ਹੈਦਰਾਬਾਦ: ਜਦੋਂ ਤੋਂ ਮਾਨ ਸਰਕਾਰ ਸੱਤਾ 'ਚ ਆਈ ਉਦੋਂ ਤੋਂ ਹੀ ਕੈਬਨਿਟ 'ਚ ਮੰਤਰੀਆਂ ਦਾ ਆਉਣਾ ਅਤੇ ਜਾਣਾ ਲੱਗਿਆ ਹੈ। ਅੱਜ ਫਿਰ ਤੋਂ ਲਗਭਗ 10 ਮਹੀਨਿਆਂ ਬਾਅਦ 23 ਸਤੰਬਰ ਨੂੰ ਮੁੜ ਪੰਜਾਬ ਵਿੱਚ ਮੰਤਰੀ ਮੰਡਲ ਵਿੱਚ ਫੇਰਬਦਲ ਹੋਇਆ। ਮਾਨ ਸਰਕਾਰ ਨੇ ਚਾਰ ਮੰਤਰੀਆਂ ਨੂੰ ਹਟਾਉਣ ਤੋਂ ਬਾਅਦ ਹੁਣ ਭਗਵੰਤ ਮਾਨ ਦੀ ਕੈਬਨਿਟ ਵਿੱਚ ਪੰਜ ਨਵੇਂ ਚਿਹਰੇ ਸ਼ਾਮਿਲ ਕੀਤੇ ਹਨ। ਸਾਰੇ ਨਵੇਂ ਮੰਤਰੀਆਂ ਨੇ ਮੰਤਰੀ ਰਾਜ ਭਵਨ ਪਹੁੰਚ ਕੇ ਸਹੁੰ ਚੁੱਕ ਲਈ ਹੈ। ਸੀਐੱਮ ਭਗਵੰਤ ਮਾਨ ਦੀ ਕੈਬਨਿਟ ‘ਚ 5 ਨਵੇਂ ਮੰਤਰੀ ਸ਼ਾਮਲ ਹੋਏ ਹਨ। ਜਦਕਿ ਚਾਰ ਪੁਰਾਣੇ ਚਿਹਰੇ ਮੰਤਰੀ ਮੰਡਲ ਤੋਂ ਬਾਹਰ ਵੀ ਹੋਏ ਹਨ।
Punjab cabinet reshuffle | AAP MLAs Hardeep Singh Mundian, Barinder Kumar Goyal, Tarunpreet Singh Sond, Ravjot Singh and Mohinder Bhagat took oath as ministers in Bhagwant Mann led Punjab govt, today at Raj Niwas in Chandigarh.
— ANI (@ANI) September 23, 2024
(Picture source - AAP PRO) pic.twitter.com/Ay8NwXa6zJ
ਕੌਣ ਨੇ ਮੁੱਖ ਮੰਤਰੀ ਦੀ ਟੀਮ 'ਚ ਸ਼ਾਮਿਲ ਹੋਏ ਨਵੇਂ ਮੰਤਰੀ?
ਹਰਦੀਪ ਸਿੰਘ ਮੁੰਡੀਆ
ਹਰਦੀਪ ਸਿੰਘ ਮੁੰਡੀਆ ਨੇ ਮੰਤਰੀ ਵੱਜੋਂ ਚੁੱਕੀ ਸਹੁੰ, ਹਰਦੀਪ ਸਿੰਘ ਮੁੰਡੀਆਂ ਸਾਹਨੇਵਾਲ ਤੋਂ ਵਿਧਾਇਕ ਹਨ। 2022 ‘ਚ ਉਨ੍ਹਾਂ ਨੇ ‘ਆਪ’ ਦੀ ਟਿਕਟ ‘ਤੇ ਚੋਣ ਲੜਦਿਆਂ ਕਾਂਗਰਸ ਦੇ ਵਿਕਰਮ ਸਿੰਘ ਬਾਜਵਾ ਨੂੰ ਹਰਾਇਆ ਸੀ। ਮੁੰਡੀਆਂ ਦੇ ਹੱਕ ਵਿੱਚ 34.33 ਫੀਸਦੀ ਵੋਟਾਂ ਪਈਆਂ। ਸਾਹਨੇਵਾਲ ਸ਼੍ਰੋਮਣੀ ਅਕਾਲੀ ਦਲ ਦੀ ਸੀਟ ਰਹੀ ਹੈ।
ਬਰੇਂਦਰ ਕੁਮਾਰ ਗੋਇਲ
ਬਰੇਂਦਰ ਗੋਇਲ ਨੇ ਮੰਤਰੀ ਵੱਜੋਂ ਚੁੱਕੀ ਸਹੁੰ, ਬਰਿੰਦਰ ਗੋਇਲ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ ਨੂੰ ਹਰਾਇਆ ਸੀ। ਢੀਂਡਸਾ ਨੇ 2017 ਵਿੱਚ ਇਸ ਸੀਟ ਤੋਂ ਚੋਣ ਜਿੱਤੀ ਸੀ ਪਰ ਗੋਇਲ ਨੇ 2022 ਦੀਆਂ ਚੋਣਾਂ ਵਿੱਚ ਢੀਂਡਸਾ ਨੂੰ ਵੱਡੇ ਫਰਕ ਨਾਲ ਹਰਾਇਆ ਸੀ।
ਤਰੁਨਪ੍ਰੀਤ ਸਿੰਘ ਸੌਂਧ
ਤਰੁਨਪ੍ਰੀਤ ਸੌਂਧ ਨੇ ਮੰਤਰੀ ਵਜੋਂ ਚੁੱਕੀ ਸਹੁੰ, ਤਰੁਨਪ੍ਰੀਤ ਸੌਂਧ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਗੁਰਕੀਰਤ ਸਿੰਘ ਕੋਟਲੀ ਨੂੰ ਹਰਾਇਆ ਸੀ। ਸੋਂਧ ਨੂੰ 62,425 ਵੋਟਾਂ ਮਿਲੀਆਂ ਜਦਕਿ ਕੋਟਲੀ ਨੂੰ ਸਿਰਫ਼ 26805 ਵੋਟਾਂ ਹੀ ਮਿਲ ਸਕੀਆਂ। ਕੋਟਲੀ ਨੇ 2017 ਵਿੱਚ ਇਹ ਸੀਟ ਜਿੱਤੀ ਸੀ।
ਡਾ. ਰਵਜੋਤ ਸਿੰਘ
ਡਾ. ਰਵਜੋਤ ਸਿੰਘ ਨੇ ਮੰਤਰੀ ਵੱਜੋਂ ਚੁੱਕੀ ਸਹੁੰ, ਡਾ. ਰਵਜੋਤ ਸਿੰਘ ਨੇ ਸ਼ਾਮ ਚੁਰਾਸੀ ਤੋਂ ਚੋਣ ਲੜੀ ਅਤੇ ਲੋਕਾਂ ਦੇ ਪਿਆਰ ਸਦਕਾ ਪਹਿਲੀ ਵਾਰ 'ਚ ਹੀ ਐਮਐਲਏ ਬਣੇ ਅਤੇ ਹੁਣ ਮਾਨ ਸਰਕਾਰ ਦੀ ਕੈਬਨਿਟ 'ਚ ਵੀ ਥਾਂ ਮਿਲ ਗਈ। ਦੱਸ ਦਈਏ ਕਿ ਡਾ. ਰਵਜੋਤ ਸਿੰਘ ਪੇਸ਼ ਤੋਂ ਇੱਕ ਡਾਕਟਰ ਹਨ।
ਮਹਿੰਦਰ ਭਗਤ
ਮਹਿੰਦਰ ਭਗਤ ਨੇ ਮੰਤਰੀ ਵਜੋਂ ਚੁੱਕੀ ਸਹੁੰ, ਮੰਤਰੀ ਮੰਡਲ ‘ਚ ਸ਼ਾਮਲ ਕੀਤੇ ਜਾ ਰਹੇ ਪੰਜ ਨਵੇਂ ਨਾਵਾਂ ‘ਚ ਸਭ ਤੋਂ ਵੱਧ ਚਰਚਾ ਮਹਿੰਦਰ ਭਗਤ ਦੀ ਹੈ, ਜੋ ਜਲੰਧਰ ਪੱਛਮੀ ਸੀਟ ‘ਤੇ ਉਪ ਚੋਣ ਜਿੱਤੇ ਹਨ। ਮਹਿੰਦਰ ਭਗਤ ਨੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੂੰ ਹਰਾਇਆ ਸੀ। ਮਹਿੰਦਰ ਭਗਤ ਨੂੰ ਇੱਥੇ 55,245 ਵੋਟਾਂ ਮਿਲੀਆਂ। ਸ਼ੀਤਲ ਅੰਗੁਰਲ ਇਸ ਸੀਟ ਤੋਂ 2022 ‘ਚ ‘ਆਪ’ ਦੀ ਟਿਕਟ ‘ਤੇ ਚੁਣੇ ਗਏ ਸੀ।
ਤੁਹਾਨੂੰ ਦੱਸ ਦਈਏ ਕਿ 2.5 ਸਾਲ 'ਚ ਚੌਥਾ ਫੇਰਬਦਲ ਕੀਤਾ ਹੈ। ਇਸ ਫੇਰਬਦਲ ਦੇ ਨਾਲ ਹੁਣ ਮਾਨ ਕੈਬਨਿਟ ਦੇ 16 ਮੰਤਰੀ ਹੋ ਗਏ ਹਨ। ਹੁਣ ਨਵੇਂ ਮੰਤਰੀਆਂ ਵਿੱਚੋਂ ਮਾਲਵੇ ਤੋਂ 3 ਅਤੇ ਦੁਆਬੇ ਤੋਂ 2 ਮੰਤਰੀ ਬਣਾਏ ਗਏ ਹਨ। ਇਸ ਦੇ ਨਾਲ ਹੀ ਨਵੇਂ ਮੰਤਰੀਆਂ 'ਚੋਂ 2 ਦਲਿਤ ਚਿਹਰੇ ਵੀ ਸ਼ਾਮਿਲ ਕੀਤੇ ਗਏ ਹਨ।
ਕਿਸ-ਕਿਸ ਦੀ ਕੈਬਨਿਟ 'ਚੋਂ ਹੋਈ ਛੁੱਟੀ
ਦੱਸ ਦਈਏ ਕਿ ਪੰਜਾਬ ਵਿੱਚ ਜੁਲਾਈ ਮਹੀਨੇ ਤੋਂ ਹੀ ਮੰਤਰੀ ਮੰਡਲ ਦੇ ਫੇਰਬਦਲ ਦੀ ਚਰਚਾ ਚੱਲ ਰਹੀ ਹੈ ਪਰ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਕਾਰਨ ਇਹ ਮਾਮਲਾ ਸ਼ਾਇਦ ਅਟਕ ਗਿਆ ਸੀ। ਹੁਣ ਜਦੋਂ ਅਰਵਿੰਦ ਕੇਜਰੀਵਾਲ ਜ਼ਮਾਨਤ ‘ਤੇ ਬਾਹਰ ਹਨ ਤਾਂ ਦਿੱਲੀ ਤੋਂ ਬਾਅਦ ਪੰਜਾਬ ਲਈ ਵੀ ਵੱਡਾ ਫੈਸਲਾ ਆਉਣ ਵਾਲਾ ਹੈ।
- ਸੀਐਮ ਮਾਨ ਦਾ ਇੱਕ ਹੋਰ ਵੱਡਾ ਫੈਸਲਾ: ਆਪਣੇ ਖ਼ਾਸਮਖ਼ਾਸ ਦੀ ਕੀਤੀ ਛੁੱਟੀ, ਕਾਰਨ ਦਾ ਨਹੀਂ ਕੀਤਾ ਖੁਲਾਸਾ - CM Mann removed his OSD
- ਆਖਿਰ ਕਿਉਂ ਪਈ ਪੰਜਾਬ ਕੈਬਿਨਟ 'ਚ ਵਿਸਥਾਰ ਦੀ ਅਹਿਮ ਚੋਣਾਂ ਤੋਂ ਪਹਿਲਾਂ ਲੋੜ ?, ਜਾਣੋ ਇਸ ਰਿਪੋਰਟ ਰਾਹੀਂ - expansion in the Punjab Cabine
- ਰਾਹੁਲ ਗਾਂਧੀ 'ਤੇ ਅਪਮਾਨਜਨਕ ਬਿਆਨ ਦੇਣ ਦੇ ਮਾਮਲੇ 'ਚ ਰਵਨੀਤ ਸਿੰਘ ਬਿੱਟੂ ਖਿਲਾਫ ਹਾਈਕੋਰਟ 'ਚ ਸੁਣਵਾਈ ਅੱਜ - Bittu Defamatory Statements