ETV Bharat / state

ਬਾਬਾ ਸਾਹਿਬ ਅੰਬੇਡਕਰ ਦਾ ਬੁੱਤ ਬਣਿਆ ਪੰਛੀਆਂ ਦਾ ਅੱਡਾ; ਬੁੱਤ ਦੀ ਦੁਰਦਸ਼ਾ, ਅਧਿਕਾਰੀ ਬੇਖ਼ਬਰ ! - disrespect of Babasaheb statue - DISRESPECT OF BABASAHEB STATUE

Statue Of Babasaheb : ਬੇਸ਼ੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿਸ਼ਾ ਨਿਰਦੇਸ਼ਾਂ ਤਹਿਤ ਸਾਰੇ ਸਰਕਾਰੀ ਦਫਤਰਾਂ ਵਿੱਚ ਭਗਤ ਸਿੰਘ ਅਤੇ ਬਾਬਾ ਸਾਹਿਬ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ। ਦੂਜੇ ਪਾਸੇ ਸਰਕਾਰੀ ਦਫਤਰਾਂ ਦੇ ਬਾਹਰ ਲੱਗੇ ਬੁੱਤਾਂ ਦੀ ਸ਼ਰੇਆਮ ਦੁਰਦਸ਼ਾ ਹੋ ਰਹੀ ਹੈ। ਉਸ ਵੱਲ ਕਿਉਂ ਕੋਈ ਧਿਆਨ ਨਹੀਂ ਦੇ ਰਿਹਾ ਇਹ ਸਵਾਲ ਖੜ੍ਹਾ ਹੋ ਰਿਹਾ ਹੈ।

Statue of Babasaheb in front of Moga DC office turned into a bird's nest
ਮੋਗਾ ਦੇ ਡੀਸੀ ਦਫਤਰ ਦੇ ਅੱਗੇ ਲੱਗਾ ਬਾਬਾ ਸਾਹਿਬ ਅੰਬੇਡਕਰ ਦਾ ਬੁੱਤ ਬਣਿਆ ਪੰਛੀਆਂ ਦਾ ਅੱਡਾ, ਲੋਕਾਂ ਨੇ ਸੂਬਾ ਸਰਕਾਰ 'ਤੇ ਸਾਧਿਆ ਨਿਸ਼ਾਨਾ (ਰਿਪੋਰਟ (ਪੱਤਰਕਾਰ-ਮੋਗਾ))
author img

By ETV Bharat Punjabi Team

Published : Jun 23, 2024, 10:42 AM IST

Updated : Jun 23, 2024, 11:36 AM IST

ਬਾਬਾ ਸਾਹਿਬ ਅੰਬੇਡਕਰ ਦਾ ਬੁੱਤ ਬਣਿਆ ਪੰਛੀਆਂ ਦਾ ਅੱਡਾ (ਰਿਪੋਰਟ (ਪੱਤਰਕਾਰ-ਮੋਗਾ))

ਮੋਗਾ: ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੱਤਾ ਸੰਭਾਲਣ ਤੋਂ ਬਾਅਦ ਪੰਜਾਬ ਦੇ ਸਾਰੇ ਸਰਕਾਰੀ ਅਧਿਕਾਰੀਆਂ ਨੂੰ ਆਪਣੇ ਦਫਤਰਾਂ ਵਿੱਚ ਭਗਤ ਸਿੰਘ ਅਤੇ ਡਾਕਟਰ ਭੀਮ ਰਾਓ ਅੰਬੇਡਕਰ ਦੀਆਂ ਤਸਵੀਰਾਂ ਲਗਾਉਣ ਅਤੇ ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚਲਣ ਲਈ ਆਦੇਸ਼ ਦਿੱਤੇ ਗਏ ਸਨ। ਉਥੇ ਹੀ ਦੁਜੇ ਪਾਸੇ ਸ਼ਾਇਦ ਇਹਨਾਂ ਤਸਵੀਰਾਂ ਅਤੇ ਬੁੱਤਾਂ ਦੀ ਇੱਜਤ ਕਰਨ ਦੇ ਆਦੇਸ਼ ਨਹੀਂ ਦਿੱਤੇ। ਤਾਂ ਹੀ, ਅੱਜ ਮੋਗਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਲਗਾਏ ਬਾਬਾ ਸਾਹਿਬ ਦੇ ਆਦਮ ਕੱਦ ਬੁੱਤ ਦੀ ਦੁਰਦਸ਼ਾ ਹੋ ਰਹੀ ਹੈ। ਦਰਅਸਲ, ਮੋਗਾ ਦੇ ਡੀਸੀ ਦਫ਼ਤਰ ਦੇ ਬਾਹਰ ਬਾਬਾ ਸਾਹਿਬ ਦਾ ਬੁੱਤ ਲੱਗਾ ਹੋਇਆ ਹੈ ਜਿਸ ਨੁੰ ਚੀੜੀਆਂ ਕਾਵਾਂ ਨੇ ਆਪਣਾ ਆਲ੍ਹਣਾ ਬਣਾਇਆ ਹੋਇਆ ਹੈ। ਉਸ ਬੁੱਤ 'ਤੇ ਗੰਦ ਪਾਇਆ ਹੋਇਆ ਹੈ, ਪਰ ਇਸ ਵੱਲ ਕਿਸੇ ਵੀ ਅਧਿਕਾਰੀ ਦਾ ਧਿਆਨ ਨਹੀਂ ਹੈ। ਬੁੱਤ ਦੀ ਹਾਲਤ ਇਸ ਕਦਰ ਹਾਲਤ ਹੋ ਚੁੱਕੀ ਹੈ ਕਿ ਇਸ ਦੀ ਕਦੇ ਵੀ ਸਫਾਈ ਤੱਕ ਨਹੀਂ ਹੋਈ ਅਤੇ ਅੱਜ ਬੁੱਤ ਦੀ ਹਾਲਤ ਬਤ ਤੋਂ ਬੱਤਰ ਬਣ ਗਈ ਹੈ ਜਿਸ ਨੂੰ ਲੈਕੇ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।

ਸਥਾਨਕ ਲੋਕਾਂ ਨੇ ਸਰਕਾਰ ਨੂੰ ਦਿੱਤੀ ਨਸੀਹਤ: ਲੋਕਾਂ ਦਾ ਕਹਿਣਾ ਹੈ ਕਿ ਮੋਗਾ ਦੇ ਡਿਪਟੀ ਕਮਿਸ਼ਨਰ ਸਾਹਿਬ ਦੀ ਗੱਡੀ ਰੋਜ਼ ਇਥੇ ਖੜ੍ਹਦੀ ਹੈ। ਜਿੱਥੇ ਰੋਜਾਨਾ ਉਹ ਆਪਣੇ ਦਫਤਰ ਵਿੱਚ ਆਉਂਦੇ ਨੇ ਪਰ ਕੀ ਉਹਨਾਂ ਦੀ ਕਦੇ ਇਸ ਬੁੱਤ ਵੱਲ ਨਜ਼ਰ ਨਹੀਂ ਪਈ। ਜੇਕਰ ਨਜ਼ਰ ਪੈਂਦੀ ਹੈ ਤਾਂ ਇਸ ਬੁੱਤ ਦੀ ਸਫਾਈ ਕਿਉਂ ਨਹੀਂ ਕਰਵਾਈ ਗਈ! ਇਸ ਨੂੰ ਲੈਕੇ ਸਥਾਨਕ ਵਾਸੀਆਂ ਨੇ ਅੱਜ ਮੌਕੇ ਉੱਤੇ ਇਕੱਤਰ ਹੋ ਕੇ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਅਜਿਹੀ ਸ਼ਖਸ਼ੀਅਤ ਸੀ ਜਿਸ ਦਾ ਸਮੁੱਚਾ ਭਾਰਤ ਸਤਿਕਾਰ ਕਰਦਾ ਹੈ, ਪਰ ਅੱਜ ਇਹ ਬੁੱਤ ਦੇਖ ਕੇ ਇੰਝ ਲੱਗਦਾ ਹੈ ਕਿ ਸਤਿਕਾਰ ਨਹੀਂ ਬਲਕਿ ਬਾਬਾ ਸਾਹਿਬ ਦਾ ਸ਼ਰੇਆਮ ਨਿਰਾਦਰ ਹੋ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਇਹ ਬੁੱਤ ਲਗਾਏ ਗਏ ਹਨ ਤਾਂ ਇਹਨਾਂ ਬੁੱਤਾਂ ਦੀ ਸਫਾਈ ਵੀ ਕਰਵਾਈ ਜਾਣੀ ਚਾਹੀਦੀ ਹੈ। ਜੇਕਰ ਸਫਾਈ ਨਹੀਂ ਕਰਵਾਉਣੀ ਤਾਂ ਫਿਰ ਇਹ ਬੁੱਤ ਲਗਾਉਣ ਦਾ ਕੋਈ ਫਾਇਦਾ ਨਹੀਂ ।

ਮਹਿਜ਼ ਤਸਵੀਰਾਂ ਲਗਾਉਣਾ ਹੀ ਆਦਰ ਨਹੀਂ: ਸਥਾਨਕ ਵਾਸੀਆਂ ਨੇ ਕਿਹਾ ਕਿ ਅੱਜ ਬਾਬਾ ਸਾਹਿਬ ਦੇ ਬਹੁਤ ਦੀ ਹਾਲਤ ਦੇਖ ਕੇ ਮਨ ਨੂੰ ਬੜਾ ਦੁੱਖ ਤੇ ਅਫਸੋਸ ਹੋਇਆ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਅਪੀਲ ਕਰਦੇ ਹਾਂ ਕਿ ਸਰਕਾਰੀ ਦਫਤਰਾਂ ਵਿੱਚ ਬਾਬਾ ਸਾਹਿਬ ਦੀਆਂ ਫੋਟੋਆਂ ਲਗਾਉਣ ਦਾ ਕੀ ਫਾਇਦਾ ਜੇਕਰ ਅਸੀਂ ਬਾਬਾ ਸਾਹਿਬ ਦੇ ਲਗਾਏ ਹੋਏ ਬਹੁਤ ਜੋ ਹਰ ਇੱਕ ਦੀ ਨਜ਼ਰ ਪੈਂਦੇ ਹਨ ਉਹਨਾਂ ਦੀ ਸਾਫ ਸਫਾਈ ਨਹੀਂ ਕਰਵਾ ਸਕਦੇ। ਉਹਨਾਂ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਜਿਨਾਂ ਨੇ ਸਾਡੇ ਸੰਵਿਧਾਨ ਨੂੰ ਲਿਖਿਆ ਹੈ, ਜਿਨ੍ਹਾਂ ਦੇ ਦੀ ਬਦੌਲਤ ਅੱਜ ਅਸੀਂ ਸੰਵਿਧਾਨਿਕ ਤੌਰ ਉੱਤੇ ਵੱਡੇ ਵੱਡੇ ਫੈਸਲੇ ਕਰਦੇ ਹਨ। ਉਹ ਸਭ ਡਾਕਟਰ ਭੀਮ ਰਾਓ ਅੰਬੇਦਕਰ ਦੀ ਦੇਣ ਹੈ।

Last Updated : Jun 23, 2024, 11:36 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.