ETV Bharat / state

'ਕਾਂਗਰਸੀ ਵਰਕਰਾਂ 'ਤੇ ਕੀਤੇ ਨਜਾਇਜ਼ ਪਰਚੇ ਕਰੋ ਰੱਦ, ਨਹੀਂ ਤਾਂ ਹੋਰ ਤਿੱਖਾ ਕਰਾਂਗੇ ਸੰਘਰਸ਼' - PROTEST AGAINST POLICE

ਥਾਣਾ ਅਜਨਾਲਾ ਦੇ ਬਾਹਰ ਕਾਂਗਰਸ ਵਰਕਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਡੀਐਸਪੀ ਅਤੇ ਐਸਐਚਓ ਵਿਰੁੱਧ ਜ਼ਬਰਦਸਤ ਧਰਨਾ ਦਿੱਤਾ ਗਿਆ।

AJNALA POLICE STATION
ਕਾਂਗਰਸੀ ਵਰਕਰਾਂ ਉੱਪਰ ਕੀਤੇ ਹੋਏ ਨਜਾਇਜ਼ ਪਰਚੇ ਕਰੋ ਰੱਦ (ETV Bharat)
author img

By ETV Bharat Punjabi Team

Published : 9 hours ago

ਅੰਮ੍ਰਿਤਸਰ: ਅਜਨਾਲਾ ਅੰਦਰ ਕਾਂਗਰਸੀ ਵਰਕਰਾਂ ਉੱਤੇ ਹੋ ਰਹੇ ਨਜਾਇਜ਼ ਪਰਚਿਆਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਹੇਠ ਥਾਣਾ ਅਜਨਾਲਾ ਦੇ ਬਾਹਰ ਕਾਂਗਰਸ ਵਰਕਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਡੀਐਸਪੀ ਅਤੇ ਐਸਐਚਓ ਵਿਰੁੱਧ ਜ਼ਬਰਦਸਤ ਧਰਨਾ ਦਿੱਤਾ ਗਿਆ। ਜਿਸ ਦੌਰਾਨ ਪੁਲਿਸ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਐਸਪੀਡੀ ਹਰਿੰਦਰ ਸਿੰਘ ਵੱਲੋਂ ਮੌਕੇ 'ਤੇ ਪਹੁੰਚ ਕੇ ਕਾਂਗਰਸੀ ਵਰਕਰਾਂ ਕੋਲੋਂ ਮੰਗ ਪੱਤਰ ਲੈ ਕੇ ਅਤੇ ਉਨ੍ਹਾਂ ਨੂੰ ਅਸ਼ਵਾਸਨ ਦੇ ਕੇ ਇਹ ਧਰਨਾ ਚੁਕਵਾਇਆ ਗਿਆ।

ਕਾਂਗਰਸੀ ਵਰਕਰਾਂ ਉੱਪਰ ਕੀਤੇ ਹੋਏ ਨਜਾਇਜ਼ ਪਰਚੇ ਕਰੋ ਰੱਦ (ETV Bharat)

ਕਾਂਗਰਸੀ ਵਰਕਰਾਂ ਉੱਪਰ ਨਜਾਇਜ਼ ਤੌਰ 'ਤੇ ਮਾਮਲੇ ਦਰਜ ਕੀਤੇ

ਇਸ ਮੌਕੇ ਕਾਂਗਰਸ ਦੇ ਸਾਬਕਾ ਵਿਧਾਇਕ ਹਰ ਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਅਜਨਾਲਾ ਪੁਲਿਸ ਵੱਲੋਂ ਲਗਾਤਾਰ ਕਾਂਗਰਸੀ ਵਰਕਰਾਂ ਉੱਪਰ ਨਜਾਇਜ਼ ਤੌਰ 'ਤੇ ਮਾਮਲੇ ਦਰਜ ਕੀਤੇ ਜਾ ਰਹੇ ਹਨ। ਜਿਸ ਨੂੰ ਲੈ ਕੇ ਅੱਜ ਉਨ੍ਹਾਂ ਵੱਲੋਂ ਇਹ ਧਰਨਾ ਦਿੱਤਾ ਗਿਆ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕੀ ਕਾਂਗਰਸੀ ਵਰਕਰਾਂ ਉੱਪਰ ਕੀਤੇ ਜਾ ਰਹੇ ਨਜਾਇਜ਼ ਪਰਚੇ ਰੱਦ ਕੀਤੇ ਜਾਣ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਦਿੱਖਾ ਸੰਘਰਸ਼ ਕੀਤਾ ਜਾਵੇਗਾ।

ਕਾਂਗਰਸ ਵਿਧਾਇਕ ਦੀ ਕੁਲਦੀਪ ਧਾਲੀਵਾਲ ਚਿਤਾਵਨੀ

ਕੁਲਦੀਪ ਧਾਲੀਵਾਲ ਨੂੰ ਚਿਤਾਵਨੀ ਦਿੰਦਿਆ ਹੋਇਆ ਕਾਂਗਰਸ ਦੇ ਸਾਬਕਾ ਵਿਧਾਇਕ ਹਰ ਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ''ਸਰਪੰਚ ਤਾਂ ਤੁਸੀਂ ਧੱਕੇ ਨਾਲ ਬਣਾ ਲਏ ਹਨ ਪਰ ਇੱਕ ਇੱਕ ਸਰਪੰਚ ਦੀ ਉਹ ਹਾਲਤ ਹੋਣੀ ਹੈ। ਜਿਹੜੇ 'ਆਪ' ਪਾਰਟੀ ਦੇ ਸਰਪੰਚ ਬਣੇ ਹਨ, ਉਹ ਵੀ ਯਾਦ ਕਰਨਗੇ।'' ਉਨ੍ਹਾਂ ਕਿਹਾ ਕਿ ਸਾਡੇ ਤੱਕ ਸਰਪੰਚ ਪਹਿਲਾਂ ਹੀ ਪਹੁੰਚ ਕਰ ਚੁੱਕੇ ਹਨ ਕਿ ਸਰਪੰਚ ਤੁਸੀਂ ਹੀ ਬਣਨਾ ਹੈ, ਆਮ ਆਦਮੀ ਪਾਰਟੀ ਨੂੰ ਕੰਮ ਕਰਨ ਦਾ ਕੋਈ ਢੰਗ ਨਹੀਂ ਨਾ ਹੀ ਇਨਾਂ ਕੋਲ ਕੋਈ ਪੈਸਾ ਹੈ। ਇਹ ਨਸ਼ਿਆਂ ਨੂੰ ਵੇਚਣ ਵਿੱਚ ਲੱਗੇ ਹੋਏ ਹਨ। ਉਸ ਨਾਲ ਪੰਜਾਬ ਨੌਜਵਾਨ ਪੀੜੀ ਦਾ ਖਾਤਮਾ ਹੋ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.