ਬਰਨਾਲਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਅੱਜ ਪਾਰਟੀ ਦੀ ਸਮੁੱਚੀ ਲੀਡਰਸ਼ਿਪ, ਵਰਕਰਾਂ, ਸਮਰੱਥਕਾਂ ਅਤੇ ਪੰਜਾਬ ਦੀ ਖੁਸ਼ਹਾਲੀ ਚਾਹੁਣ ਵਾਲੇ ਹਲਕਾ ਨਿਵਾਸੀਆਂ ਵੱਲੋਂ ਮਿਲ ਕੇ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ। ਇਸ ਦੌਰਾਨ ਵੱਖ-ਵੱਖ ਥਾਵਾਂ 'ਤੇ ਰੋਡ ਸ਼ੋਅ ਦਾ ਭਰਵਾਂ ਸਵਾਗਤ ਕੀਤਾ ਗਿਆ। ਫੁੱਲਾਂ ਦੀ ਵਰਖਾ ਅਤੇ ਜੋਰ-ਸ਼ੋਰ ਨਾਲ ਕੀਤੀ ਨਾਅਰੇਬਾਜੀ ਕਰਕੇ ਜਿੱਥੋਂ-ਜਿੱਥੋਂ ਦੀ ਰੋਡ ਸ਼ੋਅ ਲੰਘ ਰਿਹਾ ਸੀ। ਉਸ ਇਲਾਕੇ ਨੂੰ ਆਪਣੇ ਰੰਗ ਵਿੱਚ ਰੰਗ ਰਿਹਾ ਸੀ।
ਗੱਡੀ ਵਿੱਚ ਖੜ੍ਹੇ ਹੋ ਕੇ ਲੋਕਾਂ ਦਾ ਪਿਆਰ ਕਬੂਲਿਆ: ਇਸ ਰੋਡ ਸ਼ੋਅ ਵਿੱਚ ਭਾਗ ਲੈਣ ਲਈ ਪਾਰਟੀ ਦੇ ਸਮੂਹ ਆਗੂ, ਵਰਕਰ ਅਤੇ ਸਮਰੱਥਕ 22 ਏਕੜ ਬਰਨਾਲਾ ਵਿਖੇ ਬਣੇ ਪਾਰਟੀ ਦੇ ਚੋਣ ਦਫ਼ਤਰ ਵਿਖੇ ਇਕੱਠੇ ਹੋਏ, ਜਿੱਥੋਂ ਵਿਸ਼ਾਲ ਕਾਫ਼ਲੇ ਦੇ ਰੂਪ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਰੋਡ ਸ਼ੋਅ ਦੀ ਸ਼ੁਰੂਆਤ ਹੋਈ। ਇਸ ਉਪਰੰਤ ਰੋਡ ਸ਼ੋਅ ਬਰਨਾਲਾ ਸਦਰ ਬਾਜ਼ਾਰ, ਕਚਹਿਰੀ ਚੌਂਕ, ਆਈ.ਟੀ.ਆਈ. ਚੌਂਕ, ਫਰਵਾਹੀ, ਰਾਜਗੜ੍ਹ, ਉਪਲੀ, ਕੱਟੂ, ਦਾਨਗੜ੍ਹ, ਧਨੌਲਾ, ਫ਼ਤਹਿਗੜ੍ਹ ਛੰਨਾ, ਧੌਲਾ, ਰੁੜੇਕੇ ਕਲਾਂ, ਪੱਖੋਂ ਕਲਾਂ, ਤਾਜੋਕੇ, ਤਪਾ, ਢਿੱਲਵਾਂ, ਮੌੜ ਨਾਭਾ, ਬੁਰਜ ਫ਼ਤਹਿਗੜ੍ਹ, ਸ਼ਹਿਣਾ, ਭਦੌੜ, ਵਿਧਾਤੇ, ਭੋਤਨਾ, ਰਾਏਸਰ, ਚੰਨਣਵਾਲ, ਛੀਨੀਵਾਲ ਕਲਾਂ ਹੁੰਦਾ ਹੋਇਆ ਮਹਿਲ ਕਲਾਂ ਪਹੁੰਚ ਕੇ ਸੰਪੰਨ ਹੋਇਆ। ਰੋਡ ਸ਼ੋਅ ਦੌਰਾਨ ਸ.ਸਿਮਰਨਜੀਤ ਸਿੰਘ ਮਾਨ ਨੇ ਓਪਨ ਗੱਡੀ ਵਿੱਚ ਖੜ੍ਹੇ ਹੋ ਕੇ ਲੋਕਾਂ ਦਾ ਪਿਆਰ ਕਬੂਲਿਆ।
ਵੋਟ ਦੇ ਕੇ ਸੂਬੇ ਨੂੰ ਖੁਸ਼ਹਾਲ ਬਨਾਉਣ: ਇਸ ਮੌਕੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਾਡੀ ਲੜਾਈ ਲੋਕਾਂ ਦੇ ਹੱਕਾਂ ਲਈ ਹੈ। ਸਾਰੇ ਵਰਗਾਂ ਲਈ ਬਰਾਬਰ ਅਧਿਕਾਰਾਂ ਵਾਲੇ ਰਾਜ ਦੀ ਸਥਾਪਨਾ ਅਤੇ ਲੋਕਾਂ ਦੀ ਖੁਸ਼ਹਾਲੀ ਹੀ ਸਾਡਾ ਉਦੇਸ਼ ਹੈ। ਹਲਕੇ ਦੇ ਜਾਗਰੂਕ ਲੋਕ ਸਮਝ ਚੁੱਕੇ ਹਨ ਕਿ ਕਾਂਗਰਸ, ਭਾਜਪਾ, ਅਕਾਲੀ ਦਲ ਬਾਦਲ ਅਤੇ ਸੱਤਾਧਾਰੀ ਆਪ ਪਾਰਟੀ ਸਭ ਲੋਕ ਵਿਰੋਧੀ ਪਾਰਟੀਆਂ ਹਨ, ਜੋ ਝੂਠੇ ਵਾਅਦੇ ਕਰਕੇ ਵੋਟਾਂ ਹਾਸਲ ਕਰਦੀਆਂ ਹਨ ਅਤੇ ਸੱਤਾ ਹਾਸਲ ਹੁੰਦੇ ਹੀ ਹੱਕ ਮੰਗਦੇ ਲੋਕਾਂ ਉੱਪਰ ਜੁਲਮ ਕਰਨਾ ਸ਼ੁਰੂ ਕਰ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦਾ ਇਹ ਇਕੱਠ ਆਪਣੇ ਹੱਕਾਂ ਪ੍ਰਤੀ ਜਾਗਰੂਕ ਲੋਕਾਂ ਦਾ ਹੈ, ਜੋ ਆਉਣ ਵਾਲੀ 1 ਮਈ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਵੋਟ ਦੇ ਕੇ ਸੂਬੇ ਨੂੰ ਖੁਸ਼ਹਾਲ ਬਨਾਉਣ ਵਿੱਚ ਆਪਣਾ ਯੋਗਦਾਨ ਪਾਉਣਗੇ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੇ ਹਲਕੇ ਵਿੱਚੋਂ ਵਧੀਆ ਰਿਸਪਾਂਸ ਮਿਲ ਰਿਹਾ ਹੈ। ਖਾਸ ਤੌਰ ਤੇ ਸ਼ਹਿਰ ਵਿੱਚੋਂ ਵੱਡਾ ਹੁੰਗਾਰਾ ਮਿਲਿਆ ਹੈ।
ਵਿਰੋਧੀ ਪਾਰਟੀਆਂ ਸਭ ਝੂਠ ਬੋਲ ਰਹੀਆਂ: ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਬਰਨਾਲਾ ਸ਼ਹਿਰ ਲਈ ਵੱਡਾ ਹਸਪਤਾਲ ਦਾ ਪ੍ਰੋਜੈਕਟ ਲਿਆਂਦਾ ਗਿਆ ਹੈ। ਜਿਸ ਨਾਲ ਸ਼ਹਿਰ ਵਿੱਚ ਵੱਡਾ ਵਿਕਾਸ ਹੋਵੇਗਾ, ਜਿਸ ਨਾਲ ਵਪਾਰ ਵਧੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਬਿਜਲੀ ਤਾਰਾਂ ਦੀ ਵੱਡੀ ਸਮੱਸਿਆ ਹੈ, ਜਿਸਨੂੰ ਉਹ ਮੈਂਬਰ ਪਾਰਲੀਮੈਂਟ ਬਨਣ ਤੋਂ ਬਾਅਦ ਬਦਲ ਕੇ ਧਰਤੀ ਹੇਠਾਂ ਕਰਵਾ ਦੇਣਗੇ। ਉਨ੍ਹਾਂ ਕਿਹਾ ਕਿ ਬਰਨਾਲਾ ਸ਼ਹਿਰ ਦੇ ਵਪਾਰੀਆਂ ਨਾਲ ਡੱਟ ਕੇ ਖੜੇ ਹਨ। ਕਿਸੇ ਵਪਾਰੀ ਉੱਪਰ ਇਨਕਮ ਟੈਕਸ ਜਾਂ ਈਡੀ ਦੀ ਰੇਡ ਨਹੀਂ ਮਾਰਨ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਉਹ ਮੈਂਬਰ ਪਾਰਲੀਮੈਂਟ ਬਣ ਜਾਂਦੇ ਹਨ ਤਾਂ ਸੰਗਰੂਰ ਹਲਕੇ ਦਾ ਵੱਡਾ ਵਿਕਾਸ ਕਰਵਾਉਣਗੇ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਸਭ ਝੂਠ ਬੋਲ ਰਹੀਆਂ ਹਨ। ਪ੍ਰਧਾਨ ਨਰਿੰਦਰ ਮੋਦੀ ਨੇ ਘਰ-ਘਰ ਨੌਕਰੀ ਦਾ ਐਲਾਨ ਕੀਤਾ ਸੀ, ਪਰ ਨਹੀਂ ਦਿੱਤੀ ਗਈ। ਕਾਂਗਰਸ ਨੇ ਕਿਸੇ ਸਮੇਂ ਨਾਅਰਾ ਦਿੱਤਾ ਸੀ ਰੋਟੀ, ਕੱਪੜਾ ਅਤੇ ਮਕਾਨ ਦਾ, ਪਰ ਨਹੀਂ ਦਿੱਤਾ ਗਿਆ। ਉੱਥੇ ਆਮ ਆਦਮੀ ਪਾਰਟੀ ਨੇ ਔਰਤਾਂ ਨੂੰ 1000 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ, ਪਰ ਨਹੀਂ ਦਿੱਤਾ।
- ਪੰਜਾਬ 'ਚ ਪ੍ਰਿਯੰਕਾ ਗਾਂਧੀ ਦਾ ਰੋਡ ਸ਼ੋਅ: ਮੋਦੀ ਤੇ ਜਮ ਕੇ ਵਰ੍ਹੇ ਕਿਹਾ - ਅੱਤਿਆਚਾਰ ਕਰਨ ਵਾਲੇ ਦੇ ਨਾਲ ਖੜੇ ਨੇ ਮੋਦੀ ਜੀ, ਉਹ ਸੋਚ ਰਹੇ ਹਨ ਕਿ ਸਾਰੀਆਂ ਔਰਤਾਂ ਮੂਰਖ ਨੇ - Priyanka Gandhi road show in Punjab
- ਫਾਜ਼ਿਲਕਾ ਪੁਲਿਸ ਤੇ ਬੀ.ਐਸ.ਐਫ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਸਮੱਗਲਿੰਗ ਮਾਡਿਊਲ ਦਾ ਕੀਤਾ ਪਰਦਾਫਾਸ਼, 7 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ - Fazilka Police arrest 7 smuggler
- ਪੰਜਾਬ 'ਚ ਰਾਜਨਾਥ ਸਿੰਘ ਕੋਵਿੰਦ ਦੀ ਰੈਲੀ: ਬੋਲੇ- ਕੇਜਰੀਵਾਲ 'ਜੇਲ੍ਹ ਤੋਂ ਕੰਮ' ਕਰਨ ਵਾਲੇ ਪਹਿਲੇ ਮੁੱਖ ਮੰਤਰੀ - Rajnath Singh Kovind in Punjab