ਲੁਧਿਆਣਾ : ਪੂਰੇ ਪੰਜਾਬ ਦੇ ਵਿੱਚ ਬੀਤੇ ਦੋ ਦਿਨ ਤੋਂ ਲਗਾਤਾਰ ਮੌਸਮ ਦੇ ਵਿੱਚ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਕਿਤੇ-ਕਿਤੇ ਹਲਕੀ ਬਾਰਿਸ਼ ਦੇ ਨਾਲ ਗਰਜ ਚਮਕ ਵੇਖਣ ਨੂੰ ਮਿਲੀ ਹੈ, ਉੱਥੇ ਹੀ ਬੱਦਲਵਾਈ ਵਾਲਾ ਮੌਸਮ ਰਹਿਣ ਕਰਕੇ ਟੈਂਪਰੇਚਰ ਦੇ ਵਿੱਚ ਵੀ ਕਾਫ਼ੀ ਕਮੀ ਵੇਖਣ ਨੂੰ ਮਿਲੀ ਹੈ। ਰਿਕਾਰਡ ਤੋੜ ਸੱਤ ਡਿਗਰੀ ਟੈਂਪਰੇਚਰ ਹੇਠਾਂ ਚਲਾ ਗਿਆ ਹੈ ਜੋ ਕਿ ਕੁਝ ਦਿਨ ਪਹਿਲਾਂ 43 ਡਿਗਰੀ ਦੇ ਨੇੜੇ ਟੈਂਪਰੇਚਰ ਚੱਲ ਰਿਹਾ ਸੀ ਅਤੇ ਘੱਟੋ ਘੱਟ ਟੈਂਪਰੇਚਰ 30 ਡਿਗਰੀ ਚੱਲ ਰਿਹਾ ਸੀ ਉੱਥੇ ਹੀ ਕੱਲ ਦੇ ਜੇਕਰ ਟੈਂਪਰੇਚਰ ਦੀ ਗੱਲ ਕੀਤੀ ਜਾਵੇ ਤਾਂ ਟੈਂਪਰੇਚਰ 35 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ। ਉੱਥੇ ਹੀ ਦੂਜੇ ਪਾਸੇ ਘੱਟੋ ਘੱਟ ਟੈਂਪਰੇਚਰ ਵੀ 25 ਡਿਗਰੀ ਜਿਹੜੇ ਪਹੁੰਚ ਗਿਆ ਹੈ। ਦੱਸ ਦਈਏ ਕਿ ਅੱਜ ਦਾ ਟੈਂਪਰੇਚਰ ਵੀ 26 ਡਿਗਰੀ ਦੇ ਨੇੜੇ ਚੱਲ ਰਿਹਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਡਾਕਟਰ ਪਵਨੀਤ ਕੌਰ ਨੇ ਕਿਹਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਦੋ ਦਿਨ ਮੌਸਮ ਸਾਫ ਰਹੇਗਾ, ਉਸ ਤੋਂ ਬਾਅਦ ਮੁੜ ਤੋਂ ਹਲਕੀ ਬਾਰਿਸ਼ ਅਤੇ ਬੱਦਲਵਾਈ ਹੋਣ ਦੀ ਸੰਭਾਵਨਾ ਹੈ ਉਹਨਾਂ ਕਿਹਾ ਕਿ ਹੁਣ ਲੋਕਾਂ ਨੂੰ ਹੀਟ ਵੇਵ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਦੂਜੇ ਪਾਸੇ ਆਮ ਲੋਕਾਂ ਨੇ ਵੀ ਕਿਹਾ ਹੈ ਕਿ ਗਰਮੀ ਦੇ ਕਰਕੇ ਜੋ ਹਾਲਤ ਬੇਹਾਲ ਸੀ ਕੁਝ ਦਿਨਾਂ ਤੋਂ ਰਾਤ ਜਰੂਰ ਮਿਲੀ ਹੈ ਟੈਂਪਰੇਚਰ ਹੇਠਾਂ ਡਿੱਗ ਗਿਆ ਹੈ।
- ਲੁਧਿਆਣੇ ਤੋਂ ਲੈ ਕੇ ਬਠਿੰਡੇ ਤੱਕ, ਪੰਜਾਬ ਦੇ ਇੰਨ੍ਹਾਂ ਜ਼ਿਲ੍ਹਿਆਂ 'ਚ ਨਸ਼ਾ ਕਰਨ ਅਤੇ ਵੇਚਣ ਵਾਲ਼ਿਆਂ ਦੇ ਪਿੱਛੇ ਹੱਥ ਧੋ ਕੇ ਪਈ ਪੁਲਿਸ, ਨਹੀਂ ਯਕੀਨ ਤਾਂ ਦੇਖੋ ਆਪਣੇ ਅੱਖੀ - Raids houses of drug traffickers
- ਗਰਮੀ ਕਾਰਨ ਸਬਜ਼ੀਆਂ ਦੀਆਂ ਕੀਮਤਾਂ 'ਚ ਹੋਇਆ ਵਾਧਾ, ਵਧਦੇ ਰੇਟਾ ਨੇ ਲੋਕਾਂ ਦੀ ਜੇਬ ਕੀਤੀ ਢਿੱਲੀ - Increase in prices of vegetables
- ਬਰਨਾਲਾ 'ਚ ਨਸ਼ੇ ਲਈ ਬਦਨਾਮ ਬਸਤੀਆਂ ਵਿੱਚ ਪੁਲਿਸ ਰੇਡ, ਡੀਆਈਜੀ ਭੁੱਲਰ ਕਰ ਰਹੇ ਹਨ ਰੇਡ ਦੀ ਅਗਵਾਈ - Campaign against drugs
ਉਹਨਾਂ ਨੇ ਕਿਹਾ ਕਿ ਹੁਣ ਲੋਕ ਕੰਮ ਕਾਰ ਕਰ ਰਹੇ ਹਨ ਲੋਕਾਂ ਨੇ ਕਿਹਾ ਕਿ ਲੋਕ ਏਸੀ ਤਾਂ ਲਗਵਾ ਲੈਂਦੇ ਹਨ ਪਰ ਰੁੱਖ ਨਹੀਂ ਲਵਾਉਂਦੇ ਉਹਨਾਂ ਨੇ ਕਿਹਾ ਕਿ ਘਰ ਦੇ ਬਾਹਰ ਰੁੱਖ ਲਾਉਣੇ ਜਰੂਰੀ ਹਨ, ਲੋਕਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਪ੍ਰਸ਼ਾਦ ਦੇ ਰੂਪ ਦੇ ਵਿੱਚ ਲੋਕਾਂ ਨੂੰ ਦਰਖ਼ਤ ਵੰਡੇ ਜਾਣੇ ਚਾਹੀਦੇ ਹਨ ਕਿਉਂਕਿ ਦਰਖ਼ਤ ਨਾ ਹੋਣ ਕਰਕੇ ਗਰਮੀ ਲਗਾਤਾਰ ਵੱਧ ਰਹੀ ਹੈ। ਬਜ਼ੁਰਗਾਂ ਨੇ ਕਿਹਾ ਕਿ ਪਿਛਲੇ 70 ਸਾਲ ਦੇ ਵਿੱਚ ਉਹਨਾਂ ਨੇ ਅਜਿਹੇ ਹਾਲਾਤ ਨਹੀਂ ਦੇਖੇ ਜੋ ਇਸ ਵਾਰ ਬਣ ਗਏ।