ETV Bharat / state

ਵਿਦੇਸ਼ਾਂ 'ਚ ਫੇਲ੍ਹ ਹੋ ਰਹੇ ਭਾਰਤ ਦੇ ਕਈ ਕਿਸਮਾਂ ਦੇ ਚਾਵਲਾਂ ਦੇ ਸੈਂਪਲ, ਕਿਸਾਨਾਂ ਨੂੰ ਜਾਗਰੁਕ ਕਰਨ ਲਈ ਦਿੱਤੀ ਅਹਿਮ ਜਾਣਕਾਰੀ - FARMERS AWERNESS CAMP - FARMERS AWERNESS CAMP

Kisan Mela at Amritsar : ਵਿਦੇਸ਼ਾਂ ਵਿੱਚ ਭਾਰਤ ਦੇ ਕਈ ਕਿਸਮਾਂ ਦੇ ਚਾਵਲਾਂ ਦੇ ਸੈਂਪਲ ਫੇਲ੍ਹ ਹੋ ਰਹੇ ਹਨ। ਇਸ ਸਬੰਧੀ ਜਾਣਕਾਰੀ ਖੇਤੀ ਮਾਹਿਰਾਂ ਨੇ ਅੰਮ੍ਰਿਤਸਰ ਵਿਖੇ ਹੋਏ ਕਿਸਾਨ ਮੇਲੇ 'ਚ ਦਿੱਤੀ। ਕਿਸਾਨਾਂ ਨੂੰ ਬਾਸਮਤੀ ਚਾਵਲਾਂ ਉੱਤੇ ਕਿਹੜੀ ਦਵਾਈ ਦਾ ਛਿੜਕਾਅ ਕਰਨਾ ਲਾਹੇਵੰਦ ਹੈ ਅਤੇ ਕਿਸਦਾ ਨੁਕਸਾਨ ਹੈ ਇਸ ਤੋਂ ਵੀ ਕਿਸਾਨੀ ਮਾਹਰਾਂ ਨੇ ਜਾਣੂ ਕਰਵਾਇਆ।

Samples of various types of rice from India that are failing abroad
ਵਿਦੇਸ਼ਾਂ 'ਚ ਫੇਲ੍ਹ ਹੋ ਰਹੇ ਭਾਰਤ ਦੇ ਕਈ ਕਿਸਮਾਂ ਦੇ ਚਾਵਲਾਂ ਦੇ ਸੈਂਪਲ, (ਅੰਮ੍ਰਿਤਸਰ ਪੱਤਰਕਾਰ)
author img

By ETV Bharat Punjabi Team

Published : Jul 22, 2024, 1:00 PM IST

ਕਿਸਾਨਾਂ ਨੂੰ ਜਾਗਰੁਕ ਕਰਨ ਲਈ ਦਿੱਤੀ ਅਹਿਮ ਜਾਣਕਾਰੀ (ਅੰਮ੍ਰਿਤਸਰ ਪੱਤਰਕਾਰ)

ਅੰਮ੍ਰਿਤਸਰ: ਵਿਦੇਸ਼ਾਂ ਵਿੱਚ ਬਾਸਮਤੀ ਅਤੇ ਹੋਰ ਕਿਸਮ ਦੇ ਚਾਵਲਾਂ ਦੇ ਸੈਂਪਲ ਫੇਲ੍ਹ ਹੋਣ ਕਰਕੇ ਵਾਪਰੀਆਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਨੂੰ ਵੇਖਦੇ ਹੋਏ ਸਪਰਟੇਕ ਕੰਪਨੀ ਅਤੇ ਸੈਲਰ ਐਸੋਸੀਏਸ਼ਨ ਅਤੇ ਆੜਤੀ ਐਸੋਸੀਏਸ਼ਨ ਜੰਡਿਆਲਾ ਗੁਰੂ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਅਤੇ ਹੋਰ ਫ਼ਸਲਾਂ ਨੂੰ ਤਿਆਰੀ ਸਬੰਧੀ ਭਰਭੂਰ ਜਾਣਕਾਰੀ ਦੇਣ ਲਈ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ। ਜੰਡਿਆਲਾ ਗੁਰੂ ਵਿਖੇ ਸਪਲਟੇਕ ਕੰਪਨੀ ਵੱਲੋਂ ਕਿਸਾਨ ਮੇਲਾ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਚੀਫ ਐਗਰੀਕਲਚਰ ਅਫਸਰ ਗੁਰਦਿਆਲ ਸਿੰਘ ਬੱਲ,ਸਾਬਕਾ ਚੇਅਰਮੈਨ ਮਹਿੰਦਰ ਸਿੰਘ ਛੱਜਲਵੱਡੀ, ਆੜਤੀ ਐਸੋਸੀਏਸ਼ਨ ਪ੍ਰਧਾਨ ਸੁਰਜੀਤ ਸਿੰਘ ਕੰਗ,ਮਨਜਿੰਦਰ ਸਿੰਘ ਸਰਜਾ ਜਨਰਲ ਸੈਕਟਰੀ,ਸਰਦਾਰ ਸਤਿੰਦਰ ਸਿੰਘ ਕੋਹਲੂਵਾਲੇ ਅਤੇ ਹੋਰ ਖੇਤੀਬਾੜੀ ਦੇ ਮਾਹਿਰਾਂ ਆਦਿ ਨੇ ਸ਼ਿਰਕਤ ਕੀਤੀ।

ਕਿਸਾਨਾਂ ਨੂੰ ਚਾਵਲਾਂ ਦੀ ਸਹੀ ਸੰਭਾਲ ਪ੍ਰਤੀ ਦਿੱਤੀ ਜਾਣਕਾਰੀ: ਇਸ ਮੌਕੇ ਆੜਤੀ ਐਸੋਸੀਏਸ਼ਨ ਤੇ ਸੈਲਰ ਅਤੇ ਖੇਤੀਬਾੜੀ ਪ੍ਰਧਾਨ ਕੁਲਵਿੰਦਰ ਸਿੰਘ ਆਏ ਕਿਸਾਨ ਸੁਰਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਭਰਾ ਜ਼ਿਆਦਾਤਰ ਝੋਨੇ ਦੀਆਂ ਵੱਖ-ਵੱਖ ਕਿਸਮਾਂ ਨੂੰ ਜ਼ਿਆਦਾ ਝਾੜ ਲੈਣ ਲਈ ਰਸਾਇਣਿਕ ਖਾਦਾਂ ਅਤੇ ਦਵਾਈਆਂ ਦੀ ਆਪਣੀ ਮਰਜੀ ਦੇ ਹਿਸਾਬ ਨਾਲ ਖੇਤਾਂ ਵਿੱਚ ਵਰਤਦੇ ਹਨ। ਆਪਣੇ ਖਾਣ ਵਾਲੀਆਂ ਸਬਜ਼ੀਆਂ ਨੂੰ ਇੰਨੀ ਜ਼ਿਆਦਾ ਦਵਾਈ ਦੀ ਸਪ੍ਰੇਅ ਕਰ ਦਿੰਦੇ ਹਨ ਜੋ ਮੰਡੀ ਵਿੱਚ ਸਵੇਰ ਪੈਸੇ ਵੱਟ ਸਕਣ, ਜੋ ਕਿ ਗਲਤ ਹੈ । ਕਿਸਾਨ ਮਾਹਿਰਾਂ ਨੇ ਕਿਹਾ ਕਿ ਸਾਨੂੰ ਆਪਣੇ ਹਲਕੇ ਦੇ ਖੇਤੀਬਾੜੀ ਅਫ਼ਸਰ ਦੀ ਸਲਾਹ ਨਾਲ ਖਾਦ ਪਦਾਰਥ ਵਰਤਣੇ ਚਾਹੀਦੇ ਹਨ।

ਬਾਹਰਲੇ ਦੇਸ਼ਾਂ ਦੀ ਤਰਜ 'ਤੇ ਕੀਤੀ ਜਾਵੇ ਕਿਸਾਨੀ : ਇਸ ਮੌਕੇ ਕਿਸਾਨਾਂ ਵੱਲੋਂ ਕਰਵਾਏ ਗਏ ਕਿਸਾਨ ਮੇਲੇ ਦੀ ਸ਼ਲਾਘਾ ਕੀਤੀ ਗਈ। ਉਥੇ ਹੀ ਇਹ ਵੀ ਦੱਸਿਆ ਕਿ ਝੋਨੇ ਦੀ ਫ਼ਸਲ ਉਪਰ ਕਿੰਨੀ ਦਵਾਈ ਦਾ ਛਿੜਕਾ ਕਰਨਾ ਚਾਹੀਦਾ ਹੈ ਅਤੇ ਕਦੋਂ ਕਰਨਾ ਚਾਹੀਦਾ ਹੈ, ਇਸ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬ ਤੋਂ ਚਾਵਲ ਵਿਦੇਸ਼ ਨੂੰ ਭੇਜੇ ਜਾਂਦੇ ਹਨ, ਇਸ ਲਈ ਚੰਗੇ ਢੰਗ ਨਾਲ ਫਸਲਾਂ ਨੂੰ ਤਿਆਰ ਕਰੀਏ। ਜਿਸ ਨਾਲ ਸਾਡੇ ਦੇਸ਼ ਦਾ ਨਾਮ ਰੋਸ਼ਨ ਹੋ ਸਕੇ। ਬਾਹਰਲੇ ਦੇਸ਼ਾਂ ਦੇ ਕਿਸਾਨ ਸਰਕਾਰ ਵੱਲੋਂ ਦਿੱਤੇ ਹੁਕਮਾਂ ਦੀ ਪਾਲਣਾ ਕਰਦੇ ਹਨ, ਸਾਡੇ ਦੇਸ਼ ਦੇ ਕਿਸਾਨ ਨਹੀਂ ਕਰਦੇ ਜਿਸ ਕਾਰਣ ਸਾਡੇ ਲੋਕਾਂ ਨੂੰ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨਾਲ ਜੂਝਣਾ ਪੈ ਰਿਹਾ ਹੈ ।

ETV Bharat Logo

Copyright © 2025 Ushodaya Enterprises Pvt. Ltd., All Rights Reserved.