ਅੰਮ੍ਰਿਤਸਰ: ਦੇਸ਼ ਵਿੱਚ ਹੋਈਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਇੱਕ ਜੂਨ ਨੂੰ ਸਤਵੇਂ ਗੇੜ ਵੋਟਿੰਗ ਹੋਈ ਸੀ, ਜਿਸ ਦੇ ਸਮੇਤ ਹੁਣ ਦੇਸ਼ ਭਰ ਦੀਆਂ ਚੋਣਾਂ ਦੇ ਨਤੀਜੇ ਚਾਰ ਜੂਨ ਨੂੰ ਆਉਣ ਵਾਲੇ ਹਨ ਅਤੇ ਨਤੀਜਿਆਂ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਸਿੱਖ ਕੌਮ ਨੂੰ ਅਤੇ ਪੰਜਾਬ ਦੇ ਨਾਲ-ਨਾਲ ਦੇਸ਼ ਦੇ ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕੀਤੀ ਗਈ ਹੈ ਜਿਹੜੇ ਜਿੱਤ ਦੇ ਬਾਅਦ ਜਸ਼ਨ ਮਨਾਉਂਦੇ ਹਨ ਤਾਂ ਉਹ ਜਸ਼ਨ ਨਾ ਮਨਾਉਣ।
ਢੋਲ ਵਜਾ ਕੇ ਇਸ ਦੀ ਖੁਸ਼ੀ ਨਾ ਮਨਾਉਣ: ਸ਼੍ਰੀ ਆਕਾਲ ਤਖਤ ਸਾਹਿਬ ਤੋਂ ਸਿੰਘ ਸਾਹਿਬ ਦੀ ਅਪੀਲ ਹੈ ਕਿ ਲੋਕ ਸਭਾ ਚੋਣਾਂ 2024 ਵਿੱਚ ਜਿਨ੍ਹਾਂ ਵੀ ਉਮੀਦਵਾਰਾਂ ਵਲੋਂ ਚੋਣ ਲੜੀ ਗਈ ਹੈ ਅਤੇ ਜਿਸ ਵੀ ਉਮੀਦਵਾਰ ਨੂੰ 4 ਜੂਨ ਵਾਲੇ ਦਿਨ ਜਿੱਤ ਹਾਸਿਲ ਹੁੰਦੀ ਹੈ ਤਾਂ ਉਹ ਢੋਲ ਵਜਾ ਕੇ ਇਸ ਦੀ ਖੁਸ਼ੀ ਨਾ ਮਨਾਉਣ। ਸਗੋਂ ਪ੍ਰਮਾਤਮਾ ਅੱਗੇ ਨਤਮਸਤਕ ਹੋ ਕੇ ਉਸਦਾ ਸ਼ੁਕਰਾਨਾ ਕਰਨ। ਉਨ੍ਹਾਂ ਨੇ ਕਿਹਾ ਕਿ ਇਹ ਦਿਨ ਸਿੱਖ ਕੌਮ ਲਈ ਹਮੇਸ਼ਾ ਹੀ ਮੰਦਭਾਗੇ ਦਿਨਾਂ ਵਿੱਚ ਮੰਨੇ ਜਾਂਦੇ ਹਨ ਅਤੇ ਇਸ ਦਿਨ ਪੂਰੀ ਤਰ੍ਹਾਂ ਨਾਲ ਸ਼ੋਕ ਮਨਾਇਆ ਜਾਂਦਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਮੌਜੂਦ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਅਤੇ ਸਿੰਘਣੀਆਂ ਨੇ ਇਸ ਦਿਨ ਸ਼ਹਾਦਤ ਪ੍ਰਾਪਤ ਕੀਤੀ ਸੀ। ਇਸ ਸ਼ਹਾਦਤ ਨੂੰ ਨਮਨ ਕਰਦਿਆਂ ਹੋਇਆਂ, ਜੇਤੂ ਉਮੀਦਵਾਰਾਂ ਨੂੰ ਢੋਲ ਢਮਾਕਿਆਂ ਦੇ ਨਾਲ ਇਸ ਦਿਨ ਨੂੰ ਨਹੀਂ ਮਨਾਉਣਾ ਚਾਹੀਦਾ।
ਸਿੱਖਾਂ ਦੇ ਉੱਤੇ ਹੋਏ ਤਸ਼ੱਦਦ ਦੇ ਦਿਨ ਸ਼ੁਰੂ: ਜਿਕਰਯੋਗ ਹੈ ਕਿ ਦੇਸ਼ ਵਿੱਚ ਸੱਤ ਚਰਨਾਂ ਵਿੱਚ ਹੋਈ ਚੋਣ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਅਤੇ ਜੂਨ ਦਾ ਮਹੀਨਾ ਚੜਦੇ ਸਾਰ ਹੀ ਸਿੱਖਾਂ ਦੇ ਉੱਤੇ ਹੋਏ ਤਸ਼ੱਦਦ ਦੇ ਦਿਨ ਯਾਦ ਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਹਰ ਇੱਕ ਸਿੱਖ ਗੁਰੂ ਘਰ ਜਾ ਕੇ ਨਤਮਸਤਕ ਹੋ ਕੇ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹਨ ਜੋ ਇਸ ਕਾਲੇ ਦੌਰ ਵਿੱਚ ਸ਼ਹਾਦਤ ਦਾ ਜਾਮ ਪੀ ਗਏ ਸਨ। ਉੱਥੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਵੀ ਲੋਕਾਂ ਨੂੰ ਅਪੀਲ ਕਰਦੇ ਹੋਏ ਅਤੇ ਖਾਸ ਤੌਰ ਤੇ ਚੋਣਾਂ ਵਿੱਚ ਹਿੱਸਾ ਲੈ ਚੁੱਕੇ ਉਮੀਦਵਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਨ੍ਹਾਂ ਨੂੰ 4 ਜੂਨ ਵਾਲੇ ਦਿਨ ਜਿੱਤ ਹਾਸਿਲ ਹੁੰਦੀ ਹੈ ਤਾਂ ਉਹ ਢੋਲ ਢਮੱਕੇ ਵਜਾ ਕੇ ਇਸ ਦਿਨ ਨੂੰ ਨਾ ਮਨਾਉਣ।
ਢੋਲ ਜਾਂ ਵੱਡੇ ਸਪੀਕਰ ਨਾ ਲਗਾਏ ਜਾਣ: ਉਨ੍ਹਾਂ ਕਿਹਾ ਕਿ 4 ਜੂਨ ਵਾਲੇ ਦਿਨ ਬਹੁਤ ਸਾਰੇ ਸਿੰਘ ਸਿੰਘਣੀਆਂ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ 'ਚ ਸ਼ਹਾਦਤ ਦਾ ਜਾਮ ਪੀ ਗਏ ਸਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਉਸ ਵੇਲੇ ਦੀ ਸਰਕਾਰ ਵੱਲੋਂ ਟੈਂਕਾਂ, ਤੋਪਾਂ ਦੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਵੀ ਕਰਵਾਇਆ ਗਿਆ ਸੀ। ਜੇਕਰ ਕਿਸੇ ਵੀ ਵਿਅਕਤੀ ਵੱਲੋਂ ਆਪਣੀ ਖੁਸ਼ੀ ਦਾ ਇਜਹਾਰ ਕਰਨਾ ਹੈ ਤਾਂ ਉਹ ਨਜ਼ਦੀਕ ਕਿਸੇ ਗੁਰਦੁਆਰੇ ਸਾਹਿਬ ਦੇ ਵਿੱਚ ਜਾ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਕੇ ਆਪਣਾ ਸੀਸ ਨਿਵਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਾਰੀ ਸੰਗਤਾਂ ਨੂੰ ਅਪੀਲ ਕਰਨਾ ਚਾਹੁੰਦੇ ਹਨ ਕਿ ਕਿਸੇ ਵੀ ਤਰ੍ਹਾਂ ਦੇ ਢੋਲ ਜਾਂ ਵੱਡੇ ਸਪੀਕਰ ਲਗਾ ਕੇ ਇਸ ਦਿਨ ਨੂੰ ਨਾ ਮਨਾਇਆ ਜਾਵੇ ਅਤੇ ਇਹ ਸਾਡੀ ਉਨ੍ਹਾਂ ਸੂਰਵੀਰਾਂ ਨੂੰ ਸ਼ਰਧਾਂਜਲੀ ਹੋਵੇਗੀ, ਜਿਨਾਂ ਨੇ ਜੂਨ 1984 ਦੇ ਵਿੱਚ ਸ਼ਹਾਦਤ ਦਾ ਜਾਮ ਪੀਤਾ ਸੀ।
- ਮੂਸੇਵਾਲਾ ਦਾ ਗੀਤ 295 ਸੁਣੋ, ਐਗਜ਼ਿਟ ਪੋਲ ਨਤੀਜੇ ਦਾ ਪਤਾ ਲੱਗ ਜਾਣਗੇ: ਰਾਹੁਲ ਗਾਂਧੀ - song 295 exit poll results
- ਅਨਮੋਲ ਗਗਨ ਮਾਨ ਦਾ ਹੋਵੇਗਾ ਵਿਆਹ, ਜਾਣੋ ਕੋਣ ਹੈ ਲਾੜਾ ਅਤੇ ਕੀ ਕਰਦਾ ਹੈ ਸੁਹਰਾ ਪਰਿਵਾਰ? - anmol gagan maan marriage
- ਚੋਣਾਂ ਤੋਂ ਤੁਰੰਤ ਬਾਅਦ ਵਿਧਾਇਕ ਸ਼ੀਤਲ ਅੰਗੁਰਾਲ ਨੇ ਵਾਪਸ ਲਿਆ ਅਸਤੀਫਾ, ਮੋਦੀ ਦੇ ਪਰਿਵਾਰ ਨੂੰ ਸੋਸ਼ਲ ਮੀਡੀਆ ਤੋਂ ਹਟਾਇਆ - Angural withdrew his resignation