ETV Bharat / state

ਮਾਨਸਾ 'ਚ ਲੱਗਿਆ ਤੀਆਂ ਦਾ ਮੇਲਾ, ਮੁਟਿਆਰਾਂ ਨੇ ਨੱਚ-ਨੱਚ ਪਾਈਆਂ ਧਮਾਲਾਂ, ਦੇਖੋ ਵੀਡੀਓ - Teej festival in Mansa - TEEJ FESTIVAL IN MANSA

Teej festival in Mansa: ਮਾਨਸਾ ਦੇ ਪਿੰਡ ਉਭਾ ਵਿਖੇ ਤੀਆਂ ਦਾ ਤਿਉਹਾਰ ਧੂਮ-ਧਾਮ ਦੇ ਨਾਲ ਮਨਾਇਆ ਗਿਆ ਹੈ। ਇਸ ਦੌਰਾਨ ਸੱਭਿਆਚਾਰਕ ਬੋਲੀਆਂ ਪੇਸ਼ ਕਰਦੇ ਹੋਏ ਗਿੱਧੇ ਵਿੱਚ ਨੱਚ-ਨੱਚ ਕੇ ਮੁਟਿਆਰਾਂ ਵੱਲੋਂ ਖੁਸ਼ੀ ਮਨਾਈ ਗਈ। ਪੜ੍ਹੋ ਪੂਰੀ ਖਬਰ...

Teej festival in Mansa
ਮਾਨਸਾ 'ਚ ਲੱਗਿਆ ਤੀਆਂ ਦਾ ਮੇਲਾ (Etv Bharat (ਮਾਨਸਾ, ਪੱਤਰਕਾਰ))
author img

By ETV Bharat Punjabi Team

Published : Aug 3, 2024, 6:02 PM IST

ਮਾਨਸਾ 'ਚ ਲੱਗਿਆ ਤੀਆਂ ਦਾ ਮੇਲਾ (Etv Bharat (ਮਾਨਸਾ, ਪੱਤਰਕਾਰ))

ਮਾਨਸਾ: ਮਾਨਸਾ ਦੇ ਪਿੰਡ ਉਭਾ ਵਿਖੇ ਤੀਆਂ ਦਾ ਤਿਉਹਾਰ ਧੂਮ-ਧਾਮ ਦੇ ਨਾਲ ਮਨਾਇਆ ਗਿਆ। ਤੀਆਂ ਦੇ ਇਸ ਤਿਉਹਾਰ ਦੇ ਵਿੱਚ ਪਿੰਡ ਦੀਆਂ ਔਰਤਾਂ ਅਤੇ ਸਕੂਲੀ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਇਸ ਦੌਰਾਨ ਸੱਭਿਆਚਾਰਕ ਬੋਲੀਆਂ ਪੇਸ਼ ਕਰਦੇ ਹੋਏ ਗਿੱਧੇ ਵਿੱਚ ਨੱਚ-ਨੱਚ ਕੇ ਖੁਸ਼ੀ ਮਨਾਈ ਗਈ ਤੇ ਕਿਹਾ ਕਿ ਤੀਆਂ ਦੇ ਤਿਉਹਾਰ ਉਨ੍ਹਾਂ ਦਾ ਮਨਪਸੰਦ ਤਿਉਹਾਰ ਹੈ। ਜਿਸ ਵਿੱਚ ਸਾਰੀਆਂ ਲੜਕੀਆਂ ਇਕੱਠੀਆਂ ਹੋ ਕੇ ਤੀਆਂ ਲਾਉਦੀਆਂ ਹਨ।

ਤੀਆਂ ਦਾ ਤਿਉਹਾਰ ਧੂਮ ਧਾਮ ਦੇ ਨਾਲ ਮਨਾਇਆ ਗਿਆ : ਸੌਣ ਦੇ ਮਹੀਨੇ ਜਿੱਥੇ ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ। ਉੱਥੇ ਹੀ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਉੱਭਾ ਦੇ ਪ੍ਰਾਈਵੇਟ ਸਕੂਲ ਬਾਬਾ ਫਰੀਦ ਵਿਖੇ ਪਿੰਡ ਦੀਆਂ ਔਰਤਾਂ ਅਤੇ ਸਕੂਲੀ ਵਿਦਿਆਰਥੀਆਂ ਵੱਲੋਂ ਇਕੱਠੇ ਹੋ ਕੇ ਤੀਆਂ ਦਾ ਤਿਉਹਾਰ ਧੂਮ ਧਾਮ ਦੇ ਨਾਲ ਮਨਾਇਆ ਗਿਆ ਹੈ। ਇਸ ਦੌਰਾਨ ਜਿੱਥੇ ਪਿੰਡ ਦੀਆਂ ਔਰਤਾਂ ਅਤੇ ਸਕੂਲੀ ਵਿਦਿਆਰਥਣ ਨੇ ਵੱਡੀ ਗਿਣਤੀ ਵਿੱਚ ਇਕੱਠੀਆਂ ਹੋ ਕੇ ਤੀਆਂ ਦੇ ਤਿਉਹਾਰ 'ਚ ਹਿੱਸਾ ਲੈ ਕੇ ਜਸ਼ਨ ਮਨਾਇਆ ਗਿਆ

ਕੁੜੀਆਂ ਲਈ ਤੀਆਂ ਦਾ ਤਿਉਹਾਰ ਮਨ ਪਸੰਦ ਤਿਉਹਰ ਹੈ : ਉੱਥੇ ਹੀ ਇਨ੍ਹਾਂ ਲੜਕੀਆਂ ਦੇ ਲਈ ਖਾਣ ਪੀਣ ਦਾਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਤੀਆਂ ਮਨਾ ਰਹੀਆਂ ਲੜਕੀਆਂ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਉਨ੍ਹਾਂ ਦਾ ਮਨ ਪਸੰਦ ਤਿਉਹਰ ਹੈ ਕਿਉਂਕਿ ਸੌਣ ਦੇ ਮਹੀਨੇ ਲੱਗਣ ਵਾਲੀਆਂ ਤੀਆਂ ਦੇ ਤਿਉਹਾਰ ਤੋਂ ਪਹਿਲਾਂ ਉਹ ਇਸ ਦੀਆਂ ਖੂਬ ਤਿਆਰੀਆਂ ਕਰਦੀਆਂ ਹਨ। ਨਵੇਂ ਸੂਟ ਸਲਾਈ ਕਰਵਾਉਣੇ ਅਤੇ ਆਪਣੇ ਆਪ ਨੂੰ ਖੁਦ ਤਿਆਰ ਕਰਨਾ, ਉਨ੍ਹਾਂ ਦੇ ਲਈ ਬਹੁਤ ਹੀ ਵਧੀਆ ਤਿਉਹਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਤੀਆਂ ਦੇ ਦਿਨਾਂ ਵਿੱਚ ਮਾਪੇ ਵੀ ਆਪਣੀਆਂ ਧੀਆਂ ਦੇ ਲਈ ਸੰਧਾਰਾ ਲੈ ਕੇ ਆਉਂਦੇ ਹਨ।

ਕੁੜੀਆਂ ਇਕੱਠੀਆਂ ਹੋ ਕੇ ਪੀਂਘਾਂ ਝੂਟਦੀਆਂ : ਉੱਥੇ ਉਨ੍ਹਾਂ ਕਿਹਾ ਕਿ ਪੁਰਾਤਨ ਧੀਆਂ ਅਤੇ ਅੱਜ ਦੀਆਂ ਤੀਆਂ ਦੇ ਵਿੱਚ ਬਹੁਤ ਵੱਡਾ ਅੰਤਰ ਹੈ ਕਿਉਂਕਿ ਪਹਿਲਾਂ ਬੋੜਾਂ ਦੇ ਥੱਲੇ ਤ੍ਰਿੰਜਣਾਂ ਦੇ ਵਿੱਚ ਤੀਆਂ ਲੱਗਦੀਆਂ ਸਨ। ਕੁੜੀਆਂ ਇਕੱਠੀਆਂ ਹੋ ਕੇ ਪੀਂਘਾਂ ਝੂਟਦੀਆਂ ਸਨ ਤੇ ਆਪਣੇ ਦੁੱਖ ਸੁੱਖ ਸਾਂਝੇ ਕਰਦੀਆਂ ਸਨ ਪਰ ਅੱਜ ਦੀਆਂ ਤੀਆਂ ਮਹਿਜ ਕੁਝ ਦਿਨਾਂ ਦੇ ਲਈ ਸਟੇਜਾਂ ਤੀਆਂ ਬਣ ਕੇ ਰਹਿ ਗਈਆਂ ਹਨ। ਫਿਰ ਵੀ ਇਨ੍ਹਾਂ ਤੀਆਂ ਦੇ ਵਿੱਚ ਜੋ ਵੀ ਉਨ੍ਹਾਂ ਦੀਆਂ ਸਖੀਆਂ ਸਹੇਲੀਆਂ ਸ਼ਾਮਿਲ ਹੁੰਦੀਆਂ ਹਨ। ਉਨ੍ਹਾਂ ਨਾਲ ਰਲ-ਮਿਲ ਕੇ ਤੀਆਂ ਦੇ ਤਿਉਹਾਰ ਨੂੰ ਮਨਾਇਆ ਜਾਂਦਾ ਹੈ। ਜਿਸ ਤਰ੍ਹਾਂ ਪਹਿਲਾ ਹੁੰਦਾ ਸੀ ਉਸ ਤਰ੍ਹਾਂ ਹੁਣ ਨਹੀਂ ਹੁੰਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.