ਫਾਜ਼ਿਲਕਾ : ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਪੰਜਾਬ ਭਰ ਦੇ ਵਿੱਚ ਲੋਕਾਂ ਵਿੱਚ ਵੋਟ ਪਾਉਣ ਨੂੰ ਲੈ ਕੇ ਕਾਫੀ ਉਤਸਾਹ ਹੈ, ਉੱਥੇ ਹੀ ਜਿਲ੍ਹਾ ਫਾਜ਼ਿਲਕਾ ਦੇ ਵਿੱਚ ਵੀ ਵੱਢੀ ਗਿਣਤੀ ਵਿਚ ਲੋਕਾਂ ਵੱਲੋਂ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ । ਓਥੇ ਹੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਵੱਲੋ ਵੀ ਆਪਣੇ ਜੱਦੀ ਪਿੰਡ ਪੰਜ ਕੋਸੀ ਦੇ ਸਰਕਾਰੀ ਹਾਈ ਸਕੂਲ ਵਿੱਚ ਬਣੇ ਪੋਲਿੰਗ ਬੂਥ 'ਤੇ ਲਾਈਨ ਵਿੱਚ ਲੱਗ ਕੇ ਆਪਣੀ ਵੋਟ ਪੋਲ ਕੀਤੀ ਗਈ। ਇਸ ਮੌਕੇ ਉਹਨਾਂ ਲੋਕਾਂ ਨੂੰ ਗਰਮੀ ਤੋਂ ਬਚਨ ਦੀ ਅਪੀਲ ਕੀਤੀ ਗਈ, ਓਥੇ ਹੀ ਉਹਨਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਹਰ ਵੋਟਰ ਭਾਜਪਾ ਨੂੰ ਵੋਟਾਂ ਪਾਓ ਤਾਂ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਕੀਤਾ ਜਾ ਸਕੇ।
ਉਹਨਾਂ ਕਿਹਾ ਕਿ ਅੱਜ ਪੰਜਾਬ ਅੰਦਰ ਗੁੰਡਾਗਰਦੀ ਦਾ ਨੰਗਾ ਨਾਚ ਚੱਲ ਰਿਹਾ ਹੈ, ਘਰਾਂ ਦੇ ਅੰਦਰ ਬੈਠੇ ਬਜੁਰਗ ਸੇਫ਼ ਨਹੀਂ ਹਨ, ਬੱਚੇ ਸੇਫ਼ ਨਹੀਂ। ਉਹਨਾਂ ਕਿਹਾ ਕਿ ਪੰਜਾਬ ਨੂੰ ਤਰੱਕੀ ਦੀ ਲੀਹ ਤੇ ਲਿਆਉਣ ਦੀ ਪੰਜਾਬ ਵਿੱਚ ਬੀਜੇਪੀ ਦੀ ਮਜਬੂਤੀ ਵਾਲੀ ਲੀਡਰਸ਼ਿਪ ਦੀ ਲੋੜ ਹੈ, ਤਾਂ ਕਿ ਪੰਜਾਬ ਦਾ ਬਣਦਾ ਹੱਕ ਪੰਜਾਬ ਨੂੰ ਮਿਲੇ ਅਤੇ ਪੰਜਾਬ ਨੂੰ ਇੱਕ ਨੰਬਰ ਦਾ ਸੂਬਾ ਬਣਾਈਏ। ਉਹਨਾਂ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਕਿ ਹੁੰਮਹੁਮਾ ਕੇ ਵੋਟਾਂ ਬੀਜੇਪੀ ਨੂੰ ਪਾਈਆਂ ਜਾਣ।
ਇਸ ਮੌਕੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰਨ ਚੁੱਘ ਨੇ ਪਰਿਵਾਰ ਸਮੇਤ ਆਪਣੀ ਵੋਟ ਦਾ ਕੀਤਾ ਇਸਤੇਮਾਲ ਕੀਤਾ ਗਿਆ। ਇਸ ਮੌਕੇ ਉਹਨਾਂ ਮੀਡੀਆ ਦੇ ਰੂਬਰੁਹ ਹੁੰਦਿਆਂ ਕਿਹਾ ਕਿ ਅਸੀਂ ਆਪਣੀ ਵੋਟ ਨਾਲ ਆਪਣਾ ਭਵਿੱਖ ਚੁਣਦੇ ਹਾਂ, ਅਸੀਂ ਆਪਣੀ ਵੋਟ ਨਾਲ ਆਪਣਾ ਨੇਤਾ ਚੁਣਦੇ ਹਾਂ, ਅਸੀਂ ਆਪਣੀ ਵੋਟ ਨਾਲ ਆਪਣੀ ਸਰਕਾਰ ਚੁਣਦੇ ਹਾਂ। ਉਹਨਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਭੀਮ ਰਾਓ ਅੰਬੇਦਕਰ ਨੇ ਲੰਬਾ ਸੰਘਰਸ਼ ਲੜਨ ਤੋਂ ਬਾਅਦ ਸਾਨੂੰ ਵੋਟ ਦਾ ਅਧਿਕਾਰ ਦਿਵਾਇਆ।
- ਵੀਡੀਓ ਬਣਾ ਕਸੂਤੀ ਫਸੀ 'ਆਪ' ਵਿਧਾਇਕਾ ਨੀਨਾ ਮਿੱਤਲ, ਚੋਣ ਅਫਸਰ ਨੇ ਨੋਟਿਸ ਕੀਤਾ ਜਾਰੀ - notice to AAP MLA Neena Mittal
- ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਵੋਟਿੰਗ ਜਾਰੀ; ਸਵੇਰੇ 11 ਵਜੇ ਤੱਕ ਕੁੱਲ 23.91 ਫੀਸਦੀ ਵੋਟਿੰਗ ਹੋਈ - Punjab Lok Sabha Election 2024
- ਲੁਧਿਆਣਾ 'ਚ ਬਜ਼ੁਰਗ ਵੋਟਰਾਂ ਦੀ ਮਦਦ ਕਰ ਰਹੇ ਨੇ ਸਕੂਲੀ ਵਿਦਿਆਰਥੀ, ਬਜ਼ੁਰਗ ਵੋਟਰ ਵੀ ਵਿਖਾ ਰਹੇ ਹਨ ਜੋਸ਼ - School students helping elderly
ਉਹਨਾਂ ਕਿਹਾ ਕਿ ਵੋਟ ਸਾਡੀ ਤਾਕਤ ਹੈ ਅਤੇ ਸਾਨੂੰ ਸਾਡੀ ਤਾਕਤ ਦਾ ਇਸਤੇਮਾਲ ਜਰੂਰ ਕਰਨਾ ਚਾਹੀਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ 100 ਫੀਸਦੀ ਪੋਲਿੰਗ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਸੀ ਅਗਲੇ ਪੰਜ ਸਾਲ ਲਈ ਆਪਣੇ ਦੇਸ਼ ਦਾ ਭਵਿੱਖ ਚੁਣਨਾ ਹੈ। ਇਸ ਲਈ ਘਰਾਂ ਚੋਂ ਨਿੱਕਲੋ ਅਤੇ ਆਪਣੀ ਤਾਕਤ ਦਾ ਇਸਤੇਮਾਲ ਕਰੋ।