ਅੰਮ੍ਰਿਤਸਰ: ਭਲਕੇ ਦੇਸ਼ ਭਰ ਵਿੱਚ ਲੋਕ ਸਭਾ ਚੋਣਾ ਦੇ ਨਤੀਜੇ ਸਾਹਮਣੇ ਆਉਣਗੇ। ਇਸ ਨੂੰ ਲੈਕੇ ਹਰ ਪਾਸੇ ਪ੍ਰਸ਼ਾਸਣ ਪਬਾਂ ਭਾਰ ਹੈ। ਇੱਕ ਜੂਨ ਨੂੰ ਵੋਟਿੰਗ ਹੋਣ ਤੋਂ ਬਾਅਦ ਹੁਣ ਚਾਰ ਜੂਨ ਨੂੰ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਸਵੇਰੇ 8 ਵਜੇ ਵੋਟਿੰਗ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ ਅਤੇ ਈਵੀਐਮ ਮਸ਼ੀਨਾਂ ਵਿੱਚ ਬੰਦ ਲੋਕ ਸਭਾ ਉਮੀਦਵਾਰਾਂ ਦੀ ਕਿਸਮਤ ਕੱਲ ਖੁੱਲੇਗੀ ਅਤੇ ਵੋਟਾਂ ਦੇ ਨਤੀਜੇ ਇਹ ਸਾਫ ਕਰਨਗੇ ਕਿ ਕਿਸ ਹਲਕੇ ਤੋਂ ਕਿਸ ਉਮੀਦਵਾਰ ਦੇ ਸਿਰ 'ਤੇ ਮੈਂਬਰ ਪਾਰਲੀਮੈਂਟ ਦਾ ਤਾਜ ਸਜਾਇਆ ਜਾਵੇਗਾ।
ਸਭਾ ਹਲਕਾ ਖਡੂਰ ਸਾਹਿਬ ਵਿੱਚ ਪ੍ਰਸ਼ਾਸਨ ਪੱਬਾਂ ਭਾਰ : ਇਹ ਤਸਵੀਰਾਂ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਸਟਰਾਂਗ ਰੂਮ ਦੇ ਬਾਹਰ ਦੀਆਂ ਹਨ ਜਿੱਥੇ ਕੜੇ ਸੁਰੱਖਿਆ ਪਹਿਰੇ ਦੇ ਹੇਠ ਈਵੀਐਮ ਮਸ਼ੀਨਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਕੱਲ ਨੂੰ ਇੱਥੇ ਹੋਣ ਵਾਲੀ ਵੋਟਿੰਗ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਸਾਡੀ ਟੀਮ ਵੱਲੋਂ ਸਟਰਾਂਗ ਰੂਮ ਦੇ ਬਾਹਰ ਤੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਨਾਲ ਹੀ ਸਹਾਇਕ ਰਿਟਰਨਿੰਗ ਅਫਸਰ ਬਾਬਾ ਬਕਾਲਾ ਸਾਹਿਬ ਰਵਿੰਦਰ ਸਿੰਘ ਅਰੋੜਾ ਦੇ ਨਾਲ ਗੱਲਬਾਤ ਕੀਤੀ ਗਈ ਹੈ। ਇਸ ਮੌਕੇ ਗੱਲਬਾਤ ਕਰਦਿਆਂ ਐਸਡੀਐਮ ਕਮ ਸਹਾਇਕ ਰਿਟਰਨਿੰਗ ਅਫਸਰ ਬਾਬਾ ਬਕਾਲਾ ਸਾਹਿਬ ਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਕੱਲ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਅਤੇ ਦੁਪਹਿਰ ਇੱਕ ਤੋਂ ਦੋ ਵਜੇ ਤੱਕ ਨਤੀਜੇ ਐਲਾਨ ਦਿੱਤੇ ਜਾਣਗੇ।
ਤਿੰਨ ਲੇਅਰ ਦਾ ਬਣਾਇਆ ਗਿਆ ਸੁਰੱਖਿਆ ਘੇਰਾ
ਸਵੇਰੇ 8 ਵਜੇ ਸ਼ੁਰੂ ਹੋਵੇਗੀ ਗਿਣਤੀ
17 ਰਾਊਂਡ ਵਿੱਚ ਕੀਤੀ ਜਾਵੇਗੀ ਗਿਣਤੀ
ਸ਼ੀਤਲ ਅੰਗੁਰਾਲ ਦਾ ਅਸਤੀਫਾ ਆਇਆ ਸੁਰਖੀਆਂ 'ਚ, ਜਦੋਂ ਦਿੱਤਾ ਅਸਤੀਫਾ ਵਾਪਸ ਲੈਣ ਪਹੁੰਚੇ ਤਾਂ ਵਿਧਾਨ ਸਭਾ ਸਪੀਕਰ ਨੇ ਅਸਤੀਫਾ ਕੀਤਾ ਮਨਜ਼ੂਰ - resignation of AAP MLA- ਵੋਟਾਂ ਦੀ ਗਿਣਤੀ ਦੀਆਂ ਤਿਆਰੀਆਂ ਮੁਕੰਮਲ, 4 ਜੂਨ ਨੂੰ ਹੋਵੇਗੀ ਗਿਣਤੀ - Lok Sabha Elections 2024
- ਅੰਮ੍ਰਿਤਸਰ ਲੁਧਿਆਣਾ ਨਹਿਰੀ ਪਾਣੀ ਯੋਜਨਾ ਪ੍ਰੋਜੈਕਟ 'ਤੇ ਘਿਰੀ ਪੰਜਾਬ ਸਰਕਾਰ, ਵਿਸ਼ਵ ਬੈਂਕ ਵੱਲੋਂ ਦਿੱਤੇ ਲੋਨ ਦੀ ਦੁਰਵਰਤੋਂ ਦੇ ਇਲਜ਼ਾਮ - Amritsar Ludhiana canal water
ਵੋਟਿੰਗ ਦੇ ਲਈ 14 ਟੇਬਲ ਲਗਾਏ ਗਏ: ਉਹਨਾਂ ਦੱਸਿਆ ਕਿ ਇਸ ਦੌਰਾਨ ਵੋਟਿੰਗ ਦੇ ਲਈ 14 ਟੇਬਲ ਲਗਾਏ ਗਏ ਹਨ ਅਤੇ 17 ਰਾਊਂਡ ਦੇ ਵਿੱਚ ਇਹ ਵੋਟਿੰਗ ਦੀ ਗਿਣਤੀ ਹੋਵੇਗੀ ਜਿਸ ਲਈ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕਰ ਲਏ ਗਏ ਹਨ। ਉਹਨਾਂ ਦੱਸਿਆ ਕਿ ਇਸ ਦੌਰਾਨ ਕਾਉਂਟਿੰਗ ਅਬਜਰਵਰ ਵੀ ਬਾਬਾ ਬਕਾਲਾ ਸਾਹਿਬ ਪੁੱਜ ਚੁੱਕੇ ਹਨ ਅਤੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਦੇ ਨਾਲ ਹੀ ਤਿੰਨ ਲੇਅਰ ਦਾ ਸੁਰੱਖਿਆ ਘੇਰਾ ਕੱਲ ਬਣਿਆ ਰਹੇਗਾ ਜਿੱਥੇ ਕਿ ਕਿਸੇ ਵੀ ਵਿਅਕਤੀ ਨੂੰ ਕਾਊਂਟਿੰਗ ਸੈਂਟਰ ਦੇ ਅੰਦਰ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਦੇ ਨਾਲ ਨਾਲ ਪੀਣ ਦੇ ਪਾਣੀ ਖਾਣੇ ਦੇ ਪ੍ਰਬੰਧ ਮੀਡੀਆ ਗੈਲਰੀ ਦੇ ਪ੍ਰਬੰਧਾਂ ਤੋਂ ਇਲਾਵਾ ਮੁਕੰਮਲ ਨਜ਼ਰ ਬਣਾਏ ਰੱਖਣ ਦੇ ਲਈ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ।। ਜਿਸ ਦੇ ਨਾਲ ਕਾਊਂਟਿੰਗ ਸੈਂਟਰ ਦੇ ਅੰਦਰ ਅਤੇ ਬਾਹਰ ਕੜੀ ਨਜ਼ਰ ਰੱਖੀ ਜਾਏਗੀ।