ਚੰਡੀਗੜ੍ਹ: ਪੰਜਾਬ ਦੇ ਕਵਿਤਾ ਜਗਤ ਵਿੱਚ ਆਪਣੀ ਕਲਾ ਨਾਲ ਵੱਖਰੇ ਮੁਕਾਮ ਹਾਸਿਲ ਕਰਨ ਵਾਲੇ ਮਹਾਨ ਕਵੀ ਸੁਰਜੀਤ ਪਾਤਰ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਆਪਣੇ ਨਿਵਾਸ ਸਥਾਨ ਲੁਧਿਆਣਾ ਵਿਖੇ ਹੀ ਆਖਰੀ ਸਾਹ ਲਏ ਹਨ। ਉੱਘੇ ਕਵੀ ਸੁਰਜੀਤ ਪਾਤਰ ਦਾ ਜਨਮ ਅਜ਼ਾਦੀ ਤੋਂ ਪਹਿਲਾਂ 1945 ਵਿੱਚ ਹੋਇਆ ਸੀ। 2012 ਵਿੱਚ ਉਨ੍ਹਾ ਨੂੰ ਪਦਮ ਸ਼੍ਰੀ ਐਵਾਰਡ ਮਿਲਿਆ ਸੀ ਅਤੇ ਪੰਜਾਬੀ ਸਾਹਿਤ ਅਕੈਡਮੀ ਵਰਗੇ ਕਈ ਸਨਮਾਨ ਉਨ੍ਹਾਂ ਨੇ ਹਾਸਿਲ ਕੀਤੇ ਹਨ ।
ਦਿਲ ਦਾ ਦੌਰਾ ਪੈਣ ਕਾਰਣ ਹੋਈ ਮੌਤ: ਦੱਸਿਆ ਜਾ ਰਿਹਾ ਹੈ ਕਿ ਸੁਰਜੀਤ ਪਾਤਰ ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਉਹਨਾਂ ਦੀ ਉਮਰ ਲਗਭਗ 79 ਸਾਲ ਦੀ ਸੀ ਉਹਨਾਂ ਨੇ ਆਖਰੀ ਸਾਹ ਲੁਧਿਆਣਾ ਸਥਿਤ ਆਪਣੀ ਰਿਹਾਇਸ਼ ਦੇ ਵਿੱਚ ਹੀ ਲਏ। ਇਸ ਸਬੰਧੀ ਲੁਧਿਆਣਾ ਤੋਂ ਹੀ ਪੰਜਾਬੀ ਦੇ ਲੇਖਕ ਗੁਰਭਜਨ ਗਿੱਲ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਪੁਸ਼ਟੀ ਕੀਤੀ ਹੈ। ਉਹਨਾਂ ਨੇ ਦੱਸਿਆ ਹੈ ਕਿ ਬੀਤੀ ਦੇਰ ਰਾਤ ਉਹਨਾਂ ਨੇ ਅੰਤਿਮ ਸਾਹ ਲਏ ਅਤੇ ਉਹ ਸੁੱਤੇ ਪਏ ਹੀ ਰਹਿ ਗਏ। ਪੰਜਾਬੀ ਸਾਹਿਤ ਅਤੇ ਕਲਾ ਜਗਤ ਨੂੰ ਸੁਰਜੀਤ ਪਾਤਰ ਦੇ ਜਾਣ ਦਾ ਇੱਕ ਵੱਡਾ ਘਾਟਾ ਹੈ। ਗੁਰਭਜਨ ਗਿੱਲ ਬਹੁਤੀ ਗੱਲਬਾਤ ਤਾਂ ਨਹੀਂ ਕਰ ਸਕੇ ਪਰ ਉਹਨਾਂ ਨੇ ਇਹ ਜਰੂਰ ਕਿਹਾ ਕਿ ਉਹ ਠੀਕ ਨਹੀਂ ਹਨ ਪਾਤਰ ਚਲਾ ਗਿਆ..।
ਪਦਮ ਸ੍ਰੀ ਅਵਾਰਡ ਨਾਲ ਸਨਮਾਨਿਤ: ਸਾਲ 2012 ਦੇ ਵਿੱਚ ਉਹਨਾਂ ਨੂੰ ਪੰਜਾਬੀ ਸਾਹਿਤ ਜਗਤ ਵਿੱਚ ਦਿੱਤੀਆਂ ਆਪਣੀਆਂ ਸੇਵਾਵਾਂ ਕਰਕੇ ਪਦਮ ਸ਼੍ਰੀ ਅਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਪੰਜਾਬੀ ਸਾਹਿਤ ਅਕੈਡਮੀ ਵਰਗੇ ਕਈ ਸਨਮਾਨ ਉਨ੍ਹਾ ਨੇ ਹਾਸਿਲ ਕੀਤੇ ਸਨ। ਇਸ ਤੋਂ ਇਲਾਵਾ ਉਹ ਸਰਸਵਤੀ ਸਨਮਾਨ, ਗੰਗਾਧਰ ਨੈਸ਼ਨਲ ਅਵਾਰਡ, ਭਾਰਤੀ ਭਾਸ਼ਾ ਪਰਿਸ਼ਦ ਕੋਲਕੱਤਾ ਤੋਂ ਸਨਮਾਨ, ਆਨੰਦ ਕਾਵ ਸਨਮਾਨ ਆਦਿ ਵਰਗੇ ਵੀ ਸਨਮਾਨ ਹਾਸਿਲ ਕਰ ਚੁੱਕੇ ਸਨ। ਉਨ੍ਹਾ ਦੀਆਂ ਕਈ ਰਚਨਾਵਾਂ ਵਿਸ਼ਵ ਪ੍ਰਸਿੱਧ ਹਨ।
- ਬਾਬੇ ਨਾਨਕ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਲਈ ਸ਼ਖ਼ਸ ਵੱਲੋਂ ਅਹਿਮ ਉਪਰਾਲਾ, ਮਿਸ਼ਨ 800 ਕਰੋੜ ਦਾ ਲਿਆ ਅਹਿਦ - pledge to deliver verses Guru Nanak
- ਰਵਨੀਤ ਬਿੱਟੂ ਦੀ ਜਾਇਦਾਦ 'ਚ ਵਾਧਾ ਵੇਖ ਤੁਸੀਂ ਵੀ ਹੋਵੋਗੇ ਹੈਰਾਨ !, ਜਾਨਣ ਲਈ ਪੜ੍ਹੋ ਖ਼ਾਸ ਰਿਪੋਰਟ - Property details of Ravneet Bittu
- ਜੀਤ ਮਹਿੰਦਰ ਸਿੱਧੂ ਦੀ ਨਾਮਜ਼ਦਗੀ ਭਰਵਾਓਣ ਪਹੁੰਚੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਸ਼੍ਰੋਮਣੀ ਅਕਾਲੀ ਦਲ 'ਤੇ ਵੱਡਾ ਸਿਆਸੀ ਵਾਰ - Jeet Mahendra Sidhu fill nomination
ਨਜ਼ਲ ਅਤੇ ਗ਼ਜ਼ਲ ਦੀ ਸ਼ੈਲੀ 'ਚ ਮੁਹਾਰਤ: 1960 ਵਿੱਚ ਉਨ੍ਹਾਂ ਨੇ ਆਪਣੀਆਂ ਕਵਿਤਾਵਾਂ ਦੀਆਂ ਕਿਤਾਬਾਂ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾ ਦੀਆਂ ਰਚਨਾਵਾਂ ਜਿਆਦਾਤਰ ਵਿਆਪਕ ਅਤੇ ਸਮਾਜਿਕ ਮੁੱਦਿਆਂ ਉੱਤੇ ਗੱਲਬਾਤ ਕਰਦੀਆਂ ਸਨ। ਸੁਰਜੀਤ ਪਾਤਰ ਪੰਜਾਬੀ ਯੂਨੀਵਰਸਿਟੀ ਵਿੱਚ ਹੀ ਪੜ੍ਹੇ ਸਨ। ਉਹ ਜਿਆਦਾਤਰ ਨਜ਼ਲ ਅਤੇ ਗ਼ਜ਼ਲ ਦੀ ਸ਼ੈਲੀ ਵਿੱਚ ਲਿਖਿਆ ਕਰਦੇ ਸਨ। ਹਵਾ ਵਿੱਚ ਲਿਖੇ ਹਰਫ਼ ਉਨ੍ਹਾਂ ਦੀਆਂ ਅਹਿਮ ਰਚਨਾਵਾਂ ਵਿੱਚੋਂ ਇੱਕ ਸੀ।