ETV Bharat / state

ਲੁਧਿਆਣਾ 'ਚ ਸਿਵਲ ਹਸਪਤਾਲ ਨੂੰ ਲੈ ਕੇ ਕੀਤੀ ਪ੍ਰੈੱਸ ਕਾਨਫਰੰਸ, ਕਿਹਾ - ਹੁਣ ਹੋਣਗੀਆਂ ਸਾਰੀਆਂ ਦਿੱਕਤਾਂ ਦੂਰ ... - Rajya Sabha Member Sanjeev Arora - RAJYA SABHA MEMBER SANJEEV ARORA

Rajya Sabha Member Sanjeev Arora: ਲੁਧਿਆਣਾ ਤੋਂ ਰਾਜਸਭਾ ਮੈਂਬਰ ਸੰਜੀਵ ਅਰੋੜਾ ਵੱਲੋਂ ਅੱਜ ਸਿਵਲ ਹਸਪਤਾਲ ਨੂੰ ਲੈ ਕੇ ਇੱਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਦੇ ਵਿੱਚ ਜਿੰਨੀਆਂ ਵੀ ਦਿੱਕਤਾਂ ਹਨ, ਉਹ ਸਾਰੀਆਂ ਹੀ ਦੂਰ ਕੀਤੀਆਂ ਜਾ ਰਹੀਆਂ ਹਨ। ਪੜ੍ਹੋ ਪੂਰੀ ਖਬਰ...

Rajya Sabha Member Sanjeev Arora
ਸਿਵਲ ਹਸਪਤਾਲ ਨੂੰ ਲੈ ਕੇ ਕੀਤੀ ਪ੍ਰੈੱਸ ਕਾਨਫਰੰਸ (ETV Bharat Ludhiana)
author img

By ETV Bharat Punjabi Team

Published : Jul 18, 2024, 1:34 PM IST

ਸਿਵਲ ਹਸਪਤਾਲ ਨੂੰ ਲੈ ਕੇ ਕੀਤੀ ਪ੍ਰੈੱਸ ਕਾਨਫਰੰਸ (ETV Bharat Ludhiana)

ਲੁਧਿਆਣਾ: ਲੁਧਿਆਣਾ ਤੋਂ ਰਾਜਸਭਾ ਮੈਂਬਰ ਸੰਜੀਵ ਅਰੋੜਾ ਵੱਲੋਂ ਅੱਜ ਸਿਵਲ ਹਸਪਤਾਲ ਨੂੰ ਲੈ ਕੇ ਇੱਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ। ਜਿਸ ਵਿੱਚ ਉਨ੍ਹਾਂ ਸਿਵਲ ਹਸਪਤਾਲ ਨੂੰ ਲੈ ਕੇ ਕੀਤੇ ਜਾ ਰਹੇਕੰਮਾਂ ਦਾ ਵੇਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਸੀਵਰੇਜ ਸਿਸਟਮ ਦੇ ਨਾਲ ਹਸਪਤਾਲ ਦੀ ਲਿਫਟ ਜੋ ਪਿਛਲੇ ਕਈ ਸਾਲਾਂ ਤੋਂ ਬੰਦ ਸੀ। ਕਿਸੇ ਵੀ ਸਰਕਾਰ ਨੇ ਸ਼ੁਰੂ ਨਹੀਂ ਕੀਤਾ ਅਸੀਂ ਇੱਕ ਸ਼ੁਰੂ ਕਰ ਰਹੇ ਹਾਂ ਅਤੇ ਦੂਜੀ ਅਗਲੇ ਹਫਤੇ ਸ਼ੁਰੂ ਹੋ ਜਾਵੇਗੀ।

ਸਟਾਫ ਦੀ ਕਮੀ: ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਦੇ ਵਿੱਚ ਜਿੰਨੀਆਂ ਵੀ ਦਿੱਕਤਾਂ ਹਨ, ਉਹ ਸਾਰੀਆਂ ਹੀ ਦੂਰ ਕੀਤੀਆਂ ਜਾ ਰਹੀਆਂ ਹਨ। ਸਾਡੀ ਕੋਸ਼ਿਸ਼ ਹੈ ਕਿ ਇਸ ਨੂੰ ਚੰਗਾ ਬਣਾਇਆ ਜਾਵੇ। ਸੰਜੀਵ ਅਰੋੜਾ ਨੇ ਕਿਹਾ ਕਿ ਬਾਕੀ ਜੋ ਸਟਾਫ ਦੀ ਕਮੀ ਹੈ ਉਹ ਵੀ ਅਸੀਂ ਠੇਕੇ ਤੇ ਰੱਖ ਰਹੇ ਹਾਂ ਇਸ ਤੋਂ ਇਲਾਵਾ ਨਵੇਂ ਕੰਮਾਂ ਦੇ ਕੋਂਟਰੈਕਟ ਵੀ ਦੇ ਦਿੱਤੇ ਗਏ ਹਨ।

ਅੰਡਰਗਰਾਊਂਡ ਸੀਵਰੇਜ ਦਾ ਕੰਮ ਪਹਿਲਾਂ ਕੀਤਾ: ਐਮਪੀ ਸੰਜੀਵ ਅਰੋੜਾ ਨੇ ਕਿਹਾ ਕਿ ਹਰ ਕਿਸੇ ਕੰਮ ਨੂੰ ਸਮਾਂ ਲੱਗਦਾ ਹੈ ਪਿਛਲੇ ਕਈ ਸਾਲਾਂ ਤੋਂ ਕੰਮ ਰੁਕਿਆ ਹੋਇਆ ਸੀ। ਜਿਸ ਨੂੰ ਅਸੀਂ ਸ਼ੁਰੂ ਕੀਤਾ ਹੈ ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਕੰਮ ਦੇਖਣ ਨੂੰ ਨਹੀਂ ਲੱਗ ਰਿਹਾ ਕਿਉਂਕਿ ਅਸੀਂ ਅੰਡਰਗਰਾਊਂਡ ਸੀਵਰੇਜ ਦਾ ਕੰਮ ਪਹਿਲਾਂ ਕੀਤਾ ਹੈ। ਉਸ ਤੋਂ ਬਾਅਦ ਹੁਣ ਸੁੰਦਰੀਕਰਨ ਦਾ ਕੰਮ ਵੀ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਹਲਵਾਰਾ ਏਅਰਪੋਰਟ ਨੂੰ ਲੈ ਕੇ ਵੀ ਕਿਹਾ ਕਿ ਉਹ ਲਗਾਤਾਰ ਉਸ ਦੇ ਦੌਰੇ ਕਰ ਰਹੇ ਹਨ, ਕੱਲ ਵੀ ਉਹ ਹਲਵਾਰਾ ਏਅਰਪੋਰਟ ਜਾਣਗੇ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਸਾਰੇ ਕੰਮ ਮੁਕੰਮਲ ਕਰ ਲਏ ਗਏ ਹਨ। ਸਿਰਫ ਹੁਣ ਏਅਰ ਫੋਰਸ ਵੱਲੋਂ ਹੀ ਦੇਰੀ ਹੋ ਰਹੀ ਹੈ, ਜਿਨਾਂ ਵੱਲੋਂ ਇਸ ਨੂੰ ਆਪਰੇਸ਼ਨਲ ਕੀਤਾ ਜਾਣਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.