ETV Bharat / state

ਤੀਜੇ ਦਿਨ ਵੀ ਨਹੀਂ ਹੋਇਆ ਸ਼ੁਭਕਰਨ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਤੇ ਅੰਤਿਮ ਸਸਕਾਰ, ਮਾਂ ਨੇ ਕਿਹਾ- ਮੇਰੇ ਪੁੱਤ ਦਾ ਕੀਤਾ ਜਾਵੇ ਸਸਕਾਰ - ਖਨੌਰੀ ਸਰਹੱਦ

Shubhkaran's Mother Statement: ਸ਼ੁਭਕਰਨ ਸਿੰਘ ਦਾ ਅੱਜ ਤੀਜੇ ਦਿਨ ਵੀ ਪੋਸਟਮਾਰਟਮ ਅਤੇ ਅੰਤਿਮ ਸਸਕਾਰ ਨਹੀਂ ਹੋਇਆ ਹੈ। ਦੂਜੇ ਪਾਸੇ, ਇਸ ਮਾਮਲੇ ਵਿੱਚ ਸ਼ੁਭਕਰਨ ਦੀ ਮਾਂ ਵੀਰਪਾਲ ਕੌਰ ਵੀ ਮੀਡੀਆ ਸਾਹਮਣੇ ਆਈ ਜਿਸ ਨੇ ਪੁੱਤ ਦੀ ਲਾਸ਼ ਨਾ ਰੋਲਣ ਦੀ ਗੱਲ ਆਖੀ। ਦੂਜੇ ਪਾਸੇ, ਅਕਾਲੀ ਦਲ ਤੋਂ ਸਾਂਸਦ ਹਰਸਿਮਰਤ ਬਾਦਲ ਵਲੋਂ ਪਿੰਡ ਬੱਲੋ ਜਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਪੜ੍ਹੋ ਪੂਰੀ ਖ਼ਬਰ।

Shubhkaran's Mother Statement
Shubhkaran's Mother Statement
author img

By ETV Bharat Punjabi Team

Published : Feb 23, 2024, 8:02 PM IST

Updated : Feb 23, 2024, 8:35 PM IST

ਸ਼ੁਭਕਰਨ ਦੀ ਮਾਂ ਨੇ ਕਿਹਾ- ਮੇਰੇ ਪੁੱਤ ਦਾ ਕੀਤਾ ਜਾਵੇ ਸਸਕਾਰ

ਪਟਿਆਲਾ/ਬਠਿੰਡਾ: ਕਿਸਾਨਾਂ ਦੇ ਧਰਨੇ ਦੌਰਾਨ ਖਨੌਰੀ ਸਰਹੱਦ 'ਤੇ 21 ਫ਼ਰਵਰੀ ਨੂੰ ਜਾਨ ਗਵਾਉਣ ਵਾਲੇ ਪੰਜਾਬ ਦੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦਾ ਪੋਸਟਮਾਰਟਮ ਸ਼ੁੱਕਰਵਾਰ ਨੂੰ ਤੀਜੇ ਦਿਨ ਵੀ ਨਹੀਂ ਹੋ ਸਕਿਆ। ਇਸ ਦੌਰਾਨ ਪੰਜਾਬ ਸਰਕਾਰ ਨੇ ਸ਼ੁਭਕਰਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਸ਼ੁਭਕਰਨ ਦੀ ਛੋਟੀ ਭੈਣ ਨੂੰ ਵੀ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਦੂਜੇ ਪਾਸੇ, ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਪਰਿਵਾਰ ਨੂੰ ਸਹਾਇਤਾ ਦੇਣ ਦਾ ਭਰੋਸਾ ਦਿੱਤਾ।

ਸ਼ੁਭਕਰਨ ਦੀ ਮਾਂ ਆਈ ਸਾਹਮਣੇ: ਪਟਿਆਲਾ ਵਿਖੇ ਸ਼ੁਭਕਰਨ ਦੀ ਮਾਂ ਵੀਰਪਾਲ ਕੌਰ ਵੀ ਮੀਡੀਆ ਸਾਹਮਣੇ ਆਈ। ਉਨ੍ਹਾਂ ਕਿਹਾ ਕਿ ਆਖਰੀ ਵਾਰ ਸ਼ੁਭਕਰਨ ਦਾ ਮੂੰਹ ਵੇਖਣ ਆਏ ਸੀ। ਉਹ ਗੱਡੀ ਕਰਕੇ ਆਏ। ਉਨ੍ਹਾਂ ਕਿਹਾ ਅਸੀਂ ਚਾਹੁੰਦੇ ਹਾਂ ਕਿ ਮੇਰੇ ਪੁੱਤ ਦਾ ਸੰਸਕਾਰ ਕਰ ਦਿੱਤਾ ਜਾਵੇ, ਉਸ ਦੀ ਮਿੱਟੀ ਨੂੰ ਰੋਲਿਆ ਨਾ ਜਾਵੇ। ਸ਼ੁਭਕਰਨ ਦੀ ਮਾਂ ਨੇ ਦੱਸਿਆ ਕਿ ਅਸੀਂ ਖੁਦ ਹੀ ਇੱਥੇ ਆਏ ਹਾਂ। ਉਨ੍ਹਾਂ ਕਿਹਾ ਕਿ ਕਰੀਬ 13 ਸਾਲ ਪਹਿਲਾਂ ਹੀ ਸ਼ੁਭਕਰਨ ਦੇ ਪਿਤਾ ਨਾਲ ਤਲਾਕ ਹੋ ਗਿਆ ਸੀ। ਸ਼ੁਭਕਰਨ ਦੀ ਨਾਨੀ ਨੇ ਕਿਹਾ ਕਿ ਪਿਤਾ ਨਸ਼ੇ ਕਰਦਾ ਸੀ ਜਿਸ ਕਰਕੇ ਆਪਣੀ ਧੀ ਦਾ ਤਲਾਕ ਕਰਵਾ ਦਿੱਤਾ ਸੀ ਅਤੇ ਅਦਾਲਤ ਦੇ ਫੈਸਲੇ ਤੋਂ ਬਾਅਦ ਦੂਜਾ ਵਿਆਹ ਕਰਵਾ ਲਿਆ ਸੀ ਅਤੇ ਦੂਜੇ ਵਿਆਹ ਤੋਂ ਉਸ ਦੀਆਂ 2 ਧੀਆਂ ਹਨ।

ਸ਼ੁਭਕਰਨ ਦੀ ਮਾਂ ਨੇ ਕਿਹਾ ਕਿ ਉਸ ਨੂੰ ਪੂਰਾ ਇਨਸਾਫ ਕੀਤਾ ਜਾਵੇ। ਉਨ੍ਹਾਂ ਕਿਹਾ ਮੇਰਾ ਪੁੱਤ ਚਲਾ ਗਿਆ, ਪੈਸਿਆਂ ਨਾਲ ਵਾਪਸ ਨਹੀਂ ਆਉਣਾ। ਹੋਰ ਮਾਂਵਾਂ ਦੇ ਪੁੱਤ ਵੀ ਵਾਪਸ ਆ ਜਾਣ। ਉਨ੍ਹਾਂ ਦੱਸਿਆ ਕਿ ਮੇਰੀ ਪਹਿਲੀਆਂ ਧੀਆਂ, ਜੋ ਵਿਆਹ ਚੁੱਕੀ ਹੈ, ਉਸ ਦਾ ਸਾਡਾ ਸੰਪਰਕ ਹੈ। ਸ਼ੁਭਕਰਨ ਵੀ ਨਾਨੀ ਦੇ ਘਰ ਜਾ ਕੇ ਰਹਿੰਦਾ ਸੀ ਅਤੇ ਸੰਪਰਕ ਵਿੱਚ ਸੀ।

ਇਨ੍ਹਾਂ ਮੰਗਾਂ ਉੱਤੇ ਅੜੇ ਕਿਸਾਨ ਆਗੂ: ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਜਗਜੀਤ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਸ਼ੁਭਕਰਨ ਦੀ ਮੌਤ ਦੇ ਮਾਮਲੇ ਵਿੱਚ ਹਰਿਆਣਾ ਪੁਲੀਸ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ’ਤੇ ਅੜੇ ਹੋਏ ਹਨ। ਕਿਸਾਨਾਂ ਨਾਲ ਗੱਲਬਾਤ ਦੌਰਾਨ ਪੰਜਾਬ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਤਰਕ ਹੈ ਕਿ ਪੰਜਾਬ ਪੁਲਿਸ ਨੇ ਸ਼ੁਭਕਰਨ ਦੀ ਲਾਸ਼ ਹਰਿਆਣਾ ਦੀ ਸਰਹੱਦ ਤੋਂ ਲਿਆਂਦੀ ਸੀ। ਤਕਨੀਕੀ ਤੌਰ 'ਤੇ ਸਿਰਫ਼ ਹਰਿਆਣਾ ਪੁਲਿਸ ਹੀ ਇਸ ਮਾਮਲੇ 'ਚ ਕਾਰਵਾਈ ਕਰ ਸਕਦੀ ਹੈ, ਕਿਉਂਕਿ ਸ਼ੁਭਕਰਨ ਦੀ ਮੌਤ ਹਰਿਆਣਾ ਦੀ ਹੱਦ ਅੰਦਰ ਹੋਈ ਸੀ।

ਅਕਾਲੀ ਦਲ ਵਲੋਂ ਨੌਜਵਾਨ ਦੇ ਪਰਿਵਾਰ ਨਾਲ ਮੁਲਾਕਾਤ

ਇਸ ’ਤੇ ਕਿਸਾਨ ਆਗੂਆਂ ਨੇ ਕਿਹਾ ਕਿ ਹਰਿਆਣਾ ਪੁਲਿਸ ਦੇ ਮੁਲਾਜ਼ਮਾਂ ਨੇ ਪੰਜਾਬ ਦੀ ਹੱਦ ਵਿੱਚ ਦਾਖ਼ਲ ਹੋ ਕੇ ਉਨ੍ਹਾਂ ਦੇ ਟਰੈਕਟਰਾਂ ਅਤੇ ਵਾਹਨਾਂ ਦੀ ਭੰਨਤੋੜ ਕੀਤੀ, ਇਸ ਲਈ ਪੰਜਾਬ ਪੁਲਿਸ ਨੂੰ ਹਰਿਆਣਾ ਪੁਲਿਸ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਕਿਸਾਨ ਆਗੂਆਂ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਜਦੋਂ ਤੱਕ ਪੰਜਾਬ ਵਿੱਚ ਹਰਿਆਣਾ ਪੁਲਿਸ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਜਾਂਦਾ, ਉਹ ਸ਼ੁਭਕਰਨ ਦੀ ਲਾਸ਼ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ ਅਤੇ ਨਾ ਹੀ ਅੰਤਿਮ ਸਸਕਾਰ ਹੋਵੇਗਾ।

ਅਕਾਲੀ ਦਲ ਵਲੋਂ ਨੌਜਵਾਨ ਦੇ ਪਰਿਵਾਰ ਨਾਲ ਮੁਲਾਕਾਤ: ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਪੰਜਾਬ ਹਰਿਆਣਾ ਬਾਰਡਰ 'ਤੇ ਖਨੌਰੀ ਵਿਖੇ ਸੰਘਰਸ਼ ਦੌਰਾਨ ਮਾਰੇ ਗਏ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੱਲੋ ਦੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਪਰਿਵਾਰ ਨਾਲ ਅੱਜ ਦੁੱਖ ਪ੍ਰਗਟ ਕਰਨ ਲਈ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਮ੍ਰਿਤਕ ਨੌਜਵਾਨ ਕਿਸਾਨ ਦੇ ਘਰ ਪੁੱਜੇ। ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਇਸ ਨੂੰ ਕਤਲ ਦੱਸਿਆ ਤੇ ਇਸ ਦਾ ਜ਼ਿੰਮਵਾਰ ਸਿਰਫ਼ ਮਾਨ ਸਰਕਾਰ ਨੂੰ ਦੱਸਿਆ।

ਸ਼੍ਰੋਮਣੀ ਅਕਾਲੀ ਦਲ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਜੇਕਰ ਕਿਸੇ ਦਾ ਇਕਲੌਤਾ ਪੁੱਤ ਇਸ ਤਰਾਂ ਸੰਘਰਸ਼ ਵਿੱਚ ਚੱਲਿਆ ਜਾਵੇ ਤਾਂ ਪਰਿਵਾਰ ਲਈ ਬਹੁਤ ਔਖਾ ਸਮਾਂ ਹੁੰਦਾ ਹੈ ਤੇ ਉੱਪਰੋਂ ਸਰਕਾਰ ਕੋਈ ਸਖ਼ਤ ਕਾਰਵਾਈ ਨਾ ਕਰੇ ਉਸ ਤੋਂ ਵੀ ਜਿਆਦਾ ਵੱਡੀ ਪਰੇਸ਼ਾਨੀ ਪਰਿਵਾਰ ਲਈ ਨਹੀਂ ਹੋ ਸਕਦੀ। ਉਨਾਂ ਕਿਹਾ ਕਿ ਸਰਕਾਰ ਦੀ ਜਿੰਮੇਵਾਰੀ ਬਣਦੀ ਸੀ ਕਿ ਤੁਰੰਤ ਦੋਸ਼ੀ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਹੋਵੇ।

Last Updated : Feb 23, 2024, 8:35 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.