ਬਠਿੰਡਾ : ਪੰਜਾਬ ਵਿੱਚ ਸਥਾਨਕ ਸਰਕਾਰਾਂ ਦੀਆਂ ਹੋ ਰਹੀਆਂ ਚੋਣਾਂ ਵਿੱਚ ਤਲਵੰਡੀ ਸਾਬੋ ਨਗਰ ਕੌਂਸਲ ਦੇ 15 ਵਾਰਡਾਂ ਲਈ ਤਲਵੰਡੀ ਸਾਬੋ ਦੇ ਰਿਟਰਨਿੰਗ ਅਫਸਰ ਕੰਮ ਐਸਡੀਐਮ ਨੇ ਤਲਵੰਡੀ ਸਾਬੋ ਦੇ ਵੱਖ-ਵੱਖ ਪਾਰਟੀਆਂ ਦੇ 31 ਉਮੀਦਵਾਰਾਂ ਦੇ ਨਾਮਜਦਗੀ ਪੇਪਰ ਕਰ ਦਿੱਤੇ ਗਏ ਹਨ। ਜਿਸ ਨੂੰ ਲੈ ਕੇ ਉਮੀਦਵਾਰਾਂ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਹੈ। ਉੱਥੇ ਹੀ ਵਾਰਡ ਵਾਸੀਆਂ ਵਿੱਚ ਵੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਜਿਸ ਨੂੰ ਲੈ ਕੇ ਅੱਜ ਤਲਵੰਡੀ ਸਾਬੋ ਦਾ ਖੰਡਾ ਚੌਂਕ ਜਾਮ ਕਰਕੇ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਫਰੀ ਐਂਡ ਫੇਅਰ ਇਲੈਕਸ਼ਨ ਕਰਨ ਦੀ ਮੰਗ ਕੀਤੀ ਗਈ ਹੈ।
ਜਾਣ-ਬੁੱਝ ਕੇ ਸਾਡੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਕਾਗਜ਼ ਕੀਤੇ ਰੱਦ
ਇਸ ਰੋਸ ਪ੍ਰਸ਼ਾਸਨ ਵਿੱਚ ਕਾਂਗਰਸ ਦੀ ਜ਼ਿਲਾ ਦਿਹਾਤੀ ਪ੍ਰਧਾਨ, ਭਾਜਪਾ ਦੇ ਸੂਬਾ ਆਗੂ, ਅਕਾਲੀ ਦਲ ਦੇ ਹਲਕਾ ਇੰਚਾਰਜ ਸਮੇਤ ਵੱਡੀ ਗਿਣਤੀ ਵਿੱਚ ਉਮੀਦਵਾਰਾਂ ਅਤੇ ਸ਼ਹਿਰ ਵਾਸੀਆਂ ਨੇ ਨਾਅਰੇਬਾਜ਼ੀ ਕਰਕੇ ਰੋਸ ਜਤਾਇਆ। ਇਸ ਮੌਕੇ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਦੱਸਿਆ ਕਿ ਸੱਤਾਧਾਰੀ ਪਾਰਟੀ ਦੀ ਸਹਿ ਤੇ ਪ੍ਰਸ਼ਾਸਨ ਨੇ ਜਾਣ ਬੁੱਝ ਕੇ ਸਾਡੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਹਨ। ਜਿਸ ਲਈ ਅਸੀਂ ਰੋਸ ਪ੍ਰਦਰਸ਼ਨ ਕੀਤਾ ਹੈ ਤੇ ਅਸੀਂ ਮੰਗ ਕਰਦੇ ਹਾਂ ਕਿ ਫਰੀ ਐਂਡ ਫੇਅਰ ਇਲੈਕਸ਼ਨ ਕੀਤੀ ਜਾਵੇ ਤੇ ਨਹੀਂ ਤਾਂ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ।
ਨਾਮਜਦਗੀ ਪੇਪਰਾਂ ਵਿੱਚ ਪਾਈ ਗਈ ਹੈ ਗਲਤੀ
ਉੱਧਰ ਇਸ ਸੰਬੰਧੀ ਜਦੋਂ ਤਲਵੰਡੀ ਸਾਬੋ ਦੇ ਰਿਟਰਨਿੰਗ ਅਫਸਰ ਕੰਮ ਐਸਡੀਐਮ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਜਿਹੜੇ ਕਾਗਜਾਂ ਵਿੱਚ ਤਰੁੱਟੀ ਪਾਈ ਗਈ ਹੈ, ਸਿਰਫ ਉਹ ਕਾਗਜ਼ਾਂ ਨੂੰ ਹੀ ਰੱਦ ਕੀਤਾ ਹੈ। ਪੰਜਾਬ ਚੋਣ ਇਲੈਕਸ਼ਨ ਕਮਿਸ਼ਨ ਦੇ ਨਿਯਮਾਂ ਨੂੰ ਲਾਗੂ ਕਰਕੇ ਹੀ ਕਾਗਜ਼ ਦਾਖਲ ਕਰਵਾਏ ਗਏ ਹਨ ਤੇ ਉਸੇ ਅਨੁਸਾਰ ਹੀ ਨਾਮਜਦਗੀ ਪੇਪਰਾਂ ਵਿੱਚ ਗਲਤੀ ਪਾਈ ਗਈ ਹੈ। ਜਿਸ ਨੂੰ ਅਸੀਂ ਰੱਦ ਕੀਤਾ ਹੈ ਤੇ ਉਨ੍ਹਾਂ ਨੇ ਸਿਆਸੀ ਦਾਖਲ ਅੰਦਾਜੀ ਤੋਂ ਪੂਰੀ ਤਰ੍ਹਾਂ ਗੁਰੇਜ ਕੀਤਾ।
- ਕੈਂਸਰ ਵਰਗੀ ਬਿਮਾਰੀ ਦਾ ਸ਼ਿਕਾਰ ਹੋਣ ਦੇ ਬਾਵਜੂਦ ਕਿਸਾਨੀ ਸੰਘਰਸ਼ ਨੂੰ ਮੁੜ ਸੁਰਜੀਤ ਕਰਨ ਵਾਲੇ ਜਗਜੀਤ ਸਿੰਘ ਡੱਲੇਵਾਲ, ਕੀ ਉਨ੍ਹਾਂ ਦੇ ਜਿਉਂਦੇ ਜੀਅ ਬਣ ਸਕੇਗਾ MSP ਦਾ ਕਾਨੂੰਨ
- ਚੇਅਰਪਰਸਨ ਰਾਜ ਲਾਲੀ ਗਿੱਲ ਨੇ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਕੀਤਾ ਤਲਬ, 4 ਦਿਨ ਅੰਦਰ ਮੰਗਿਆ ਸਪੱਸ਼ਟੀਕਰਨ,ਜਾਣੋਂ ਮਾਮਲਾ
- ਕੇਂਦਰ ਸਰਕਾਰ ਦੀ ਕਿਸਾਨਾਂ ਬਾਰੇ ਸੋਚ ਨੂੰ ਲੈ ਕੇ ਮਜੀਠੀਆ ਨੇ ਕੀਤੀ ਸਖ਼ਤ ਨਿੰਦਿਆਂ, ਕਿਹਾ- ਡੱਲੇਵਾਲ ਨੂੰ ਕੁਝ ਹੋ ਜਾਂਦਾ ਹੈ ਤਾਂ ਦੇਸ਼ ਲਈ ਹੋਣਗੇ ਮਾੜੇ ਨਤੀਜੇ...