ETV Bharat / state

ਸੁਖਦੇਵ ਢੀਂਡਸਾ ਨੂੰ ਕਬੂਲ ਹੈ ਸੁਖਬੀਰ ਬਾਦਲ ਦੀ ਪ੍ਰਧਾਨਗੀ ! ਅੱਜ ਹੋਵੇਗੀ ਅਕਾਲੀ ਦਲ 'ਚ ਵਾਪਸੀ

ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠਲਾ ਪਾਰਟੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਮੁੜ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠਲੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਜਾਵੇਗੀ। ਇਸ ਸਬੰਧੀ ਅੱਜ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ।

Sukhdev Dhindsa's return to Akali Dal today! The big announcement is going to be made in the afternoon
ਸੁਖਦੇਵ ਢੀਂਡਸਾ ਨੂੰ ਕਬੂਲ ਸੁਖਬੀਰ ਬਾਦਲ ਦੀ ਪ੍ਰਧਾਨਗੀ ! ਅੱਜ ਹੋਵੇਗੀ ਅਕਾਲੀ ਦਲ 'ਚ ਵਾਪਸੀ
author img

By ETV Bharat Punjabi Team

Published : Mar 5, 2024, 10:31 AM IST

Updated : Mar 5, 2024, 10:53 AM IST

ਚੰਡੀਗੜ੍ਹ : ਅੱਜ ਪੰਜਾਬ ਦੀ ਸਿਆਸਤ ਵਿਚ ਵੱਡਾ ਫੇਰਬਦਲ ਹੋਣ ਜਾ ਰਿਹਾ ਹੈ। ਵੱਡੇ ਨੇਤਾ ਦੀ ਘਰ ਵਾਪਸੀ ਹੋ ਰਹੀ ਹੈ। ਦਰਅਸਲ ਅੱਜ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਅਕਾਲੀ ਦਲ ਸੰਯੁਕਤ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਮਰਜ਼ ਹੋ ਜਾਵੇਗੀ ਅਤੇ ਇਸ ਦੇ ਨਾਲ ਹੀ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ 'ਚ ਵਾਪਸੀ ਵੀ ਹੋ ਜਾਵੇਗੀ। ਇਸ ਬਾਬਤ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਸਾਡੇ ਵਿੱਚ ਜੋ ਵੀ ਵਿਚਾਰਕ ਮਤਭੇਦ ਜਾਂ ਮੁੱਦੇ ਹਨ, ਉਹ ਅਸੀਂ ਪਾਰਟੀ ਵਿੱਚ ਰਹਿ ਕੇ ਹੱਲ ਕਰ ਲਵਾਂਗੇ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਕਬੂਲ ਹੈ।

ਕਈ ਮੀਟਿੰਗਾਂ ਤੋਂ ਬਾਅਦ ਲਿਆ ਫੈਸਲਾ : ਦੱਸਦੀਏ ਕਿ ਇਸ ਰਲੇਵੇਂ ਸਬੰਧੀ ਕਾਫੀ ਦਿਨਾਂ ਤੋਂ ਪਾਰਟੀ ਪ੍ਰਧਾਨ ਦੇ ਨਾਲ ਮੀਟਿੰਗਾਂ ਦਾ ਦੌਰ ਚੱਲ ਰਿਹਾ ਸੀ। ਦੋ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਮੁਖੀ ਸੁਖਦੇਵ ਸਿੰਘ ਢੀਂਡਸਾ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੀਟਿੰਗ ਕੀਤੀ ਸੀ। ਜਿਸ ਵਿੱਚ ਦੋਵਾਂ ਨੇ ਸਮਝੌਤੇ ਲਈ ਸਹਿਮਤੀ ਦਿੱਤੀ ਸੀ। ਇਸ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਆਪਣੇ ਪਾਰਟੀ ਦੇ ਲੀਡਰਾਂ ਨਾਲ ਮੀਟਿੰਗ ਕਰਕੇ ਉਹਨਾਂ ਦੀ ਰਾਏ ਲਈ। ਜਿਸ ਤੋਂ ਬਾਅਦ ਉਹਨਾਂ ਨੇ ਇਸ ਫੈਸਲੇ 'ਤੇ ਮੋਹਰ ਲਾਈ। ਇਸ ਸਬੰਧੀ ਸੁਖਦੇਵ ਢੀਂਡਸਾ ਦੁਪਹਿਰ 3 ਵਜੇ ਇੱਕ ਪ੍ਰੈੱਸ ਕਾਨਫੰਰਸ ਕਰਨ ਜਾ ਰਹੇ ਹਨ। ਇਸ ਵਿੱਚ ਸੁਖਦੇਵ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ ਅਤੇ ਸੁਖਬੀਰ ਸਿੰਘ ਬਾਦਲ ਸ਼ਾਮਲ ਹੋ ਸਕਦੇ ਹਨ।

ਜ਼ਿਕਰਯੋਗ ਹੈ ਕਿ ਪਹਿਲਾਂ ਵੀ ਅਜਿਹੀਆਂ ਕਈ ਵਾਰ ਕਿਆਸਰਾਈਆਂ ਲਾਈਆਂ ਗਈਆਂ ਸਨ। ਇਸ ਦੌਰਾਨ ਸੁਖਦੇਵ ਸਿੰਘ ਢੀਂਡਸਾ ਦੀ ਅਕਾਲੀ ਦਲ 'ਚ ਵਾਪਸੀ ਦੀਆਂ ਮਹਿਜ਼ ਚਰਚਾਵਾਂ ਹੀ ਰਹੀਆਂ ਸਨ। ਪਰ ਇਸ ਵਾਰ ਇਹ ਪੱਕਾ ਹੋਣ ਦੇ ਪੂਰੇ ਆਸਾਰ ਹਨ। ਉਥੇ ਹੀ ਇਹ ਵੀ ਦਸਣਯੋਗ ਹੈ ਕਿ ਇਸ ਵਾਪਸੀ ਦੇ ਨਾਲ ਨਾਲ ਇਹ ਵੀ ਸੰਕੇਤ ਆ ਰਹੇ ਹਨ ਕਿ ਅਕਾਲੀ ਭਾਜਪਾ ਦਾ ਗਠਜੋੜ ਵੀ ਹੋ ਸਕਦਾ ਹੈ। ਪਰ ਫਿਲਹਾਲ ਕਿਸਾਨ ਅੰਦੋਲਨ ਵੱਲ ਦੇਖਦੇ ਹੋਏ ਇਹ ਸਿਰਫ ਕਿਆਸਰਾਈਆਂ ਹੀ ਹਨ।

Last Updated : Mar 5, 2024, 10:53 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.