ਅੰਮ੍ਰਿਤਸਰ: ਭਾਰਤ ਪਾਕਿਸਤਾਨ ਸਰਹੱਦ ਨਜ਼ਦੀਕ ਘੁੰਮ ਰਹੇ ਇੱਕ ਸ਼ੱਕੀ ਵਿਅਕਤੀ ਨੂੰ ਸਰਹੱਦ ਤੈਨਾਤ ਬੀ ਐਸ ਐਫ ਦੀ 183 ਬਟਾਲੀਅਨ ਦੇ ਜਵਾਨਾਂ ਵੱਲੋਂ ਬੀ ਓ ਪੀ ਭੈਣੀਆਂ ਤੋਂ ਕਾਬੂ ਕੀਤਾ ਹੈ, ਜਿਸ ਕੋਲੋਂ ਬਿਨਾਂ ਸਿਮ ਦੇ ਇਕ ਮੋਬਾਈਲ ਫੋਨ ਮਿਲਿਆ ਹੈ, ਜਿਸ ਤੋਂ ਬਾਅਦ ਬੀਐਸਐਫ ਵੱਲੋਂ ਉਸ ਸ਼ੱਕੀ ਵਿਅਕਤੀ ਦੀ ਗਹਿਰਾਈ ਨਾਲ ਪੁੱਛਗਿਛ ਕਰਨ ਤੋਂ ਬਾਅਦ ਉਸ ਨੂੰ ਥਾਣਾ ਅਜਨਾਲਾ ਦੀ ਪੁਲਿਸ ਦੇ ਹਵਾਲੇ ਕੀਤਾ ਹੈ।
ਇਹ ਚੀਜ਼ਾਂ ਹੋਈਆਂ ਬਰਾਮਦ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਅਜਨਾਲਾ ਦੇ ਮੁਖੀ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਬੀਐਸਐਫ ਜਵਾਨਾ ਵੱਲੋਂ ਉਹਨਾਂ ਨੂੰ ਇੱਕ ਸ਼ੱਕੀ ਵਿਅਕਤੀ ਹਵਾਲੇ ਕੀਤਾ ਗਿਆ ਹੈ ਜਿਸ ਦੀ ਫਿਲਹਾਲ ਕੋਈ ਪਹਿਚਾਣ ਨਹੀਂ ਹੋ ਪਾਈ। ਉਨ੍ਹਾਂ ਨੇ ਦੱਸਿਆ ਕਿ ਬੀਐਸਐਫ ਜਵਾਨਾਂ ਮੁਤਾਬਕ ਉਸ ਸ਼ੱਕੀ ਵਿਅਕਤੀ ਕੋਲ ਬਿਨਾਂ ਸਿਮ ਇੱਕ ਵਿਅਰਥ ਮੋਬਾਈਲ ਮਿਲਿਆ ਹੈ। ਇਸ ਤੋਂ ਇਲਾਵਾ ਕੋਈ ਵੀ ਹੋਰ ਸ਼ੱਕੀ ਵਸਤੂ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਸ਼ੱਕੀ ਵਿਅਕਤੀ ਦੀ ਪਛਾਣ ਕਰ ਦਿੱਤੀ ਜਾਏਗੀ।
ਇਸ ਤੋਂ ਪਹਿਲਾਂ ਵੀ ਫੜ੍ਹਿਆ ਗਿਆ ਸੀ ਪਾਕਿਸਤਾਨੀ: ਇਸ ਤੋਂ ਪਹਿਲਾਂ, 26 ਜੁਲਾਈ ਨੂੰ, ਅੱਧੀ ਰਾਤ ਦੇ ਸਮੇਂ, ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿੱਚ ਡਿਊਟੀ 'ਤੇ ਤਾਇਨਾਤ ਬੀਐਸਐਫ ਦੇ ਚੌਕਸ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸਿਓਂ ਆਉਣ ਵਾਲੇ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਇਸ ਦੌਰਾਨ ਤੇਜ਼ ਜਵਾਬੀ ਕਾਰਵਾਈ ਦੌਰਾਨ ਜਵਾਨਾ ਨੇ ਰਣਨੀਤੀ ਬਣਾ ਕੇ ਘੁਸਪੈਠ ਕਰਨ ਵਾਲੇ ਦੇ ਨੇੜੇ ਪਹੁੰਚ ਕੀਤੀ ਅਤੇ ਉਸ ਨੂੰ ਸਰਹੱਦੀ ਖੇਤਰ ਦੇ ਨੇੜੇ 12:15 ਵਜੇ ਦੇ ਕਰੀਬ ਦਬੋਚਿਆ। ਮੁੱਢਲੀ ਪੁੱਛਗਿੱਛ 'ਤੇ ਫੜੇ ਗਏ ਵਿਅਕਤੀ ਨੇ ਆਪਣੀ ਪਛਾਣ ਪਾਕਿਸਤਾਨੀ ਨਾਗਰਿਕ ਵਜੋਂ ਦੱਸੀ ਸੀ।
𝐀𝐏𝐏𝐑𝐄𝐇𝐄𝐍𝐒𝐈𝐎𝐍 𝐎𝐅 𝐀 𝐏𝐀𝐊𝐈𝐒𝐓𝐀𝐍𝐈 𝐍𝐀𝐓𝐈𝐎𝐍𝐀𝐋 𝐁𝐘 𝐁𝐒𝐅 𝐎𝐍 𝐀𝐌𝐑𝐈𝐓𝐒𝐀𝐑 𝐁𝐎𝐑𝐃𝐄𝐑
— BSF PUNJAB FRONTIER (@BSF_Punjab) July 27, 2024
On 26th July 2024, during the midnight hours, the vigilant BSF troops on duty in the border area of Amritsar district observed suspected movement of a person… pic.twitter.com/7xh7Mb47sV
ਫੜ੍ਹੇ ਗਏ ਇਸ ਮੁਲਜ਼ਮ ਕੋਲੋਂ 01 ਮੋਬਾਈਲ ਫ਼ੋਨ, 01 ਪਾਕਿਸਤਾਨੀ ਰਾਸ਼ਟਰੀ ਪਛਾਣ ਪੱਤਰ, 01 ਪੈਨਡ੍ਰਾਈਵ ਅਤੇ 175 ਰੁਪਏ ਪਾਕਿਸਤਾਨੀ ਕਰੰਸੀ ਸਣੇ ਹੋਰ ਸਾਮਾਨ ਬਰਾਮਦ ਹੋਇਆ ਸੀ।