ਅੰਮ੍ਰਿਤਸਰ: ਡੇਰਾ ਮੁਖੀ ਰਾਮ ਰਹੀਮ ਨੂੰ ਮੁੜ ਤੋਂ ਫਰਲੋ ਦੇਣ ਦਾ ਮਾਮਲਾ ਮੁੜ ਤੋਂ ਗਰਮਾ ਗਿਆ ਹੈ। ਇਸੇ ਕਾਰਨ ਹੁਣ ਇੱਕ ਵਾਰ ਫਿਰ ਤੋਂ ਐਸਜੀਪੀ ਦੇ ਬੁਲਾਰੇ ਗੁਰਚਰਨ ਸਿੰਘ ਗਰੇਵਾਲ ਨੇ ਭਾਜਪਾ 'ਤੇ ਤਿੱਖੇ ਨਿਸ਼ਾਨੇ ਸਾਧਦੇ ਆਖਿਆ ਕਿ ਜਿਸ ਨੂੰ ਥੋੜੇ-ਥੋੜੇ ਦਿਨ ਬਾਅਦ ਪੈਰੋਲ ਦਿੱਤੀ ਜਾ ਰਹੀ ਹੈ। ਉਸ ਦਾ ਮਕਸਦ ਸਿਰਫ਼ ਤੇ ਸਿਰਫ਼ ਚੋਣਾਂ 'ਚ ਲਾਭ ਲੈਣਾ ਹੈ।ਉਨਾਂ੍ਹ ਆਖਿਆ ਕਿ ਕਾਨੂੰਨ ਮੁਤਾਬਿਕ ਰਾਮ ਰਹੀਮ ਵੱਡਾ ਦੋਸੀ ਹੈ ਪਰ ਸਰਕਾਰ ਉਸ ਤੋਂ ਆਪਣਾ ਸਿਆਸੀ ਫਾਇਦਾ ਲੈ ਰਹੀ ਹੈ।
ਹਾਈਕੋਰਟ 'ਚ ਚੁਣੋਤੀ: ਗੁਰਚਰਨ ਗਰੇਵਾਲ ਨੇ ਆਖਿਆ ਕਿ ਐਸਜੀਪੀਸੀ ਵੱਲੋਂ ਇਸ ਫੈਸਲੇ ਨੂੰ ਹਾਈਕੋਰਟ 'ਚ ਚੁਣੌਤੀ ਦਿੱਤੀ ਗਈ ਹੈ। ਜਿਸ 'ਤੇ ਹਾਈਕੋਰਟ ਨੇ ਆਖਿਆ ਕਿ ਮੈਨੂੰ ਪੁੱਛੇ ਬਿਨ੍ਹਾਂ ਫਰਲੋ ਦਿੱਤੀ ਹੈ। ਉਨਾਂ੍ਹ ਆਖਿਆ ਕਿ ਇੱਕ ਪਾਸੇ ਤਾਂ ਰਾਮ ਰਹੀਮ ਨੂੰ ਪੈਰੋਲ ਦੇਣਾ ਉਸ ਦਾ ਆਚਰਨ ਵਧੀਆ ਹੋਣਾ ਦੱਸਿਆ ਜਾ ਰਿਹਾ ਪਰ ਜੋ ਬੰਦੀ ਸਿੰਘ ਇੱਕ ਵਾਰ ਵੀ ।ਪੈਰੋਲ 'ਤੇ ਹੀਂ ਆਏ ਉਨ੍ਹਾਂ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ।
ਹਰਿਆਣਾ 'ਚ ਨੇ ਚੋਣਾਂ: ਕਾਬਲੇਜ਼ਿਕਰ ਹੈ ਕਿ ਆਉਣ ਵਾਲੇ ਸਮੇਂ 'ਚ ਹਰਿਆਣਾ 'ਚ ਆਉਣ ਵਾਲੇ 'ਚ ਚੋਣਾਂ ਹੋਣ ਵਾਲੀਆਂ ਨੇ ਜਿਸ ਨੂੰ ਲੈ ਕੇ ਰਾਮ ਰਹੀਮ ਨੂੰ ਵਾਰ ਵਾਰ ਜੇਲ੍ਹ ਚੋਂ ਬਾਹਰ ਕੱਢਣ ਦੇ ਇਲਜ਼ਾਮ ਵਿਰੋਧੀਆਂ ਵੱਲੋਂ ਲਗਾਏ ਜਾ ਰਹੇ ਹਨ। ਹੁਣ ਵੇਖਣਾ ਹੋਵੇਗਾ ਕਿ ਇੰਨ੍ਹਾਂ ਚੋਣਾਂ 'ਚ ਭਾਜਪਾ ਸਰਕਾਰ ਨੂੰ ਕਿੰਨਾ ਫਾਇਦਾ ਮਿਲੇਗਾ। ਇਸ ਦੇ ਨਾਲ ਇਹ ਦੇਖਣਾ ਵੀ ਅਹਿਮ ਰਹੇਗਾ ਕਿ ਬੰਦੀ ਸਿੰਘਾਂ ਦੀ ਰਿਹਾਈ ਕਦੋਂ ਹੋਵੇਗੀ।
ਬਾਗਪਤ ਪਹੁੰਚ ਕੇ ਵੀਡੀਓ ਜਾਰੀ: ਬਰਨਾਵਾ ਆਸ਼ਰਮ ਪਹੁੰਚਣ ਤੋਂ ਬਾਅਦ ਰਾਮ ਰਹੀਮ ਨੇ 23 ਸੈਕਿੰਡ ਦਾ ਵੀਡੀਓ ਜਾਰੀ ਕੀਤਾ। ਜਿਸ ਵਿੱਚ ਕਿਹਾ ਗਿਆ ਸੀ- “ਪਿਆਰੀ ਸਾਧ ਸੰਗਤ ਜੀ, ਮੈਂ ਫਿਰ ਤੁਹਾਡੇ ਦਰਸ਼ਨਾਂ ਲਈ ਆਇਆ ਹਾਂ। ਤੁਹਾਨੂੰ ਆਪਣੇ-ਆਪਣੇ ਘਰਾਂ ਵਿੱਚ ਰਹਿਣਾ ਪਵੇਗਾ। ਇੱਥੇ ਕਿਸੇ ਨੂੰ ਨਹੀਂ ਆਉਣਾ ਚਾਹੀਦਾ। ਜਿਵੇਂ ਹੀ ਸੇਵਾ ਪ੍ਰਦਾਤਾ-ਇੰਚਾਰਜ ਤੁਹਾਨੂੰ ਦੱਸੇਗਾ ਤੁਹਾਨੂੰ ਸੇਵਾ ਕਰਨੀ ਪਵੇਗੀ। ਸਾਰਿਆਂ ਨੂੰ ਬਹੁਤ ਸਾਰੀਆਂ ਮੁਬਾਰਕਾਂ। ”