ETV Bharat / state

ਹੁਣ ਤੱਕ ਦੇ ਸਭ ਤੋਂ ਕਮਜ਼ੋਰ ਪ੍ਰਧਾਨ ਸਾਬਤ ਹੋਏ ਜਥੇਦਾਰ ਧਾਮੀ: ਚਰਨਜੀਤ ਸਿੰਘ ਬਰਾੜ - CHARANJIT BRAR ON DHAMI

ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸਭ ਤੋਂ ਕਮਜ਼ੋਰ ਪ੍ਰਧਾਨ ਦੱਸਿਆ ਹੈ। ਪੜ੍ਹੋ ਖ਼ਬਰ...

ਪ੍ਰਧਾਨ ਧਾਮੀ, ਚਰਨਜੀਤ ਬਰਾੜ ਤੇ ਸੁਖਬੀਰ ਬਾਦਲ
ਪ੍ਰਧਾਨ ਧਾਮੀ, ਚਰਨਜੀਤ ਬਰਾੜ ਤੇ ਸੁਖਬੀਰ ਬਾਦਲ (ETV BHARAT)
author img

By ETV Bharat Punjabi Team

Published : Oct 22, 2024, 10:06 PM IST

ਚੰਡੀਗੜ੍ਹ: ਪ੍ਰੈੱਸ ਕਲੱਬ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਮੈਂਬਰ ਸਕੱਤਰ ਅਤੇ ਮੁੱਖ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਐਸਜੀਪੀਸੀ ਦੇ 103 ਸਾਲ ਦੇ ਇਤਿਹਾਸ ਵਿੱਚ ਜੇਕਰ ਸਭ ਤੋਂ ਕਮਜ਼ੋਰ ਪ੍ਰਧਾਨ ਸਾਬਿਤ ਹੋਏ ਹਨ ਤਾਂ ਉਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹਨ। ਉਨ੍ਹਾਂ ਦੇ ਹੁੰਦਿਆਂ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਦਾ ਵੀ ਬੋਲਬਾਲਾ ਵਧਿਆ ਹੈ।

ਵਲਟੋਹਾ ਨੂੰ ਲੈਕੇ ਪ੍ਰਧਾਨ ਧਾਮੀ ਨੂੰ ਘੇਰਿਆ

ਬਰਾੜ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਹੁਤ ਸਾਰੇ ਹੁਕਮਾਂ ਨੂੰ ਨਾ ਲਾਗੂ ਕਰਵਾ ਕੇ ਅਤੇ ਵੱਡੀ ਅਵੱਗਿਆ ਕਰਨ ਦੇ ਨਾਲ-ਨਾਲ ਬਹੁਤ ਵੱਡੀ ਕਮਜ਼ੋਰੀ ਸਾਬਿਤ ਕੀਤੀ ਹੈ। ਮੌਜੂਦਾ ਹਾਲਾਤਾਂ 'ਤੇ ਜੇਕਰ ਨਜ਼ਰ ਮਾਰੀਏ ਤਾਂ ਪਿਛਲੀ 11 ਤਰੀਕ ਨੂੰ ਜਦੋਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਵਿਰਸਾ ਸਿੰਘ ਵਲਟੋਹਾ ਮਿਲਦੇ ਹਨ, ਉਸ ਤੋਂ ਅਗਲੇ ਦਿਨ 12 ਤਰੀਕ ਨੂੰ ਪਹਿਲੀ ਪੋਸਟ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਖਿਲਾਫ ਆਰਐਸਐਸ ਤੇ ਬੀਜੇਪੀ ਦੇ ਸੰਬੰਧਾਂ ਬਾਰੇ ਪਾਉਂਦੇ ਹਨ, ਪਰ ਧਾਮੀ ਸਾਹਿਬ ਚੁੱਪ ਰਹੇ। ਉਨ੍ਹਾਂ ਕਿਹਾ ਕਿ 13 ਤਰੀਕ ਨੂੰ ਫਿਰ ਦੁਬਾਰਾ ਵਲਟੋਹਾ ਪੋਸਟ ਪਾਉਂਦੇ ਹਨ ਅਤੇ ਕਈ ਚੈਨਲਾਂ ਨੂੰ ਇੰਟਰਵਿਊ ਦਿੰਦੇ ਹਨ ਤੇ ਤਕਰਾਰ ਵਧਣ ਲੱਗਦਾ ਹੈ, ਉਸ ਦਿੱਨ ਕੋਰ ਕਮੇਟੀ ਦੇ ਵਿੱਚ ਵੀ ਵਿਰਸਾ ਸਿੰਘ ਵਲਟੋਹਾ ਨੂੰ ਕਿਸੇ ਗੱਲ ਤੋਂ ਰੋਕਣ ਦੀ ਬਜਾਏ ਹੱਲਾਸ਼ੇਰੀ ਹੀ ਮਿਲੀ। 15 ਤਰੀਕ ਤੱਕ ਉਹ ਬੇਬਾਕ ਬੋਲਦੇ ਰਹਿੰਦੇ ਹਨ ਪਰ 11 ਤੋਂ ਲੈ ਕੇ 15 ਤਰੀਕ ਤੱਕ ਇੱਕ ਵੀ ਸ਼ਬਦ ਐਸਜੀਪੀਸੀ ਪ੍ਰਧਾਨ ਸਾਹਿਬ ਨੇ ਉਹਨਾਂ ਨੂੰ ਰੋਕਣ ਲਈ ਨਹੀਂ ਬੋਲਿਆ।

'ਪ੍ਰਧਾਨ ਧਾਮੀ ਸਾਬ ਹਮੇਸ਼ਾ ਰਹੇ ਚੁੱਪ'

ਚਰਨਜੀਤ ਬਰਾੜ ਨੇ ਕਿਹਾ ਕਿ 15 ਤਰੀਕ ਨੂੰ ਸਜ਼ਾ ਮਿਲਣ ਤੋਂ ਬਾਅਦ 16 ਤਰੀਕ ਨੂੰ ਫਿਰ ਉਹ ਲਗਾਤਾਰ ਜਥੇਦਾਰ ਸਾਹਿਬਾਨ ਦੇ ਖਿਲਾਫ ਬੋਲਦੇ ਹਨ, ਪਰ ਧਾਮੀ ਸਾਹਿਬ ਨੇ ਫਿਰ ਵੀ ਨਹੀਂ ਰੋਕਿਆ। 17 ਤਰੀਕ ਨੂੰ ਜਦੋਂ 5 ਵਜੇ ਉਹਨਾਂ ਦੇ ਦੱਸਣ ਮੁਤਾਬਿਕ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਅਸਤੀਫ਼ਾ ਭੇਜਿਆ ਜਾਂਦਾ ਹੈ ਉਸ ਤੋਂ ਬਾਅਦ ਵੀ ਉਨ੍ਹਾਂ ਮੂੰਹ ਨਹੀਂ ਖੋਲ੍ਹਿਆ। ਸਾਢੇ ਸੱਤ ਵਜੇ ਜਦੋਂ ਗਿਆਨੀ ਰਘਬੀਰ ਸਿੰਘ ਜੀ ਵੀ ਆਪਣਾ ਆਦੇਸ਼ ਸੁਣਾ ਦਿੰਦੇ ਹਨ ਕਿ ਅਸਤੀਫ਼ਾ ਰੱਦ ਕੀਤਾ ਜਾਵੇ ਤੇ ਨਾਲ ਉਹ ਵੀ ਜ਼ਿਕਰ ਕਰਦੇ ਹਨ ਕਿ ਮੇਰੇ ਬੱਚਿਆਂ ਤੱਕ ਦੀ ਵੀ ਰੇਕੀ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਵੀ ਇੱਕ ਸ਼ਬਦ ਨਹੀਂ ਬੋਲਿਆ।

'ਜਥੇਦਾਰਾਂ ਦੀ ਥਾਂ ਕਸੂਰਵਾਰਾਂ ਨਾਲ ਖੜੇ ਧਾਮੀ'

ਇਸ ਦੇ ਨਾਲ ਹੀ ਸੁਧਾਰ ਲਹਿਰ ਵੱਲੋਂ ਸਵਾਲ ਖੜਾ ਕੀਤਾ ਗਿਆ ਕਿ ਜੇਕਰ ਧਾਮੀ ਸਾਹਿਬ ਆਪਣੇ ਜਥੇਦਾਰ ਸਾਹਿਬਾਨਾਂ ਦੇ ਹੱਕ 'ਚ ਨਹੀ ਖੜ ਸਕਦੇ ਤਾਂ ਕੌਮ ਦੀ ਕੀ ਰਾਖੀ ਕਰਨਗੇ ਤੇ ਫਿਰ ਰਾਤ ਨੂੰ ਪੌਣੇ 10 ਵਜੇ ਬਿਨਾਂ ਦਸਤਾਰ ਸਜਾਏ ਕੁਝ ਸਕਿੰਟਾਂ ਲਈ ਬੋਲੇ, ਜਿਸ ਵਿੱਚ ਜਥੇਦਾਰ ਸਾਹਿਬਾਨਾਂ ਨੂੰ ਪਾਠ ਪੜਾਉਂਦੇ ਨਜ਼ਰ ਆਏ ਨਾ ਕਿ ਵਿਰਸਾ ਸਿੰਘ ਵਲਟੋਹਾ ਨੂੰ ਕੁਝ ਵੀ ਬੋਲੇ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੋਸ਼ਲ ਮੀਡੀਆ ਦੇ ਖਿਲਾਫ ਇੱਕ ਵੀ ਸ਼ਬਦ ਨਹੀਂ ਬੋਲਿਆ। ਬਰਾੜ ਨੇ ਕਿਹਾ ਕਿ ਉਦੋਂ ਬਣਦਾ ਇਹ ਸੀ ਕਿ ਜਿੰਨਾਂ ਨੇ ਜਥੇਦਾਰ ਸਾਹਿਬ ਦੇ ਬਾਰੇ ਜਾਤੀ ਸੂਚਕ ਸ਼ਬਦ ਬੋਲੇ ਜਾਂ ਕਿਰਦਾਰਕੁਸ਼ੀ ਕੀਤੀ ਸੀ, ਉਨ੍ਹਾਂ ਖਿਲਾਫ਼ ਐਫਆਈਆਰ ਦਰਜ ਕਰਾਉਂਦੇ। ਉਨਾਂ ਐਫਆਈਆਰ ਨਾ ਕਰਵਾ ਕੇ ਕਸੂਰਵਾਰਾਂ ਦੇ ਹੱਕ 'ਚ ਖੜਨ ਦਾ ਫੈਸਲਾ ਲਿਆ।

ਇਸ਼ਤਿਹਾਰਾਂ ਸਬੰਧੀ ਨਹੀਂ ਦਿੱਤਾ ਢੁੱਕਵਾਂ ਜਵਾਬ

ਚਰਨਜੀਤ ਬਰਾੜ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਹੁੰਦਾ ਕਿ ਜੋ ਆਦੇਸ਼ ਜਾਂ ਹੁਕਮਨਾਮਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਵੇ ਉਸ ਨੂੰ ਲਾਗੂ ਕਰਵਾਉਣ ਦੀ ਜਿੰਮੇਵਾਰੀ ਪ੍ਰਧਾਨ ਦੀ ਹੁੰਦੀ ਹੈ, ਪਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬਹੁਤ ਸਾਰੇ ਅਜਿਹੇ ਹੁਕਮਨਾਮੇ ਹਨ ਜਿਨਾਂ ਦੀ ਪੂਰਤੀ ਨਹੀਂ ਕਰਵਾਈ। ਉਨ੍ਹਾਂ ਕਿਹਾ ਕਿ ਇੰਨ੍ਹਾਂ 'ਚ ਸਭ ਤੋਂ ਪਹਿਲਾਂ ਪਿਛਲੇ ਦਿਨਾਂ ਦੇ ਵਿੱਚ ਇਸ਼ਤਿਹਾਰਾਂ ਦੇ ਸੰਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਜਵਾਬ ਤਲਬੀ ਕੀਤੀ ਗਈ ਸੀ। ਬਰਾੜ ਨੇ ਇਲਜ਼ਾਮ ਲਾਏ ਕਿ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਗੁੰਮਰਾਹ ਕੀਤਾ ਤੇ ਇੱਕ ਅਧਿਕਾਰੀ ਪੱਧਰ 'ਤੇ ਹੀ ਜਵਾਬ ਦਿੱਤਾ ਗਿਆ, ਨਾ ਕਿ ਖੁਦ ਉੱਥੇ ਜਵਾਬ ਦਿੱਤਾ, ਹਾਲਾਂਕਿ ਖੁਦ ਸੁਖਬੀਰ ਸਿੰਘ ਬਾਦਲ ਨਾਲ ਮੌਜੂਦ ਸਨ।

ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਲਟਕਿਆ

ਦੂਸਰਾ ਬੰਦੀ ਸਿੰਘਾਂ ਦੇ ਸੰਬੰਧ ਵਿੱਚ ਇੱਕ ਬਹੁਤ ਵੱਡਾ ਆਦੇਸ਼ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮਿਲਿਆ ਸੀ, ਉਸ ਤੋਂ ਬਾਅਦ 24 ਲੱਖ ਫਾਰਮ ਵੀ ਭਰੇ ਗਏ, ਸਾਰੀਆਂ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਰੋਸ ਮਾਰਚ ਦਾ ਵੱਡਾ ਪ੍ਰੋਗਰਾਮ ਦਿੱਲੀ ਦੇ ਵਿੱਚ ਉਲੀਕਿਆ ਸੀ। ਉਹ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਅਤੇ ਸੁਖਬੀਰ ਸਿੰਘ ਬਾਦਲ ਨੇ ਪ੍ਰੋਗਰਾਮ ਰੱਦ ਕੀਤਾ ਤੇ ਆਦੇਸ਼ਾਂ ਦੀ ਪੂਰਤੀ ਨਹੀਂ ਕੀਤੀ। ਸੁਖਬੀਰ ਸਿੰਘ ਬਾਦਲ ਤਨਖਾਹੀਆ ਕਰਾਰ ਹੋ ਚੁੱਕੇ ਨੇ ਪਰ ਐਸਜੀਪੀਸੀ ਮੈਂਬਰਾਂ ਨੂੰ ਮਿਲ ਰਹੇ ਹਨ। ਆਮ ਲੋਕਾਂ ਨੂੰ ਮਿਲ ਰਹੇ ਹਨ ਅਤੇ ਖ਼ਬਰਾਂ ਇਹ ਵੀ ਹਨ ਕਿ ਖੁਦ ਪ੍ਰਧਾਨ ਧਾਮੀ ਸਾਹਿਬ ਵੀ ਉਹਨਾਂ ਨੂੰ ਮਿਲੇ ਹਨ। ਇਹ ਵੀ ਹੁਕਮਨਾਮੇ ਦੀ ਉਲੰਘਣਾ ਹੋ ਰਹੀ ਪਰ ਇਹ ਚੁੱਪ ਹਨ।

ਨਿੱਜੀ ਚੈਨਲ 'ਤੇ ਗੁਰਬਾਣੀ ਦਾ ਕਰਾਰ ਵਧਾਇਆ

ਇਸ ਦੇ ਨਾਲ ਹੀ ਚਰਨਜੀਤ ਬਰਾੜ ਨੇ ਮੁੱਦਿਆਂ ਚੁੱਕਿਆ ਕਿ ਕੁਝ ਸਮਾਂ ਪਹਿਲਾਂ ਨਿੱਜੀ ਚੈਨਲ ਦੀ ਜਗ੍ਹਾ 'ਤੇ ਐਸਜੀਪੀਸੀ ਨੂੰ ਆਪਣਾ ਚੈਨਲ ਬਣਾਉਣ ਦੇ ਹੁਕਮ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਕੀਤੇ ਸਨ। ਉਸ 'ਚ ਸਿਰਫ ਯੂਟਿਊਬ ਚੈਨਲ ਬਣਾਇਆ ਤੇ ਦੂਸਰਾ ਚੈਨਲ ਨਾ ਬਣਾ ਕੇ ਨਿੱਜੀ ਚੈਨਲ ਨਾਲ ਹੀ ਅੱਗੇ ਤਿੰਨ ਸਾਲ ਲਈ ਐਗਰੀਮੈਂਟ ਵਧਾ ਲਿਆ, ਜੋ ਇਹ ਵੀ ਉਲੰਘਣਾ ਕੀਤੀ ਗਈ ਹੈ।

ਸਭ ਤੋਂ ਕਮਜ਼ੋਰ ਪ੍ਰਧਾਨ ਸਾਬਿਤ ਹੋਏ ਧਾਮੀ

ਇਸ ਤੋਂ ਇਲਾਵਾ 328 ਸਰੂਪਾਂ ਦੇ ਸੰਬੰਧ ਵਿੱਚ ਕਮੇਟੀ ਬਣੀ ਅਤੇ ਕਮੇਟੀ ਦੀ ਰਿਪੋਰਟ ਤੋਂ ਬਾਅਦ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਆਦੇਸ਼ ਦਿੱਤੇ ਸਨ ਕਿ ਜਿਹੜਾ ਸੀਏ ਕੋਹਲੀ ਹੈ, ਉਸ ਤੋਂ ਨੌ ਕਰੋੜ ਰੁਪਏ ਰਿਕਵਰ ਕੀਤੇ ਜਾਣ, ਉਹ ਵੀ ਪੈਸਾ ਰਿਕਵਰ ਨਹੀਂ ਕੀਤਾ ਗਿਆ। ਇਸ ਕਰਕੇ ਅੱਜ ਤੱਕ ਬਹੁਤ ਸਾਰੇ ਅਜਿਹੇ ਹੁਕਮਨਾਮੇ ਹਨ, ਜਿਨਾਂ ਦੀ ਪਾਲਣਾ ਮੌਜੂਦਾ ਪ੍ਰਧਾਨ ਨੇ ਨਹੀਂ ਕਰਵਾਈ, ਜੋ ਬਹੁਤ ਵੱਡੀ ਕਮਜ਼ੋਰੀ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਹੈ। ਇਸ ਕਰਕੇ ਅੱਜ ਤੱਕ ਦੇ ਇਤਿਹਾਸ ਵਿੱਚ ਧਾਮੀ ਸਭ ਤੋਂ ਕਮਜ਼ੋਰ ਪ੍ਰਧਾਨ ਸਾਬਿਤ ਹੋਏ ਹਨ, ਜਿਨਾਂ ਨੇ ਜਥੇਦਾਰ ਸਾਹਿਬਾਨ ਦੇ ਨਾਲ ਖੜਨ ਦੀ ਬਜਾਏ ਉਹਨਾਂ ਦੇ ਖਿਲਾਫ ਚੱਲਣ ਵਾਲੇ ਲੋਕਾਂ ਨਾਲ ਖੜ ਕੇ ਬਹੁਤ ਵੱਡੀ ਉਲੰਘਣਾ ਕੀਤੀ ਹੈ।

ਜਥੇਦਾਰਾਂ ਦੀ ਨਿਯੁਕਤੀ ਨੂੰ ਲੈਕੇ ਨਵੀਂ ਵਿਧੀ

ਚਰਨਜੀਤ ਬਰਾੜ ਨੇ ਕਿਹਾ ਕਿ ਇਸੇ ਕਰਕੇ ਹੀ ਅਸੀਂ 28 ਸਤੰਬਰ 2024 ਨੂੰ ਅੰਤ੍ਰਿੰਗ ਕਮੇਟੀ ਦੇ ਵਿੱਚ ਇੱਕ ਮਤਾ ਲਿਆਂਦਾ ਸੀ। ਉਸ ਮਤੇ ਵਿੱਚ ਇਹ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਅਤੇ ਬਾਕੀ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਨੂੰ ਸੇਵਾ ਉੱਪਰ ਬਿਠਾਉਣ ਦੀ ਕੀ ਵਿਧੀ ਵਿਧਾਨ ਹੋਣਾ ਚਾਹੀਦਾ ਜਾਂ ਸੇਵਾ 'ਚੋਂ ਹਟਾਉਣ ਦਾ ਕੀ ਵਿਧੀ ਵਿਧਾਨ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮੈਂ ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਸਿਆਸਤ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਭਾਰੂ ਹੋ ਚੁੱਕੀ ਹੈ, ਇਸ ਨੂੰ ਆਜ਼ਾਦ ਕਰਾਉਣ ਦੇ ਲਈ ਸਾਰੇ ਇਸ ਮਤੇ ਦੀ ਹਮਾਇਤ ਕਰੋ ਤੇ ਵੋਟ ਬੀਬੀ ਜਗੀਰ ਕੌਰ ਨੂੰ ਪਾਉਣ, ਤਾਂ ਕਿ ਪਹਿਲੀ ਮੀਟਿੰਗ ਵਿੱਚ ਇਹ ਮਤਾ ਪਾਸ ਕੀਤਾ ਜਾ ਸਕੇ।

ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਕੀਤੀ ਅਪੀਲ

ਦੂਸਰਾ ਅਸੀਂ ਜੋ ਸੁਧਾਰ ਵੱਲ ਨੂੰ ਤੁਰੇ ਹਾਂ ਪਿਛਲੇ ਸਮੇਂ ਦੇ ਦੌਰਾਨ ਜੋ ਬੇਅਦਬੀਆਂ ਹੋਈਆਂ, ਭਾਵੇਂ ਧਰਮ ਤਬਦੀਲੀ ਹੋਵੇ ਜਾਂ ਨਸ਼ਿਆਂ ਦੇ ਵਾਧੇ ਦਾ ਦੌਰ ਹੋਵ। ਇਹਨਾਂ ਸਾਰੀਆਂ ਗੱਲਾਂ ਦੇ ਪਿੱਛੇ ਇੱਕ ਸਭ ਤੋਂ ਵੱਡਾ ਕਾਰਨ ਹੈ ਕਿ ਧਰਮ ਪ੍ਰਚਾਰ ਦੀ ਕਮੀ ਹੈ, ਹਰ ਪਿੰਡ ਦੇ ਵਿੱਚ ਇੱਕ ਜਾਂ ਇੱਕ ਤੋਂ ਵੱਧ ਗੁਰਦੁਆਰੇ ਹਨ ਪਰ ਬਹੁਤੇ ਗੁਰਦੁਆਰਾ ਸਾਹਿਬਾਨ 'ਚ ਕੰਮ ਕਰਨ ਵਾਲੇ ਗ੍ਰੰਥੀ ਸਿੰਘਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਮੈਂ ਕਹਿ ਸਕਦਾ ਕਿ ਸਰਕਾਰ ਵੱਲੋਂ ਘੱਟੋ-ਘੱਟ ਜੋ ਉਜਰਤ ਜਾਂ ਦਿਹਾੜੀ ਤੈਅ ਕੀਤੀ ਗਈ ਹੈ, 390 ਜਾਂ 395 ਉਹ ਵੀ ਨਹੀਂ ਮਿਲਦੀ ਹੈ। ਗ੍ਰੰਥੀ ਸਿੰਘ ਨੂੰ ਸਵੇਰੇ ਸ਼ਾਮ ਦੇ ਪਾਠ ਤੋਂ ਇਲਾਵਾ ਆਪਣੇ ਕੋਈ ਘਰ ਦਾ ਕੰਮ ਕਰਨ ਜਾਂ ਦਿਹਾੜੀ ਕਰਨ ਜਾਂ ਕੋਈ ਵੀ ਨਾਲ ਹੋਰ ਕਿੱਤਾ ਕਰਨਾ ਪੈ ਰਿਹਾ ਹੈ, ਤਾਂ ਜੋ ਉਹ ਆਪਣੇ ਬੱਚਿਆਂ ਦੀ ਜਾਂ ਘਰ ਦੀ ਰੋਜ਼ੀ ਰੋਟੀ ਚਲਾ ਸਕਣ। ਇਹ ਵੱਡਾ ਕਾਰਨ ਹੈ ਕਿ ਜੇਕਰ ਤਨਖਾਹ ਪੂਰੀ ਮਿਲਦੀ ਹੋਵੇ ਤਾਂ ਫਿਰ ਉਹ ਸਾਰਾ ਦਿਨ ਪਿੰਡ ਦੇ ਵਿੱਚ ਪ੍ਰਚਾਰ ਕਰ ਸਕਦੇ ਹਨ ਤੇ ਬਾਣੀ ਦਾ ਪ੍ਰਸਾਰ ਕਰ ਸਕਦੇ ਹਨ। ਜਿਸ ਨਾਲ ਜਿੱਥੇ ਗੁਰੂ ਦੇ ਸ਼ਬਦਾਂ ਦਾ ਪ੍ਰਚਾਰ ਹੋਵੇਗਾ ਤਾਂ ਫਿਰ ਧਰਮ ਤਬਦੀਲੀ ਵੀ ਰੁਕ ਸਕਦੀ ਹੈ।

ਧਰਮ ਦੇ ਪ੍ਰਚਾਰ ਲਈ ਖਾਸ ਉਪਰਾਲਾ

ਉਨ੍ਹਾਂ ਕਿਹਾ ਕਿ ਇਸ ਨਾਲ ਨਸ਼ਿਆਂ ਦਾ ਪ੍ਰਕੋਪ ਵੀ ਘੱਟ ਸਕਦਾ ਹੈ, ਇਸ ਕਰਕੇ ਸਭ ਤੋਂ ਜ਼ਰੂਰੀ ਹੈ ਸਾਡੇ ਗੁਰੂ ਘਰ ਦੇ ਵਜ਼ੀਰ ਗ੍ਰੰਥੀ ਸਾਹਿਬਾਨ, ਕਥਾਵਾਚਕ ਢਾਡੀ, ਕੀਰਤਨੀ ਸਿੰਘ ਜਾਂ ਸੇਵਾਦਾਰ ਜਿੰਨੇ ਵੀ ਹਨ, ਉਹਨਾਂ ਦੇ ਲਈ ਇੱਕ ਗ੍ਰੰਥੀ ਸਰਵੇ ਫਾਰਮ/ਗ੍ਰੰਥੀ ਸਹਾਇਤਾ ਸਰਵੇ ਫਾਰਮ ਅਸੀਂ ਜਾਰੀ ਕੀਤਾ ਹੈ। ਬਰਾੜ ਨੇ ਕਿਹਾ ਕਿ ਉਹ ਹਰ ਪਿੰਡ ਦੇ ਨੌਜਵਾਨ ਨੂੰ ਬੇਨਤੀ ਕਰਦੇ ਹਨ ਕਿ ਕਿਰਪਾ ਕਰਕੇ ਆਪਣੇ ਪਿੰਡ ਦੇ ਗ੍ਰੰਥੀ ਸਾਹਿਬ ਦਾ ਫਾਰਮ ਆਨਲਾਈਨ GaranthiSingh.Com 'ਤੇ ਜਾ ਕੇ ਜ਼ਰੂਰ ਭਰਵਾਉਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੰਜਾਬ ਪੱਧਰ 'ਤੇ ਇੱਕ ਡਾਟਾ ਇਕੱਠਾ ਕਰ ਸਕੀਏ। ਇਸ ਨਾਲ ਇਹ ਪਤਾ ਲੱਗ ਸਕੇਗਾ ਕਿ ਸਾਡੇ ਕਿੰਨੇ ਗ੍ਰੰਥੀ ਸਾਹਿਬਾਨਾਂ ਨੂੰ ਤਨਖਾਹ ਪੂਰੀ ਮਿਲਦੀ ਹੈ। ਜਿੱਥੇ ਤਨਖਾਹ ਘੱਟ ਮਿਲਦੀ ਹੈ, ਉਸ ਨੂੰ ਲੋਕਾਂ ਦੇ ਸਹਿਯੋਗ ਨਾਲ ਜਾਂ ਸਿਖ ਸੰਸਥਾਵਾਂ ਦੇ ਸਹਿਯੋਗ ਨਾਲ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਡਾਟਾ ਪੇਸ਼ ਕਰਕੇ ਕੋਈ ਆਦੇਸ਼ ਜਾਰੀ ਕਰਨ ਦੀ ਬੇਨਤੀ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀ ਖੁੱਦ ਕੋਈ ਪੈਸਾ ਇਕੱਠਾ ਨਹੀਂ ਕਰਨਾ ਤੇ ਨਾ ਹੀ ਕੋਈ ਅਕਾਂਊਟ ਖੁਲਾਉਣਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.