ਮੋਗਾ: ਲੁੱਟਾਂ-ਖੋਹਾਂ, ਚੋਰੀ ਅਤੇ ਧਮਕੀਆਂ ਦਿੰਦੇ ਹੋਏ ਫਿਰੌਤੀ ਮੰਗਣ ਦੀਆਂ ਵਾਰਦਾਤਾਂ ਦਿਨ-ਬ- ਦਿਨ ਵੱਧਦੀਆਂ ਜਾ ਰਹੀਆਂ ਹਨ। ਜਿਸ ਨੂੰ ਕੰਟਰੋਲ ਕਰਨ ਵਿਚ ਪੁਲਿਸ ਪ੍ਰਸ਼ਾਸਨ ਵੀ ਨਾਕਾਮ ਨਜ਼ਰ ਆ ਰਿਹਾ ਹੈ। ਇਨ੍ਹਾਂ ਵੱਧ ਰਹੀਆਂ ਵਾਰਦਾਤਾਂ ਨੇ ਲੋਕਾਂ ਦੀ ਜਿੱਥੇ ਨੀਂਦ ਹਰਾਮ ਕਰ ਦਿੱਤੀ ਹੈ ਉਥੇ ਹੀ ਲੋਕਾਂ ਦਾ ਘਰ ਤੋਂ ਬਾਹਰ ਜਾਣਾ ਵੀ ਮੁਸ਼ਕਿਲ ਹੋ ਚੁੱਕਾ ਹੈ। ਜਿਸ ਦੀ ਤਾਜ਼ਾ ਮਿਸਾਲ ਸਥਾਨਕ ਸ਼ਹਿਰ ਦੀ ਮੋਗਾ ਸੜਕ ਤੋਂ ਮਿਲਦੀ ਹੈ, ਜਿੱਥੇ ਅੱਜ ਦਿਨ ਦਿਹਾੜੇ ਦੋ ਕਾਰ ਸਵਾਰ ਲੁਟੇਰਿਆਂ ਨੇ ਇੱਕ ਔਰਤ ਦਾ ਨਗਦੀ ਅਤੇ ਜ਼ਰੂਰੀ ਕਾਗਜ਼ਾਤਾ ਵਾਲਾ ਲਿਫ਼ਾਫ਼ਾ, ਜਿਸ ਵਿੱਚ 1 ਲੱਖ ਕੈਸ਼ ਖੋਹ ਕੇ ਫ਼ਰਾਰ ਗਏ।
ਇਸ ਸਬੰਧੀ ਪੀੜਤ ਔਰਤ ਪਰਮੀਤ ਕੌਰ (65 ਸਾਲਾ) ਪਤਨੀ ਬਲਵਿੰਦਰ ਸਿੰਘ ਵਾਸੀ ਰਾਜਿਆਣਾ ਨੇ ਪੁਲਿਸ ਥਾਣਾ ਬਾਘਾਪੁਰਾਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ (ਸ਼ਨੀਵਾਰ) ਸਵੇਰੇ ਉਹ ਸੁਨਿਆਰੇ ਦੇ ਪੈਸੇ ਦੇਣ ਲਈ ਆਟੋ ਰਾਹੀਂ ਘਰੋਂ ਆਈ ਸੀ। ਜਦੋਂ ਉਹ ਮੋਗਾ ਰੋਡ 'ਤੇ ਸੁਨਿਆਰੇ ਦੀ ਦੁਕਾਨ ਦੇ ਬਾਹਰ ਪਹੁੰਚੀ ਤਾਂ ਦੁਕਾਨ ਦੇ ਕੋਲ ਇਕ ਲੜਕਾ ਖੜ੍ਹਾ ਸੀ ਅਤੇ ਉਸ ਦਾ ਦੂਜਾ ਦੋਸਤ ਕਾਰ 'ਚ ਬੈਠਾ ਸੀ।
ਪੀੜਤ ਔੜਤ ਨੇ ਦੱਸਿਆ ਕਿ ਜਦੋਂ ਮੈਂ ਦੁਕਾਨ ਦੇ ਅੰਦਰ ਜਾਣ ਲੱਗੀ ਤਾਂ ਉੱਥੇ ਖੜ੍ਹੇ ਲੜਕੇ ਨੇ ਅਚਾਨਕ ਮੇਰੇ ਹੱਥੋਂ ਪੈਸਿਆਂ ਨਾਲ ਭਰਿਆ ਬੈਗ ਖੋਹ ਲਿਆ ਅਤੇ ਕਾਰ ਵਿਚ ਬੈਠ ਕੇ ਫਰਾਰ ਗਿਆ। ਉਹਨਾਂ ਦੱਸਿਆ ਕਿ ਮੈਂ ਨੇ ਦੋਸ਼ੀ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਪਰ ਮੈਂ ਚੋਰ ਨੂੰ ਫੜਨ ਵਿੱਚ ਨਾਕਾਮ ਰਹੀ। ਔਰਤ ਨੇ ਦੱਸਿਆ ਕਿ ਬੈਗ ਵਿੱਚ ਇੱਕ ਲੱਖ ਰੁਪਏ ਅਤੇ ਜ਼ਰੂਰੀ ਦਸਤਾਵੇਜ਼ ਸਨ।
- ਰੋਪੜ 'ਚ ਢਹਿ-ਢੇਰੀ ਇਮਾਰਤ ਦੇ ਮਲਬੇ ਹੇਠੋਂ ਪੰਜਵੇਂ ਮਜ਼ਦੂਰ ਦੀ ਲਾਸ਼ ਬਰਾਮਦ - Rupnagar building accident
- ਤੇਜ ਰਫ਼ਤਾਰ ਕਾਰ ਦੀ ਬਿਜਲੀ ਦੇ ਖੰਭੇ ਨਾਲ ਹੋਈ ਟੱਕਰ, ਖੰਭੇ ਟੁੱਟਣ ਕਾਰਨ ਇਲਾਕੇ ਦੀ ਬੱਤੀ ਹੋਈ ਗੁੱਲ - Car collided with a pole
- ਸੀਸੀਟੀਵੀ ਕੈਮਰੇ ਸਾਬਤ ਹੋਏ ਸਫ਼ੇਦ ਹਾਥੀ, ਨਗਰ ਕੌਂਸਲ ਨੰਗਲ ਦੀ ਕਾਰਜਸ਼ੈਲੀ ਸਵਾਲਾਂ ਦੇ ਘੇਰੇ 'ਚ - The issue of CCTV cameras
ਪੀੜਤ ਔਰਤ ਨੇ ਲਾਈ ਇਨਸਾਫ ਦੀ ਗੁਹਾਰ: ਇਸ ਮੌਕੇ ਪੀੜਤ ਔਰਤ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਾਈ ਗਈ ਅਤੇ ਕਿਹਾ ਕਿ ਕਾਰ ਸਵਾਰ ਲੁਟੇਰਿਆਂ ਨੂੰ ਕਾਬੂ ਕਰਕੇ ਨਗਦੀ ਵਾਪਸ ਦਿਵਾਈ ਜਾਵੇ। ਇਸ ਮੌਕੇ ਪੁਲਿਸ ਨੇ ਪੀੜਤ ਔਰਤ ਨੂੰ ਵਿਸ਼ਵਾਸ਼ ਦੁਆਇਆ ਕਿ ਕਾਰ ਸਵਾਰ ਲੁਟੇਰਿਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ । ਇਸ ਖੋਹ ਦੀ ਘਟਨਾ ਨੂੰ ਲੈਕੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।