Surinder Singh
- ਹਰਿਆਣਾ-ਚੰਡੀਗੜ੍ਹ-ਪੰਜਾਬ ਨੂੰ ਹਾਈ ਕੋਰਟ ਦਾ ਹੁਕਮ, ਅਪਾਹਜ ਬੱਚਿਆਂ ਦੀ ਸਿੱਖਿਆ ਲਈ ਬਣਾਉਣ ਸਿਸਟਮ - HIGH COURT ON DOWN SYNDROME CHILD
ਆਤਮ-ਨਿਰਭਰ ਬਣਾਉਣਾ: ਸਮਾਜ ਸੇਵੀ ਵਿਨੂੰ ਨੇ ਆਖਿਆ ਕਿ ਇਹ ਤਾਂ ਕਲਾ ਦਾ ਹੁਨਰ ਹੈ ਇਸ ਨੂੰ ਕੋਈ ਵੀ ਕਿਸੇ ਵੀ ਥਾਂ ਤੋਂ ਆ ਕੇ ਲੈ ਸਕਦਾ ਹੈ।ਇੰਨ੍ਹਾਂ ਕੋਸ਼ਿਸ਼ਾਂ ਜਾਰੀਏ ਅਸੀਂ ਔਰਤਾਂ ਨੂੰ ਆਤਮ-ਨਿਰਭਰ ਬਣਾ ਰਹੇ ਹਾਂ ਤਾਂ ਜੋ ਕਿਸੇ ਵੀ ਔਰਤ ਨੂੰ ਕਿਸੇ ਅੱਗੇ ਹੱਥ ਨਾ ਫੈਲਾਉਣੇ ਪਵੇ। ਉਹਨਾਂ ਦੱਸਿਆ ਕਿ ਸੰਸਥਾ ਦਾ ਕੰਮ ਸਿਰਫ ਟ੍ਰੇਨਿੰਗ ਦੇਣਾ ਨਹੀਂ ਬੱਚੀਆਂ ਅਤੇ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਅੱਗੇ ਰਾਹ ਵੀ ਦਿਖਾਉਂਦੇ ਹਨ ਅਤੇ ਆਪਣਾ ਕਾਰੋਬਾਰ ਕਰਨ ਵਾਲੀਆਂ ਬੱਚੀਆਂ ਅਤੇ ਔਰਤਾਂ ਨੂੰ ਲੋਨ ਵੀ ਕਰਵਾ ਕੇ ਦਿੰਦੇ ਹਨ।