ਮਾਨਸਾ: ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਵੱਲੋਂ ਹਮੇਸ਼ਾ ਪਾਣੀ 'ਤੇ ਹੀ ਰਾਜਨੀਤੀ ਕੀਤੀ ਗਈ ਹੈ, ਜਦੋਂ ਕਿ ਲੰਬਾ ਸਮਾਂ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ ਹਨ ਪਰ ਉਹਨਾਂ ਨੇ ਪਾਣੀਆਂ ਦਾ ਮੁੱਦਾ ਹੱਲ ਨਹੀਂ ਕੀਤਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬੁਢਲਾਡਾ ਹਲਕੇ ਦੇ ਦੌਰੇ 'ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪਿੰਡ ਕਲੀਪੁਰ ਵਿਖੇ ਚੋਣ ਸਭਾ ਨੂੰ ਸੰਬੋਧਨ ਕਰਦੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।
ਕੇਂਦਰ ਨੇ ਰੋਕੇ ਸੂਬੇ ਦੇ RDF ਫੰਡ: ਬੁਢਲਾਡਾ ਵਿਧਾਨ ਸਭਾ ਹਲਕੇ ਦੇ ਦੌਰੇ ਦੌਰਾਨ ਆਮ ਆਦਮੀ ਪਾਰਟੀ ਦੇ ਬਠਿੰਡਾ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਰਡੀਐਫ ਦਾ 5700 ਕਰੋੜ ਰੁਪਏ ਰੋਕ ਰੱਖਿਆ ਹੈ ਅਤੇ ਇਸ ਲਈ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਵੀ ਚੱਲੀ ਤੇ ਉਸ ਦੌਰਾਨ ਉਹਨਾਂ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਆਰਡੀਐਫ ਦੇ ਫੰਡਾਂ ਨੂੰ ਗਲਤ ਥਾਂ 'ਤੇ ਵਰਤਿਆ ਗਿਆ ਹੈ। ਜਿਸ ਸਬੰਧੀ ਅਸੀਂ ਹੁਣ ਕੇਂਦਰ ਨੂੰ ਲਿਖ ਕੇ ਵੀ ਦਿੱਤਾ ਸੀ ਕਿ ਇਹ ਫੰਡ ਕਿਸਾਨ ਭਲਾਈ ਦੇ ਲਈ ਵਰਤਿਆ ਜਾਵੇਗਾ। ਜਿਸ ਲਈ ਹੁਣ ਸੁਪਰੀਮ ਕੋਰਟ ਦੇ ਵਿੱਚ ਵੀ ਕੇਸ ਲਾਇਆ ਹੈ ਤੇ ਉਮੀਦ ਹੈ ਕਿ ਉਹ ਫੰਡ ਮਿਲ ਜਾਵੇਗਾ।
1966 ਤੋਂ ਪਾਣੀਆਂ 'ਤੇ ਸਿਆਸਤ: ਉਹਨਾਂ ਕਿਹਾ ਕਿ ਕਾਂਗਰਸ ਅਤੇ ਬੀਜੇਪੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਚੰਗੀਆਂ ਲੱਗਦੀਆਂ ਹਨ ਅਤੇ ਪਾਰਟੀ ਦੇ ਸਿਧਾਂਤ ਚੰਗੇ ਲੱਗਦੇ ਹਨ। ਇਸ ਲਈ ਉਹ ਸ਼ਾਮਿਲ ਹੋ ਰਹੇ ਹਨ। ਪੰਜਾਬ ਦੇ ਪਾਣੀਆਂ ਨੂੰ ਰਾਜਸਥਾਨ ਤੇ ਹਰਿਆਣਾ ਨੂੰ ਦਿੱਤੇ ਜਾਣ ਦੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾਏ ਜਾ ਰਹੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 1966 ਤੋਂ ਲੈਕੇ ਹੁਣ ਤੱਕ ਇੱਕੋ ਗੱਲ 'ਤੇ ਸਿਆਸਤ ਕਰ ਰਿਹਾ ਹੈ।
ਪੰਜਾਬ ਦਾ ਪਾਣੀ ਨਹੀਂ ਜਾਣ ਦੇਣਾ ਬਾਹਰ: ਖੁੱਡੀਆਂ ਨੇ ਕਿਹਾ ਕਿ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਵੀ ਮੁੱਖ ਮੰਤਰੀ ਰਹੇ ਪਰ ਇਹ ਪਾਣੀਆਂ ਦਾ ਰੌਲਾ ਕਿਉਂ ਨਹੀਂ ਮੁਕਾ ਸਕੇ। ਉਨ੍ਹਾਂ ਕਿਹਾ ਕਿ ਇਹਨਾਂ ਦੀ ਤਾਂ ਬੀਜੇਪੀ ਦੇ ਨਾਲ ਵੀ ਸਾਂਝ ਹੈ ਪਰ ਅਸੀਂ ਪੰਜਾਬ ਦਾ ਪਾਣੀ ਬਾਹਰ ਨਹੀਂ ਜਾਣ ਦੇਵਾਂਗੇ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਜਾਣਾ ਪਵੇ ਪਰ ਅਸੀਂ ਆਪਣੀ ਪੂਰੀ ਵਾਹ ਜ਼ਰੂਰ ਲਗਾਵਾਂਗੇ। ਉਹਨਾਂ ਕਿਹਾ ਕਿ ਅਸੀਂ ਪਾਣੀ ਦੇ ਆਸਰੇ ਤਾਂ ਜਿਉਂ ਰਹੇ ਹਾਂ। ਉਹਨਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਤਾਂ ਹੁਣ ਆਪਣੇ ਇਸ਼ਤਿਹਾਰਾਂ 'ਤੇ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਵੀ ਨਹੀਂ ਲਿਖ ਰਹੀ ਜਦੋਂ ਕਿ ਨਿਮਾਣੀ ਸੇਵਾਦਾਰ ਲਿਖ ਕੇ ਵੋਟ ਮੰਗ ਰਹੀ ਹੈ।
- ਪੰਜਾਬ 'ਚ ਕਾਂਗਰਸੀ ਉਮੀਦਵਾਰ ਦੀ ਰੈਲੀ ਦੌਰਾਨ ਚੱਲੀ ਗੋਲੀ, ਮੁੱਖ ਚੋਣ ਅਧਿਕਾਰੀ ਨੇ ਡੀਜੀਪੀ ਤੋਂ ਮੰਗੀ ਰਿਪੋਰਟ - Firing out of Gurjit Aujla rally
- ਕਿਸਾਨਾਂ ਨੇ 'ਆਪ' ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੂੰ ਲਾਈ ਸਵਾਲਾਂ ਦੀ ਝੜੀ, ਦੇਖੋ ਵੀਡੀਓ - Lok Sabha Elections
- ਆਮ ਆਦਮੀ ਪਾਰਟੀ ਦੀ ਖ਼ਤਮ ਹੋਈ ਰੈਲੀ, ਫਿਰ ਵਰਕਰਾਂ ਨੇ ਖੜਕਾਏ ਜਾਮ, ਵੀਡੀਓ ਵਾਇਰਲ ! - Lok Sabha Elections