ETV Bharat / state

ਕਿਸਾਨਾਂ ਨਾਲ ਹੋ ਰਹੀ ਦੋਹਰੀ ਲੁੱਟ, ਲੋਕਲ ਕਿਸਾਨਾਂ ਤੋਂ ਕਾਟ 'ਤੇ ਖਰੀਦਿਆ ਜਾ ਰਿਹਾ ਝੋਨਾ

ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿਖੇ ਸ਼ੈਲਰ ਮਾਲਕ ਵੱਲੋਂ ਬਾਹਰੀ ਜ਼ਿਲ੍ਹਿਆਂ ਤੋਂ ਲਿਆਂਦਾ ਝੋਨਾ ਅਤੇ ਲੋਕਲ ਕਿਸਾਨਾਂ ਤੋਂ ਕਾਟ ਨਾਲ ਝੋਨਾ ਖਰੀਦਣ 'ਤੇ ਰੋਸ ਪ੍ਰਦਰਸ਼ਨ।

FARMERS PROTEST
ਕਿਸਾਨਾਂ ਨਾਲ ਹੋ ਰਹੀ ਦੋਹਰੀ ਲੁੱਟ (ETV Bharat (ਪੱਤਰਕਾਰ , ਮਾਨਸਾ))
author img

By ETV Bharat Punjabi Team

Published : Nov 3, 2024, 10:50 AM IST

ਮਾਨਸਾ: ਜ਼ਿਲ੍ਹੇ ਦੇ ਪਿੰਡ ਮੂਸਾ ਵਿਖੇ ਸ਼ੈਲਰ ਮਾਲਕ ਵੱਲੋਂ ਬਾਹਰੀ ਜ਼ਿਲ੍ਹਿਆਂ ਤੋਂ ਲਿਆਂਦਾ ਜਾ ਰਿਹਾ ਝੋਨਾ ਅਤੇ ਲੋਕਲ ਕਿਸਾਨਾਂ ਤੋਂ ਕਾਟ ਨਾਲ ਝੋਨਾ ਖਰੀਦਣ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਸ਼ੈਲਰ ਦਾ ਘਿਰਾਓ ਕਰਕੇ ਨਾਅਰੇਬਾਜੀ ਕੀਤੀ ਗਈ ਹੈ । ਕਿਸਾਨਾਂ ਨੇ ਕਿਹਾ ਕਿ ਇੱਕ ਪਾਸੇ ਮੰਡੀਆਂ ਦੇ ਵਿੱਚ ਕਿਸਾਨ ਰੁਲ ਰਹੇ ਹਨ ਅਤੇ ਦੂਸਰੇ ਪਾਸੇ ਸੈਲਰ ਮਾਲਕਾਂ ਵੱਲੋਂ ਕਿਸਾਨਾਂ ਤੋਂ ਕਾਟ ਨਾਲ ਝੋਨਾ ਖਰੀਦ ਕੇ ਉਨ੍ਹਾਂ ਦੀ ਲੁੱਟ ਕੀਤੀ ਜਾ ਰਹੀ ਹੈ ।

ਕਿਸਾਨਾਂ ਨਾਲ ਹੋ ਰਹੀ ਦੋਹਰੀ ਲੁੱਟ (ETV Bharat (ਪੱਤਰਕਾਰ , ਮਾਨਸਾ))

ਬਾਹਰੀ ਜ਼ਿਲਿਆਂ ਤੋਂ ਝੋਨਾ ਮੰਗਵਾ ਕੇ ਆਪਣੇ ਸੈਲਰਾਂ ਦੇ ਵਿੱਚ ਕੀਤਾ ਜਮ੍ਹਾ

ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕਿਸਾਨਾਂ ਵੱਲੋਂ ਇੱਕ ਪ੍ਰਾਈਵੇਟ ਸੈਲਰ ਦੇ ਬਾਹਰ ਧਰਨਾ ਲਗਾ ਕੇ ਨਾਅਰੇਬਾਜੀ ਕੀਤੀ ਗਈ ਹੈ । ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕਿਸਾਨਾਂ ਵੱਲੋਂ ਇੱਕ ਪ੍ਰਾਈਵੇਟ ਸੈਲਰ ਦੇ ਬਾਹਰ ਧਰਨਾ ਲਗਾ ਕੇ ਨਾਅਰੇਬਾਜੀ ਕੀਤੀ ਗਈ । ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕਿਸਾਨਾਂ ਨੇ ਕਿਹਾ ਕਿ ਕਈ ਸੈਲਰਾਂ ਦੇ ਮਾਲਕਾਂ ਵੱਲੋਂ ਤਾਂ ਬਾਹਰੀ ਜ਼ਿਲ੍ਹਿਆਂ ਤੋਂ ਝੋਨਾ ਮੰਗਵਾ ਕੇ ਆਪਣੇ ਸੈਲਰਾਂ ਦੇ ਵਿੱਚ ਜਮ੍ਹਾ ਕਰ ਲਿਆ ਹੈ । ਜਿਸ ਕਾਰਨ ਹੁਣ ਲੋਕਲ ਕਿਸਾਨਾਂ ਤੋਂ ਝੋਨਾ ਨਹੀਂ ਖਰੀਦਿਆ ਜਾ ਰਿਹਾ ਅਤੇ ਆਪਣੀ ਮਨਮਰਜ਼ੀ ਕਰ ਰਹੇ ਹਨ ।

ਮੰਡੀਆਂ ਦੇ ਵਿੱਚ ਖੱਜਲ ਖੁਆਰ ਕਿਸਾਨ

ਕਿਸਾਨਾਂ ਨੇ ਇਲਜ਼ਾਮ ਲਾਇਆ ਕਿ ਪਹਿਲਾਂ ਮੰਡੀਆਂ ਦੇ ਵਿੱਚ ਪਿਆ ਝੋਨਾ ਸੁੱਕ ਚੁੱਕਿਆ ਅਤੇ ਕੁਝ ਖੇਤਾਂ ਵਿੱਚ ਹੀ ਖੜੀ ਝੋਨੇ ਦੀ ਫਸਲ ਚੁੱਕ ਚੁੱਕੀ ਸੀ ਪਰ ਫਿਰ ਵੀ ਕੁਝ ਸੈਲਰ ਵੱਲੋਂ ਕਿਸਾਨਾਂ ਤੋਂ ਕਾਟ ਨਾਲ ਝੋਨਾ ਲਿਆ ਜਾ ਰਿਹਾ । ਜਿਸ ਕਾਰਨ ਕਿਸਾਨਾਂ ਦੀ ਦੋਹਰੀ ਲੁੱਟ ਹੋ ਰਹੀ ਹੈ । ਕਿਸਾਨਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੀ ਲੁੱਟ ਨੂੰ ਨਹੀਂ ਰੋਕਿਆ ਜਾ ਰਿਹਾ ਅਤੇ ਕਿਸਾਨਾਂ ਨੂੰ ਇੱਕ ਪਾਸੇ ਮੰਡੀਆਂ ਦੇ ਵਿੱਚ ਖੱਜਲ ਖੁਆਰ ਕੀਤਾ ਜਾ ਰਿਹਾ ਹੈ । ਪਰ ਦੂਸਰੇ ਪਾਸੇ ਸੈਲਰ ਮਾਲਕਾਂ ਵੱਲੋਂ ਵੀ ਆਪਣੀ ਮਰਜ਼ੀ ਅਨੁਸਾਰ ਕਿਸਾਨਾਂ ਤੋਂ ਕਾਟ ਨਾਲ ਝੋਨਾ ਖਰੀਦ ਕੇ ਉਨ੍ਹਾਂ ਦੀ ਲੁੱਟ ਕੀਤੀ ਜਾ ਰਹੀ ਹੈ । ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਦੀ ਲੁੱਟ ਨੂੰ ਨਾ ਰੋਕਿਆ ਗਿਆ ਤਾਂ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤਾ ਜਾਵੇਗਾ ।

ETV Bharat Logo

Copyright © 2024 Ushodaya Enterprises Pvt. Ltd., All Rights Reserved.