ETV Bharat / state

ਸੁਲਤਾਨਪੁਰ ਲੋਧੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 2 ਮੁਲਜ਼ਮਾਂ ਨੂੰ 22 ਲੱਖ 75 ਹਜ਼ਾਰ ਰੁਪਏ ਦੀ ਨਕਦੀ ਸਮੇਤ ਕੀਤਾ ਗ੍ਰਿਫ਼ਤਾਰ - 2 accused arrested - 2 ACCUSED ARRESTED

Sultanpur Lodhi Police: ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿਖੇ ਇੱਕ ਵਪਾਰੀ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ 2 ਮੁਲਜ਼ਮਾਂ ਨੂੰ 22 ਲੱਖ 75 ਹਜ਼ਾਰ ਰੁਪਏ ਦੀ ਨਕਦੀ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਪੜ੍ਹੋ ਪੂਰੀ ਖਬਰ...

Sultanpur Lodhi Police
ਸੁਲਤਾਨਪੁਰ ਲੋਧੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, (Etv Bharat Kapurthala)
author img

By ETV Bharat Punjabi Team

Published : Jul 4, 2024, 8:17 AM IST

ਕਪੂਰਥਲਾ: ਕਪੂਰਥਲਾ ਦੇ ਸੁਲਤਾਨਪੁਰ ਲੋਧੀ ਨਿਵਾਸੀ ਵਪਾਰੀ ਗੁਰਚਰਨ ਸਿੰਘ ਉਰਫ਼ ਚੰਨ ਡੀਪੂ ਵਾਲਾ ਦੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਉਂਦੇ ਹੋਏ ਪੁਲਿਸ ਨੇ 2 ਮੁਲਜ਼ਮਾਂ ਨੂੰ 22 ਲੱਖ 75 ਹਜ਼ਾਰ ਰੁਪਏ ਦੀ ਨਕਦੀ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਐੱਸ. ਐੱਸ. ਪੀ. ਕਪੂਰਥਲਾ ਸ੍ਰੀਮਤੀ ਵਤਸਲਾ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੇਜਿੰਦਰਪਾਲ ਸਿੰਘ ਪੁੱਤਰ ਲੇਟ ਜਗੀਰ ਸਿੰਘ ਵਾਸੀ ਨਿਊ ਮਾਡਲ ਟਾਊਨ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਨੇ ਆਪਣਾ ਬਿਆਨ ਦਰਜ ਕਰਵਾਇਆ ਸੀ ਕਿ ਉਨ੍ਹਾਂ ਦਾ ਵੱਡਾ ਭਰਾ ਗੁਰਚਰਨ ਸਿੰਘ ਉਰਫ਼ ਚੰਨ ਪੁੱਤਰ ਜਗੀਰ ਸਿੰਘ ਵਾਸੀ ਰੇਲਵੇ ਰੋਡ ਨਾਈਆ ਵਾਲੀ ਗਲੀ ਸੁਲਤਾਨਪੁਰ ਲੋਧੀ ਵਿੱਚ ਆਪਣੇ ਵੱਖਰੇ ਘਰ ਵਿੱਚ ਰਹਿੰਦਾ ਸੀ। ਪ੍ਰਾਪਰਟੀ ਖ਼ਰੀਦਣ ਅਤੇ ਵੇਚਣ ਅਤੇ ਲੋਕਾਂ ਨੂੰ ਰੁਪਏ ਵਿਆਜੀ ਦੇਣ ਦਾ ਕਾਰੋਬਾਰ ਵੀ ਕਰਦਾ ਸੀ। ਜੋ ਆਪਣੇ ਪਰਿਵਾਰ ਤੋਂ ਵੱਖਰੇ ਤੌਰ 'ਤੇ ਇਕੱਲਾ ਘਰ ਵਿੱਚ ਰਹਿੰਦਾ ਸੀ। ਉਕਤ ਵਿਅਕਤੀ ਦੀ ਇੱਕ ਰੀਟਾ ਵਾਸੀ ਜਲੰਧਰ ਨਾਮਕ ਔਰਤ ਨਾਲ ਕਾਫ਼ੀ ਸਾਲਾਂ ਤੋਂ ਨੇੜਤਾ ਸੀ ਅਤੇ ਜੋ ਅਕਸਰ ਉਨ੍ਹਾਂ ਦੇ ਘਰ ਆਉਂਦੀ-ਜਾਂਦੀ ਰਹਿੰਦੀ ਸੀ।

ਤੇਜ਼ਧਾਰ ਹਥਿਆਰ ਨਾਲ ਗੰਭੀਰ ਸੱਟਾਂ : ਮਿਤੀ 29 ਜੂਨ ਨੂੰ ਵਕਤ ਕਰੀਬ 10:30 ਸਵੇਰੇ ਉਸ ਨੂੰ ਪਤਾ ਲੱਗਾ ਕਿ ਚਰਨਜੀਤ ਸਿੰਘ ਦਾ ਉਸ ਦੇ ਘਰ ਦੇ ਕਮਰੇ ਵਿੱਚ ਕਿਸੇ ਨੇ ਸਿਰ ਵਿੱਚ ਸੁੱਟ ਮਾਰ ਕੇ ਕਤਲ ਕਰ ਦਿੱਤਾ ਹੈ। ਉਸ ਦੇ ਘਰ ਦਾ ਬਾਹਰਲਾ ਦਰਵਾਜ਼ਾ ਬਿਨ੍ਹਾਂ ਤਾਲੇ ਤੋਂ ਢੁਪਿਆ ਪਿਆ ਸੀ। ਜਿਸ ਨੇ ਜਾ ਕੇ ਵੇਖਿਆ ਤਾਂ ਚੰਨ ਜ਼ਮੀਨ 'ਤੇ ਬਿਸਤਰਾ ਲਗਾ ਕੇ ਪੁੱਠਾ ਲੇਟਿਆ ਹੋਇਆ ਸੀ ਅਤੇ ਉਸ ਦੇ ਸਿਰ 'ਤੇ ਪੁੱਠਾ ਸਿਰਹਾਣਾ ਰੱਖਿਆ ਹੋਇਆ ਸੀ। ਉਸ ਦੇ ਆਸ-ਪਾਸ ਅਤੇ ਬਿਸਤਰੇ 'ਤੇ ਕਾਫੀ ਖੂਨ ਡੁੱਲਿਆ ਪਿਆ ਸੀ। ਜਦੋਂ ਸਿਰਹਾਣਾ ਚੁੱਕ ਕੇ ਵੇਖਿਆ ਤਾਂ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੇ ਸਿਰ ਦੇ ਪਿਛਲੇ ਪਾਸੇ ਕਰੀਬ 5-6 ਵਾਰ ਤੇਜ਼ਧਾਰ ਹਥਿਆਰ ਨਾਲ ਗੰਭੀਰ ਸੱਟਾਂ ਮਾਰ ਕੇ ਮਿਤੀ 28/29-06-2024 ਦੀ ਦਰਮਿਆਨੀ ਰਾਤ ਨੂੰ ਉਸ ਦਾ ਕਤਲ ਕਰ ਦਿੱਤਾ ਸੀ। ਉਸ ਦੇ ਬਿਸਤਰੇ 'ਤੇ ਅਤੇ ਕਮਰੇ ਦੇ ਫਰਸ਼ ਦੇ ਆਸ-ਪਾਸ ਕਾਫੀ ਖੂਨ ਫੈਲਿਆ ਹੋਇਆ ਸੀ। ਜਿਸ 'ਤੇ ਮੁਕੱਦਮਾ ਨੰਬਰ 128 ਮਿਤੀ 29-06-2024 ਅ/ਧ 302 IPC ਵਾਧਾ ਜੁਰਮ 460 IPC ਥਾਣਾ ਸੁਲਤਾਨਪੁਰ ਲੋਧੀ ਦਰਜ ਰਜਿਸਟਰ ਕੀਤਾ ਗਿਆ ਹੈ।

ਵੱਡੀ ਕਾਮਯਾਬੀ ਹਾਸਲ: ਐੱਸ. ਐੱਸ. ਪੀ. ਸਾਹਿਬ ਨੇ ਦੱਸਿਆ ਕਿ ਇਸ ਅੰਨੇ ਕਤਲ ਕਾਂਡ ਨੂੰ ਟਰੇਸ ਕਰਨ ਲਈ ਵਿਸ਼ੇਸ਼ ਤੌਰ 'ਤੇ ਟੀਮਾਂ ਬਣਾਈਆਂ ਗਈਆਂ ਅਤੇ ਮਨਜੀਤ ਸਿੰਘ ਪੁਲਿਸ ਕਪਤਾਨ ਪੀ. ਬੀ. ਆਈ. ਕਪੂਰਥਲਾ, ਸ੍ਰੀ ਬਬਨਦੀਪ ਸਿੰਘ ਉੱਪ ਪੁਲਿਸ ਕਪਤਾਨ ਸਬ-ਡਿਵੀਜ਼ਨ ਸੁਲਤਾਨਪੁਰ ਲੋਧੀ ਦੀ ਅਗਵਾਈ ਹੇਠ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ. ਆਈ. ਏ. ਕਪੂਰਥਲਾ, ਇੰਸਪੈਕਟਰ ਹਰਗੁਰਦੇਵ ਸਿੰਘ ਮੁੱਖ ਅਫ਼ਸਰ ਥਾਣਾ ਸੁਲਤਾਨਪੁਰ ਲੋਧੀ ਅਤੇ ASI ਚਰਨਜੀਤ ਸਿੰਘ ਇੰਚਾਰਜ ਟੈਕਨੀਕਲ ਸੈੱਲ ਕਪੂਰਥਲਾ ਦੀ ਡਿਊਟੀ ਲਗਾਈ ਗਈ ਸੀ, ਜਿਨ੍ਹਾਂ ਵੱਲੋਂ ਹਿਊਮਨ ਸੋਰਸਾਂ ਅਤੇ ਟੈਕਨੀਕਲ ਤਰੀਕੇ ਨਾਲ ਇਸ ਅੰਨੇ ਕਤਲ ਕਾਂਡ ਨੂੰ ਟਰੇਸ ਕਰਦੇ ਹੋਏ ਮੁਕੱਦਮਾ ਵਿੱਚ ਅਮਿਤ ਸ਼ਾਰਦਾ ਅਤੇ ਮੋਹਿਤ ਸ਼ਾਰਦਾ ਪੁੱਤਰਾਨ ਰਕੇਸ਼ ਕੁਮਾਰ ਵਾਸੀਆਨ ਗਲੀ ਨੰਬਰ 6 ਕਿਸਨਪੁਰਾ ਥਾਣਾ ਡਿਵੀਜਨ ਨੰਬਰ 1 ਜਲੰਧਰ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ।

ਲੋਹੇ ਦਾ ਤਿੱਖਾ ਤਵਾ ਮਾਰ ਕੇ ਕਤਲ: ਗ੍ਰਿਫ਼ਤਾਰ ਕੀਤੇ ਵਿਅਕਤੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਨ 'ਤੇ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਿਫ਼ਤਰ ਕੀਤੇ ਵਿਅਕਤੀਆਂ ਦੀ ਮਾਤਾ ਰੀਟਾ ਜਿਸ ਦੇ ਮ੍ਰਿਤਕ ਗੁਰਚਰਨ ਸਿੰਘ ਨਾਲ ਨੇੜਲੇ ਸੰਬੰਧ ਸਨ। ਰੀਟਾ ਦੇ ਲੜਕੇ ਅਮਿਤ ਸ਼ਾਰਦਾ ਅਤੇ ਮੋਹਿਤ ਸ਼ਾਰਦਾ ਅਕਸਰ ਹੀ ਚੰਨ ਦੇ ਘਰ ਆਉਂਦੇ ਜਾਂਦੇ ਰਹਿੰਦੇ ਸੀ ਅਤੇ ਉਨ੍ਹਾਂ ਨੂੰ ਪਤਾ ਸੀ ਕਿ ਚੰਨ ਪ੍ਰਾਪਰਟੀ ਅਤੇ ਪੈਸੇ ਵਿਆਜ 'ਤੇ ਦੇਣ ਦਾ ਕੰਮ ਕਰਦਾ ਹੈ ਅਤੇ ਇਸ ਕੋਲ ਘਰ ਵਿੱਚ ਕਾਫ਼ੀ ਪੈਸੇ ਹੁੰਦੇ ਹਨ। ਜਿਨ੍ਹਾਂ ਨੇ ਇਸੇ ਲਾਲਚ ਵਿੱਚ ਆ ਕੇ ਆਪਣੀ ਕਾਰ ਆਈ-20 'ਤੇ ਸਵਾਰ ਹੋ ਕੇ ਗੁਰਚਰਨ ਸਿੰਘ ਦੇ ਘਰ ਆ ਕੇ ਮਿਤੀ 28/29-06-2024 ਦੀ ਦਰਮਿਆਨੀ ਰਾਤ ਉਸ ਦੇ ਸੁੱਤੇ ਪਏ ਦੇ ਸਿਰ ਵਿੱਚ ਲੋਹੇ ਦਾ ਤਿੱਖਾ ਤਵਾ ਮਾਰ ਕੇ ਕਤਲ ਕਰ ਦਿੱਤਾ ਅਤੇ ਫੋਲਾ ਫਰੋਲੀ ਕਰਕੇ ਪੈਸੇ ਲੈ ਗਏ। ਜਿਸ 'ਤੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਨਿਸ਼ਾਨਦੇਹੀ ਅਤੇ ਲੁੱਟਖੋਹ ਕੀਤੇ 22 ਲੱਖ 75 ਹਜ਼ਾਰ ਰੁਪਏ ਸਮੇਤ ਬੈਗ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਲੋਹੇ ਦਾ ਤਵਾ ਅਤੇ ਕਾਰ ਆਈ-20 ਨੰਬਰ PB 08 J 2678 ਬਰਾਮਦ ਕੀਤੀ ਗਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.