ਫਰੀਦਕੋਟ: ਫਰੀਦਕੋਟ ਅਤੇ ਮੋਗਾ ਜਿਲ੍ਹੇ ਦੀ ਅਖੀਰ ਹੱਦ 'ਤੇ ਪੈਂਦੇ ਪਿੰਡ ਵਾਂਦਰ ਵਿਖੇ ਪਿੰਡ ਦੇ ਮੋਹਤਵਾਰ ਅਤੇ ਨੌਜਵਾਨਾਂ ਵੱਲੋਂ ਪਿੰਡ ਲਈ ਇੱਕ ਅਹਿਮ ਉਪਰਾਲਾ ਕੀਤਾ ਗਿਆ ਹੈ। ਪਿੰਡ ਵਿੱਚ ਸਤਿਕਾਰ ਕਮੇਟੀ ਅਤੇ ਐਨਆਰਆਈ ਜਸਵਿੰਦਰ ਜੱਸੀ ਦੇ ਸਹਿਯੋਗ ਨਾਲ ਪਿੰਡ ਵਿੱਚ ਇੱਕ ਪਾਰਕ ਬਣਾਇਆ ਗਿਆ ਹੈ। ਜਿਸ ਵਿੱਚ ਜਲ਼੍ਹਿਆਂਵਾਲਾ ਬਾਗ ਦੀ ਤਰਜ 'ਤੇ ਸ਼ਹੀਦਾਂ ਦੇ ਬੁੱਤ ਲਾਏ ਹਨ। ਇਨ੍ਹਾਂ ਹੀ ਨਹੀਂ ਖੂਨੀ ਖੁਹ ਵੀ ਬਣਾਇਆ ਗਿਆ ਹੈ। ਇਹ ਪਾਰਕ ਲੋਕਾਂ ਦੇ ਸਪੁਰਦ ਕਰਨ ਲਈ ਖਾਸ ਤੋਰ 'ਤੇ ਮੋਗਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਆਈਏਐਸ ਪਿੰਡ ਪਹੁੰਚੇ। ਆਪਣੇ ਸੰਬੋਧਨ ਭਾਸ਼ਣ 'ਚ ਜਿੱਥੇ ਡਿਪਟੀ ਕਮਿਸ਼ਨਰ ਨੇ ਪਿੰਡ ਵਾਸੀਆਂ ਦੀ ਇਸ ਅਗਾਂਹ ਵਧੂ ਸੋਚ ਦੀ ਸ਼ਲਾਘਾ ਕੀਤੀ ਉਥੇ ਹੀ ਉਹਨਾਂ ਪਿੰਡ ਵਾਸੀਆਂ ਨੂੰ ਪਿੰਡ ਅਤੇ ਸਮਾਜ ਦੀ ਭਲਾਈ ਹਿੱਤ ਕੀਤੇ ਜਾਣ ਵਾਲੇ ਕਾਰਜਾਂ ਲਈ ਹਰ ਸੰਭਵ ਮਦਦ ਦਾ ਐਲਾਨ ਵੀ ਕੀਤਾ।
ਪਿੰਡ ਦੇ ਨੌਜਵਾਨਾਂ ਦੇ ਊਧਮ ਨੂੰ ਸਰਾਹਿਆ : ਇਸ ਮੌਕੇ ਜਾਣਕਾਰੀ ਦਿੰਦਿਆ ਪਿੰਡ ਵਾਸੀ ਅਤੇ ਸਤਿਕਾਰ ਕਮੇਟੀ ਦੇ ਮੈਂਬਰ ਰਣਜੀਤ ਸਿੰਘ ਵਾਂਦਰ ਨੇ ਦੱਸਿਆ ਕਿ ਇਸ ਊਧਮ ਪਿੱਛੇ ਪਿੰਡ ਵਾਸੀਆਂ ਅਤੇ ਖਾਸ ਕਰਕੇ ਨੌਜਵਾਨਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਹੈ। ਉਹਨਾਂ ਦੱਸਿਆ ਕਿ ਕਰੀਬ 12 ਲੱਖ ਰੁਪੈ ਦੀ ਲਾਗਤ ਨਾਲ ਬਣੇ ਇਸ ਪਾਰਕ 'ਚ ਗਦਰੀ ਬਾਬਿਆਂ ਸਣੇ ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ, ਹਰੀ ਸਿੰਘ ਨਲੂਆ ਦੇ ਬੁੱਤ ਲਾਏ ਜੀ ਹਨ। ਜਿੰਨਾਂ ਨੇ ਲੋਕਾਂ ਨੂੰ ਮੁਜਾਹਰਿਆ ਤੋਂ ਜਮੀਨਾਂ ਦੇ ਮਾਲਕ ਬਣਾਇਆ। ਇਸ ਦੇ ਨਾਲ ਹੀ ਮਹਾਂਰਾਜਾ ਰਣਜੀਤ ਸਿੰਘ,ਕਰਤਾਰ ਸਿੰਘ ਸ਼ਰਾਭਾ, ਸਹੀਦ ਭਗਤ ਸਿੰਘ ਅਤੇ ਸ਼ਹੀਦ ਉਧਮ ਸਿੰਘ ਦੇ ਬੁੱਤ ਸਥਾਪਿਤ ਕੀਤੇ ਗਏ ਹਨ, ਤਾਂ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਇਤਿਹਾਸ ਨਾਲ ਜੋੜਿਆ ਜਾ ਸਕੇ।
- ਦਿੱਲੀ ਸ਼ਰਾਬ ਘੁਟਾਲੇ 'ਚ ਨਾਮਜ਼ਦ ਮੁਲਜ਼ਮ ਨੂੰ ਰਾਹਤ, ਵਿਜੇ ਨਾਇਰ ਨੂੰ ਮਿਲੀ ਦੋ ਹਫ਼ਤਿਆਂ ਦੀ ਜ਼ਮਾਨਤ
- ਚੰਡੀਗੜ੍ਹ 'ਚ ਗਠਜੋੜ ਪਰ ਪੰਜਾਬ ਕਾਂਗਰਸ ਨੂੰ ਨਹੀਂ ਲੋੜ, INDIA ਗਠਜੋੜ 'ਤੇ ਕਾਂਗਰਸੀਆਂ ਦੇ ਸੁਰ ਵੱਖ-ਵੱਖ, ਭਾਜਪਾ ਨੇ ਲਈ ਚੁਟਕੀ
- ਪੰਜਾਬ ਤੇ ਹਰਿਆਣਾ ਵਿੱਚ ਸੀਤ ਲਹਿਰ ਦੀ ਚਿਤਾਵਨੀ, ਹਿਮਾਚਲ 'ਚ ਬਰਫਬਾਰੀ ਨਾ ਹੋਣ ਕਾਰਨ ਸੋਕੇ ਦੀ ਸੰਭਾਵਨਾ
ਸ਼ਹੀਦਾਂ ਨੂੰ ਕੀਤਾ ਯਾਦ : ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਇਸ ਪਾਰਕ 'ਚ ਜਲ੍ਹਿਆਂ ਵਾਲੇ ਬਾਗ ਦੀ ਸ਼ਹਾਦਤ ਦੀ ਯਾਦਗਾਰ ਦਾ ਮਾਡਲ ਵੀ ਬਣਾਇਆ ਗਿਆ ਹੈ। ਉਹਨਾ ਕਿਹਾ ਕਿ ਇਹ ਸਭ ਬਣਾਉਣ ਦਾ ਮਕਸਦ ਸਿਰਫ ਇਹੀ ਹੇ ਕਿ ਨਵੀਂ ਪੜ੍ਹੀ ਜਦੋਂ ਇਥੇ ਆਵੇ ਤਾਂ ਉਹਨਾਂ ਦੇ ਮਨਾਂ 'ਚ ਇਹਨਾਂ ਮਹਾਂਨ ਪੁਰਸ਼ਾ ਦੇ ਕੀਤੇ ਕੰਮਾਂ ਨੂੰ ਜਾਨਣ ਅਤੇ ਇਤਿਹਾਸ ਨਾਲ ਜੁੜਨ ਦੀ ਇੱਛਾ ਪੈਦਾ ਹੋਵੇ। ਉਹਨਾਂ ਦੱਸਿਆ ਕਿ ਪਿੰਡ ਦੇ ਨੌਜਵਾਨ ਪਿੰਡ ਵਾਸੀਆ, ਐਨਆਰਆਈ ਵੀਰਾਂ ਅਤੇ ਪੰਚਾਇਤ ਦੇ ਸਹਿਯੋਗ ਨਾਲ ਕਈ ਤਰਾਂ ਦੇ ਚੰਗੇ ਕਾਰਜ ਕਰ ਰਹੇ ਹਨ ਜਿਸ ਤਹਿਤ ਪਿੰਡ ਦੀ ਆਪਣੀ ਫਾਇਰ ਬ੍ਰਗੇਡ ਵੀ ਤਿਆਰ ਕੀਤੀ ਗਈ ਹੈ।
ਪਿੰਡ ਦਾ ਪਹਿਲਾ ਸ਼ਹੀਦੀ ਪਾਰਕ : ਇਸ ਮੌਕੇ ਪਾਰਕ ਦਾ ਉਦਘਾਟਨ ਕਰਨ ਪਹੁੰਚੇ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਪਿੰਡ ਵਾਸੀਆ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਉਥੇ ਹੀ ਉਹਨਾਂ ਪਿੰਡ ਵਾਸੀਆਂ ਨੂੰ ਅਜਿਹੇ ਨੇਕ ੳਪਰਾਲਿਆ ਲਈ ਹਰ ਸੰਭਵ ਮਦਦ ਦਾ ਵੀ ਭਰੋਸਾ ਦਿੱਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪਿੰਡ ਮੋਗਾ ਬਠਿੰਡਾ ਅਤੇ ਫਰੀਦਕੋਟ ਤੋਂ ਬਹੁਤ ਦੂਰ ਪੈਂਦਾ ਹੈ। ਪਰ ਇਸ ਪਿੰਡ ਦੇ ਲੋਕਾਂ ਦੀ ਸੋਚ ਨੇ ਇਸ ਪਿੰਡ ਨੂੰ ਜਿਲ੍ਹੇ ਦੇ ਆਖਰੀ ਪਿੰਡ ਦੀ ਬਜਾਏ ਜਿਲ੍ਹੇ ਦਾ ਪਹਿਲਾ ਅਜਿਹਾ ਪਿੰਡ ਬਣਾ ਦਿੱਤਾ ਜੋ ਲੋਕ ਹਿੱਤ ਕਾਰਜਾਂ ਲਈ ਮੋਹਰੀ ਹੈ।ਉਹਨਾਂ ਕਿਹਾ ਕਿ ਸਭ ਨੂੰ ਇਸ ਪਿੰਡ ਤੋਂ ਸੇਧ ਲੈ ਕੇ ਅਜਿਹੇ ਕਾਰਜ ਕਰਨੇ ਚਾਹੀਦੇ ਹਨ ਜੋ ਲੋਕ ਹਿੱਤ ਵਿਚ ਸਹਾਈ ਹੋਣ ।