ਲੁਧਿਆਣਾ : ਅੱਜ ਲੁਧਿਆਣਾ ਵਿਖੇ ਕਾਂਗਰਸ ਦੀ ਮੀਟਿੰਗ 'ਚ ਭਾਰਤ ਭੂਸ਼ਨ ਆਸ਼ੂ ਕਾਫੀ ਗਰਮ ਲਹਿਜੇ 'ਚ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਮਾਂ ਆਗਿਆ ਹੈ ਸਰਕਾਰ ਨੂੰ ਸਬਕ ਸਿਖਾਇਆ ਜਾਵੇਗਾ। ਉਥੇ ਹੀ ਰਵਨੀਤ ਬਿੱਟੂ ਨੇ ਆਪ ਐਮਐਲਏ ਨੂੰ ਚੈਲੇਂਜ ਕਰਦਿਆ ਕਿਹਾ ਕਿ ਜਿਸ ਦਮ ਹੈ, ਤਾਂ ਚੋਣ ਲੜਨ। ਦਰਅਸਲ ਅੱਜ ਕਾਂਗਰਸ ਦੀ ਅਹਿਮ ਮੀਟਿੰਗ ਹੋਈ ਜਿਸ 'ਚ ਲੁਧਿਆਣਾ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਰਹੀ। ਸਾਬਕਾ ਮੰਤਰੀਆਂ ਤੋਂ ਇਲਾਵਾ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਵੀ ਮੌਜੂਦ ਰਹੇ। ਇਸ ਦੌਰਾਨ ਭਾਰਤ ਭੂਸ਼ਣ ਆਸ਼ੂ ਮੰਚ ਤੋਂ ਮੁੜ ਤੋਂ ਕਾਂਗਰਸੀ ਆਗੂਆਂ ਅਤੇ ਕੈਮਰੇ ਚਲਾ ਰਹੇ ਮੀਡੀਆ 'ਤੇ ਗਰਮ ਹੁੰਦੇ ਵਿਖਾਈ ਦਿੱਤੇ।
ਆਪਣੇ ਆਗੂਆਂ ਉੱਤੇ ਗਰਮ ਹੋਏ ਆਗੂ: ਇਸ ਦੌਰਾਨ ਉਨ੍ਹਾਂ ਆਪਣੇ ਹੀ ਕਾਂਗਰਸ ਦੇ ਆਗੂਆਂ 'ਤੇ ਗਰਮ ਹੁੰਦੇ ਵਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਸਾਡੇ ਆਗੂਆਂ 'ਚ ਅਨੁਸ਼ਸਾਨ ਦੀ ਕਮੀ ਹੈ। ਉਨ੍ਹਾਂ ਕਿਹਾ ਕਿ ਅੱਜ ਬਹੁਤ ਗੰਭੀਰ ਮੁੱਦਾ ਹੈ ਇਸ ਉੱਤੇ ਸਭ ਨੂੰ ਧਿਆਨ ਦੇਣ ਦੀ ਲੋੜ ਹੈ। ਇਸ ਦੌਰਾਨ ਭਾਰਤ ਭੂਸ਼ਣ ਆਸ਼ੂ ਨੇ ਮੀਡੀਆ ਕਰਮੀਆਂ ਨੂੰ ਕੈਮਰੇ ਬੰਦ ਕਰਨ ਲਈ ਕਿਹਾ ਅਤੇ ਕਿਹਾ ਕਿ ਹੁਣ ਕੋਈ ਵੀਡਿਓ ਨਾ ਬਣਾਈ ਜਾਵੇ। ਇਸ ਦੌਰਾਨ ਕਾਂਗਰਸ ਦੇ ਬਾਕੀ ਆਗੂ ਉਨ੍ਹਾਂ ਨੂੰ ਸਮਝਾਉਂਦੇ ਵਿਖਾਈ ਦਿੱਤੇ। ਭਾਰਤ ਭੂਸ਼ਨ ਆਸ਼ੂ ਨੇ ਕਿਹਾ ਸਾਨੂੰ ਰੌਲਾ ਪਾਉਣ ਵਾਲੇ ਨਹੀਂ ਚਾਹੀਦੇ।
ਸਰਕਾਰ ਧੱਕੇਸ਼ਾਹੀ ਕਰ ਰਹੀ : ਇਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮੀਡੀਆ ਨਾਲ ਮੁਖਾਤਿਬ ਹੁੰਦੇ ਹੋਏ ਰਵਨੀਤ ਬਿੱਟੂ ਨੇ ਕਿਹਾ ਕਿ ਕੱਲ ਜੋ ਸਾਡੇ 'ਤੇ ਪੁਲਿਸ ਵੱਲੋਂ ਪਰਚਾ ਕੀਤਾ ਗਿਆ ਹੈ। ਅਸੀਂ ਉਸ ਤੋਂ ਡਰਨ ਵਾਲੇ ਨਹੀਂ ਹਾਂ। ਉਨ੍ਹਾਂ ਕਿਹਾ ਕਿ ਅਸੀਂ ਪਰਚੇ ਨੂੰ ਲੈ ਕੇ ਗ੍ਰਿਫਤਾਰੀ ਦਵਾਂਗੇ। ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ। ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਜਿਹੜੇ ਦਫਤਰਾਂ ਦੇ ਵਿੱਚ ਕੰਮ ਕਾਰ ਨਹੀਂ ਹੋ ਰਹੇ ਹਨ। ਅਸੀਂ ਉਨ੍ਹਾਂ ਦੇ ਖਿਲਾਫ ਆਵਾਜ਼ ਬੁਲੰਦ ਕਰਨਗੇ। ਰਵਨੀਤ ਬਿੱਟੂ ਨੇ ਕਿਹਾ ਕਿ ਅੱਜ ਕਾਂਗਰਸ ਦੀ ਸਾਰੀ ਹੀ ਲੁਧਿਆਣਾ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਹੈ ਜਿਸ ਤੋਂ ਬਾਅਦ ਇਨ੍ਹਾਂ ਦੀ ਸਲਾਹ ਦੇ ਨਾਲ ਅੱਗੇ ਦੀ ਅਸੀਂ ਕਾਰਵਾਈ ਕਰਾਂਗੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਧਰਨੇ ਪ੍ਰਦਰਸ਼ਨ ਹੁੰਦੇ ਸਨ। ਪਹਿਲਾਂ ਵੀ ਮੁਜ਼ਾਰੇ ਹੁੰਦੇ ਸਨ, ਪਰ ਇਸ ਤਰ੍ਹਾਂ ਦੀ ਬਦਲਾਖੋਰੀ ਦੀ ਰਾਜਨੀਤੀ ਨਹੀਂ ਸੀ।
ਆਪਣੇ ਐਮਐਲਏ 'ਤੇ ਪਰਚਾ ਦਰਜ ਕਿਉਂ ਨਹੀਂ ਹੁੰਦਾ : ਇਸ ਦੌਰਾਨ ਰਵਨੀਤ ਬਿੱਟੂ ਨੇ ਮੁੜ ਤੋਂ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਲੁਧਿਆਣਾ ਤੋਂ ਐਮ.ਐਲ.ਏ ਨੇ ਖੁਦ ਪਹਿਲਾਂ ਦੁਕਾਨਾਂ ਸੀਲ ਕਰਵਾਈਆਂ। ਉਸ ਤੋਂ ਬਾਅਦ ਖੁਦ ਜਾ ਕੇ ਦੁਕਾਨਾਂ ਖੁਲਵਾ ਦਿੱਤੀਆਂ, ਤਾਂ ਉਸ ਤੇ ਪਰਚਾ ਕਿਉਂ ਨਹੀਂ ਹੋਇਆ। ਬਿੱਟੂ ਨੇ ਕਿਹਾ ਕਿ ਜਿਸ ਵੀ ਐਮਐਲਏ ਵਿਚ ਦਮ ਹੈ, ਉਹ ਮੇਰੇ ਖਿਲਾਫ ਚੋਣ ਲੜੇ। ਉਹ ਐਮਐਲਏ ਦੀ ਸੀਟ ਛੱਡ ਕੇ ਚੋਣ ਲੋਕ ਸਭਾ ਦੀ ਲੜ ਕੇ ਵੇਖ ਲਵੇ ਉਨ੍ਹਾਂ ਨੇ 2 ਸਾਲ 'ਚ ਕਿੰਨਾ ਕੰਮ ਕੀਤਾ ਹੈ, ਸਭ ਸਾਹਮਣੇ ਆ ਜਾਵੇਗਾ।